ਸੇਲ.ਸੇਲ.ਸੇਲ.... Samsung ਦੇ ਨਵੇਂ 5G ਫੋਨ ਦੀ ਸੇਲ ਸ਼ੁਰੂ, AMOLED 2X ਡਿਸਪਲੇਅ ਤੇ Exynos ਪ੍ਰੋਸੈਸਰ ਵਰਗੇ ਫੀਚਰ Samsung Galaxy S26 FE: ਸੈਮਸੰਗ ਗਲੈਕਸੀ S26 FE ਦੀ ਭਾਰਤ ’ਚ ਸੇਲ ਸ਼ੁਰੂ ਹੋ ਗਈ ਹੈ। ਇਸ ’ਚ 120Hz ਡਾਇਨਾਮਿਕ AMOLED 2X ਡਿਸਪਲੇਅ ਤੇ Exynos 2500 ਚਿਪਸੈੱਟ ਵਰਗੇ ਪ੍ਰੀਮੀਅਮ ਫੀਚਰ ਦਿੱਤੇ ਗਏ ਹਨ। ਇਹ ਫੋਨ 79,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਉਪਲਬਧ ਹੈ ਤੇ ਇਸ ਦੇ ਨਾਲ ਆਕਰਸ਼ਕ EMI ਤੇ ਕੈਸ਼ਬੈਕ ਆਫਰ ਵੀ ਮਿਲ ਰਹੇ ਹਨ।
Publish Date: Tue, 22 Sep 2026 11:44 AM (IST)
Updated Date: Tue, 22 Sep 2026 11:47 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਸੈਮਸੰਗ ਦਾ ਕੋਈ ਨਵਾਂ 5G ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਮਹੀਨੇ ਦੀ ਸ਼ੁਰੂਆਤ ’ਚ ਲਾਂਚ ਹੋਇਆ Samsung Galaxy S26 FE ਤੁਹਾਡੇ ਲਈ ਇੱਕ ਆਪਸ਼ਨ ਹੋ ਸਕਦਾ ਹੈ। ਇਸ ਡਿਵਾਈਸ ਦੀ ਹੁਣ ਭਾਰਤ ’ਚ ਸੇਲ ਸ਼ੁਰੂ ਹੋ ਗਈ ਹੈ। ਇਹ ਲੇਟੈਸਟ ‘Fan Edition’ ਫੋਨ ਫਲੈਗਸ਼ਿਪ Galaxy S26 ਸੀਰੀਜ਼ ਤੋਂ ਹੇਠਾਂ ਆਉਂਦਾ ਹੈ, ਪਰ ਇਸ ’ਚ ਕਾਫੀ ਦਮਦਾਰ ਫੀਚਰ ਦਿੱਤੇ ਗਏ ਹਨ। ਫੋਨ ’ਚ ਸੈਮਸੰਗ ਦੇ ਪ੍ਰੀਮੀਅਮ ਲਾਈਨਅਪ ਦੇ ਕਈ ਫੀਚਰ ਮਿਲ ਰਹੇ ਹਨ। ਡਿਵਾਈਸ ’ਚ 120Hz ਡਾਇਨਾਮਿਕ AMOLED 2X ਡਿਸਪਲੇਅ, Exynos 2500 ਚਿਪਸੈੱਟ ਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ’ਚ One UI 9 ਹੈ ਤੇ ਇਸ ’ਚ 45W ਵਾਇਰਡ ਚਾਰਜਿੰਗ ਦੇ ਨਾਲ 4,900mAh ਦੀ ਬੈਟਰੀ ਮਿਲ ਰਹੀ ਹੈ। ਆਓ ਫੋਨ ਦੇ ਹੋਰ ਫੀਚਰ ਜਾਣਨ ਤੋਂ ਪਹਿਲਾਂ ਇਸ ਦੀ ਕੀਮਤ ਜਾਣਦੇ ਹਾਂ...
Samsung Galaxy S26 FE ਦੀ ਕੀਮਤ ਤੇ ਆਫਰ
ਕੀਮਤ ਦੀ ਗੱਲ ਕਰੀਏ ਤਾਂ ਭਾਰਤ ’ਚ Samsung Galaxy S26 FE ਦੇ ਸਿੰਗਲ 8GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 79,999 ਰੁਪਏ ਹੈ। ਡਿਵਾਈਸ ਨੂੰ ਤੁਸੀਂ ਪਿਸਤਾਚਿਓ, ਬਲੂਬੇਰੀ ਤੇ ਗ੍ਰੇਫਾਈਟ ਤਿੰਨ ਕਲਰ ਆਪਸ਼ਨਾਂ ’ਚ ਖਰੀਦ ਸਕਦੇ ਹੋ। ਪੁਰਾਣਾ ਡਿਵਾਈਸ ਐਕਸਚੇਂਜ ਕਰਨ ’ਤੇ ਗਾਹਕਾਂ ਨੂੰ 8,000 ਰੁਪਏ ਤੱਕ ਦਾ ਅਪਗ੍ਰੇਡ ਬੋਨਸ ਵੀ ਮਿਲ ਸਕਦਾ ਹੈ।
ਤੁਸੀਂ ਚਾਹੋ ਤਾਂ ਚੁਣਿੰਦਾ NBFC ਪਾਰਟਨਰਜ਼ ਰਾਹੀਂ ਜ਼ੀਰੋ ਡਾਊਨ ਪੇਮੈਂਟ ਦੇ ਨਾਲ 30 ਮਹੀਨਿਆਂ ਤੱਕ ਦੀ ਨੋ-ਕਾਸਟ EMI ਦਾ ਆਪਸ਼ਨ ਵੀ ਲੈ ਸਕਦੇ ਹੋ। ਚੁਣਿੰਦਾ ਪਾਰਟਨਰਜ਼ ਰਾਹੀਂ 10 ਮਹੀਨਿਆਂ ਦੇ ਡਾਊਨ ਪੇਮੈਂਟ ਦੇ ਨਾਲ 40 ਮਹੀਨਿਆਂ ਤੱਕ ਦੀ ਨੋ-ਕਾਸਟ EMI ਦਾ ਆਪਸ਼ਨ ਵੀ ਮਿਲ ਰਿਹਾ ਹੈ। ਦੋਵੇਂ EMI ਆਪਸ਼ਨਾਂ ਦੇ ਨਾਲ 3,000 ਰੁਪਏ ਦਾ ਵਾਧੂ ਅਪਗ੍ਰੇਡ ਬੋਨਸ ਵੀ ਮਿਲ ਰਿਹਾ ਹੈ ਤੇ ਯੋਗ ਐਕਸਚੇਂਜ ਬੇਨਿਫਿਟਸ ਦੇ ਨਾਲ ਮਾਸਿਕ EMI 1,050 ਰੁਪਏ ਤੋਂ ਸ਼ੁਰੂ ਹੋਵੇਗੀ। Samsung ਦੇ ਪ੍ਰਮੁੱਖ ਬੈਂਕ ਕਾਰਡਾਂ ’ਤੇ 7,000 ਰੁਪਏ ਤੱਕ ਦਾ ਕੈਸ਼ਬੈਕ ਜਾਂ 12 ਮਹੀਨਿਆਂ ਦੀ ਨੋ-ਕਾਸਟ EMI ਦਾ ਆਪਸ਼ਨ ਵੀ ਮਿਲ ਸਕਦਾ ਹੈ।
Samsung Galaxy S26 FE ਦੇ ਸਪੈਸੀਫਿਕੇਸ਼ਨ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Samsung Galaxy S26 FE ’ਚ 6.7-ਇੰਚ ਦੀ FHD+ ਡਾਇਨਾਮਿਕ AMOLED 2X ਡਿਸਪਲੇਅ ਮਿਲੇਗੀ। ਇਸ ਦਾ ਰਿਫ੍ਰੈਸ਼ ਰੇਟ 120Hz ਤੇ ਬ੍ਰਾਈਟਨੈੱਸ 1,900 ਨਿਟਸ ਤੱਕ ਹੋਵੇਗੀ। ਫੋਨ ’ਚ Exynos 2500 ਪ੍ਰੋਸੈਸਰ ਮਿਲੇਗਾ, ਜਿਸ ਨੂੰ 3nm ਪ੍ਰੋਸੈਸ ਦਾ ਇਸਤੇਮਾਲ ਕਰਕੇ ਤਿਆਰ ਕੀਤਾ ਗਿਆ ਹੈ। ਡਿਵਾਈਸ ’ਚ 8GB ਤੱਕ RAM ਤੇ 256GB ਸਟੋਰੇਜ ਦਿੱਤੀ ਗਈ ਹੈ।
Samsung Galaxy S26 FE ਦੇ ਕੈਮਰਾ ਸਪੈਸ ਫੋਟੋਗ੍ਰਾਫੀ ਲਈ Galaxy S26 FE ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲ ਰਿਹਾ ਹੈ। ਇਸ ’ਚ OIS ਦੇ ਨਾਲ 50-ਮੈਗਾਪਿਕਸਲ ਦਾ ਵਾਈਡ ਕੈਮਰਾ, 123-ਡਿਗਰੀ ਫੀਲਡ ਆਫ ਵਿਊ ਵਾਲਾ 12-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਤੇ OIS ਤੇ 3x ਆਪਟੀਕਲ ਜ਼ੂਮ ਵਾਲਾ 8-ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ’ਚ 12-ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ Gemini Omni ਦਾ ਸਪੋਰਟ ਵੀ ਮਿਲੇਗਾ, ਜੋ ਗੈਲਰੀ ’ਚ ਮੌਜੂਦ ਫੋਟੋ ਤੇ ਵੀਡੀਓ ਦੀ ਵਰਤੋਂ ਕਰਕੇ ਵੀਡੀਓ ਕਲਿੱਪ ਤਿਆਰ ਕਰ ਸਕਦਾ ਹੈ ਤੇ ਉਨ੍ਹਾਂ ਨੂੰ ਐਡਿਟ ਵੀ ਕਰ ਸਕਦਾ ਹੈ। ਕਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi 6E, Wi-Fi Direct ਤੇ Bluetooth 5.4 ਵਰਗੇ ਆਪਸ਼ਨ ਮਿਲ ਰਹੇ ਹਨ। ਇਸ ਤੋਂ ਇਲਾਵਾ ਫੋਨ ’ਚ 4,900mAh ਦੀ ਬੈਟਰੀ ਤੇ 45W ਵਾਇਰਡ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ।