Jio ਦਾ Happy New Year Offer 2027 ਲਾਂਚ: ਇਨ੍ਹਾਂ ਦੋ ਪਲਾਨਜ਼ ’ਚ ਮਿਲ ਰਿਹਾ ਅਨਲਿਮਟਿਡ 4G ਤੇ 5G ਡਾਟਾ ਇਨ੍ਹਾਂ ਪਲਾਨਜ਼ ਦੀ ਕੀਮਤ 399 ਰੁਪਏ ਅਤੇ 3,999 ਰੁਪਏ ਹੈ। ਇੰਨਾ ਹੀ ਨਹੀਂ ਕੰਪਨੀ ਨੇ ਨਵੇਂ ਸਾਲ ਦੇ ਆਫ਼ਰ ਵਿੱਚ ਕੁਝ ਡਾਟਾ ਐਡ-ਆਨ ਪੈਕ ਵੀ ਪੇਸ਼ ਕੀਤੇ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ ਸਿਰਫ਼ 15 ਰੁਪਏ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਪਲਾਨਜ਼ ਵਿੱਚ ਹੋਰ ਕੀ-ਕੀ ਖ਼ਾਸ ਮਿਲ ਰਿਹਾ ਹੈ।
Publish Date: Tue, 24 Nov 2026 09:33 AM (IST)
Updated Date: Tue, 24 Nov 2026 09:35 AM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਵੀ ਜੀਓ (Jio) ਦਾ ਸਿਮ ਕਾਰਡ ਵਰਤ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ Happy New Year Offer 2027 ਲਾਂਚ ਕਰ ਦਿੱਤਾ ਹੈ। ਇਸ ਆਫ਼ਰ ਤਹਿਤ ਕੰਪਨੀ ਆਪਣੇ ਦੋ ਪ੍ਰੀਪੇਡ ਰੀਚਾਰਜ ਪਲਾਨ ’ਤੇ ਅਨਲਿਮਟਿਡ 4G ਅਤੇ 5G ਡਾਟਾ ਦੇ ਨਾਲ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਵੀ ਦੇ ਰਹੀ ਹੈ।
ਇਨ੍ਹਾਂ ਪਲਾਨਜ਼ ਦੀ ਕੀਮਤ 399 ਰੁਪਏ ਅਤੇ 3,999 ਰੁਪਏ ਹੈ। ਇੰਨਾ ਹੀ ਨਹੀਂ ਕੰਪਨੀ ਨੇ ਨਵੇਂ ਸਾਲ ਦੇ ਆਫ਼ਰ ਵਿੱਚ ਕੁਝ ਡਾਟਾ ਐਡ-ਆਨ ਪੈਕ ਵੀ ਪੇਸ਼ ਕੀਤੇ ਹਨ, ਜਿਨ੍ਹਾਂ ਦੀ ਸ਼ੁਰੂਆਤੀ ਕੀਮਤ ਸਿਰਫ਼ 15 ਰੁਪਏ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਪਲਾਨਜ਼ ਵਿੱਚ ਹੋਰ ਕੀ-ਕੀ ਖ਼ਾਸ ਮਿਲ ਰਿਹਾ ਹੈ।
Jio ਦਾ 399 ਰੁਪਏ ਵਾਲਾ ਪਲਾਨ ਜੀਓ ਆਪਣੇ 399 ਰੁਪਏ ਵਾਲੇ ਰੀਚਾਰਜ ਪਲਾਨ ਵਿੱਚ ਹੁਣ 28 ਦਿਨਾਂ ਦੀ ਵੈਧਤਾ ਦੇ ਨਾਲ ਗਾਹਕਾਂ ਨੂੰ ਅਨਲਿਮਟਿਡ 4G ਅਤੇ 5G ਡਾਟਾ ਆਫ਼ਰ ਕਰ ਰਿਹਾ ਹੈ। ਨਾਲ ਹੀ ਇਸ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਵੀ ਮਿਲ ਰਹੀ ਹੈ। ਪਲਾਨ ਵਿੱਚ ਰੋਜ਼ਾਨਾ 100 SMS ਭੇਜਣ ਦੀ ਸਹੂਲਤ ਵੀ ਹੈ। ਇਸ ਦੇ ਨਾਲ ਹੀ ਇਸ ਵਿੱਚ JioHotstar Mobile+ Hollywood ਸਬਸਕ੍ਰਿਪਸ਼ਨ, ਇੱਕ ਸਾਲ ਦਾ Canva Pro ਸਬਸਕ੍ਰਿਪਸ਼ਨ, JioGames Mobile, FanCode, JioTV ਅਤੇ 50GB JioAICloud ਸਟੋਰੇਜ ਵੀ ਮਿਲ ਰਿਹਾ ਹੈ।
3,999 ਰੁਪਏ ਵਾਲਾ ਸਾਲਾਨਾ ਪਲਾਨ ਜੀਓ ਆਪਣੇ 3,999 ਰੁਪਏ ਵਾਲੇ ਸਾਲਾਨਾ ਪਲਾਨ ’ਤੇ ਵੀ ਅਜਿਹਾ ਹੀ ਆਫ਼ਰ ਦੇ ਰਿਹਾ ਹੈ, ਜਿੱਥੇ 365 ਦਿਨਾਂ ਦੀ ਵੈਧਤਾ ਵਿੱਚ ਅਨਲਿਮਟਿਡ 4G ਅਤੇ 5G ਡਾਟਾ ਮਿਲ ਰਿਹਾ ਹੈ। ਨਾਲ ਹੀ ਪਲਾਨ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਵੀ ਮਿਲ ਰਹੀ ਹੈ। ਪਲਾਨ ਵਿੱਚ JioHotstar Mobile+ Hollywood, 12 ਮਹੀਨੇ ਦਾ Canva Pro Lite ਸਬਸਕ੍ਰਿਪਸ਼ਨ, FanCode, JioTV ਅਤੇ 50GB JioAICloud ਸਟੋਰੇਜ ਮਿਲ ਰਿਹਾ ਹੈ।
ਖ਼ਾਸ 15 ਅਤੇ 25 ਰੁਪਏ ਦਾ ਡਾਟਾ ਐਡ-ਆਨ ਪੈਕ ਇੰਨਾ ਹੀ ਨਹੀਂ ਕੰਪਨੀ ਨੇ 5G ਯੂਜ਼ਰਜ਼ ਲਈ ਦੋ ਨਵੇਂ ਐਡ-ਆਨ ਪੈਕ ਵੀ ਲਾਂਚ ਕੀਤੇ ਹਨ। ਕੰਪਨੀ 15 ਰੁਪਏ ਵਾਲੇ ਪੈਕ ਵਿੱਚ ਇੱਕ ਦਿਨ ਲਈ ਅਨਲਿਮਟਿਡ 5G ਡਾਟਾ ਆਫ਼ਰ ਕਰ ਰਹੀ ਹੈ। ਜਦੋਂ ਕਿ 25 ਰੁਪਏ ਵਾਲੇ ਪੈਕ ਵਿੱਚ ਦੋ ਦਿਨਾਂ ਲਈ ਅਨਲਿਮਟਿਡ 5G ਡਾਟਾ ਮਿਲ ਰਿਹਾ ਹੈ।
50 ਰੁਪਏ ਵਿੱਚ ਅਨਲਿਮਟਿਡ ਮਿਲੇਗਾ ਨਾਈਟ ਡਾਟਾ ਇਸ ਤੋਂ ਇਲਾਵਾ ਜੀਓ 50 ਰੁਪਏ ਵਾਲੇ ਆਪਣੇ ਨਵੇਂ ਐਡ-ਆਨ ਪੈਕ ਵਿੱਚ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਅਨਲਿਮਟਿਡ 4G ਅਤੇ 5G ਡਾਟਾ ਆਫ਼ਰ ਕਰ ਰਿਹਾ ਹੈ। ਇਸ ਪੈਕ ਦੀ ਵੈਧਤਾ 28 ਦਿਨਾਂ ਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਪਲਾਨ 24 ਨਵੰਬਰ ਤੋਂ ਵੈੱਬਸਾਈਟ ’ਤੇ ਉਪਲਬਧ ਹੋ ਗਏ ਹਨ, ਜਦੋਂ ਕਿ 50 ਰੁਪਏ ਵਾਲਾ ਨਾਈਟ ਡਾਟਾ ਪੈਕ 26 ਨਵੰਬਰ ਤੋਂ ਲਾਈਵ ਹੋ ਜਾਵੇਗਾ। ਰੀਚਾਰਜ ਕਰਨ ਤੋਂ ਪਹਿਲਾਂ ਤੁਸੀਂ ਆਪਣੀ MyJio ਐਪ ਜਾਂ ਜੀਓ ਦੀ ਵੈੱਬਸਾਈਟ ਜ਼ਰੂਰ ਦੇਖ ਲਓ।