- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਪਹਿਲੇ ਸਵਦੇਸ਼ੀ ਟੀਵੀ ਪਿੱਛੇ ਮਹਾਨ ਵਿਗਿਆਨੀ ਡਾ. ਅਯਿਆਗਰੀ ਸਾਂਬਸ਼ਿਵ ਰਾਓ (Dr. A. S. Rao) ਦੀ ਦੂਰਦਰਸ਼ਤਾ ਤੇ ਸੋਚ ਸੀ। ਉਹ ECIL ਦੇ ਸੰਸਥਾਪਕ ਤੇ ਪਹਿਲੇ ਮੈਨੇਜਿੰਗ ਡਾਇਰੈਕਟਰ (MD) ਸਨ। ਇਸ ’ਚ ਪ੍ਰਸਿੱਧ ਵਿਗਿਆਨੀ ਵਿਕਰਮ ਸਾਰਾਭਾਈ (Vikram Sarabhai) ਦਾ ਵੀ ਵਿਸ਼ੇਸ਼ ਮਾਰਗਦਰਸ਼ਨ ਤੇ ਉਤਸ਼ਾਹ ਸ਼ਾਮਲ ਸੀ।

ਨਵੀਂ ਦਿੱਲੀ : ਕੀ ਤੁਸੀਂ ਜਾਣਦੇ ਹੋ ਕਿ ਭਾਰਤ ’ਚ ਟੀਵੀ (TV History in India) ਦੀ ਸ਼ੁਰੂਆਤ ਕਿਵੇਂ ਤੇ ਕਦੋਂ ਹੋਈ? ਭਾਰਤ ’ਚ ਟੈਲੀਵਿਜ਼ਨ ਪ੍ਰਸਾਰਣ ਦੀ ਸ਼ੁਰੂਆਤ 15 ਸਤੰਬਰ, 1959 ਨੂੰ ਨਵੀਂ ਦਿੱਲੀ ’ਚ ਇੱਕ ਛੋਟੇ ਟ੍ਰਾਂਸਮੀਟਰ ਤੇ UNESCO ਦੀ ਮਦਦ ਨਾਲ ਬਣਾਏ ਗਏ ਇੱਕ ਅਸਥਾਈ ਸਟੂਡੀਓ ਰਾਹੀਂ ਪ੍ਰਯੋਗਾਤਮਕ ਤੌਰ ’ਤੇ ਹੋਈ ਸੀ। ਉੱਥੇ ਹੀ ਭਾਰਤ ’ਚ ਸਭ ਤੋਂ ਪਹਿਲਾ ਸਵਦੇਸ਼ੀ ਟੀਵੀ ਸੈੱਟ ਸਰਕਾਰੀ ਕੰਪਨੀ Electronics Corporation of India Limited (ECIL) ਨੇ 1960 ਦੇ ਦਹਾਕੇ ਦੇ ਮੱਧ ’ਚ ਤਿਆਰ ਕੀਤਾ ਸੀ। ਇਸ ਟੀਵੀ ਦੇ ਪਿੱਛੇ ਕਿਨ੍ਹਾਂ ਲੋਕਾਂ ਦਾ ਦਿਮਾਗ ਸੀ? ਆਓ ਜਾਣਦੇ ਹਾਂ।
ਭਾਰਤ ਦੇ ਪਹਿਲੇ ਸਵਦੇਸ਼ੀ ਟੀਵੀ ਪਿੱਛੇ ਮਹਾਨ ਵਿਗਿਆਨੀ ਡਾ. ਅਯਿਆਗਰੀ ਸਾਂਬਸ਼ਿਵ ਰਾਓ (Dr. A. S. Rao) ਦੀ ਦੂਰਦਰਸ਼ਤਾ ਤੇ ਸੋਚ ਸੀ। ਉਹ ECIL ਦੇ ਸੰਸਥਾਪਕ ਤੇ ਪਹਿਲੇ ਮੈਨੇਜਿੰਗ ਡਾਇਰੈਕਟਰ (MD) ਸਨ। ਇਸ ’ਚ ਪ੍ਰਸਿੱਧ ਵਿਗਿਆਨੀ ਵਿਕਰਮ ਸਾਰਾਭਾਈ (Vikram Sarabhai) ਦਾ ਵੀ ਵਿਸ਼ੇਸ਼ ਮਾਰਗਦਰਸ਼ਨ ਤੇ ਉਤਸ਼ਾਹ ਸ਼ਾਮਲ ਸੀ। ਇਨ੍ਹਾਂ ਦਾ ਮੁੱਖ ਉਦੇਸ਼ ਦੇਸ਼ ਨੂੰ ਤਕਨੀਕੀ ਤੌਰ ’ਤੇ ਆਤਮਨਿਰਭਰ ਬਣਾਉਣਾ ਸੀ, ਤਾਂ ਜੋ ਵਿਦੇਸ਼ੀ ਆਯਾਤ ’ਤੇ ਨਿਰਭਰਤਾ ਘਟਾਈ ਜਾ ਸਕੇ
ਇਹ ਉਹ ਦੌਰ ਸੀ ਜਦੋਂ ਤਕਨਾਲੋਜੀ ਲਈ ਭਾਰਤ ਦੀ ਵਿਦੇਸ਼ੀ ਕੰਪਨੀਆਂ ’ਤੇ ਨਿਰਭਰਤਾ ਬਹੁਤ ਜ਼ਿਆਦਾ ਸੀ। ਉਸ ਸਮੇਂ ECIL ਦੀ ਸਥਾਪਨਾ ਕੀਤੀ ਗਈ, ਤਾਂ ਜੋ ਭਾਰਤ ਇਲੈਕਟ੍ਰਾਨਿਕਸ ਖੇਤਰ ’ਚ ਆਤਮਨਿਰਭਰ ਬਣ ਸਕੇ। ਕੰਪਨੀ ਨੇ ਆਪਣੀ ਸ਼ੁਰੂਆਤ ਤੋਂ ਹੀ ਬਹੁਤ ਤੇਜ਼ੀ ਨਾਲ ਤਰੱਕੀ ਕੀਤੀ ਤੇ ਕਈ ਸਵਦੇਸ਼ੀ ਉਪਕਰਨ ਤਿਆਰ ਕੀਤੇ, ਜਿਨ੍ਹਾਂ ’ਚ ਟੀਵੀ ਵੀ ਸ਼ਾਮਲ ਸੀ।
ਲਗਭਗ 1975 ਦੇ ਆਸ-ਪਾਸ ਇੱਕ ਖਾਸ ਪ੍ਰੋਜੈਕਟ ‘SITE’ (Satellite Instructional Television Experiment) ਲਈ ECIL ਨੇ 2,500 ਤੋਂ ਵੱਧ ਖਾਸ ਕਿਸਮ ਦੇ ਟੀਵੀ ਸੈੱਟ ਤਿਆਰ ਕੀਤੇ। ਇਨ੍ਹਾਂ ਟੀਵੀ ਸੈੱਟਾਂ ਨੂੰ ਸਿੱਧੇ ਸੈਟੇਲਾਈਟ ਤੋਂ ਸਿਗਨਲ ਮਿਲਦੇ ਸਨ। ਇਸ ਪ੍ਰੋਜੈਕਟ ਰਾਹੀਂ ਦੂਰ-ਦਰਾਜ਼ ਦੇ ਪੇਂਡੂ ਇਲਾਕਿਆਂ ਤੱਕ ਵੀ ਟੈਲੀਵਿਜ਼ਨ ਪਹੁੰਚਿਆ ਤੇ ਪ੍ਰਸਾਰਣ ਰਾਹੀਂ ਲੋਕਾਂ ਤੱਕ ਸਿੱਖਿਆ ਤੇ ਮਹੱਤਵਪੂਰਨ ਜਾਣਕਾਰੀ ਪਹੁੰਚਾਈ ਗਈ।
ਜਦੋਂ ਭਾਰਤ ’ਚ ਆਰਥਿਕ ਉਦਾਰੀਕਰਨ ਆਇਆ ਤੇ ਬਾਜ਼ਾਰ ’ਚ ਮੁਕਾਬਲਾ ਕਾਫ਼ੀ ਵਧ ਗਿਆ, ਤਾਂ ECIL ਨੇ ਟੀਵੀ ਸੈਗਮੈਂਟ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਕੰਪਨੀ ਨੇ ਨਿਊਕਲੀਅਰ ਇੰਸਟਰੂਮੈਂਟੇਸ਼ਨ, ਡਿਫੈਂਸ ਇਲੈਕਟ੍ਰਾਨਿਕਸ, ਸੁਰੱਖਿਆ ਪ੍ਰਣਾਲੀਆਂ ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਵਰਗੇ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ, ਜੋ ਸਮੇਂ ਦੇ ਨਾਲ ਦੇਸ਼ ਲਈ ਬੇਹੱਦ ਮਹੱਤਵਪੂਰਨ ਬਣ ਗਏ।
Electronics Corporation of India Limited (ECIL) ਨੇ ਵਿੱਤੀ ਸਾਲ 2024–25 ’ਚ ਕੁੱਲ ₹2,426 ਕਰੋੜ ਦਾ ਟਰਨਓਵਰ ਦਰਜ ਕੀਤਾ। ਇਸ ’ਚ ਕੰਪਨੀ ਦੀਆਂ ਓਪਰੇਸ਼ਨਾਂ ਤੋਂ ਹੋਈ ਆਮਦਨ ₹2,332 ਕਰੋੜ ਸੀ। ਇਹ ਪਹਿਲੀ ਵਾਰ ਹੋਇਆ ਜਦੋਂ ਕੰਪਨੀ ਨੇ EVM ਦੀ ਵਿਕਰੀ ਤੋਂ ਬਿਨਾਂ ₹2,000 ਕਰੋੜ ਤੋਂ ਵੱਧ ਦਾ ਰੇਵਨਿਊ ਹਾਸਲ ਕੀਤਾ।