Samsung ਦਾ ਕਿਫ਼ਾਇਤੀ 5G ਫ਼ੋਨ ਅੱਜ ਹੋਵੇਗਾ ਲਾਂਚ: 120Hz AMOLED ਡਿਸਪਲੇਅ ਤੇ Exynos 2500 ਪ੍ਰੋਸੈਸਰ ਉਮੀਦ ਹੈ ਕਿ ਇਹ ਫ਼ੋਨ ਫਲੈਗਸ਼ਿਪ ਗੈਲਕਸੀ ਐੱਸ26 ਸੀਰੀਜ਼ ਦੇ ਕੁਝ ਖ਼ਾਸ ਫ਼ੀਚਰਜ਼ ਨੂੰ ਜ਼ਿਆਦਾ ਕਿਫ਼ਾਇਤੀ ਕੀਮਤ 'ਤੇ ਆਫ਼ਰ ਕਰੇਗਾ। ਰਿਪੋਰਟਾਂ ’ਚ ਇਸ ਡਿਵਾਈਸ ਦੇ ਕਈ ਸਪੈਸੀਫ਼ਿਕੇਸ਼ਨਜ਼ ਵੀ ਸਾਹਮਣੇ ਆ ਗਏ ਹਨ। ਆਓ ਇਸ ਤੋਂ ਪਹਿਲਾਂ ਡਿਵਾਈਸ ਦੀ ਲਾਂਚ ਡਿਟੇਲਜ਼ ਜਾਣ ਲੈਂਦੇ ਹਾਂ...
Publish Date: Thu, 27 Aug 2026 12:29 PM (IST)
Updated Date: Thu, 27 Aug 2026 12:31 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਸੈਮਸੰਗ ਅੱਜ ਯਾਨੀ 27 ਅਗਸਤ ਨੂੰ ਆਪਣਾ ਅਗਲਾ ਗੈਲਕਸੀ ਈਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਈਵੈਂਟ ਵਿੱਚ ਗੈਲਕਸੀ ਐੱਸ26 (Galaxy S26) ਸੀਰੀਜ਼ ’ਚ ਇੱਕ ਨਵਾਂ ਡਿਵਾਈਸ ਪੇਸ਼ ਕਰੇਗੀ। ਹਾਲਾਂਕਿ ਸੈਮਸੰਗ ਨੇ ਡਿਵਾਈਸ ਦੇ ਨਾਮ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸਾਰੀਆਂ ਰਿਪੋਰਟਾਂ ਵਿੱਚ ਇਸਨੂੰ ਗੈਲਕਸੀ ਐੱਸ26 ਐੱਫ਼.ਈ. (Galaxy S26 FE) ਦੱਸਿਆ ਜਾ ਰਿਹਾ ਹੈ।
ਉਮੀਦ ਹੈ ਕਿ ਇਹ ਫ਼ੋਨ ਫਲੈਗਸ਼ਿਪ ਗੈਲਕਸੀ ਐੱਸ26 ਸੀਰੀਜ਼ ਦੇ ਕੁਝ ਖ਼ਾਸ ਫ਼ੀਚਰਜ਼ ਨੂੰ ਜ਼ਿਆਦਾ ਕਿਫ਼ਾਇਤੀ ਕੀਮਤ 'ਤੇ ਆਫ਼ਰ ਕਰੇਗਾ। ਰਿਪੋਰਟਾਂ ’ਚ ਇਸ ਡਿਵਾਈਸ ਦੇ ਕਈ ਸਪੈਸੀਫ਼ਿਕੇਸ਼ਨਜ਼ ਵੀ ਸਾਹਮਣੇ ਆ ਗਏ ਹਨ। ਆਓ ਇਸ ਤੋਂ ਪਹਿਲਾਂ ਡਿਵਾਈਸ ਦੀ ਲਾਂਚ ਡਿਟੇਲਜ਼ ਜਾਣ ਲੈਂਦੇ ਹਾਂ...
Samsung Galaxy Event August 2026: ਡੇਟ ਐਂਡ ਟਾਈਮ ਸੈਮਸੰਗ ਦਾ ਗੈਲਕਸੀ ਈਵੈਂਟ ਅਗਸਤ 2026 ਅੱਜ, 27 ਅਗਸਤ ਨੂੰ ਹੋਣ ਜਾ ਰਿਹਾ ਹੈ। ਇਹ ਇੱਕ ਵਰਚੁਅਲ ਈਵੈਂਟ ਹੋਵੇਗਾ ਜੋ KST ਸਮੇਂ ਮੁਤਾਬਕ ਰਾਤ 9:00 ਵਜੇ ਸ਼ੁਰੂ ਹੋਵੇਗਾ। ਜਦਕਿ ਭਾਰਤ ’ਚ ਦਰਸ਼ਕਾਂ ਲਈ ਈਵੈਂਟ ਉਸੇ ਦਿਨ IST ਸਮੇਂ ਮੁਤਾਬਕ ਸ਼ਾਮ 5:30 ਵਜੇ ਲਾਈਵ ਹੋਵੇਗਾ। ਈਵੈਂਟ ਨੂੰ ਯੂਟਿਊਬ (YouTube) 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ, ਜਿਸ ਨਾਲ ਯੂਜ਼ਰਸ ਘਰ ਬੈਠੇ ਆਨਲਾਈਨ ਇਸਦਾ ਆਨੰਦ ਲੈ ਸਕਣਗੇ।
Samsung Galaxy S26 FE ਦੇ ਸੰਭਾਵਿਤ ਸਪੈਸੀਫ਼ਿਕੇਸ਼ਨਜ਼ ਸਪੈਸੀਫ਼ਿਕੇਸ਼ਨਜ਼ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਇਸ ਨਵੇਂ Galaxy S26 FE ਵਿੱਚ 6.7 ਇੰਚ ਦੀ Full HD+ Dynamic AMOLED ਡਿਸਪਲੇਅ ਮਿਲ ਸਕਦੀ ਹੈ, ਜੋ 120Hz ਰਿਫ਼੍ਰੈਸ਼ ਰੇਟ ਅਤੇ 1,900 ਨਿਟਸ ਪੀਕ ਬ੍ਰਾਈਟਨੈੱਸ ਦੇ ਨਾਲ ਆ ਸਕਦੀ ਹੈ। ਪਰਫ਼ਾਰਮੈਂਸ ਲਈ ਫ਼ੋਨ ਵਿੱਚ 3nm Exynos 2500 ਚਿੱਪਸੈੱਟ ਅਤੇ ਐਂਡਰਾਇਡ 17 (Android 17) 'ਤੇ ਅਧਾਰਿਤ One UI 9 ਮਿਲ ਸਕਦਾ ਹੈ।
ਫ਼ੋਟੋਗ੍ਰਾਫ਼ੀ ਲਈ ਡਿਵਾਈਸ ਵਿੱਚ OIS ਦੇ ਨਾਲ 50MP ਪ੍ਰਾਇਮਰੀ ਕੈਮਰਾ, 12MP ਅਲਟ੍ਰਾ-ਵਾਈਡ ਲੈਂਸ ਅਤੇ 3x ਆਪਟੀਕਲ ਜ਼ੂਮ ਵਾਲਾ 8MP ਟੈਲੀਫ਼ੋਟੋ ਕੈਮਰਾ ਮਿਲ ਸਕਦਾ ਹੈ। ਜਦਕਿ ਫ਼ੋਨ ਵਿੱਚ 7.4mm ਸਲਿਮ ਬੌਡੀ ਦੇ ਨਾਲ 4,900mAh ਬੈਟਰੀ ਅਤੇ 45W ਫ਼ਾਸਟ ਚਾਰਜਿੰਗ ਮਿਲ ਸਕਦੀ ਹੈ। ਕਨੈਕਟੀਵਿਟੀ ਲਈ ਇਸ ਵਿੱਚ 5G, Wi-Fi 6E ਅਤੇ Bluetooth 5.4 ਵਰਗੇ ਫ਼ੀਚਰਜ਼ ਮਿਲਣ ਦੀ ਉਮੀਦ ਹੈ।