ਸਮਾਨ ਗੁਆਚਣ ਦੀ ਟੈਂਸ਼ਨ ਖਤਮ! Samsung ਨੇ ਲਾਂਚ ਕੀਤਾ Galaxy SmartTag 3, ਪਹਿਲੀ ਵਾਰ ਮਿਲਿਆ iOS ਸਪੋਰਟ, 790 ਦਿਨਾਂ ਤੱਕ ਚੱਲੇਗੀ ਬੈਟਰੀ Samsung ਨੇ ਆਪਣਾ ਨਵਾਂ ਟ੍ਰੈਕਰ ਡਿਵਾਈਸ Galaxy SmartTag 3 ਪੇਸ਼ ਕਰ ਦਿੱਤਾ ਹੈ, ਜੋ ਹੋਰ ਕੰਪੈਕਟ ਡਿਜ਼ਾਈਨ ਤੇ ਲੰਬੀ ਬੈਟਰੀ ਲਾਈਫ ਨਾਲ ਆਉਂਦਾ ਹੈ।
Publish Date: Sat, 03 Oct 2026 01:16 PM (IST)
Updated Date: Sat, 03 Oct 2026 01:18 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Samsung ਨੇ Galaxy SmartTag 3 ਦਾ ਐਲਾਨ ਕਰ ਦਿੱਤਾ ਹੈ। ਇਹ ਨਵਾਂ ਟ੍ਰੈਕਰ ਡਿਵਾਈਸ ਕੰਪੈਕਟ ਡਿਜ਼ਾਈਨ ਨਾਲ ਆਉਂਦਾ ਹੈ ਤੇ iPhone ਮਾਡਲਾਂ ਨੂੰ ਵੀ ਸਪੋਰਟ ਕਰਦਾ ਹੈ। Galaxy SmartTag 3 ਨੂੰ ਯੂਜ਼ਰਜ਼ ਦੀਆਂ ਰੋਜ਼ਾਨਾ ਵਰਤੋਂ ਵਾਲੀਆਂ ਜ਼ਰੂਰੀ ਚੀਜ਼ਾਂ—ਜਿਵੇਂ ਚਾਬੀਆਂ, ਵਾਲਿਟ, ਲਗੇਜ ਤੇ ਹੋਰ ਕੀਮਤੀ ਸਮਾਨ—ਨੂੰ Samsung ਦੇ Galaxy Find Network ਤੇ SmartThings Find ਐਪ ਰਾਹੀਂ ਟ੍ਰੈਕ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ Samsung Galaxy SmartTag 3 ਪਾਵਰ ਸੇਵਿੰਗ ਮੋਡ ’ਚ 790 ਦਿਨਾਂ ਤੱਕ ਦੀ ਬੈਟਰੀ ਲਾਈਫ ਦਿੰਦਾ ਹੈ।
Samsung Galaxy SmartTag 3 ਦੀ ਉਪਲਬਧਤਾ Samsung Galaxy SmartTag 3 ਦੀ ਵਿਕਰੀ 7 ਅਕਤੂਬਰ ਤੋਂ ਦੱਖਣੀ ਕੋਰੀਆ ’ਚ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਇਸ ਨੂੰ ਅਮਰੀਕਾ ’ਚ ਲਾਂਚ ਕੀਤਾ ਜਾਵੇਗਾ। Samsung ਨੇ ਪੁਸ਼ਟੀ ਕੀਤੀ ਹੈ ਕਿ 2027 ’ਚ ਇਸ ਨੂੰ ਹੋਰ ਬਾਜ਼ਾਰਾਂ ’ਚ ਵੀ ਉਪਲਬਧ ਕਰਵਾਇਆ ਜਾਵੇਗਾ। ਇਹ ਬਲੈਕ ਤੇ ਵ੍ਹਾਈਟ ਰੰਗਾਂ ’ਚ ਮਿਲੇਗਾ। ਕੰਪਨੀ ਨੇ ਅਜੇ ਤੱਕ ਇਸ ਨਵੇਂ ਡਿਵਾਈਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।
Samsung Galaxy SmartTag 3 ਦੇ ਫੀਚਰ Samsung Galaxy SmartTag 3 ’ਚ ਐਲੂਮੀਨੀਅਮ-ਫਿਨਿਸ਼ ਵਾਲੇ ਬਟਨ ਦੇ ਨਾਲ ਰਾਊਂਡਡ ਸ਼ੇਪ ਦਿੱਤਾ ਗਿਆ ਹੈ। ਇਸ ਨੂੰ ਚਾਬੀਆਂ, ਛੋਟੇ ਬੈਗ, ਲਗੇਜ ਜਾਂ ਪਾਲਤੂ ਜਾਨਵਰਾਂ ਦੇ ਕਾਲਰ ਨਾਲ ਆਸਾਨੀ ਨਾਲ ਅਟੈਚ ਕੀਤਾ ਜਾ ਸਕਦਾ ਹੈ। Samsung ਦਾ ਦਾਅਵਾ ਹੈ ਕਿ ਇਹ ਨਵਾਂ ਮਾਡਲ Galaxy SmartTag 2 ਦੇ ਮੁਕਾਬਲੇ 35 ਫੀਸਦੀ ਛੋਟਾ ਤੇ 33 ਫੀਸਦੀ ਹਲਕਾ ਹੈ।
ਇਸ ਵਾਰ Samsung ਨੇ SmartTag 3 ’ਚ iOS ਕੰਪੈਟਿਬਿਲਟੀ ਵੀ ਜੋੜੀ ਹੈ, ਜਿਸ ਨਾਲ ਯੂਜ਼ਰ iPhone ਰਾਹੀਂ ਵੀ ਇਸ ਟ੍ਰੈਕਰ ਨੂੰ ਲੱਭ ਸਕਣਗੇ। Samsung ਦਾ iPhone ਐਪ ਯੂਜ਼ਰਜ਼ ਨੂੰ ਆਪਣਾ SmartTag 3 ਲੋਕੇਟ ਕਰਨ ਦੀ ਸਹੂਲਤ ਦਿੰਦਾ ਹੈ। ਇਹ Galaxy ਤੇ iOS ਦੋਵਾਂ ਤਰ੍ਹਾਂ ਦੇ ਡਿਵਾਈਸਾਂ ਲਈ ਕ੍ਰਾਸ-OS ਕੰਪੈਟਿਬਿਲਟੀ ਦੇਣ ਵਾਲਾ ਪਹਿਲਾ Samsung SmartTag ਡਿਵਾਈਸ ਹੈ।
Galaxy SmartTag 3 ’ਚ ਧੂੜ ਤੇ ਪਾਣੀ ਤੋਂ ਬਚਾਅ ਲਈ IP67 ਰੇਟਿੰਗ ਵਾਲਾ ਬਿਲਡ ਦਿੱਤਾ ਗਿਆ ਹੈ। ਕਨੈਕਟੀਵਿਟੀ ਤੇ ਲੋਕੇਸ਼ਨ ਟ੍ਰੈਕਿੰਗ ਲਈ ਇਸ ’ਚ Channel Sounding ਦੇ ਨਾਲ Bluetooth 6.0 ਤੇ Ultra-Wideband (UWB) ਮਿਲਦਾ ਹੈ। ਇਹ Galaxy Find Network ਨਾਲ ਕੰਮ ਕਰਦਾ ਹੈ, ਜਿਸ ਨਾਲ ਯੂਜ਼ਰ SmartThings Find ਪਲੇਟਫਾਰਮ ਰਾਹੀਂ ਫੋਨ ਦੀ ਰੇਂਜ ਤੋਂ ਬਾਹਰ ਹੋਣ 'ਤੇ ਵੀ ਇਸ ਨੂੰ ਲੋਕੇਟ ਕਰ ਸਕਦੇ ਹਨ। Samsung ਮੁਤਾਬਕ, Galaxy Find Network ਨਾਲ 90 ਕਰੋੜ (900 ਮਿਲੀਅਨ) ਤੋਂ ਵੱਧ Samsung ਡਿਵਾਈਸ ਜੁੜੇ ਹੋਏ ਹਨ।
Galaxy SmartTag 3 ’ਚ ਨਵਾਂ 'Place Notification' ਫੀਚਰ ਮਿਲਦਾ ਹੈ, ਜੋ ਯੂਜ਼ਰਜ਼ ਨੂੰ ਕਿਸੇ ਖਾਸ ਜਗ੍ਹਾ ਜਾਂ ਏਰੀਏ ਨੂੰ ਸੈੱਟ ਕਰਨ ਦੀ ਸਹੂਲਤ ਦਿੰਦਾ ਹੈ। ਜਿਵੇਂ ਹੀ ਟੈਗ ਕੀਤਾ ਸਮਾਨ ਉਸ ਜਗ੍ਹਾ ਤੋਂ ਬਾਹਰ ਜਾਂਦਾ ਹੈ ਜਾਂ ਅੰਦਰ ਆਉਂਦਾ ਹੈ, ਇਹ ਅਲਰਟ ਭੇਜ ਦਿੰਦਾ ਹੈ।
ਇਸ ਦਾ ਇੱਕ ਹੋਰ ਫੀਚਰ 'Location History' ਹੈ, ਜਿਸ ਰਾਹੀਂ ਯੂਜ਼ਰ ਆਪਣੇ SmartTag ਨਾਲ ਜੁੜੀਆਂ ਪੁਰਾਣੀਆਂ ਲੋਕੇਸ਼ਨਾਂ ਨੂੰ ਚੈੱਕ ਕਰ ਸਕਦੇ ਹਨ। ਉੱਥੇ ਹੀ 'Movement Detection Alert' ਫੀਚਰ ਰਾਹੀਂ ਸਮਾਨ ’ਚ ਕੋਈ ਹਲਚਲ ਹੋਣ 'ਤੇ ਯੂਜ਼ਰ ਨੂੰ ਤੁਰੰਤ ਨੋਟੀਫਿਕੇਸ਼ਨ ਮਿਲ ਜਾਂਦਾ ਹੈ।
Galaxy SmartTag 3 ’ਚ NFC-ਅਧਾਰਿਤ 'Lost Mode' ਵੀ ਦਿੱਤਾ ਗਿਆ ਹੈ। ਕਿਸੇ ਕੰਪੈਟਿਬਲ ਮੋਬਾਈਲ ਡਿਵਾਈਸ ਨਾਲ ਇਸ ਨੂੰ ਸਕੈਨ ਕਰਨ 'ਤੇ ਰਜਿਸਟਰਡ ਕਾਂਟੈਕਟ ਜਾਣਕਾਰੀ ਜਾਂ ਇੱਕ ਛੋਟਾ ਮੈਸੇਜ ਸਕ੍ਰੀਨ 'ਤੇ ਦਿਖਾਈ ਦੇ ਸਕਦਾ ਹੈ।
ਟ੍ਰੈਕਰ ’ਚ ਦਿੱਤੇ ਗਏ ਬਟਨ ਦੀ ਵਰਤੋਂ SmartThings IoT ਡਿਵਾਈਸਾਂ ਨੂੰ ਕੰਟਰੋਲ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ’ਚ 'Left Behind Alert' ਫੀਚਰ ਵੀ ਹੈ, ਜੋ ਫੋਨ ਤੇ ਟੈਗ ਕੀਤੇ ਸਮਾਨ ਵਿਚਕਾਰ ਕਨੈਕਸ਼ਨ ਟੁੱਟਣ 'ਤੇ ਯੂਜ਼ਰ ਨੂੰ ਅਲਰਟ ਕਰ ਦਿੰਦਾ ਹੈ।
ਦਾਅਵਾ ਕੀਤਾ ਗਿਆ ਹੈ ਕਿ Galaxy SmartTag 3 ਆਮ ਵਰਤੋਂ ’ਚ 550 ਦਿਨਾਂ ਤੱਕ ਦੀ ਬੈਟਰੀ ਲਾਈਫ ਦਿੰਦਾ ਹੈ। ਉੱਥੇ ਹੀ Samsung ਦਾ ਕਹਿਣਾ ਹੈ ਕਿ ਪਾਵਰ ਸੇਵਿੰਗ ਮੋਡ ਚਾਲੂ ਕਰਨ 'ਤੇ ਇਸ ਦੀ ਬੈਟਰੀ ਲਾਈਫ 790 ਦਿਨਾਂ ਤੱਕ ਵਧ ਜਾਂਦੀ ਹੈ।