Jio vs Airtel: ਦੋਵਾਂ ਕੰਪਨੀਆਂ ਕੋਲ ਹੈ 699 ਰੁਪਏ ਵਾਲਾ ਇਹ ਪਲਾਨ, ਤੁਹਾਡੇ ਲਈ ਕਿਹੜਾ ਹੈ ਬਿਹਤਰ? ਦੇਖੋ ਕੰਪੈਰਿਜ਼ਨ ਜੇਕਰ ਤੁਸੀਂ ਘਰ ਲਈ 700 ਰੁਪਏ ਦੇ ਬਜਟ ’ਚ ਨਵਾਂ ਬ੍ਰਾਡਬੈਂਡ ਕਨੈਕਸ਼ਨ ਲੈਣ ਬਾਰੇ ਸੋਚ ਰਹੇ ਹੋ, ਤਾਂ Reliance Jio ਤੇ Bharti Airtel ਦੋਵਾਂ ਕੋਲ 699 ਰੁਪਏ ਵਾਲਾ ਪਲਾਨ ਮੌਜੂਦ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇ ਫਾਇਦੇ।
Publish Date: Thu, 08 Oct 2026 01:39 PM (IST)
Updated Date: Thu, 08 Oct 2026 01:42 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। ਭਾਰਤ ਦੇ ਦੋ ਦਿੱਗਜ ਟੈਲੀਕਾਮ ਆਪਰੇਟਰ Bharti Airtel ਤੇ Reliance Jio ਦੋਵਾਂ ਕੋਲ ਇੱਕੋ ਕੀਮਤ ਵਾਲਾ 699 ਰੁਪਏ ਦਾ ਬ੍ਰਾਡਬੈਂਡ ਪਲਾਨ ਮੌਜੂਦ ਹੈ। ਇਹ ਬ੍ਰਾਡਬੈਂਡ ਪਲਾਨ OTT ਬੈਨੇਫਿਟਸ ਦੇ ਨਾਲ ਆਉਂਦੇ ਹਨ ਤੇ ਯੂਜ਼ਰਜ਼ ਨੂੰ ਹਾਈ-ਸਪੀਡ ਇੰਟਰਨੈੱਟ ਐਕਸੈੱਸ ਦੀ ਸਹੂਲਤ ਦਿੰਦੇ ਹਨ।੍ਯ Reliance Jio ਤੇ Bharti Airtel ਦੋਵਾਂ ਹੀ ਯੂਜ਼ਰਜ਼ ਨੂੰ ਫਾਈਬਰ ਤੇ ਏਅਰਫਾਈਬਰ ਸਰਵਿਸਿਜ਼ ਆਫਰ ਕਰਦੇ ਹਨ, ਇਸ ਲਈ ਇਹ ਪਲਾਨ ਦੇਸ਼ ਦੇ ਕਈ ਹਿੱਸਿਆਂ ’ਚ ਆਸਾਨੀ ਨਾਲ ਉਪਲਬਧ ਹਨ। ਇਸ ਤੋਂ ਇਲਾਵਾ, ਦੋਵੇਂ ਕੰਪਨੀਆਂ ਭਰੋਸੇਯੋਗ ਸਰਵਿਸ ਦੇਣ ਲਈ ਜਾਣੀਆਂ ਜਾਂਦੀਆਂ ਹਨ। 699 ਰੁਪਏ ਦੀ ਇਹ ਕੀਮਤ ਇਸ ਲਈ ਵੀ ਖਾਸ ਮੰਨੀ ਜਾਂਦੀ ਹੈ ਕਿਉਂਕਿ ਇਹ ਨਾ ਤਾਂ ਬਹੁਤ ਮਹਿੰਗੀ ਹੈ ਤੇ ਨਾ ਹੀ ਬਹੁਤ ਬੇਸਿਕ। ਆਓ ਇੱਥੇ ਦੋਵਾਂ ਪਲਾਨਾਂ ਦੇ ਫਾਇਦਿਆਂ ਨੂੰ ਵਿਸਥਾਰ ਨਾਲ ਸਮਝਦੇ ਹਾਂ।
Reliance Jio ਦਾ 699 ਰੁਪਏ ਵਾਲਾ ਬ੍ਰਾਡਬੈਂਡ ਪਲਾਨ
Reliance Jio ਦੇ 699 ਰੁਪਏ ਵਾਲੇ ਬ੍ਰਾਡਬੈਂਡ ਪਲਾਨ ’ਚ ਡਾਊਨਲੋਡ ਤੇ ਅਪਲੋਡ ਦੋਵਾਂ ਲਈ 100 Mbps ਦੀ ਸਪੀਡ ਮਿਲਦੀ ਹੈ। ਇਸ ਦੇ ਨਾਲ ਵੌਇਸ ਕਾਲਿੰਗ ਦੀ ਸਹੂਲਤ ਵੀ ਬੰਡਲ ਕੀਤੀ ਗਈ ਹੈ। ਇਸ ਪਲਾਨ ਦੀ ਅਸਲ ਕੀਮਤ 699 ਰੁਪਏ ਤੋਂ ਇਲਾਵਾ GST ਹੋਵੇਗੀ। ਪਲਾਨ ’ਚ ਅਨਲਿਮਿਟਡ ਡਾਟਾ ਮਿਲਦਾ ਹੈ, ਪਰ ਹਾਈ-ਸਪੀਡ ਐਕਸੈੱਸ ਲਈ ਕਮਰਸ਼ੀਅਲ ਯੂਜ਼ੇਜ ਲਿਮਿਟ 3.3TB ਪ੍ਰਤੀ ਮਹੀਨਾ ਤੈਅ ਕੀਤੀ ਗਈ ਹੈ। ਇਸ ਪਲਾਨ ਦੇ ਨਾਲ ਵੱਖਰੇ ਤੌਰ 'ਤੇ ਕੋਈ ਹੋਰ ਸਰਵਿਸ ਜਾਂ OTT ਬੈਨੇਫਿਟ ਬੰਡਲ ਨਹੀਂ ਹੈ।
Bharti Airtel ਦਾ 699 ਰੁਪਏ ਵਾਲਾ ਬ੍ਰਾਡਬੈਂਡ ਪਲਾਨ Bharti Airtel ਦੇ 699 ਰੁਪਏ ਵਾਲੇ ਬ੍ਰਾਡਬੈਂਡ ਪਲਾਨ ’ਚ ਡਾਊਨਲੋਡ ਤੇ ਅਪਲੋਡ ਦੋਵਾਂ ਲਈ 40 Mbps ਦੀ ਸਪੀਡ ਦਿੱਤੀ ਜਾਂਦੀ ਹੈ। ਇਸ ਪਲਾਨ ਦੇ ਨਾਲ ਵੀ ਅਨਲਿਮਿਟਡ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ, ਇਸ ’ਚ 22 ਤੋਂ ਵੱਧ OTT ਬੈਨੇਫਿਟਸ ਬੰਡਲ ਕੀਤੇ ਗਏ ਹਨ, ਜਿਨ੍ਹਾਂ ’ਚ JioHotstar, ZEE5, Xstream Play, Adobe Express Premium ਤੇ Google One ਸਬਸਕ੍ਰਿਪਸ਼ਨ ਵਰਗੇ ਕਈ ਪਲੇਟਫਾਰਮ ਸ਼ਾਮਲ ਹਨ।
ਇਸ ਦੇ ਨਾਲ ਹੀ ਇਸ ਪਲਾਨ ’ਚ 350 ਤੋਂ ਵੱਧ ਲਾਈਵ ਟੀਵੀ ਚੈਨਲ ਵੀ ਮਿਲਦੇ ਹਨ। ਇਸ ਦੀ ਅਸਲ ਕੀਮਤ ’ਚ ਵੀ GST ਵੱਖਰੇ ਤੌਰ 'ਤੇ ਜੋੜਿਆ ਜਾਵੇਗਾ। ਕੰਪਨੀ ਯੂਜ਼ਰਜ਼ ਨੂੰ ਵੌਇਸ ਕਾਲਿੰਗ ਦੀ ਸਹੂਲਤ ਵੀ ਦਿੰਦੀ ਹੈ, ਪਰ ਲੈਂਡਲਾਈਨ ਇੰਸਟਰੂਮੈਂਟ ਵੱਖਰੇ ਤੌਰ 'ਤੇ ਖਰੀਦਣਾ ਪੈਂਦਾ ਹੈ।
ਕਿਹੜਾ ਪਲਾਨ ਹੈ ਜ਼ਿਆਦਾ ਬਿਹਤਰ?
Reliance Jio ਜ਼ਿਆਦਾ ਤੇਜ਼ ਇੰਟਰਨੈੱਟ ਸਪੀਡ ਆਫਰ ਕਰਦਾ ਹੈ, ਜਦਕਿ Bharti Airtel ਲਾਈਵ ਟੀਵੀ ਚੈਨਲਾਂ ਦੇ ਨਾਲ ਗਾਹਕਾਂ ਨੂੰ ਜ਼ਿਆਦਾ ਐਡ-ਆਨ ਤੇ OTT ਬੈਨੇਫਿਟਸ ਦਿੰਦਾ ਹੈ। ਦੋਵਾਂ ਪਲਾਨਾਂ ਦੀ ਕੀਮਤ ਇੱਕੋ ਜਿਹੀ ਹੈ, ਪਰ ਅਸਲ ਫਰਕ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਟੈਲੀਕਾਮ ਕੰਪਨੀ ਤੋਂ ਤੇਜ਼ ਇੰਟਰਨੈੱਟ ਸਪੀਡ ਦੀ ਜ਼ਿਆਦਾ ਲੋੜ ਹੈ ਜਾਂ ਐਂਟਰਟੇਨਮੈਂਟ ਤੇ OTT ਬੈਨੇਫਿਟਸ ਦੀ।