- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫ਼ਿਸ (ਐੱਸਐੱਫਆਈਓ) ਨੇ ਸ਼ਾਓਮੀ ਦੇ ਕਾਰੋਬਾਰੀ ਮਾਡਲ ਅਤੇ ਵਿਦੇਸ਼ੀ ਨਿਵੇਸ਼ ਕਾਨੂੰਨ ਦੀ ਪਾਲਣਾ ’ਚ ਕਥਿਤ ਗੜਬੜੀਆਂ ਲਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਇਸ ਨਾਲ ਚੀਨ ਦੀ ਇਸ ਸਮਾਰਟਫ਼ੋਨ ਨਿਰਮਾਤਾ ਕੰਪਨੀ ਖ਼ਿਲਾਫ਼ ਜਾਂਚ ਹੋਰ ਵਿਆਪਕ ਹੋ ਸਕਦੀ ਹੈ। ਸ਼ਾਓਮੀ ਕਦੇ ਭਾਰਤ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫ਼ੋਨ ਬ੍ਰਾਂਡ ਸੀ, ਪਰ ਐਪਲ ਅਤੇ ਸੈਮਸੰਗ ਨਾਲ ਸਖ਼ਤ ਮੁਕਾਬਲੇ ਦਰਮਿਆਨ ਇਸ ਦੀ ਬਾਜ਼ਾਰ ਹਿੱਸੇਦਾਰੀ ਘਟ ਗਈ ਹੈ। ਇਹ ਕੰਪਨੀ ਪਹਿਲਾਂ ਹੀ ਕਈ ਟੈਕਸ ਮੰਗਾਂ ਅਤੇ ਰਾਇਲਟੀ ਭੁਗਤਾਨ ਨਾਲ ਜੁੜੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ।

ਨਵੀਂ ਦਿੱਲੀ (ਏਜੰਸੀ) : ਭਾਰਤ ਦੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫ਼ਿਸ (ਐੱਸਐੱਫਆਈਓ) ਨੇ ਸ਼ਾਓਮੀ ਦੇ ਕਾਰੋਬਾਰੀ ਮਾਡਲ ਅਤੇ ਵਿਦੇਸ਼ੀ ਨਿਵੇਸ਼ ਕਾਨੂੰਨ ਦੀ ਪਾਲਣਾ ’ਚ ਕਥਿਤ ਗੜਬੜੀਆਂ ਲਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਇਸ ਨਾਲ ਚੀਨ ਦੀ ਇਸ ਸਮਾਰਟਫ਼ੋਨ ਨਿਰਮਾਤਾ ਕੰਪਨੀ ਖ਼ਿਲਾਫ਼ ਜਾਂਚ ਹੋਰ ਵਿਆਪਕ ਹੋ ਸਕਦੀ ਹੈ। ਸ਼ਾਓਮੀ ਕਦੇ ਭਾਰਤ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫ਼ੋਨ ਬ੍ਰਾਂਡ ਸੀ, ਪਰ ਐਪਲ ਅਤੇ ਸੈਮਸੰਗ ਨਾਲ ਸਖ਼ਤ ਮੁਕਾਬਲੇ ਦਰਮਿਆਨ ਇਸ ਦੀ ਬਾਜ਼ਾਰ ਹਿੱਸੇਦਾਰੀ ਘਟ ਗਈ ਹੈ। ਇਹ ਕੰਪਨੀ ਪਹਿਲਾਂ ਹੀ ਕਈ ਟੈਕਸ ਮੰਗਾਂ ਅਤੇ ਰਾਇਲਟੀ ਭੁਗਤਾਨ ਨਾਲ ਜੁੜੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ।
ਐੱਸਐੱਫਆਈਓ ਦੀ ਸਿਫ਼ਾਰਸ਼ ’ਚ ਕਿਹਾ ਗਿਆ ਹੈ ਕਿ ਕੰਪਨੀ ਖ਼ਿਲਾਫ਼ ਧਨ ਦੇ ਪ੍ਰਵਾਹ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ 2020 ’ਚ ਭਾਰਤ-ਚੀਨ ਸਰਹੱਦ ’ਤੇ ਝੜਪਾਂ ਤੋਂ ਬਾਅਦ ਭਾਰਤ ਵੱਲੋਂ ਚੀਨੀ ਨਿਵੇਸ਼ ਦੀ ਜਾਂਚ ਸਖ਼ਤ ਕੀਤੇ ਜਾਣ ਤੋਂ ਬਾਅਦ ਕੀ ਸ਼ਾਓਮੀ ਨੇ ਲਾਜ਼ਮੀ ਨਿਵੇਸ਼ ਮਨਜ਼ੂਰੀਆਂ ਮੰਗੀਆਂ ਸਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਸਰਕਾਰ ਐੱਸਐੱਫਆਈਓ ਦੀ ਉਸ ਸਿਫ਼ਾਰਸ਼ ’ਤੇ ਵਿਚਾਰ ਕਰ ਰਹੀ ਹੈ, ਜੋ ਮਈ ’ਚ ਤਿਆਰ ਕੀਤੀ ਗਈ ਸੀ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸਿਖਰ ਸੰਮੇਲਨ ਲਈ ਹਫ਼ਤੇ ਦੇ ਅੰਤ ’ਚ ਭਾਰਤ ਆਉਣ ਵਾਲੇ ਹਨ। ਇਸ ਸਬੰਧੀ ਸ਼ਾਓਮੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੂੰ ਐੱਸਐੱਫਆਈਓ ਵੱਲੋਂ ਕੋਈ ਨੋਟਿਸ ਜਾਂ ਪੱਤਰ ਨਹੀਂ ਮਿਲਿਆ ਹੈ।