ਇਵਨਿੰਗ ਕੋਰਟ ’ਚ ਇੰਝ ਅਪਲਾਈ ਕਰਕੇ ਨਿਪਟਾਓ ਪੈਂਡਿੰਗ ਚਲਾਨ, ਲੋਕ ਅਦਾਲਤ ਦੀਆਂ ਲੰਬੀਆਂ ਲਾਈਨਾਂ ਤੋਂ ਪਾਓ ਛੁਟਕਾਰਾ
Traffic Challan: ਟ੍ਰੈਫਿਕ ਚਲਾਨ ਦੇ ਨਿਪਟਾਰੇ ਲਈ ਅਕਸਰ ਲੋਕ ਅਦਾਲਤਾਂ ’ਚ ਲੰਬੀਆਂ ਲਾਈਨਾਂ ’ਚ ਲੱਗਣਾ ਪੈਂਦਾ ਹੈ। ਪਰ ਇੱਕ ਅਜਿਹਾ ਤਰੀਕਾ ਵੀ ਹੈ, ਜਿਸ ਨਾਲ ਤੁਹਾਨੂੰ ਲਾਈਨ ’ਚ ਲੱਗਣ ਦੀ ਲੋੜ ਨਹੀਂ ਪਵੇਗੀ ਤੇ ਤੁਹਾਡਾ ਕੰਮ ਵੀ ਹੋ ਜਾਵੇਗਾ।
Publish Date: Tue, 06 Oct 2026 12:53 PM (IST)
Updated Date: Tue, 06 Oct 2026 12:55 PM (IST)
ਆਟੋ ਡੈਸਕ, ਨਵੀਂ ਦਿੱਲੀ : ਕੀ ਤੁਹਾਡੀ ਵੀ ਗੱਡੀ ਦਾ ਚਲਾਨ ਕੱਟ ਗਿਆ ਹੈ ਤੇ ਤੁਸੀਂ ਲੋਕ ਅਦਾਲਤ ਦੀ ਭੀੜ ਤੇ ਟੋਕਨ ਦੇ ਚੱਕਰ ’ਚ ਨਹੀਂ ਪੈਣਾ ਚਾਹੁੰਦੇ? ਜੇ ਹਾਂ, ਤਾਂ ਤੁਹਾਡੇ ਲਈ ਇਵਨਿੰਗ ਕੋਰਟ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਾਮ ਦੀ ਅਦਾਲਤ ’ਚ ਜਾ ਕੇ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਚਲਾਨ ਕਿਵੇਂ ਨਿਪਟਾਇਆ ਜਾ ਸਕਦਾ ਹੈ। ਇਸ ਨਾਲ ਤੁਸੀਂ ਲੋਕ ਅਦਾਲਤ ’ਚ ਲੱਗਣ ਵਾਲੀ ਭੀੜ ਤੋਂ ਵੀ ਬਚ ਸਕਦੇ ਹੋ।
ਚਲਾਨ ਭਰਨ ’ਚ ਪਰੇਸ਼ਾਨੀ ਗੱਡੀ ਚਲਾਉਂਦੇ ਸਮੇਂ ਜੇਕਰ ਟ੍ਰੈਫਿਕ ਚਲਾਨ ਕੱਟ ਜਾਵੇ ਤਾਂ ਉਸਨੂੰ ਸਮੇਂ ਸਿਰ ਭਰਨਾ ਜ਼ਰੂਰੀ ਹੁੰਦਾ ਹੈ। ਦੇਰੀ ਹੋਣ 'ਤੇ ਲੇਟ ਫਾਈਨ ਲੱਗ ਸਕਦਾ ਹੈ ਤੇ ਮਾਮਲਾ ਕੋਰਟ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਪਰੇਸ਼ਾਨੀ ਵਧ ਜਾਂਦੀ ਹੈ।
ਬਹੁਤ ਸਾਰੇ ਲੋਕ ਲੋਕ ਅਦਾਲਤ ਦਾ ਇੰਤਜ਼ਾਰ ਕਰਦੇ ਹਨ ਕਿਉਂਕਿ ਉੱਥੇ ਜੁਰਮਾਨਾ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਜਕੱਲ੍ਹ ਲੋਕ ਅਦਾਲਤ ’ਚ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਹਨ। ਕਈ ਵਾਰ ਟੋਕਨ ਨਹੀਂ ਮਿਲਦਾ ਤੇ ਕਈ ਵਾਰ ਤੁਹਾਡਾ ਚਲਾਨ ਕੋਰਟ ਤੱਕ ਨਹੀਂ ਪਹੁੰਚਦਾ।
ਜੇਕਰ ਤੁਸੀਂ ਗੱਡੀ ਵੇਚਣ ਲਈ ਕਾਗਜ਼ਾਤ ਕਲੀਅਰ ਕਰਵਾਉਣਾ ਚਾਹੁੰਦੇ ਹੋ ਜਾਂ ਆਮ ਚਲਾਨ ਭਰਨਾ ਚਾਹੁੰਦੇ ਹੋ, ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਲੋਕ ਅਦਾਲਤ ਜਾਏ ਬਿਨਾਂ ਆਪਣਾ ਕੰਮ ਆਸਾਨੀ ਨਾਲ ਨਿਪਟਾਉਣ ਲਈ ਇਵਨਿੰਗ ਕੋਰਟ ਇੱਕ ਵਧੀਆ ਤਰੀਕਾ ਹੋ ਸਕਦਾ ਹੈ।
ਕੀ ਹੈ ਇਵਨਿੰਗ ਕੋਰਟ? ਇਵਨਿੰਗ ਕੋਰਟ ਟ੍ਰੈਫਿਕ ਚਲਾਨ ਨੂੰ ਘੱਟ ਰਕਮ ’ਚ ਨਿਪਟਾਉਣ ਦਾ ਇੱਕ ਆਸਾਨ ਤਰੀਕਾ ਹੈ। ਇਹ ਅਦਾਲਤ ਆਮ ਕੋਰਟ ਦਾ ਸਮਾਂ ਖਤਮ ਹੋਣ ਤੋਂ ਬਾਅਦ ਲਗਦੀ ਹੈ। ਕੋਰਟ ਦੇ ਕੰਮਕਾਜ ਵਾਲੇ ਦਿਨਾਂ ’ਚ ਤੁਸੀਂ ਸ਼ਾਮ 5 ਵਜੇ ਤੋਂ 7 ਵਜੇ ਦੇ ਵਿਚਕਾਰ ਜਾ ਕੇ ਆਪਣਾ ਚਲਾਨ ਨਿਪਟਾ ਸਕਦੇ ਹੋ। ਜੇਕਰ ਤੁਸੀਂ ਦਿੱਲੀ ’ਚ ਹੋ ਤਾਂ ਹੇਠਾਂ ਦਿੱਤੇ ਆਸਾਨ ਸਟੈਪਸ ਨੂੰ ਫਾਲੋ ਕਰ ਸਕਦੇ ਹੋ।
ਅਪਲਾਈ ਕਰਨ ਦਾ ਤਰੀਕਾ ਦਿੱਲੀ ਟ੍ਰੈਫਿਕ ਪੁਲਿਸ ਦੀ ਵੈੱਬਸਾਈਟ 'ਤੇ ਜਾ ਕੇ Online Appointment for Evening Court ਲਿੰਕ 'ਤੇ ਕਲਿੱਕ ਕਰੋ। ਨਵਾਂ ਪੇਜ ਖੁੱਲ੍ਹਣ ਤੋਂ ਬਾਅਦ ਆਪਣੀ ਗੱਡੀ ਦਾ ਨੰਬਰ ਦਰਜ ਕਰੋ। ਇਸ ਤੋਂ ਬਾਅਦ ਤੁਹਾਡੀ ਗੱਡੀ ਦੇ ਜਿੰਨੇ ਵੀ ਪੈਂਡਿੰਗ ਚਲਾਨ ਹਨ, ਉਹ ਸਕ੍ਰੀਨ 'ਤੇ ਦਿਖਾਈ ਦੇਣਗੇ। ਆਪਣੀ ਪਸੰਦ ਤੇ ਸਹੂਲਤ ਮੁਤਾਬਕ ਕੋਰਟ, ਤਾਰੀਖ ਤੇ ਸਮੇਂ ਦੀ ਚੋਣ ਕਰੋ। ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਟੋਕਨ ਮਿਲੇਗਾ। ਇਸ ਦਾ ਪ੍ਰਿੰਟਆਉਟ ਕੱਢੋ ਤੇ ਨਿਰਧਾਰਤ ਸਮੇਂ 'ਤੇ ਕੋਰਟ ਪਹੁੰਚੋ।
ਜ਼ਰੂਰੀ ਗੱਲਾਂ ਤੇ ਮੋਬਾਈਲ ਨੰਬਰ ਇਵਨਿੰਗ ਕੋਰਟ ਦੀ ਸਹੂਲਤ ਲੈਂਦੇ ਸਮੇਂ ਇਹ ਗੱਲ ਧਿਆਨ ’ਚ ਰੱਖੋ ਕਿ ਬੁਕਿੰਗ ਸਮੇਂ OTP ਉਸੇ ਮੋਬਾਈਲ ਨੰਬਰ 'ਤੇ ਆਵੇਗਾ, ਜੋ ਤੁਹਾਡੀ ਗੱਡੀ ਦੀ RC ਨਾਲ ਲਿੰਕ ਹੈ। ਜੇਕਰ ਤੁਹਾਡਾ ਮੋਬਾਈਲ ਨੰਬਰ ਅਪਡੇਟ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਵਾਹਨ ਪੋਰਟਲ 'ਤੇ ਜਾ ਕੇ ਇਸਨੂੰ ਅਪਡੇਟ ਕਰ ਲਓ।
ਚਲਾਨ ’ਚ ਭਾਰੀ ਛੋਟ ਦੇਣ ਦਾ ਲਾਲਚ ਦੇਣ ਵਾਲੀ ਕਿਸੇ ਵੀ ਵੈੱਬਸਾਈਟ ਜਾਂ ਐਪ ਦੇ ਚੱਕਰ ’ਚ ਨਾ ਪਵੋ। ਅਜਿਹਾ ਕਰਨ ਨਾਲ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ। ਚਲਾਨ ’ਚ ਪੈਸੇ ਬਚਾਉਣ ਦੇ ਚੱਕਰ ’ਚ ਕਿਤੇ ਫਰਾਡ ਕਾਰਨ ਇਸ ਤੋਂ ਵੀ ਵੱਧ ਪੈਸੇ ਨਾ ਗੁਆ ਬੈਠੋ।