- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
OnePlus N6 Lite Launch: OnePlus ਅੱਜ ਭਾਰਤ ’ਚ ਆਪਣਾ ਨਵਾਂ ਬਜਟ ਸਮਾਰਟਫੋਨ OnePlus N6 Lite ਲਾਂਚ ਕਰ ਰਿਹਾ ਹੈ। ਇਸ ’ਚ 7000mAh ਦੀ ਦਮਦਾਰ ਬੈਟਰੀ, 120Hz ਡਿਸਪਲੇਅ ਤੇ ਮਿਲਟਰੀ-ਗ੍ਰੇਡ ਡਿਊਰੇਬਿਲਟੀ ਵਰਗੇ ਫੀਚਰ ਮਿਲਣਗੇ। ਇਸ ਦੀ ਕੀਮਤ 20 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : OnePlus ਭਾਰਤ ’ਚ ਅੱਜ ਯਾਨੀ 22 ਸਤੰਬਰ ਨੂੰ ਆਪਣਾ ਨਵਾਂ ਬਜਟ ਫੋਨ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਕੰਪਨੀ OnePlus N6 Lite ਦੇ ਨਾਮ ਨਾਲ ਪੇਸ਼ ਕਰੇਗੀ। ਕੰਪਨੀ ਦਾ ਇਹ ਫੋਨ OnePlus N6 ਤੇ N6x ਤੋਂ ਬਾਅਦ N6 ਸੀਰੀਜ਼ ’ਚ ਨਵੇਂ ਮਾਡਲ ਵਜੋਂ ਪੇਸ਼ ਕੀਤਾ ਜਾਵੇਗਾ। ਕੰਪਨੀ ਇਸ ਫੋਨ ਨੂੰ ਹੁਣ ਤੱਕ ਦਾ ਆਪਣਾ ਸਭ ਤੋਂ ਕਿਫਾਇਤੀ ਸਮਾਰਟਫੋਨ ਦੱਸ ਰਹੀ ਹੈ। ਫੋਨ ਦੀ ਕੀਮਤ 20 ਹਜ਼ਾਰ ਰੁਪਏ ਤੋਂ ਘੱਟ ਹੋ ਸਕਦੀ ਹੈ। ਆਓ ਪਹਿਲਾਂ ਫੋਨ ਦੀ ਲਾਂਚ ਡੀਟੇਲ ਜਾਣਦੇ ਹਾਂ...
OnePlus N6 Lite ਦੀ ਲਾਂਚ ਡੀਟੇਲ
OnePlus N6 Lite ਭਾਰਤ ’ਚ ਅੱਜ 22 ਸਤੰਬਰ ਨੂੰ ਦੁਪਹਿਰ 12 ਵਜੇ ਲਾਂਚ ਹੋਵੇਗਾ। ਲਾਂਚ ਦੌਰਾਨ ਕੰਪਨੀ ਡਿਵਾਈਸ ਦੀ ਕੀਮਤ, ਸੇਲ ਡੇਟ ਤੇ ਆਫਰਾਂ ਨਾਲ ਜੁੜੀ ਜਾਣਕਾਰੀ ਸਾਂਝੀ ਕਰੇਗੀ। ਲਾਂਚ ਤੋਂ ਬਾਅਦ ਸਮਾਰਟਫੋਨ ਦੀ ਸੇਲ Amazon India, OnePlus.in, OnePlus Store App, OnePlus Experience Stores ਤੇ ਚੁਣਿੰਦਾ ਰਿਟੇਲ ਸਟੋਰਾਂ ਰਾਹੀਂ ਸ਼ੁਰੂ ਹੋਵੇਗੀ।
OnePlus N6 Lite ਦੇ ਸਪੈਸੀਫਿਕੇਸ਼ਨ
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ OnePlus N6 Lite ’ਚ 6.75 ਇੰਚ ਦੀ ਡਿਸਪਲੇਅ ਮਿਲੇਗੀ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਫੋਨ ਦਾ ਵਜ਼ਨ ਸਿਰਫ਼ 215 ਗ੍ਰਾਮ ਤੇ ਮੋਟਾਈ 8.95mm ਹੋ ਸਕਦੀ ਹੈ। ਡਿਵਾਈਸ ’ਚ IP64 ਰੇਟਿੰਗ ਦੇ ਨਾਲ MIL-STD-810H ਮਿਲਟਰੀ-ਗ੍ਰੇਡ ਡਿਊਰੇਬਿਲਟੀ ਮਿਲ ਸਕਦੀ ਹੈ। ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7000mAh ਬੈਟਰੀ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਸਿੰਗਲ ਚਾਰਜ ’ਤੇ 3 ਦਿਨ ਤੱਕ ਚੱਲ ਸਕਦੀ ਹੈ। ਕੰਪਨੀ ਦੇ ਮੁਤਾਬਕ ਬੈਟਰੀ 6 ਸਾਲ ਬਾਅਦ ਵੀ 80 ਫੀਸਦੀ ਤੋਂ ਜ਼ਿਆਦਾ ਹੈਲਥ ਬਰਕਰਾਰ ਰੱਖ ਸਕਦੀ ਹੈ। ਫੋਨ ’ਚ ਵਾਇਰਡ ਰਿਵਰਸ ਚਾਰਜਿੰਗ ਦਾ ਸਪੋਰਟ ਵੀ ਮਿਲ ਸਕਦਾ ਹੈ। ਫੋਨ ਨੂੰ ਇੱਕ ਵਾਰ ਚਾਰਜ ਕਰਨ ’ਤੇ 26.8 ਘੰਟਿਆਂ ਤੱਕ ਵੀਡੀਓ ਪਲੇਬੈਕ, 29.9 ਘੰਟਿਆਂ ਤੱਕ Google Maps ਨੈਵੀਗੇਸ਼ਨ ਤੇ 49.7 ਘੰਟਿਆਂ ਤੱਕ ਕਾਲਿੰਗ ਟਾਈਮ ਮਿਲ ਸਕਦਾ ਹੈ।
OnePlus N6 Lite ਦੇ ਕੈਮਰਾ ਸਪੈਸੀਫਿਕੇਸ਼ਨ
ਫੋਟੋਗ੍ਰਾਫੀ ਲਈ ਡਿਵਾਈਸ ’ਚ 50MP ਦਾ ਪ੍ਰਾਇਮਰੀ ਰੀਅਰ ਕੈਮਰਾ ਮਿਲ ਰਿਹਾ ਹੈ। ਇਸ ਦੇ ਨਾਲ ਫੋਨ ’ਚ AI Clear Face ਤੇ AI Eraser ਵਰਗੇ AI ਫੀਚਰ ਵੀ ਮਿਲਣਗੇ। ਸਮਾਰਟਫੋਨ ’ਚ OxygenOS 16 ਮਿਲਣ ਵਾਲਾ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਫੋਨ ’ਚ ਫਲੈਟ ਫਰੇਮ, ਰਾਊਂਡਡ ਐਜ ਤੇ ਪਿਛਲੇ ਪਾਸੇ ਸਕਵੇਅਰ ਸ਼ੇਪ ਕੈਮਰਾ ਮੋਡੀਊਲ ਮਿਲੇਗਾ। ਡਿਵਾਈਸ ਨੂੰ Midnight Hype ਤੇ Neo Green ਕਲਰ ਆਪਸ਼ਨਾਂ ’ਚ ਖਰੀਦਿਆ ਜਾ ਸਕੇਗਾ।