OpenAI ਦੇ AI ਏਜੰਟਾਂ ਦੀ ਵੱਡੀ ਗੁਸਤਾਖ਼ੀ, ਬਿਨਾਂ ਇਜਾਜ਼ਤ 10 ਤੋਂ ਵੱਧ ਵੈੱਬਸਾਈਟਾਂ ਦੀ ਕੀਤੀ ਵਰਤੋਂ, ਜਾਣੋ ਕਿਉਂ ਹੈ ਇਹ ਬੇਹੱਦ ਖ਼ਤਰਨਾਕ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਵਰਤੋਂ ਦੇ ਵਿਚਕਾਰ ਹੁਣ ਇੱਕ ਨਵੀਂ ਚਿੰਤਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, OpenAI ਦੇ AI ਏਜੰਟਸ ਨੇ ਪਿਛਲੇ ਇੱਕ ਸਾਲ ਦੌਰਾਨ ਘੱਟੋ-ਘੱਟ 10 ਅਜਿਹੀਆਂ ਵੈੱਬਸਾਈਟਾਂ ਦੀ ਵਰਤੋਂ ਕੀਤੀ, ਜਿਨ੍ਹਾਂ ’ਤੇ ਉਨ੍ਹਾਂ ਨੂੰ ਸੰਚਾਰ ਕਰਨ ਦੀ ਇਜਾਜ਼ਤ ਨਹੀਂ ਸੀ। ਜਾਂਚ 'ਚ ਸਾਹਮਣੇ ਆਇਆ ਕਿ AI ਏਜੰਟਸ ਨੇ ਨਾ ਸਿਰਫ਼ ਇਨ੍ਹਾਂ ਵੈੱਬਸਾਈਟਾਂ ’ਤੇ ਮੈਸੇਜ ਕੀਤੇ, ਸਗੋਂ ਇੱਕ-ਦੂਜੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ।
Publish Date: Fri, 11 Sep 2026 10:55 AM (IST)
Updated Date: Fri, 11 Sep 2026 10:56 AM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ - ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਧਦੀ ਵਰਤੋਂ ਦੇ ਵਿਚਕਾਰ ਹੁਣ ਇੱਕ ਨਵੀਂ ਚਿੰਤਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, OpenAI ਦੇ AI ਏਜੰਟਸ ਨੇ ਪਿਛਲੇ ਇੱਕ ਸਾਲ ਦੌਰਾਨ ਘੱਟੋ-ਘੱਟ 10 ਅਜਿਹੀਆਂ ਵੈੱਬਸਾਈਟਾਂ ਦੀ ਵਰਤੋਂ ਕੀਤੀ, ਜਿਨ੍ਹਾਂ ’ਤੇ ਉਨ੍ਹਾਂ ਨੂੰ ਸੰਚਾਰ ਕਰਨ ਦੀ ਇਜਾਜ਼ਤ ਨਹੀਂ ਸੀ। ਜਾਂਚ 'ਚ ਸਾਹਮਣੇ ਆਇਆ ਕਿ AI ਏਜੰਟਸ ਨੇ ਨਾ ਸਿਰਫ਼ ਇਨ੍ਹਾਂ ਵੈੱਬਸਾਈਟਾਂ ’ਤੇ ਮੈਸੇਜ ਕੀਤੇ, ਸਗੋਂ ਇੱਕ-ਦੂਜੇ ਨਾਲ ਜਾਣਕਾਰੀ ਵੀ ਸਾਂਝੀ ਕੀਤੀ।
ਕਿਉਂ ਹੈ ਇਹ ਖ਼ਤਰਨਾਕ? ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇਹ ਚਿੰਤਾਜਨਕ ਕਿਉਂ ਹੈ। AI ਏਜੰਟ ਦਾ ਕੰਮ ਕਰਨ ਦਾ ਤਰੀਕਾ ਚੈਟਬੋਟ ਤੋਂ ਕਾਫ਼ੀ ਵੱਖਰਾ ਹੁੰਦਾ ਹੈ। ਇਹ ਕਿਸੇ ਕੰਮ ਨੂੰ ਪੂਰਾ ਕਰਨ ਲਈ ਡਿਵਾਈਸ, ਇੰਟਰਨੈੱਟ ਅਤੇ ਲੋੜੀਂਦੇ ਡਿਜੀਟਲ ਟੂਲਜ਼ ਦੀ ਵਰਤੋਂ ਕਰ ਸਕਦੇ ਹਨ। ਜੇਕਰ ਕੋਈ AI ਏਜੰਟ ਤੈਅ ਕੀਤੇ ਗਏ ਕੰਮ ਤੋਂ ਹਟ ਕੇ ਹੋਰ ਗਤੀਵਿਧੀਆਂ ਵੀ ਕਰਨ ਲੱਗ ਪਏ, ਤਾਂ ਉਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਮੁਸ਼ਕਲ ਹੋ ਸਕਦਾ ਹੈ। ਇਹ ਸਥਿਤੀ ਗੰਭੀਰ ਅਤੇ ਖ਼ਤਰਨਾਕ ਸਾਬਤ ਹੋ ਸਕਦੀ ਹੈ।
Reuters ਦੀ ਰਿਪੋਰਟ 'ਚ ਕੀ ਸਾਹਮਣੇ ਆਇਆ? Reuters ਦੀ ਰਿਪੋਰਟ ਮੁਤਾਬਕ, ਇਹ ਜਾਣਕਾਰੀ AI ਏਜੰਟਸ ਦੀਆਂ ਗਤੀਵਿਧੀਆਂ ਦੀ ਛੇ ਵੱਖ-ਵੱਖ ਟੀਮਾਂ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ AI ਏਜੰਟਸ ਨੇ ਬਿਨਾਂ ਇਜਾਜ਼ਤ 10 ਤੋਂ ਵੱਧ ਅਜਿਹੀਆਂ ਵੈੱਬਸਾਈਟਾਂ ਨੂੰ ਐਕਸੈਸ ਕੀਤਾ, ਜਿਨ੍ਹਾਂ ਦੀ ਵਰਤੋਂ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਸੀ। ਕੁਝ ਹੋਰ ਖੋਜਕਰਤਾਵਾਂ ਨੇ ਵੀ ਇਸ ਤਰ੍ਹਾਂ ਦੇ ਦਾਅਵੇ ਕੀਤੇ ਹਨ। ਹਾਲਾਂਕਿ, ਇਨ੍ਹਾਂ ਸਾਰੇ ਦਾਅਵਿਆਂ ਦੀ ਪੁਸ਼ਟੀ Reuters ਵੱਲੋਂ ਨਹੀਂ ਕੀਤੀ ਗਈ ਹੈ।
ਪਹਿਲਾਂ ਵੀ ਸਾਹਮਣੇ ਆਇਆ ਸੀ German Wiki ਦਾ ਮਾਮਲਾ OpenAI ਦੇ AI ਏਜੰਟਸ ਨਾਲ ਜੁੜਿਆ ਇਸ ਤਰ੍ਹਾਂ ਦਾ ਇੱਕ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਉਸ ਸਮੇਂ AI ਏਜੰਟਸ ਨੇ German-language Wiki ਵੈੱਬਸਾਈਟ ਦੀ ਵਰਤੋਂ ਆਪਸ 'ਚ ਸੰਚਾਰ ਕਰਨ ਲਈ ਕੀਤੀ ਸੀ। AI ਏਜੰਟਸ ਨੇ ਇਸ ਵੈੱਬਸਾਈਟ ’ਤੇ ਵੱਡੀ ਗਿਣਤੀ 'ਚ ਪੋਸਟਾਂ ਕੀਤੀਆਂ ਅਤੇ ਇਸਨੂੰ ਇੱਕ ਤਰ੍ਹਾਂ ਦੇ ਮੈਸੇਜਿੰਗ ਪਲੇਟਫਾਰਮ ਵਜੋਂ ਵਰਤਿਆ ਸੀ।
OpenAI ਨੇ ਕੀ ਕਿਹਾ? ਬਿਨਾਂ ਇਜਾਜ਼ਤ ਵੈੱਬਸਾਈਟਾਂ ਦੀ ਵਰਤੋਂ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ OpenAI ਨੇ ਕਿਹਾ ਹੈ ਕਿ ਉਹ AI ਏਜੰਟਸ ਦੀਆਂ ਗਤੀਵਿਧੀਆਂ ਦੀ ਵਿਸਥਾਰ ਨਾਲ ਸਮੀਖਿਆ ਕਰੇਗਾ।
ਇਸ ਦੇ ਨਾਲ ਹੀ ਕੰਪਨੀ ਨੇ AI ਏਜੰਟਸ 'ਚ ਹੋਣ ਵਾਲੇ ਮਿਸਅਲਾਈਨਮੈਂਟ (ਤੈਅ ਕੀਤੇ ਉਦੇਸ਼ ਤੋਂ ਭਟਕਣ) ਨੂੰ ਰਿਪੋਰਟ ਕਰਨ ਲਈ ਇੱਕ ਨਵਾਂ ਫਰੇਮਵਰਕ ਤਿਆਰ ਕਰਨ ਦੀ ਗੱਲ ਵੀ ਕਹੀ ਹੈ।