ਬੱਚਿਆਂ-ਬਜ਼ੁਰਗਾਂ ਦੀ ਸੇਫਟੀ ਲਈ Jio ਲਿਆਇਆ JioShield, ਲੋਕੇਸ਼ਨ ਟ੍ਰੈਕਿੰਗ ਦੇ ਨਾਲ ਮਿਲੇਗਾ SOS ਅਲਰਟ Jio ਨੇ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ JioShield ਨਾਮ ਨਾਲ ਨਵਾਂ ਲੋਕੇਸ਼ਨ ਟ੍ਰੈਕਿੰਗ ਸਿਸਟਮ ਲਾਂਚ ਕੀਤਾ ਹੈ।
Publish Date: Tue, 29 Sep 2026 12:49 PM (IST)
Updated Date: Tue, 29 Sep 2026 12:52 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Jio ਨੇ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਲਈ ਨਵਾਂ ਲੋਕੇਸ਼ਨ ਟ੍ਰੈਕਿੰਗ ਸਿਸਟਮ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਨੂੰ JioShield ਨਾਮ ਦਿੱਤਾ ਹੈ, ਜੋ ਲੋਕੇਸ਼ਨ ਟ੍ਰੈਕਿੰਗ ਦੇ ਨਾਲ ਲੋੜ ਪੈਣ 'ਤੇ SOS ਅਲਰਟ ਦੀ ਸੁਵਿਧਾ ਦਿੰਦਾ ਹੈ। ਇਸ ਦੀ ਮਦਦ ਨਾਲ ਪਰਿਵਾਰਕ ਮੈਂਬਰਾਂ ਦੇ ਘਰ ’ਚ ਹੋਣ ਜਾਂ ਬਾਹਰ ਜਾਣ ਦੌਰਾਨ ਸੁਰੱਖਿਆ ਲਈ ਲੋਕੇਸ਼ਨ ਟ੍ਰੈਕਿੰਗ, SOS ਅਲਰਟ, ਸਕਰੀਨ ਟਾਈਮ ਤੇ ਐਪ-ਕਾਂਟੈਕਟ ਕੰਟਰੋਲ ਵਰਗੀਆਂ ਸੁਵਿਧਾਵਾਂ ਮਿਲਣਗੀਆਂ।
ਕਿਵੇਂ ਕੰਮ ਕਰਦਾ ਹੈ JioShield? JioShield ਰਾਹੀਂ ਯੂਜ਼ਰ ਆਪਣੇ ਬੱਚੇ ਦੇ ਸਕੂਲ, ਟਿਊਸ਼ਨ ਜਾਂ ਘਰ ਤੋਂ ਬਾਹਰ ਹੋਣ ਸਮੇਂ ਉਸ ਦੀ ਲੋਕੇਸ਼ਨ ਟ੍ਰੈਕ ਕਰ ਸਕਦੇ ਹਨ। ਇਸ ਦੇ ਨਾਲ ਜ਼ਰੂਰੀ ਸੇਫਟੀ ਅਲਰਟ ਵੀ ਮਿਲਣਗੇ। ਜੇਕਰ ਬੱਚੇ ਦੇ ਫੋਨ ਦੀ ਬੈਟਰੀ ਘੱਟ ਹੋ ਜਾਂਦੀ ਹੈ ਤਾਂ ਇਸ ਦਾ ਅਲਰਟ ਵੀ ਪੇਰੈਂਟਸ ਨੂੰ ਮਿਲ ਜਾਵੇਗਾ। ਇਸ ਦੇ ਨਾਲ ਪੇਰੈਂਟਸ ਇਹ ਵੀ ਦੇਖ ਸਕਦੇ ਹਨ ਕਿ ਬੱਚਾ ਕਿਹੜੀਆਂ ਐਪਸ ਦੀ ਵਰਤੋਂ ਕਰ ਰਿਹਾ ਹੈ ਤੇ ਕਿਹੜੇ ਕਾਂਟੈਕਟਸ ਨਾਲ ਸੰਪਰਕ ਕਰ ਰਿਹਾ ਹੈ।
ਇਸ ’ਚ ਬੱਚੇ ਦੇ ਫੋਨ ਦਾ ਸਕਰੀਨ ਟਾਈਮ ਵੀ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, JioShield ਸਰਵਿਸ ਰਾਹੀਂ ਪੇਰੈਂਟਸ ਬੱਚਿਆਂ ਦੀ ਆਨਲਾਈਨ ਐਕਟੀਵਿਟੀ 'ਤੇ ਵੀ ਨਜ਼ਰ ਰੱਖ ਸਕਦੇ ਹਨ। ਬੱਚਿਆਂ ਦੇ ਨਾਲ-ਨਾਲ ਜੇਕਰ ਘਰ ’ਚ ਸੀਨੀਅਰ ਪੇਰੈਂਟਸ ਹਨ ਤਾਂ ਲੋੜ ਪੈਣ 'ਤੇ ਉਨ੍ਹਾਂ ਲਈ ਵੀ ਇਸ ਸਰਵਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਸ ਸਰਵਿਸ ਦੀ ਵਰਤੋਂ ਕਰਨ ਲਈ ਯੂਜ਼ਰਾਂ ਨੂੰ ਫੋਨ ’ਚ ਐਪ ਇੰਸਟਾਲ ਕਰਨੀ ਹੋਵੇਗੀ। ਪੇਰੈਂਟਸ ਨੂੰ ਆਪਣੇ ਫੋਨ ’ਚ JioThings ਤੇ ਬੱਚੇ ਜਾਂ ਬਜ਼ੁਰਗ, ਜਿਨ੍ਹਾਂ ਨੂੰ ਟ੍ਰੈਕ ਕਰਨਾ ਹੈ, ਉਨ੍ਹਾਂ ਦੇ ਫੋਨ ’ਚ JioShield ਐਪ ਇੰਸਟਾਲ ਕਰਨੀ ਹੋਵੇਗੀ। ਇਸ ਤੋਂ ਬਾਅਦ ਦੋਵੇਂ ਫੋਨਾਂ ਨੂੰ ਕਨੈਕਟ ਕਰਨਾ ਹੋਵੇਗਾ। ਫਿਰ ਪੇਰੈਂਟਸ ਬੱਚੇ ਦੇ ਫੋਨ ਦੀ ਲੋਕੇਸ਼ਨ, ਸਕ੍ਰੀਨ ਟਾਈਮ, ਐਪਸ ਤੇ ਕਾਂਟੈਕਟਸ ਵਰਗੀਆਂ ਜ਼ਰੂਰੀ ਜਾਣਕਾਰੀਆਂ ਐਕਸੈਸ ਕਰ ਸਕਣਗੇ।
JioShield ਦਾ ਸਬਸਕ੍ਰਿਪਸ਼ਨ JioShield ਸਰਵਿਸ ਦੀ ਵਰਤੋਂ ਕਰਨ ਲਈ ਸਾਲਾਨਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਇਸ ਦੀ ਸਾਲਾਨਾ ਕੀਮਤ 1,000 ਰੁਪਏ ਹੈ। ਮਹੀਨੇ ਦੇ ਹਿਸਾਬ ਨਾਲ ਇਸ ਦੀ ਕੀਮਤ ਲਗਭਗ 83 ਰੁਪਏ ਪ੍ਰਤੀ ਮਹੀਨਾ ਬਣਦੀ ਹੈ। ਫਿਲਹਾਲ ਕੰਪਨੀ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਗਾਹਕਾਂ ਨੂੰ 1,000 ਰੁਪਏ ਦਾ ਰੀਚਾਰਜ ਵਾਊਚਰ ਦੇ ਰਹੀ ਹੈ। ਇਸ ਦੇ ਨਾਲ ਕੰਪਨੀ 12 ਮਹੀਨਿਆਂ ਲਈ Canva Pro ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ।
Jio ਆਪਣੀ 10ਵੀਂ ਵਰ੍ਹੇਗੰਢ 'ਤੇ 28 ਦਿਨਾਂ ਲਈ ਅਨਲਿਮਿਟਡ 5G ਵੀ ਆਫਰ ਕਰ ਰਿਹਾ ਹੈ। Jio ਦੇ 1,000 ਰੁਪਏ ਦੇ ਵਾਊਚਰ ਨੂੰ ਯੂਜ਼ਰ 399 ਰੁਪਏ ਜਾਂ ਇਸ ਤੋਂ ਵੱਧ ਦੇ ਰੀਚਾਰਜ 'ਤੇ 100-100 ਰੁਪਏ ਦੇ ਰੂਪ ’ਚ 10 ਵਾਰ ਵਰਤ ਸਕਦੇ ਹਨ। JioShield ਸਰਵਿਸ ਦੀ ਵਰਤੋਂ ਕਰਨ ਲਈ Android 10 ਜਾਂ ਇਸ ਤੋਂ ਉੱਪਰ ਵਾਲੇ ਡਿਵਾਈਸ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ iOS ਲਈ ਇਹ ਐਪ 1 ਅਕਤੂਬਰ ਤੋਂ ਉਪਲਬਧ ਹੋਵੇਗੀ।