- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Itel ਨੇ ਆਪਣਾ ਲੇਟੈਸਟ ਫੀਚਰ ਫੋਨ ACE 4 Shine ਭਾਰਤੀ ਬਾਜ਼ਾਰ ’ਚ ₹1,059 ਦੀ ਕੀਮਤ ’ਤੇ ਲਾਂਚ ਕੀਤਾ ਹੈ। ਇਸ ’ਚ 1.77-ਇੰਚ ਡਿਸਪਲੇ, 1000mAh ਬੈਟਰੀ ਤੇ Type-C ਚਾਰਜਿੰਗ ਦਾ ਸਪੋਰਟ ਮਿਲਦਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Itel ਨੇ ਆਪਣਾ ਨਵਾਂ ਫੀਚਰ ਫੋਨ ACE 4 Shine ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਹੈ। ਇਹ ਫੋਨ ਫਿਜ਼ੀਕਲ ਕੀਬੋਰਡ, ਡਿਊਲ ਸਿਮ ਸਪੋਰਟ ਤੇ ਵੱਡੀ ਬੈਟਰੀ ਦੇ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ। Itel ਦੇ ਇਸ ਫੋਨ ’ਚ ਕੰਪਨੀ ਨੇ 1.77-ਇੰਚ ਦਾ QQVGA ਕਲਰ ਡਿਸਪਲੇ ਦਿੱਤਾ ਹੈ। ਇਸ ਦੇ ਨਾਲ ਹੀ ਫੋਨ ’ਚ 1,000mAh ਦੀ ਬੈਟਰੀ ਤੇ Type-C ਚਾਰਜਿੰਗ ਸੈਟਅਪ ਦਿੱਤਾ ਗਿਆ ਹੈ।
Itel ਨੇ ਦਾਅਵਾ ਕੀਤਾ ਹੈ ਕਿ ਇਹ ਫੋਨ ਸਿੰਗਲ ਚਾਰਜ ’ਤੇ 8 ਦਿਨਾਂ ਦਾ ਬੈਕਅਪ ਤੇ 8.3 ਘੰਟਿਆਂ ਦਾ ਟਾਕ ਟਾਈਮ ਦੇਵੇਗਾ। itel ACE 4 Shine ਫੀਚਰ ਫੋਨ ’ਚ ਕੰਪਨੀ ਨੇ ਰਿਕਾਰਡਿੰਗ ਦੇ ਨਾਲ ਵਾਇਰਲੈੱਸ FM, ਬਲੂਟੁੱਥ, ਆਟੋ ਕਾਲ ਰਿਕਾਰਡਿੰਗ ਦੇ ਨਾਲ-ਨਾਲ ਨੌਂ ਭਾਰਤੀ ਭਾਸ਼ਾਵਾਂ ਦਾ ਸਪੋਰਟ ਦਿੱਤਾ ਹੈ। ਇਸ ਫੋਨ ਨੂੰ UNISOC SC6533G ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਗਿਆ ਹੈ।
Itel ACE 4 Shine ਦੀ ਕੀਮਤ
itel ACE 4 Shine ਨੂੰ ਭਾਰਤ ’ਚ 1,059 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਹ ਫੀਚਰ ਫੋਨ ਬਲੈਕ, ਮੈਜਿਕ ਬਲੂ ਤੇ ਫੋਰੇਸਟ ਗ੍ਰੀਨ ਕਲਰ ਆਪਸ਼ਨ ’ਚ ਉਪਲਬਧ ਹੈ।
Itel ACE 4 Shine ਦੀਆਂ ਖੂਬੀਆਂ
itel ACE 4 Shine ਫੋਨ ’ਚ 1.77-ਇੰਚ ਦਾ QQVGA ਕਲਰ ਡਿਸਪਲੇ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 128×160 ਪਿਕਸਲ ਹੈ। ਇਸ ਫੋਨ ’ਚ ਕੰਪਨੀ ਨੇ ਕਰਵਡ ਬਾਡੀ, ਟੈਕਸਚਰ ਫਿਨਿਸ਼ ਤੇ ਰੇਡੀਐਂਟ ਕੀਪੈਡ ਦਿੱਤਾ ਹੈ। Itel ਦੇ ਇਸ ਫੋਨ ’ਚ ਲਾਰਜ-ਫਰੰਟ ਡਾਇਲਰ ਵੀ ਮਿਲਦਾ ਹੈ। ਇਸ ਫੀਚਰ ਫੋਨ ’ਚ 1000mAh ਦੀ ਬੈਟਰੀ ਤੇ ਚਾਰਜਿੰਗ ਲਈ Type-C ਪੋਰਟ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ACE 4 Shine ’ਚ ਡਿਊਲ ਸਿਮ ਤੇ 900/1800MHz ਬੈਂਡ ਵਾਲੇ 2G ਨੈੱਟਵਰਕ ਦਾ ਸਪੋਰਟ ਦਿੱਤਾ ਗਿਆ ਹੈ।
ਇਸ ਫੋਨ ’ਚ ਬਲੂਟੁੱਥ, ਰਿਕਾਰਡਿੰਗ ਦੇ ਨਾਲ ਵਾਇਰਲੈੱਸ FM ਤੇ 3.5mm ਹੈੱਡਫੋਨ ਜੈਕ ਵੀ ਮਿਲਦਾ ਹੈ। ਇਸ ਫੋਨ ’ਚ ਹਿੰਦੀ, ਗੁਜਰਾਤੀ, ਤੇਲਗੂ, ਪੰਜਾਬੀ, ਕੰਨੜ, ਮਲਿਆਲਮ ਤੇ ਬੰਗਾਲੀ ਵਰਗੀਆਂ ਭਾਰਤੀ ਭਾਸ਼ਾਵਾਂ ਦਾ ਸਪੋਰਟ ਮਿਲਦਾ ਹੈ। ਇਸ ਦੇ ਨਾਲ ਹੀ ਫੋਨ ’ਚ ਆਟੋ ਰਿਕਾਰਡਿੰਗ ਦੇ ਨਾਲ SOS ਫੀਚਰ ਵੀ ਦਿੱਤਾ ਗਿਆ ਹੈ। ਯੂਜ਼ਰ ਫੋਨ ’ਚ ਫੋਟੋ ਸਮੇਤ 500 ਕਾਂਟੈਕਟ ਸੇਵ ਕਰ ਸਕਦੇ ਹਨ। Itel ਦੇ ਇਸ ਲੇਟੈਸਟ ਫੀਚਰ ਫੋਨ ’ਚ UNISOC SC6533G ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ ’ਚ 4MB RAM ਤੇ 8MB ਸਟੋਰੇਜ ਮਿਲਦੀ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋSD ਕਾਰਡ ਦੀ ਮਦਦ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਫੀਚਰ ਫੋਨ ’ਚ ਮਿਊਜ਼ਿਕ ਤੇ ਵੀਡੀਓ ਪਲੇਅਰ, FM, ਫਾਈਲ ਮੈਨੇਜਰ, ਕੈਲੰਡਰ, ਅਲਾਰਮ, ਕੈਲਕੁਲੇਟਰ, ਟਾਰਚ ਤੇ ਕਾਰਲਕੇਅਰ ਦਾ ਸਪੋਰਟ ਵੀ ਦਿੱਤਾ ਗਿਆ ਹੈ।