Jio ਦਾ ਐਨੀਵਰਸਰੀ ਆਫ਼ਰ: ਅਨਲਿਮਟਿਡ ਕਾਲਿੰਗ, 120GB ਐਕਸਟਰਾ 5G ਡਾਟਾ; OTT ਤੇ AI ਬੈਨੇਫ਼ਿਟਸ ਵੀ ਦੱਸ ਦੇਈਏ ਕਿ Reliance Jio ਨੇ ਸਤੰਬਰ 2016 ਵਿੱਚ ਆਪਣੀ ਟੈਲੀਕੌਮ ਸਰਵਿਸ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਕੰਪਨੀ ਨੇ ਫ੍ਰੀ SIM ਤੋਂ ਲੈ ਕੇ ਫ੍ਰੀ ਡਾਟਾ ਆਫ਼ਰ ਦੇ ਕੇ ਇੰਡੀਅਨ ਟੈਲੀਕੌਮ ਮਾਰਕੀਟ ਵਿੱਚ ਵੱਡੀ ਹਲਚਲ ਮਚਾ ਦਿੱਤੀ ਸੀ। ਕੁਝ ਹੀ ਸਮੇਂ ਵਿੱਚ Jio ਨੇ ਕਰੋੜਾਂ ਗਾਹਕ ਆਪਣੇ ਨਾਲ ਜੋੜ ਲਏ ਅਤੇ ਅੱਜ ਇਹ ਭਾਰਤ ਦੀ ਸਭ ਤੋਂ ਵੱਡੀ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਵਿੱਚੋਂ ਇੱਕ ਬਣ ਗਈ ਹੈ। ਹੁਣ ਕੰਪਨੀ ਗਾਹਕਾਂ ਨੂੰ ਐਨੀਵਰਸਰੀ ਆਫ਼ਰ ਦੇ ਰਹੀ ਹੈ...
Publish Date: Mon, 07 Sep 2026 03:12 PM (IST)
Updated Date: Mon, 07 Sep 2026 03:17 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਭਾਰਤ ਦੀਆਂ ਸਭ ਤੋਂ ਵੱਡੀਆਂ ਟੈਲੀਕੌਮ ਕੰਪਨੀਆਂ ਵਿੱਚੋਂ ਇੱਕ Reliance Jio ਨੇ ਆਪਣੀ 10ਵੀਂ ਵਰ੍ਹੇਗੰਢ (ਐਨੀਵਰਸਰੀ) ਦੇ ਮੌਕੇ 'ਤੇ ਗਾਹਕਾਂ ਲਈ ਖ਼ਾਸ ਮੈਗਾ ਐਨੀਵਰਸਰੀ ਆਫ਼ਰ ਪੇਸ਼ ਕੀਤਾ ਹੈ। ਦਰਅਸਲ ਕੰਪਨੀ ਨੇ ਆਪਣੇ ਸਭ ਤੋਂ ਮਸ਼ਹੂਰ ₹3,599 ਵਾਲੇ ਸਾਲਾਨਾ ਪ੍ਰੀਪੇਡ ਪਲਾਨ ’ਚ ਕਈ ਐਕਸਟਰਾ ਬੈਨੇਫ਼ਿਟਸ ਜੋੜੇ ਹਨ। ਇਸ ਆਫ਼ਰ ਤਹਿਤ ਹੁਣ ਯੂਜ਼ਰਸ ਨੂੰ ਐਕਸਟਰਾ 5G ਡਾਟਾ ਤੋਂ ਲੈ ਕੇ JioHotstar ਅਤੇ Google AI Pro ਵਰਗੀਆਂ ਕਈ ਸੁਵਿਧਾਵਾਂ ਦੇਖਣ ਨੂੰ ਮਿਲਣ ਵਾਲੀਆਂ ਹਨ।
ਦੱਸ ਦੇਈਏ ਕਿ Reliance Jio ਨੇ ਸਤੰਬਰ 2016 ਵਿੱਚ ਆਪਣੀ ਟੈਲੀਕੌਮ ਸਰਵਿਸ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਕੰਪਨੀ ਨੇ ਫ੍ਰੀ SIM ਤੋਂ ਲੈ ਕੇ ਫ੍ਰੀ ਡਾਟਾ ਆਫ਼ਰ ਦੇ ਕੇ ਇੰਡੀਅਨ ਟੈਲੀਕੌਮ ਮਾਰਕੀਟ ਵਿੱਚ ਵੱਡੀ ਹਲਚਲ ਮਚਾ ਦਿੱਤੀ ਸੀ। ਕੁਝ ਹੀ ਸਮੇਂ ਵਿੱਚ Jio ਨੇ ਕਰੋੜਾਂ ਗਾਹਕ ਆਪਣੇ ਨਾਲ ਜੋੜ ਲਏ ਅਤੇ ਅੱਜ ਇਹ ਭਾਰਤ ਦੀ ਸਭ ਤੋਂ ਵੱਡੀ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਵਿੱਚੋਂ ਇੱਕ ਬਣ ਗਈ ਹੈ। ਹੁਣ ਕੰਪਨੀ ਗਾਹਕਾਂ ਨੂੰ ਐਨੀਵਰਸਰੀ ਆਫ਼ਰ ਦੇ ਰਹੀ ਹੈ...
Jio ਦੇ ਐਨੀਵਰਸਰੀ ਆਫ਼ਰ ਵਿੱਚ ਕੀ-ਕੀ ਖ਼ਾਸ? ਜਿਓ ਇਸ ਵੇਲੇ ਆਪਣੇ ₹3,599 ਵਾਲੇ ਪਲਾਨ 'ਤੇ ਇਹ ਖ਼ਾਸ ਐਨੀਵਰਸਰੀ ਆਫ਼ਰ ਦੇ ਰਿਹਾ ਹੈ, ਜਿਸ ਵਿੱਚ ਗਾਹਕਾਂ ਨੂੰ ਪੂਰੇ 365 ਦਿਨਾਂ ਦੀ ਵੈਲਿਡਿਟੀ ਮਿਲ ਰਹੀ ਹੈ। ਪਲਾਨ ਵਿੱਚ ਗਾਹਕਾਂ ਨੂੰ ਡੇਲੀ 2.5GB ਹਾਈ-ਸਪੀਡ ਡਾਟਾ ਵੀ ਮਿਲ ਰਿਹਾ ਹੈ, ਯਾਨੀ ਪੂਰੇ ਸਾਲ ਦੇ ਦੌਰਾਨ ਕੁੱਲ 912.5GB ਡਾਟਾ ਦਿੱਤਾ ਜਾ ਰਿਹਾ ਹੈ। ਡੇਲੀ ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਕੇ 64Kbps ਰਹਿ ਜਾਵੇਗੀ।
ਇੰਨਾ ਹੀ ਨਹੀਂ, Jio ਵੱਲੋਂ ਇਸ ਪਲਾਨ ਨਾਲ ਇਸ ਵੇਲੇ ਐਕਸਟਰਾ 120GB 5G ਡਾਟਾ ਵੀ ਮਿਲ ਰਿਹਾ ਹੈ ਜੋ ਇਸ ਨੂੰ ਹੋਰ ਵੀ ਖ਼ਾਸ ਬਣਾ ਰਿਹਾ ਹੈ। ਇਹ ਡਾਟਾ 10GB ਦੇ ਮੰਥਲੀ ਬੂਸਟਰ ਦੇ ਰੂਪ ਵਿੱਚ ਮਿਲੇਗਾ ਅਤੇ ਗਾਹਕ ਪਲਾਨ ਦੀ ਵੈਲਿਡਿਟੀ ਦੇ ਦੌਰਾਨ ਇਸ ਨੂੰ ਕੁੱਲ 12 ਵਾਰ ਰਿਡੀਮ ਕਰ ਸਕਣਗੇ।
OTT ਅਤੇ AI ਬੈਨੇਫ਼ਿਟਸ ਵੀ ਪਲਾਨ ਵਿੱਚ ਨਾ ਸਿਰਫ਼ ਡਾਟਾ ਸਗੋਂ ਅਨਲਿਮਟਿਡ ਵੌਇਸ ਕਾਲਿੰਗ ਅਤੇ ਡੇਲੀ 100 SMS ਭੇਜਣ ਦੀ ਸੁਵਿਧਾ ਵੀ ਮਿਲ ਰਹੀ ਹੈ। ਗਾਹਕਾਂ ਨੂੰ JioTV ਅਤੇ JioAICloud ਦਾ ਐਕਸੈਸ ਵੀ ਮਿਲ ਰਿਹਾ ਹੈ। ਨਾਲ ਹੀ ਪਲਾਨ ਵਿੱਚ Jio Special Offer ਤਹਿਤ JioHotstar ਦਾ Mobile+ Hollywood ਸਬਸਕ੍ਰਿਪਸ਼ਨ ਅਤੇ 50GB ਫ੍ਰੀ ਕਲਾਊਡ ਸਟੋਰੇਜ ਵੀ ਮਿਲ ਰਹੀ ਹੈ।
ਇਸ ਤੋਂ ਇਲਾਵਾ ਪਲਾਨ ਵਿੱਚ 18 ਮਹੀਨੇ ਦਾ Google AI Pro ਸਬਸਕ੍ਰਿਪਸ਼ਨ ਵੀ ਮਿਲ ਰਿਹਾ ਹੈ, ਜਿਸ ਦੀ ਕੀਮਤ ਲਗਪਗ ₹35,100 ਦੱਸੀ ਗਈ ਹੈ। ਇਸ ਵਿੱਚ 5TB ਕਲਾਊਡ ਸਟੋਰੇਜ ਦੇ ਨਾਲ Nano Banana ਵਰਗੇ AI ਫੀਚਰਸ ਦਾ ਐਕਸੈਸ ਵੀ ਮਿਲ ਰਿਹਾ ਹੈ।