ਫੋਨ ’ਚ ਅਚਾਨਕ Ads ਆਉਣ ਲੱਗਣ ਤਾਂ ਹੋ ਜਾਓ ਸਾਵਧਾਨ, ਇਨ੍ਹਾਂ 5 ਤਰੀਕਿਆਂ ਨਾਲ ਲਗਾਓ ਗੜਬੜ ਦਾ ਪਤਾ
ਜੇਕਰ ਤੁਹਾਡੇ ਫੋਨ ’ਚ ਅਚਾਨਕ ਇਸ਼ਤਿਹਾਰ ਦਿਖਾਈ ਦੇਣ ਲੱਗ ਪੈਣ, ਤਾਂ ਇਹ ਕਿਸੇ ਸ਼ੱਕੀ ਐਪ ਜਾਂ ਐਡਵੇਅਰ ਦਾ ਸੰਕੇਤ ਹੋ ਸਕਦਾ ਹੈ। ਇਸ ਤੋਂ ਬਚਣ ਲਈ ਐਪਸ ਤੇ ਸੈਟਿੰਗਾਂ ਦੀ ਜਾਂਚ ਕਰਨੀ ਜ਼ਰੂਰੀ ਹੈ। ਅਜਿਹੇ ਇਸ਼ਤਿਹਾਰਾਂ ਤੋਂ ਛੁਟਕਾਰਾ ਪਾਉਣ ਲਈ ਸ਼ੱਕੀ ਐਪਸ ਨੂੰ ਹਟਾਉਣਾ, ਨੋਟੀਫਿਕੇਸ਼ਨ ਬੰਦ ਕਰਨਾ ਤੇ ਬ੍ਰਾਊਜ਼ਰ ਦਾ ਡਾਟਾ ਸਾਫ਼ ਕਰਨ ਵਰਗੇ ਉਪਾਅ ਅਪਣਾਓ।
Publish Date: Mon, 12 Oct 2026 10:48 AM (IST)
Updated Date: Mon, 12 Oct 2026 10:51 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। ਜੇਕਰ ਤੁਹਾਡੇ ਫੋਨ ਦੀ ਸਕ੍ਰੀਨ 'ਤੇ ਵੀ ਅਚਾਨਕ ਵਾਰ-ਵਾਰ ਇਸ਼ਤਿਹਾਰ (Ads) ਦਿਖਾਈ ਦੇਣ ਲੱਗ ਪਏ ਹਨ, ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਖ਼ਾਸ ਕਰਕੇ ਉਦੋਂ, ਜਦੋਂ ਫੋਨ ਵਰਤਦੇ ਸਮੇਂ, ਹੋਮ ਸਕ੍ਰੀਨ 'ਤੇ ਜਾਂ ਬਿਨਾਂ ਕਿਸੇ ਐਪ ਨੂੰ ਖੋਲ੍ਹੇ ਹੀ ਫੁੱਲ-ਸਕ੍ਰੀਨ ਇਸ਼ਤਿਹਾਰ ਆਉਣ ਲੱਗ ਪੈਣ। ਇਹ ਕਿਸੇ ਸ਼ੱਕੀ ਐਪ, ਬ੍ਰਾਊਜ਼ਰ ਨੋਟੀਫਿਕੇਸ਼ਨ ਜਾਂ ਐਡਵੇਅਰ ਕਾਰਨ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਮੋਬਾਈਲ ’ਚ ਮੌਜੂਦ ਐਪਸ ਤੇ ਸੈਟਿੰਗਾਂ ਦੀ ਜਾਂਚ ਕਰਨੀ ਜ਼ਰੂਰੀ ਹੈ।
ਬਿਨਾਂ ਐਪ ਖੋਲ੍ਹੇ Ads ਆਉਣਾ
ਜੇਕਰ ਮੋਬਾਈਲ ਦੀ ਸਕ੍ਰੀਨ 'ਤੇ ਅਚਾਨਕ ਫੁੱਲ-ਸਕ੍ਰੀਨ ਇਸ਼ਤਿਹਾਰ ਆਉਣ ਲੱਗ ਪੈਣ ਤੇ ਤੁਸੀਂ ਕੋਈ ਐਪ ਵੀ ਨਾ ਖੋਲ੍ਹੀ ਹੋਵੇ, ਤਾਂ ਇਹ ਕਿਸੇ ਸ਼ੱਕੀ ਐਪ ਦਾ ਸੰਕੇਤ ਹੋ ਸਕਦਾ ਹੈ। ਕਈ ਵਾਰ ਨਵੀਂ ਐਪ ਇੰਸਟਾਲ ਕਰਨ ਤੋਂ ਬਾਅਦ ਅਜਿਹੀ ਸਮੱਸਿਆ ਸਾਹਮਣੇ ਆਉਂਦੀ ਹੈ। ਜੇਕਰ ਤੁਸੀਂ ਹਾਲ ਹੀ ’ਚ ਕੋਈ ਨਵੀਂ ਐਪ ਡਾਊਨਲੋਡ ਤੇ ਇੰਸਟਾਲ ਕੀਤੀ ਹੈ, ਤਾਂ ਉਸ ਨੂੰ ਡਿਲੀਟ ਕਰਕੇ ਫੋਨ ਰੀਸਟਾਰਟ ਕਰੋ।
ਨੋਟੀਫਿਕੇਸ਼ਨਾਂ ’ਚ ਵਾਰ-ਵਾਰ ਇਸ਼ਤਿਹਾਰ ਆਉਣਾ
ਕੁਝ ਵੈੱਬਸਾਈਟਾਂ ਤੇ ਐਪਸ ਨੋਟੀਫਿਕੇਸ਼ਨਾਂ ਰਾਹੀਂ ਵਾਰ-ਵਾਰ ਇਸ਼ਤਿਹਾਰ ਭੇਜਦੀਆਂ ਹਨ। ਜੇਕਰ ਮੋਬਾਈਲ ਦੇ ਨੋਟੀਫਿਕੇਸ਼ਨ ਪੈਨਲ ’ਚ ਲਗਾਤਾਰ ਅਣਜਾਣ ਆਫ਼ਰ ਜਾਂ ਇਸ਼ਤਿਹਾਰ ਦਿਖਾਈ ਦੇ ਰਹੇ ਹਨ, ਤਾਂ ਉਸ ਨੋਟੀਫਿਕੇਸ਼ਨ ਨੂੰ ਦੇਰ ਤੱਕ ਦਬਾ ਕੇ ਰੱਖੋ। ਇਸ ਨਾਲ ਪਤਾ ਲੱਗ ਸਕਦਾ ਹੈ ਕਿ ਇਸ਼ਤਿਹਾਰ ਕਿਸ ਐਪ ਤੋਂ ਆ ਰਹੇ ਹਨ। ਇਸ ਤੋਂ ਬਾਅਦ ਉਸ ਐਪ ਦੇ ਨੋਟੀਫਿਕੇਸ਼ਨ ਬੰਦ ਕਰ ਦਿਓ।
ਫੋਨ ਦੀ ਹੋਮ ਸਕ੍ਰੀਨ 'ਤੇ ਇਸ਼ਤਿਹਾਰ ਦਿਖਾਈ ਦੇਣਾ
ਜੇਕਰ ਫੋਨ ਦੀ ਹੋਮ ਸਕ੍ਰੀਨ 'ਤੇ ਹੀ ਵਾਰ-ਵਾਰ ਇਸ਼ਤਿਹਾਰ ਦਿਖਾਈ ਦੇ ਰਹੇ ਹਨ, ਤਾਂ ਕਿਸੇ ਸ਼ੱਕੀ ਐਪ ਜਾਂ ਥਰਡ-ਪਾਰਟੀ ਲਾਂਚਰ ਦੀ ਜਾਂਚ ਕਰੋ। ਮੋਬਾਈਲ ਦੀਆਂ ਸੈਟਿੰਗਾਂ ’ਚ ਜਾ ਕੇ ਹਾਲ ਹੀ ’ਚ ਇੰਸਟਾਲ ਕੀਤੀਆਂ ਐਪਸ ਦੇਖੋ। ਜਿਸ ਐਪ 'ਤੇ ਸ਼ੱਕ ਹੋਵੇ, ਉਸ ਨੂੰ ਅਨਇੰਸਟਾਲ ਕਰ ਦਿਓ।
ਆਪਣੇ ਆਪ ਖੁੱਲ੍ਹਣ ਲੱਗ ਪੈਣ ਵੈੱਬ ਪੇਜ
ਜੇਕਰ ਫੋਨ ਦਾ ਬ੍ਰਾਊਜ਼ਰ ਆਪਣੇ ਆਪ ਖੁੱਲ੍ਹਣ ਲੱਗ ਪਵੇ ਜਾਂ ਤੁਹਾਨੂੰ ਕਿਸੇ ਅਣਜਾਣ ਵੈੱਬਸਾਈਟ ’ਤੇ ਰੀਡਾਇਰੈਕਟ ਕਰਨ ਲੱਗੇ, ਤਾਂ ਬ੍ਰਾਊਜ਼ਰ ਦੀਆਂ ਸਾਈਟ ਸੈਟਿੰਗਾਂ ਤੇ ਨੋਟੀਫਿਕੇਸ਼ਨ ਪਰਮਿਸ਼ਨਾਂ ਦੀ ਚੰਗੀ ਤਰ੍ਹਾਂ ਜਾਂਚ ਕਰੋ। ਅਣਜਾਣ ਵੈੱਬਸਾਈਟਾਂ ਦੀਆਂ ਪਰਮਿਸ਼ਨਾਂ ਤੁਰੰਤ ਬੰਦ ਕਰੋ ਤੇ ਬ੍ਰਾਊਜ਼ਿੰਗ ਡਾਟਾ ਕਲੀਅਰ ਕਰੋ। ਕਿਸੇ ਵੀ ਸ਼ੱਕੀ ਪੌਪ-ਅੱਪ 'ਤੇ ਕਲਿੱਕ ਨਾ ਕਰੋ।
Ads ਤੋਂ ਛੁਟਕਾਰਾ ਕਿਵੇਂ ਪਾਈਏ?
- ਸਭ ਤੋਂ ਪਹਿਲਾਂ ਹਾਲ ਹੀ ’ਚ ਇੰਸਟਾਲ ਕੀਤੀਆਂ ਸ਼ੱਕੀ ਐਪਸ ਨੂੰ ਹਟਾਓ।
- Google Play Store ’ਚ ਜਾ ਕੇ Play Protect ਰਾਹੀਂ ਫੋਨ ਨੂੰ ਸਕੈਨ ਕਰੋ।
- ਫੋਨ ਦੇ ਸਾਫਟਵੇਅਰ ਨੂੰ ਅਪਡੇਟ ਕਰੋ।
- ਕਿਸੇ ਵੀ ਅਣਜਾਣ ਵੈੱਬਸਾਈਟ ਤੋਂ APK ਫਾਈਲ ਡਾਊਨਲੋਡ ਨਾ ਕਰੋ।
- ਸ਼ੱਕੀ ਐਪਸ ਨੂੰ ਬੇਲੋੜੀਆਂ ਪਰਮਿਸ਼ਨਾਂ ਨਾ ਦਿਓ।