ਬਿਨਾਂ ਕਾਰਡ ਕੱਢੇ ਸਿਰਫ਼ iPhone ਨਾਲ ਹੋਵੇਗੀ ਪੇਮੈਂਟ! ਭਾਰਤ ਆਇਆ Apple Pay, ਜਾਣੋ ਸੈੱਟਅਪ ਦਾ ਪੂਰਾ ਤਰੀਕਾ Apple ਨੇ ਆਖ਼ਿਰਕਾਰ ਭਾਰਤ ’ਚ ਆਪਣੀ ਕਨਟੈਕਟਲੈਂਸ ਡਿਜੀਟਲ ਪੇਮੈਂਟ ਸਰਵਿਸ Apple Pay ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਨੂੰ ਸੈੱਟਅਪ ਕਰਨ ਦਾ ਪੂਰਾ ਤਰੀਕਾ।
Publish Date: Thu, 01 Oct 2026 11:26 AM (IST)
Updated Date: Thu, 01 Oct 2026 11:30 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Apple ਨੇ ਬੁੱਧਵਾਰ ਨੂੰ ਭਾਰਤ ’ਚ ਆਪਣੀ ਕਨਟੈਕਟਲੈਂਸ ਡਿਜੀਟਲ ਪੇਮੈਂਟ ਸਰਵਿਸ Apple Pay ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਦੇਸ਼ ’ਚ Apple Pay ਰਾਹੀਂ ਟੈਪ-ਟੂ-ਪੇ ਦੀ ਸਹੂਲਤ ਲਿਆਉਣ ਲਈ ਮੁੰਬਈ ਸਥਿਤ ਵਿੱਤੀ ਸੰਸਥਾ Axis Bank ਨਾਲ ਸਾਂਝੇਦਾਰੀ ਕੀਤੀ ਹੈ।
ਸਤੰਬਰ 2014 ’ਚ ਅਮਰੀਕਾ ’ਚ ਪਹਿਲੀ ਵਾਰ ਲਾਂਚ ਹੋਣ ਦੇ 12 ਸਾਲ ਬਾਅਦ Apple Pay ਭਾਰਤ ਪਹੁੰਚਿਆ ਹੈ। ਭਾਰਤ ’ਚ ਵਿਸਥਾਰ ਦੇ ਨਾਲ ਹੁਣ Apple Pay 90 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਉਪਲਬਧ ਹੈ। Axis Bank ਨੂੰ ਸ਼ਾਮਲ ਕਰਨ ਤੋਂ ਬਾਅਦ ਇਹ ਕਨਟੈਕਟਲੈਂਸ ਪੇਮੈਂਟ ਸਰਵਿਸ ਦੁਨੀਆ ਭਰ ’ਚ 11,000 ਤੋਂ ਵੱਧ ਬੈਂਕਾਂ ਤੇ ਨੈੱਟਵਰਕ ਪਾਰਟਨਰਜ਼ ਨਾਲ ਕੰਮ ਕਰਦੀ ਹੈ।
ਹੁਣ ਤੁਸੀਂ ਟੈਪ-ਟੂ-ਪੇ ਟ੍ਰਾਂਜ਼ੈਕਸ਼ਨ ਲਈ ਆਪਣੇ iPhone ਦੇ Apple Wallet ’ਚ ਯੋਗ ਕ੍ਰੈਡਿਟ ਕਾਰਡ ਜੋੜ ਸਕਦੇ ਹੋ।
ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਭਾਰਤ ’ਚ ਆਪਣੇ iPhone ’ਤੇ Apple Pay ਕਿਵੇਂ ਸੈੱਟਅਪ ਕਰਨਾ ਹੈ ਤਾਂ ਇਸ ਲਈ ਹੇਠਾਂ ਸਟੈਪ-ਬਾਈ-ਸਟੈਪ ਗਾਈਡ ਦਿੱਤੀ ਗਈ ਹੈ।
Apple Pay ਕੀ ਹੈ? Apple Pay iPhone ਬਣਾਉਣ ਵਾਲੀ ਕੰਪਨੀ ਦੀ ਆਪਣੀ ਕਨਟੈਕਟਲੈਂਸ ਪੇਮੈਂਟ ਸਰਵਿਸ ਹੈ। ਇਸ ਰਾਹੀਂ ਯੂਜ਼ਰ ਪੇਮੈਂਟ ਕਰਨ ਲਈ ਪੁਆਇੰਟ-ਆਫ-ਸੇਲ (PoS) ਡਿਵਾਈਸ 'ਤੇ ਆਪਣਾ Apple ਡਿਵਾਈਸ ਟੈਪ ਕਰਕੇ ਟ੍ਰਾਂਜ਼ੈਕਸ਼ਨ ਕਰ ਸਕਦੇ ਹਨ।
ਇਸ ਨਾਲ ਤੁਹਾਨੂੰ ਆਪਣੇ ਨਾਲ ਫਿਜ਼ੀਕਲ ਕ੍ਰੈਡਿਟ ਕਾਰਡ ਰੱਖਣ ਦੀ ਲੋੜ ਨਹੀਂ ਪੈਂਦੀ। ਇਸ ਨਾਲ ਅਸਲੀ ਕਾਰਡ ਦੇ ਗੁੰਮ ਜਾਂ ਖ਼ਰਾਬ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਕ੍ਰੈਡਿਟ ਤੇ ਡੈਬਿਟ ਕਾਰਡਾਂ ਨੂੰ ਡਿਜੀਟਲ ਤਰੀਕੇ ਨਾਲ ਇੱਕ ਥਾਂ 'ਤੇ ਮੈਨੇਜ ਕਰ ਸਕਦੇ ਹੋ।
ਹਾਲਾਂਕਿ, ਭਾਰਤ ’ਚ ਇਸ ਸਮੇਂ Apple Pay ਸਿਰਫ਼ Axis Bank ਵੱਲੋਂ ਜਾਰੀ ਕੀਤੇ Visa ਤੇ Mastercard ਕ੍ਰੈਡਿਟ ਕਾਰਡਾਂ ਨੂੰ ਸਪੋਰਟ ਕਰਦਾ ਹੈ। ਭਵਿੱਖ ’ਚ ਕੰਪਨੀ ਵੱਲੋਂ ਹੋਰ ਬੈਂਕਾਂ ਤੇ ਡੈਬਿਟ ਕਾਰਡ ਪ੍ਰੋਵਾਈਡਰਜ਼ ਨੂੰ ਵੀ ਜੋੜੇ ਜਾਣ ਦੀ ਉਮੀਦ ਹੈ। Apple Pay Near Field Communication (NFC) ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਸ ਲਈ ਤੁਸੀਂ ਆਪਣੇ iPhone, Apple Watch ਜਾਂ iPad ਰਾਹੀਂ ਅਜਿਹੇ ਯੋਗ PoS 'ਤੇ ਟੈਪ-ਟੂ-ਪੇ ਕਰ ਸਕਦੇ ਹੋ, ਜਿੱਥੇ ਕੰਪੈਟਿਬਲ NFC-ਇਨੇਬਲਡ ਡਿਵਾਈਸ ਮੌਜੂਦ ਹੋਵੇ।
Apple ਦੀ ਯੋਜਨਾ ਜਲਦ ਹੀ ਭਾਰਤ ’ਚ Mac ਡਿਵਾਈਸਾਂ 'ਤੇ ਵੀ Apple Pay ਸਪੋਰਟ ਲਿਆਉਣ ਦੀ ਹੈ। ਜੇਕਰ ਤੁਹਾਡੇ ਕੋਲ iPhone XR ਜਾਂ ਇਸ ਤੋਂ ਨਵਾਂ ਮਾਡਲ ਹੈ ਤੇ ਇਹ iOS 18 ਜਾਂ ਇਸ ਤੋਂ ਬਾਅਦ ਦੇ ਸਾਫਟਵੇਅਰ ਵਰਜ਼ਨ 'ਤੇ ਚੱਲ ਰਿਹਾ ਹੈ ਤਾਂ ਤੁਸੀਂ Axis Bank ਵੱਲੋਂ ਜਾਰੀ ਯੋਗ ਕ੍ਰੈਡਿਟ ਕਾਰਡ ਜੋੜ ਸਕਦੇ ਹੋ। ਇਸੇ ਤਰ੍ਹਾਂ Apple Pay watchOS 11 ਜਾਂ ਇਸ ਤੋਂ ਬਾਅਦ ਦੇ ਵਰਜ਼ਨ ਵਾਲੀ Apple Watch Series 6 ਤੇ ਇਸ ਤੋਂ ਨਵੇਂ ਮਾਡਲਾਂ 'ਤੇ ਵੀ ਕੰਮ ਕਰੇਗਾ। ਕਨਟੈਕਟਲੈਂਸ ਪੇਮੈਂਟ ਤੋਂ ਇਲਾਵਾ Apple Pay ਯੂਜ਼ਰਾਂ ਨੂੰ ਆਪਣੇ ਯੋਗ ਕ੍ਰੈਡਿਟ ਕਾਰਡ ਰਾਹੀਂ ਸਿੱਧੇ ਇਨ-ਐਪ ਖਰੀਦਦਾਰੀ ਤੇ ਈ-ਕਾਮਰਸ ਪਲੇਟਫਾਰਮਾਂ 'ਤੇ ਪੇਮੈਂਟ ਕਰਨ ਦੀ ਸਹੂਲਤ ਵੀ ਦਿੰਦਾ ਹੈ। ਇਹ Face ID, Touch ID ਤੇ ਡਿਵਾਈਸ ਪਾਸਕੋਡ ਨਾਲ ਸੁਰੱਖਿਅਤ ਹੈ।
ਭਾਰਤ ’ਚ iPhone ’ਤੇ Apple Pay ਕਿਵੇਂ ਸੈੱਟਅਪ ਕਰੀਏ? ਸਭ ਤੋਂ ਪਹਿਲਾਂ ਆਪਣੇ ਕੰਪੈਟਿਬਲ iPhone ਨੂੰ ਅਨਲੌਕ ਕਰੋ। ਆਪਣੇ iPhone ’ਤੇ Wallet ਐਪ ਖੋਲ੍ਹੋ।
ਹੁਣ ਸਕ੍ਰੀਨ ਦੇ ਉੱਪਰ ਦਿਖ ਰਹੇ ਪਲੱਸ (+) ਸਾਈਨ ’ਤੇ ਟੈਪ ਕਰੋ। ਨਵੀਂ ਸਕ੍ਰੀਨ ਖੁੱਲ੍ਹੇਗੀ। ਇੱਥੇ Debit or Credit Card ਵਿਕਲਪ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੇ iPhone ਨੂੰ ਆਪਣੇ ਯੋਗ Axis Bank ਕ੍ਰੈਡਿਟ ਕਾਰਡ ਦੇ ਪਿੱਛੇ ਰੱਖੋ। ਤੁਸੀਂ ਕਾਰਡ ਦੀ ਜਾਣਕਾਰੀ ਖੁਦ ਦਰਜ ਕਰਨ ਲਈ Enter Card Details Manually ਵਿਕਲਪ ’ਤੇ ਵੀ ਟੈਪ ਕਰ ਸਕਦੇ ਹੋ।
ਇੱਥੇ ਆਪਣਾ ਪੂਰਾ ਨਾਮ ਤੇ ਕਾਰਡ ਨੰਬਰ ਦੇ ਨਾਲ ਕ੍ਰੈਡਿਟ ਕਾਰਡ ਦੀ ਐਕਸਪਾਇਰੀ ਡੇਟ ਤੇ ਸਕਿਓਰਿਟੀ ਕੋਡ ਦਰਜ ਕਰੋ। ਹੁਣ ਕਾਰਡ ਨੂੰ Apple Wallet ’ਚ ਜੋੜਨ ਲਈ Continue ਬਟਨ ’ਤੇ ਟੈਪ ਕਰੋ। ਇਸ ਤੋਂ ਬਾਅਦ ਸੈੱਟਅਪ ਪ੍ਰਕਿਰਿਆ ਪੂਰੀ ਕਰਨ ਲਈ ਸਕਰੀਨ ’ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਇੱਕ ਵਾਰ ਤੁਹਾਡਾ Axis Bank ਵੱਲੋਂ ਜਾਰੀ ਕ੍ਰੈਡਿਟ ਕਾਰਡ Apple Wallet ’ਚ ਐਡ ਹੋ ਜਾਣ ਤੋਂ ਬਾਅਦ ਤੁਸੀਂ ਇਸ ਨੂੰ ਕੰਪੈਟਿਬਲ PoS ਮਸ਼ੀਨਾਂ ’ਤੇ ਟੈਪ ਕਰਕੇ ਪੇਮੈਂਟ ਕਰਨ ਲਈ ਵਰਤ ਸਕਦੇ ਹੋ।