- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ’ਚ ਇਸ ਦੀ ਕੀਮਤ 1,999 ਡਾਲਰ (ਲਗਭਗ 1.90 ਲੱਖ) ਰੱਖੀ ਗਈ ਹੈ, ਜਦਕਿ ਭਾਰਤ ’ਚ ਇਹੀ ਫੋਨ 2,99,900 ਦੀ ਕੀਮਤ ’ਤੇ ਲਾਂਚ ਹੋਇਆ ਹੈ। ਯਾਨੀ ਭਾਰਤੀ ਗਾਹਕਾਂ ਨੂੰ ਅਮਰੀਕੀ ਗਾਹਕਾਂ ਦੇ ਮੁਕਾਬਲੇ ਲਗਭਗ 1.09 ਲੱਖ ਜ਼ਿਆਦਾ ਚੁਕਾਉਣੇ ਪੈਣਗੇ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Apple ਨੇ ਆਖਿਰਕਾਰ ਆਪਣਾ ਪਹਿਲਾ ਫੋਲਡੇਬਲ ਸਮਾਰਟਫੋਨ iPhone Duo ਲਾਂਚ ਕਰ ਦਿੱਤਾ ਹੈ। ਅਮਰੀਕਾ ’ਚ ਇਸ ਦੀ ਸ਼ੁਰੂਆਤੀ ਕੀਮਤ 1,999 ਡਾਲਰ (ਲਗਭਗ 1.90 ਲੱਖ) ਰੱਖੀ ਗਈ ਹੈ, ਜਦਕਿ ਭਾਰਤ ’ਚ ਇਹੀ ਫੋਨ 2,99,900 ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋਇਆ ਹੈ। ਯਾਨੀ ਭਾਰਤੀ ਗਾਹਕਾਂ ਨੂੰ ਅਮਰੀਕੀ ਗਾਹਕਾਂ ਦੇ ਮੁਕਾਬਲੇ ਲਗਭਗ 1.09 ਲੱਖ ਜ਼ਿਆਦਾ ਚੁਕਾਉਣੇ ਪੈਣਗੇ। ਇਸ ਕਾਰਨ ਭਾਰਤ ’ਚ Apple ਦੇ ਕਈ ਫੈਨਜ਼ ਇਸ ਗੱਲ ਤੋਂ ਥੋੜ੍ਹੇ ਨਾਰਾਜ਼ ਹਨ ਕਿ ਕੰਪਨੀ ਨੇ ਅਜਿਹਾ ਕਿਹੜਾ ਹਿਸਾਬ ਲਗਾਇਆ ਹੈ ਕਿ ਭਾਰਤ ’ਚ ਫੋਲਡੇਬਲ iPhone ਲਈ ਲੋਕਾਂ ਨੂੰ ਇੰਨੇ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਇੱਥੇ ਅਸੀਂ ਤੁਹਾਨੂੰ Apple ਦੀ ਉਸ ਖਾਸ ਰਣਨੀਤੀ ਬਾਰੇ ਦੱਸ ਰਹੇ ਹਾਂ, ਜਿਸ ਦੇ ਆਧਾਰ ’ਤੇ ਕੰਪਨੀ ਵੱਖ-ਵੱਖ ਦੇਸ਼ਾਂ ’ਚ ਆਪਣੇ ਉਤਪਾਦਾਂ ਦੀ ਕੀਮਤ ਤੈਅ ਕਰਦੀ ਹੈ।
Apple ਆਪਣੇ ਪ੍ਰੋਡਕਟਸ ਦੀ ਕੀਮਤ ਕਿਵੇਂ ਤੈਅ ਕਰਦਾ ਹੈ?
Apple ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਆਪਣੇ ਕਿਸੇ ਵੀ ਡਿਵਾਈਸ ਦੀ ਕੀਮਤ ਸਿਰਫ਼ ਉਸ ਨੂੰ ਬਣਾਉਣ ’ਚ ਆਉਣ ਵਾਲੀ ਲਾਗਤ ਦੇ ਆਧਾਰ ’ਤੇ ਤੈਅ ਨਹੀਂ ਕਰਦਾ। ਕੰਪਨੀ ਦੀ ਪ੍ਰਾਈਸਿੰਗ ਸਟ੍ਰੈਟੇਜੀ ’ਚ ਉਸ ਦੀ ਬ੍ਰਾਂਡ ਵੈਲਿਊ, ਮਾਰਕੀਟ ’ਚ ਕੰਪਨੀ ਦੀ ਸਥਿਤੀ ਤੇ ਇਸ ਗੱਲ ਨੂੰ ਵੀ ਧਿਆਨ ’ਚ ਰੱਖਿਆ ਜਾਂਦਾ ਹੈ ਕਿ ਕਿਸ ਦੇਸ਼ ’ਚ ਗਾਹਕ ਉਸ ਦੇ ਪ੍ਰੋਡਕਟ ਲਈ ਕਿੰਨੀ ਕੀਮਤ ਚੁਕਾਉਣ ਲਈ ਤਿਆਰ ਹਨ। Apple ਆਪਣੇ ਕਿਸੇ ਵੀ ਪ੍ਰੋਡਕਟ ਨੂੰ ਸਿਰਫ਼ ਇੱਕ ਆਮ ਪ੍ਰੋਡਕਟ ਵਜੋਂ ਮਾਰਕੀਟ ’ਚ ਨਹੀਂ ਲਿਆਉਂਦਾ। ਕੰਪਨੀ ਇਸ ਨੂੰ ਪ੍ਰੀਮੀਅਮ ਤੇ ਲਗਜ਼ਰੀ ਪ੍ਰੋਡਕਟ ਵਜੋਂ ਪੇਸ਼ ਕਰਦੀ ਹੈ। ਇਸ ਰਣਨੀਤੀ ਦੇ ਤਹਿਤ Apple ਆਪਣੀਆਂ ਕੀਮਤਾਂ ਹੋਰ ਪ੍ਰੋਡਕਟਸ ਦੇ ਮੁਕਾਬਲੇ ਹਮੇਸ਼ਾ ਉੱਚੀਆਂ ਰੱਖਦਾ ਹੈ।
ਭਾਰਤ ’ਚ iPhone ਮਹਿੰਗਾ ਕਿਉਂ ਮਿਲਦਾ ਹੈ?
ਭਾਰਤ ’ਚ iPhone ਦੀ ਕੀਮਤ ਜ਼ਿਆਦਾ ਹੋਣ ਦੇ ਮੁੱਖ ਤੌਰ ’ਤੇ ਦੋ ਫੈਕਟਰ ਹਨ।
ਪਹਿਲਾ ਫੈਕਟਰ ਹੈ ਭਾਰਤ ’ਚ GST ਤੇ ਇੰਪੋਰਟ ਡਿਊਟੀ ਵਰਗਾ ਟੈਕਸ ਸਿਸਟਮ। ਇਸ ਤੋਂ ਇਲਾਵਾ ਡਾਲਰ ਤੇ ਰੁਪਏ ਦੀ ਐਕਸਚੇਂਜ ਰੇਟ ’ਚ ਹੋਣ ਵਾਲੇ ਬਦਲਾਅ ਕਾਰਨ ਵੀ ਕੰਪਨੀ ਕੀਮਤ ਨੂੰ ਕੁਝ ਉੱਪਰ ਰੱਖਦੀ ਹੈ।
ਦੂਜਾ ਫੈਕਟਰ ਸਿੱਧੇ ਤੌਰ ’ਤੇ Apple ਦੀ ਪ੍ਰਾਈਸਿੰਗ ਸਟ੍ਰੈਟੇਜੀ ਨਾਲ ਜੁੜਿਆ ਹੋਇਆ ਹੈ। ਭਾਰਤ ਵਰਗੇ ਵੱਡੇ ਫੈਨ ਬੇਸ ਵਾਲੇ ਬਾਜ਼ਾਰ ’ਚ Apple ਦੀ ਨਜ਼ਰ ਸਿਰਫ਼ ਮਾਰਕੀਟ ਸ਼ੇਅਰ ’ਤੇ ਨਹੀਂ, ਸਗੋਂ ਪ੍ਰੋਫਿਟ ਮਾਰਜਿਨ ’ਤੇ ਵੀ ਹੁੰਦੀ ਹੈ।
ਕੰਪਨੀ ਆਪਣੇ ਪ੍ਰੋਡਕਟਸ ਨੂੰ ਪ੍ਰੀਮੀਅਮ ਬ੍ਰਾਂਡ ਦੀ ਕੈਟੇਗਰੀ ’ਚ ਰੱਖਣ ਲਈ ਭਾਰਤੀ ਮਾਰਕੀਟ ’ਚ ਕੀਮਤਾਂ ਜ਼ਿਆਦਾ ਰੱਖਦੀ ਹੈ। ਇਸ ਨਾਲ ਗਾਹਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਨੇ ਇੱਕ ਲਗਜ਼ਰੀ ਤੇ ਪ੍ਰੀਮੀਅਮ ਡਿਵਾਈਸ ਖਰੀਦੀ ਹੈ।