E20 ਪੈਟਰੋਲ 'ਚ ਮਿਲਾਵਟ 'ਤੇ ਸਖ਼ਤ ਹੋਈ ਪੈਟਰੋਲੀਅਮ ਕੰਪਨੀ, 3,651 ਪੰਪਾਂ 'ਤੇ ਹੋਈ ਸ਼ੁੱਧਤਾ ਦੀ ਜਾਂਚ; ਜਾਣੋ ਕੀ ਰਿਹੈ ਨਤੀਜਾ? ਭਾਰਤ 'ਚ ਪਿਛਲੇ ਕੁਝ ਮਹੀਨਿਆਂ ਤੋਂ E20 ਪੈਟਰੋਲ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਸਰਕਾਰ ਵੱਲੋਂ ਪੈਟਰੋਲ 'ਚ 20 ਫ਼ੀਸਦੀ ਐਥਨੌਲ ਦੇ ਮਿਸ਼ਰਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਦੇਸ਼ ਦੀਆਂ ਪ੍ਰਮੁੱਖ ਤੇਲ ਕੰਪਨੀਆਂ 'ਚ ਸ਼ਾਮਲ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਤੇਲ ਕੰਪਨੀ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
Publish Date: Wed, 15 Jul 2026 11:46 AM (IST)
Updated Date: Wed, 15 Jul 2026 11:49 AM (IST)
ਆਟੋ ਡੈਸਕ, ਨਵੀਂ ਦਿੱਲੀ - ਭਾਰਤ 'ਚ ਪਿਛਲੇ ਕੁਝ ਮਹੀਨਿਆਂ ਤੋਂ E20 ਪੈਟਰੋਲ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਸਰਕਾਰ ਵੱਲੋਂ ਪੈਟਰੋਲ 'ਚ 20 ਫ਼ੀਸਦੀ ਐਥਨੌਲ ਦੇ ਮਿਸ਼ਰਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਗਾਤਾਰ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਦੇਸ਼ ਦੀਆਂ ਪ੍ਰਮੁੱਖ ਤੇਲ ਕੰਪਨੀਆਂ 'ਚ ਸ਼ਾਮਲ ਹਿੰਦੁਸਤਾਨ ਪੈਟਰੋਲੀਅਮ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਤੇਲ ਕੰਪਨੀ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
E20 ਪੈਟਰੋਲ 'ਤੇ ਵਿਵਾਦ ਜਾਰੀ ਦੇਸ਼ ਭਰ 'ਚ ਪਿਛਲੇ ਕੁਝ ਮਹੀਨਿਆਂ ਤੋਂ E20 ਪੈਟਰੋਲ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹਨਾਂ 'ਚੋਂ ਕਈ ਵੀਡੀਓਜ਼ 'ਚ ਪੈਟਰੋਲ 'ਚ ਪਾਣੀ ਦੀ ਮਿਲਾਵਟ ਦਿਖਾਈ ਜਾ ਰਹੀ ਹੈ।
HPCL ਹੋਈ ਸਖ਼ਤ ਸੋਸ਼ਲ ਮੀਡੀਆ 'ਤੇ ਲਗਾਤਾਰ ਕੀਤੇ ਜਾ ਰਹੇ ਕਈ ਤਰ੍ਹਾਂ ਦੇ ਦਾਅਵਿਆਂ ਨੂੰ ਲੈ ਕੇ ਦੇਸ਼ ਦੀ ਪ੍ਰਮੁੱਖ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ (HPCL) ਕਾਫ਼ੀ ਸਖ਼ਤ ਹੋ ਗਈ ਹੈ। HPCL ਵੱਲੋਂ ਲਗਾਤਾਰ ਪੈਟਰੋਲ ਪੰਪਾਂ 'ਤੇ ਜਾਂਚ ਕੀਤੀ ਜਾ ਰਹੀ ਹੈ।
3,651 ਪੰਪਾਂ 'ਤੇ ਹੋਈ ਜਾਂਚ HPCL ਵੱਲੋਂ ਹੁਣ ਤੱਕ ਦੇਸ਼ ਭਰ 'ਚ 3,651 ਪੰਪਾਂ 'ਤੇ ਜਾਂਚ ਕੀਤੀ ਗਈ ਹੈ ਅਤੇ ਇਸ ਦੌਰਾਨ ਪੈਟਰੋਲ ਦੇ ਸੈਂਪਲ ਲੈ ਕੇ ਟੈਸਟ ਵੀ ਕੀਤੇ ਗਏ ਹਨ। ਇਸ ਤਰ੍ਹਾਂ ਦੀ ਜਾਂਚ 7 ਜੁਲਾਈ ਤੋਂ 13 ਜੁਲਾਈ ਦਰਮਿਆਨ ਕੀਤੀ ਗਈ ਹੈ, ਜਿਸ 'ਚ 2,173 ਰਿਟੇਲ ਆਊਟਲੈੱਟ ਸ਼ਾਮਲ ਹਨ। ਇਸ ਦੇ ਨਾਲ ਹੀ 3 ਜੁਲਾਈ ਤੋਂ 13 ਜੁਲਾਈ ਦੇ ਦਰਮਿਆਨ HPCL ਵੱਲੋਂ 1,385 ਨਿਯਮਤ ਨਿਰੀਖਣ ਵੀ ਕੀਤੇ ਗਏ ਹਨ।
ਸਰਪ੍ਰਾਈਜ਼ ਚੈਕਿੰਗ ਵੀ ਹੋਈ ਤੇਲ ਕੰਪਨੀ ਵੱਲੋਂ ਇਸ ਦੌਰਾਨ ਸਰਪ੍ਰਾਈਜ਼ ਚੈਕਿੰਗ ਵੀ ਕੀਤੀ ਗਈ ਹੈ। HPCL ਦੇ ਕੁਆਲਿਟੀ ਐਸ਼ੋਰੈਂਸ ਸੈੱਲ ਨੇ 93 ਅਚਨਚੇਤ ਨਿਰੀਖਣ ਕੀਤੇ, ਜਦੋਂ ਕਿ ਕਾਰਪੋਰੇਸ਼ਨ ਦੀਆਂ ਮੋਬਾਈਲ ਲੈਬਾਰਟਰੀ ਸਹੂਲਤਾਂ ਦੀ ਵਰਤੋਂ ਕਰਕੇ 49 ਬਾਲਣ ਸੈਂਪਲਾਂ ਦੀ ਜਾਂਚ ਵੀ ਕੀਤੀ ਗਈ।
ਕੀ ਨਿਕਲਿਆ ਨਤੀਜਾ? ਕੰਪਨੀ ਦਾ ਅਧਿਕਾਰਤ ਬਿਆਨ :- ਹਿੰਦੁਸਤਾਨ ਪੈਟਰੋਲੀਅਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਜਿਨ੍ਹਾਂ 3,651 ਪੰਪਾਂ 'ਤੇ ਹੁਣ ਤੱਕ ਜਾਂਚ ਕੀਤੀ ਗਈ ਹੈ, ਉਨ੍ਹਾਂ 'ਚੋਂ ਕਿਸੇ 'ਤੇ ਵੀ Fuel 'ਚ ਮਿਲਾਵਟ, ਖ਼ਰਾਬੀ, ਕਿਸੇ ਵੀ ਤਰ੍ਹਾਂ ਦੀ ਗੰਭੀਰ ਬੇਨਿਯਮੀ ਅਤੇ ਗੁਣਵੱਤਾ ਦੇ ਮਿਆਰਾਂ ਦੀ ਉਲੰਘਣਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।