- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਜੀਓ (Jio) ਕੋਲ ਕਈ ਰੀਚਾਰਜ ਪਲਾਨ ਹਨ। ਕੰਪਨੀ ਨੇ ਯੂਜ਼ਰਸ ਦੀ ਲੋੜ ਮੁਤਾਬਕ ਕਈ ਪਲਾਨ ਸ਼ਾਮਲ ਕੀਤੇ ਹਨ। ਜੇਕਰ ਤੁਸੀਂ ਜੀਓ ਦੇ 84 ਦਿਨਾਂ ਵਾਲੇ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਕੰਪਨੀ ਕੋਲ ਕਈ ਆਪਸ਼ਨ ਮੌਜੂਦ ਹਨ। ਕੰਪਨੀ ਆਪਣੇ ਇਨ੍ਹਾਂ ਪਲਾਨਾਂ ’ਚ ਰੋਜ਼ਾਨਾ ਅਨਲਿਮਟਿਡ ਡਾਟਾ, ਅਨਲਿਮਟਿਡ ਕਾਲਿੰਗ ਅਤੇ ਐੱਸ.ਐੱਮ.ਐੱਸ. (SMS) ਦੇ ਫਾਇਦੇ ਦਿੰਦੀ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਓ.ਟੀ.ਟੀ. (OTT) ਅਤੇ ਹੋਰ ਡਿਜੀਟਲ ਸਬਸਕ੍ਰਿਪਸ਼ਨ ਵੀ ਮਿਲਦੇ ਹਨ।

ਜੀਓ ਦੇ 84 ਦਿਨਾਂ ਵਾਲੇ ਅਨਲਿਮਟਿਡ ਡਾਟਾ ਅਤੇ ਵਾਇਸ ਕਾਲਿੰਗ ਦੇ ਸਭ ਤੋਂ ਕਿਫ਼ਾਇਤੀ ਪਲਾਨ ਦੀ ਕੀਮਤ 799 ਰੁਪਏ ਹੈ। ਇਸ ਪਲਾਨ ’ਚ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਰੋਜ਼ਾਨਾ 1.5 ਜੀ.ਬੀ. (GB) ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ ਜੀਓ ਦੇ ਇਸ ਪਲਾਨ ਵਿੱਚ 5000 ਜੀ.ਬੀ. ਕਲਾਊਡ ਸਟੋਰੇਜ ਅਤੇ ਵਾਧੂ ਡਾਟਾ ਆਫਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪਲਾਨ ਵਿੱਚ 18 ਮਹੀਨਿਆਂ ਤੱਕ ਗੂਗਲ ਜੈਮਿਨੀ (Google Gemini) ਦਾ ਪ੍ਰੋ ਪਲਾਨ ਵੀ ਮੁਫ਼ਤ ਮਿਲਦਾ ਹੈ, ਜਿਸ ਦੀ ਕੀਮਤ ਕਰੀਬ 35,100 ਰੁਪਏ ਹੈ। ਇਸ ਪਲਾਨ ਵਿੱਚ ਕੰਪਨੀ ਵੱਲੋਂ ਜੀਓ ਟੀਵੀ (JioTV) ਐਪ ਦਾ ਐਕਸੈੱਸ ਵੀ ਮਿਲਦਾ ਹੈ।
ਇਸ ਦੇ ਨਾਲ ਹੀ 84 ਦਿਨਾਂ ਵਾਲੇ ਪਲਾਨਾਂ ਵਿੱਚ ਕੰਪਨੀ ਦਾ ਸਭ ਤੋਂ ਸਸਤਾ ਪਲਾਨ 448 ਰੁਪਏ ਦਾ ਹੈ। ਇਸ ਪਲਾਨ ਵਿੱਚ ਕੰਪਨੀ ਡਾਟਾ ਆਫਰ ਨਹੀਂ ਕਰਦੀ ਹੈ। ਇਸ ਪਲਾਨ ਵਿੱਚ ਅਨਲਿਮਟਿਡ ਵਾਇਸ ਕਾਲ (ਲੋਕਲ, ਨੈਸ਼ਨਲ ਅਤੇ ਰੋਮਿੰਗ) ਦੇ ਨਾਲ 1000 ਐੱਸ.ਐੱਮ.ਐੱਸ. ਮਿਲਦੇ ਹਨ। ਅਸੀਂ ਉੱਪਰ 84 ਦਿਨਾਂ ਵਾਲੇ ਸਾਰੇ ਪਲਾਨਾਂ ਦੀ ਸੂਚੀ ਸਾਂਝੀ ਕੀਤੀ ਹੈ, ਜਿਸ ਵਿੱਚੋਂ ਤੁਸੀਂ ਆਪਣੀ ਲੋੜ ਅਨੁਸਾਰ ਪਲਾਨ ਚੁਣ ਸਕਦੇ ਹੋ।
| ਪਲਾਨ ਦੀ ਕੀਮਤ | ਵੈਧਤਾ | ਡੇਟਾ | ਕਾਲਿੰਗ | ਮੁੱਖ ਲਾਭ / OTT |
| ₹369 | 84 ਦਿਨ | 0.5 GB/ਦਿਨ | ਅਨਲਿਮਟਿਡ | JioPhone / JioBharat ਲਈ |
| ₹448 | 84 ਦਿਨ | ਕੋਈ ਡੇਟਾ ਨਹੀਂ (ਸਿਰਫ਼ ਵਾਇਸ) | ਅਨਲਿਮਟਿਡ | — |
| ₹799 | 84 ਦਿਨ | 1.5 GB/ਦਿਨ | ਅਨਲਿਮਟਿਡ | — |
| ₹859 | 84 ਦਿਨ | ਅਨਲਿਮਟਿਡ 5G + 2 GB/ਦਿਨ | ਅਨਲਿਮਟਿਡ | ਮੁਫ਼ਤ JioHotstar + Canva Pro Lite |
| ₹889 | 84 ਦਿਨ | 1.5 GB/ਦਿਨ | ਅਨਲਿਮਟਿਡ | JioSaavn Pro |
| ₹949 | 84 ਦਿਨ | ਅਨਲਿਮਟਿਡ 5G + 2 GB/ਦਿਨ | ਅਨਲਿਮਟਿਡ | JioHotstar Mobile |
| ₹1028 | 84 ਦਿਨ | ਅਨਲਿਮਟਿਡ 5G + 2 GB/ਦਿਨ | ਅਨਲਿਮਟਿਡ | ₹50 ਕੈਸ਼ਬੈਕ + Swiggy One |
| ₹1029 | 84 ਦਿਨ | ਅਨਲਿਮਟਿਡ 5G + 2 GB/ਦਿਨ | ਅਨਲਿਮਟਿਡ | Amazon Prime |
| ₹1049 | 84 ਦਿਨ | ਅਨਲਿਮਟਿਡ 5G + 2 GB/ਦਿਨ | ਅਨਲਿਮਟਿਡ | SonyLIV + ZEE5 |
| ₹1199 | 84 ਦਿਨ | ਅਨਲਿਮਟਿਡ 5G + 3 GB/ਦਿਨ | ਅਨਲਿਮਟਿਡ | 5G + AI + Movies + Hollywood |
| ₹1299 | 84 ਦਿਨ | ਅਨਲਿਮਟਿਡ 5G + 2 GB/ਦਿਨ | ਅਨਲਿਮਟਿਡ | Netflix |
| ₹1799 | 84 ਦਿਨ | ਅਨਲਿਮਟਿਡ 5G + 3 GB/ਦਿਨ | ਅਨਲਿਮਟਿਡ | Netflix |
ਜੀਓ ਫੋਨ (JioPhone) ਯੂਜ਼ਰਸ ਲਈ ਕੰਪਨੀ 369 ਰੁਪਏ ਵਾਲਾ ਪਲਾਨ ਆਫਰ ਕਰਦੀ ਹੈ, ਜਿਸ ਵਿੱਚ 84 ਦਿਨਾਂ ਦੀ ਵੈਲੀਡਿਟੀ ਅਤੇ ਅਨਲਿਮਟਿਡ ਕਾਲਿੰਗ ਮਿਲਦੀ ਹੈ।