- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈ-ਫਾਈ ਰਾਊਟਰ ’ਚ ਦਿੱਤੇ USB ਪੋਰਟ ਦੇ ਕਈ ਫਾਇਦੇ ਹੁੰਦੇ ਹਨ, ਜਿਨ੍ਹਾਂ ਨੂੰ ਅਕਸਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਸ ਦੀ ਵਰਤੋਂ ਨੈੱਟਵਰਕ ਸਟੋਰੇਜ, ਪੁਰਾਣੇ ਪ੍ਰਿੰਟਰ ਨੂੰ ਵਾਇਰਲੈੱਸ ਬਣਾਉਣ ਤੇ ਬੈਕਅੱਪ ਇੰਟਰਨੈੱਟ ਲਈ ਕੀਤੀ ਜਾ ਸਕਦੀ ਹੈ, ਪਰ ਇਸ ਤੋਂ ਪਹਿਲਾਂ ਰਾਊਟਰ ਦੀਆਂ ਸਪੈਸੀਫਿਕੇਸ਼ਨਜ਼ ਦੀ ਜਾਂਚ ਕਰਨਾ ਜ਼ਰੂਰੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਘਰ ’ਚ ਵੀ Wi-Fi ਰਾਊਟਰ ਲੱਗਾ ਹੋਇਆ ਹੈ? ਤਾਂ ਤੁਸੀਂ ਵੀ ਧਿਆਨ ਦਿੱਤਾ ਹੋਵੇਗਾ ਕਿ ਇਸ ਦੇ ਪਿੱਛੇ ਕਈ ਕਨੈਕਟੀਵਿਟੀ ਪੋਰਟ ਦਿੱਤੇ ਹੁੰਦੇ ਹਨ, ਜਿਨ੍ਹਾਂ ’ਚੋਂ ਇੱਕ USB ਪੋਰਟ ਵੀ ਹੁੰਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਆਮ USB ਪੋਰਟ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਕੁਝ ਰਾਊਟਰਾਂ ’ਚ ਇਹ ਪੋਰਟ ਕਈ ਸ਼ਾਨਦਾਰ ਤਰੀਕਿਆਂ ਨਾਲ ਕੰਮ ਆ ਸਕਦਾ ਹੈ। ਹਾਲਾਂਕਿ, ਸਾਰੇ ਰਾਊਟਰਾਂ ’ਚ USB ਪੋਰਟ ਦੇ ਫੀਚਰ ਇੱਕੋ ਜਿਹੇ ਹੋਣ ਜ਼ਰੂਰੀ ਨਹੀਂ ਹਨ। ਇਸ ਲਈ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਰਾਊਟਰ ਮਾਡਲ ਦੀਆਂ ਸਪੈਸੀਫਿਕੇਸ਼ਨਜ਼ ਜ਼ਰੂਰ ਚੈੱਕ ਕਰ ਲਓ। ਆਓ ਜਾਣਦੇ ਹਾਂ ਇਸ USB ਪੋਰਟ ਦੇ ਕੁਝ ਫਾਇਦਿਆਂ ਬਾਰੇ...
ਬਣਾ ਸਕਦੇ ਹੋ ਨੈੱਟਵਰਕ ਸਟੋਰੇਜ
ਜੇਕਰ ਤੁਹਾਡੇ Wi-Fi ਰਾਊਟਰ ’ਚ USB ਸਟੋਰੇਜ ਸ਼ੇਅਰਿੰਗ ਦਾ ਸਪੋਰਟ ਮਿਲਦਾ ਹੈ, ਤਾਂ ਇਸ ’ਚ ਪੈਨਡ੍ਰਾਈਵ ਜਾਂ ਐਕਸਟਰਨਲ ਹਾਰਡ ਡਰਾਈਵ ਲਗਾ ਕੇ ਘਰ ਦੇ ਨੈੱਟਵਰਕ ਨਾਲ ਕਨੈਕਟ ਕੀਤੇ ਕੰਪਿਊਟਰ, ਲੈਪਟਾਪ ਜਾਂ ਹੋਰ ਡਿਵਾਈਸਾਂ ’ਤੇ ਆਸਾਨੀ ਨਾਲ ਫਾਈਲਾਂ ਐਕਸੈੱਸ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਹਰ ਡਿਵਾਈਸ ’ਚ ਵੱਖ-ਵੱਖ ਫਾਈਲਾਂ ਕਾਪੀ ਕਰਨ ਦੀ ਲੋੜ ਨਹੀਂ ਪਵੇਗੀ।
ਇਸ ਦੇ ਨਾਲ ਹੀ USB ਡਰਾਈਵ ’ਚ ਮੌਜੂਦ ਫੋਟੋ, ਵੀਡੀਓ ਤੇ ਹੋਰ ਮੀਡੀਆ ਫਾਈਲਾਂ ਨੂੰ ਨੈੱਟਵਰਕ ’ਤੇ ਸ਼ੇਅਰ ਕਰਨਾ ਵੀ ਸੰਭਵ ਹੋ ਜਾਂਦਾ ਹੈ। ਕੁਝ ਰਾਊਟਰਾਂ ’ਚ ਮੀਡੀਆ ਸਰਵਰ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ, ਜਿਸ ਨਾਲ ਸਮਾਰਟ ਟੀਵੀ ਜਾਂ ਹੋਰ ਕੰਪੈਟਿਬਲ ਡਿਵਾਈਸਾਂ ’ਤੇ ਇਸ ਨੈੱਟਵਰਕ ਰਾਹੀਂ ਕੰਟੈਂਟ ਪਲੇ ਕੀਤਾ ਜਾ ਸਕਦਾ ਹੈ।
ਪੁਰਾਣੇ ਪ੍ਰਿੰਟਰ ਨੂੰ ਬਣਾਓ ਵਾਇਰਲੈੱਸ
ਇੰਨਾ ਹੀ ਨਹੀਂ, ਜੇਕਰ ਤੁਹਾਡੇ ਕੋਲ USB ਵਾਲਾ ਪੁਰਾਣਾ ਪ੍ਰਿੰਟਰ ਹੈ ਤੇ ਉਸ ’ਚ Wi-Fi ਦੀ ਸਹੂਲਤ ਨਹੀਂ ਹੈ, ਤਾਂ ਕੁਝ ਰਾਊਟਰ USB ਪ੍ਰਿੰਟਰ ਸ਼ੇਅਰਿੰਗ ਸਪੋਰਟ ਦੇ ਨਾਲ ਵੀ ਆਉਂਦੇ ਹਨ। ਅਜਿਹੇ ’ਚ ਘਰ ਦੇ ਕਈ ਕੰਪਿਊਟਰ ਇੱਕੋ ਪ੍ਰਿੰਟਰ ਦੀ ਵਰਤੋਂ ਕਰ ਸਕਦੇ ਹਨ। ਹਾਲਾਂਕਿ, ਇਹ ਸਹੂਲਤ ਰਾਊਟਰ ਤੇ ਪ੍ਰਿੰਟਰ ਦੀ ਕੰਪੈਟਿਬਿਲਟੀ ’ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦੀ ਹੈ।
ਮਿਲ ਸਕਦਾ ਹੈ ਬੈਕਅੱਪ ਇੰਟਰਨੈੱਟ
ਇਸ ਤੋਂ ਇਲਾਵਾ ਕੁਝ ਰਾਊਟਰ USB ਪੋਰਟ ਰਾਹੀਂ 4G/5G ਮੋਡਮ ਜਾਂ ਡੋਂਗਲ ਨੂੰ ਵੀ ਸਪੋਰਟ ਕਰਦੇ ਹਨ। ਅਜਿਹੇ ਰਾਊਟਰਾਂ ’ਚ ਮੋਬਾਈਲ ਨੈੱਟਵਰਕ ਨੂੰ ਇੰਟਰਨੈੱਟ ਦੇ ਵਿਕਲਪਿਕ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਕੁਝ ਐਡਵਾਂਸ ਮਾਡਲਾਂ ’ਚ WAN ਫੇਲਓਵਰ ਵਰਗੀਆਂ ਸਹੂਲਤਾਂ ਵੀ ਹੁੰਦੀਆਂ ਹਨ, ਜਿਸ ਨਾਲ ਮੁੱਖ ਬ੍ਰਾਡਬੈਂਡ ਕਨੈਕਸ਼ਨ ਫੇਲ ਹੋਣ ’ਤੇ ਦੂਜੇ ਕਨੈਕਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ।