iPhone 18 Pro Max ਦੀ ਜਲਦੀ ਹੋਵੇਗੀ ਲਾਂਚਿੰਗ, ਡਿਸਪਲੇਅ, ਬੈਟਰੀ ਤੇ ਸਪੈਸੀਫਿਕੇਸ਼ਨਜ਼ ’ਚ ਕੀ ਹੋਵੇਗਾ ਖਾਸ? Apple ਆਮ ਤੌਰ 'ਤੇ ਹਰ ਸਾਲ ਸਤੰਬਰ ਦੇ ਦੂਜੇ ਹਫ਼ਤੇ ਨਵੇਂ ਆਈਫੋਨ ਮਾਡਲ ਲਾਂਚ ਕਰਦਾ ਹੈ। ਕੰਪਨੀ ਦੇ ਪੁਰਾਣੇ ਲਾਂਚ ਕੈਲੰਡਰ ਨੂੰ ਦੇਖੀਏ ਤਾਂ ਇਸ ਵਾਰ ਕੰਪਨੀ 9 ਸਤੰਬਰ ਨੂੰ ਆਪਣਾ ਈਵੈਂਟ ਆਯੋਜਿਤ ਕਰ ਸਕਦੀ ਹੈ। ਹਾਲਾਂਕਿ, ਹੁਣ ਤੱਕ ਕੰਪਨੀ ਨੇ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
Publish Date: Fri, 14 Aug 2026 03:38 PM (IST)
Updated Date: Fri, 14 Aug 2026 03:40 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਗੂਗਲ ਨੇ ਆਪਣੇ ਫਲੈਗਸ਼ਿਪ ਸਮਾਰਟਫ਼ੋਨ Pixel 11 ਲਾਈਨਅੱਪ ਨੂੰ ਲਾਂਚ ਕਰ ਦਿੱਤਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਸਤੰਬਰ ਵਿੱਚ ਲਾਂਚ ਹੋਣ ਵਾਲੇ ਐਪਲ ਦੇ ਆਉਣ ਵਾਲੇ ਮਾਡਲਾਂ 'ਤੇ ਹਨ। ਐਪਲ ਹਰ ਸਾਲ ਸਤੰਬਰ ਮਹੀਨੇ ਵਿੱਚ ਆਪਣੇ ਆਈਫੋਨ ਦੇ ਨਵੇਂ ਮਾਡਲ ਲਾਂਚ ਕਰਦਾ ਹੈ। ਐਪਲ ਨੇ ਫਿਲਹਾਲ ਆਉਣ ਵਾਲੇ ਆਈਫੋਨ 18 ਪ੍ਰੋ (iPhone 18 Pro) ਸੀਰੀਜ਼ ਦੀ ਲਾਂਚ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਹਾਲਾਂਕਿ, ਰਿਪੋਰਟਾਂ ’ਚ ਇਸ ਦੀ ਸੰਭਾਵਿਤ ਲਾਂਚ ਮਿਤੀ, ਫ਼ੀਚਰਜ਼ ਅਤੇ ਹੋਰ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ।
iPhone 18 Pro ਸੰਭਾਵਿਤ ਲਾਂਚ ਮਿਤੀ Apple ਆਮ ਤੌਰ 'ਤੇ ਹਰ ਸਾਲ ਸਤੰਬਰ ਦੇ ਦੂਜੇ ਹਫ਼ਤੇ ਨਵੇਂ ਆਈਫੋਨ ਮਾਡਲ ਲਾਂਚ ਕਰਦਾ ਹੈ। ਕੰਪਨੀ ਦੇ ਪੁਰਾਣੇ ਲਾਂਚ ਕੈਲੰਡਰ ਨੂੰ ਦੇਖੀਏ ਤਾਂ ਇਸ ਵਾਰ ਕੰਪਨੀ 9 ਸਤੰਬਰ ਨੂੰ ਆਪਣਾ ਈਵੈਂਟ ਆਯੋਜਿਤ ਕਰ ਸਕਦੀ ਹੈ। ਹਾਲਾਂਕਿ, ਹੁਣ ਤੱਕ ਕੰਪਨੀ ਨੇ ਕੋਈ ਵੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
iPhone 18 Pro ਸੰਭਾਵਿਤ ਫ਼ੀਚਰਜ਼ ਆਉਣ ਵਾਲੇ iPhone 18 Pro ਅਤੇ Pro Max ਬਾਰੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਡਿਜ਼ਾਈਨ iPhone 17 ਸੀਰੀਜ਼ ਵਰਗਾ ਹੀ ਹੋਵੇਗਾ। ਇਸ ਵਾਰ ਕੰਪਨੀ ਕਲਰ ਆਪਸ਼ਨ ਦੇ ਨਾਲ iPhone 18 Pro ਲਾਈਨਅੱਪ ਨੂੰ ਲਾਂਚ ਕਰ ਸਕਦੀ ਹੈ। ਨਵੇਂ ਰੰਗਾਂ ਵਿੱਚ Dark Cherry finish, Light Blue, Dark Gray ਅਤੇ Silver ਸ਼ਾਮਲ ਹਨ।
ਐਪਲ ਦੇ ਫਲੈਗਸ਼ਿਪ ਲਾਈਨਅੱਪ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ A20 Pro ਚਿਪਸੈਟ ਨਾਲ ਮਾਰਕੀਟ ਵਿੱਚ ਉਤਾਰੇ ਜਾ ਸਕਦੇ ਹਨ। ਇਹ TSMC ਦਾ 2nm ਪ੍ਰੋਸੈਸਰ ਹੋ ਸਕਦਾ ਹੈ। ਨਵੀਂ ਚਿੱਪ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਸੈਸਰ 15 ਫ਼ੀਸਦੀ ਫਾਸਟ ਪ੍ਰਦਰਸ਼ਨ ਅਤੇ 30 ਫ਼ੀਸਦੀ ਬਿਹਤਰ ਕੁਸ਼ਲਤਾ ਆਫ਼ਰ ਕਰੇਗਾ।
Apple ਬਾਰੇ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਟੀ.ਐੱਸ.ਐੱਮ.ਸੀ. (TSMC) ਦੀ ਇਹ ਚਿੱਪ Wafer-Level Multi-Chip Module ਪੈਕੇਜਿੰਗ ਨਾਲ ਆਵੇਗੀ, ਜਿਸ ਵਿੱਚ ਰੈਮ (RAM) ਸਿੱਧੀ ਤੌਰ 'ਤੇ ਜੁੜੀ ਰਹੇਗੀ। ਉਮੀਦ ਹੈ ਕਿ ਇਸ ਨਾਲ ਆਈਫੋਨ ਦੇ ਏ.ਆਈ. (AI) ਐਪਲ ਇੰਟੈਲੀਜੈਂਸ ਫ਼ੀਚਰਜ਼ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੋਵੇਗਾ। ਆਈਫੋਨ 18 ਪ੍ਰੋ ਮੈਕਸ ਦੀ ਬੈਟਰੀ ਬਾਰੇ ਕਿਹਾ ਜਾ ਰਿਹਾ ਹੈ ਕਿ ਯੂ.ਐੱਸ. ਵਰਜ਼ਨ ਵਿੱਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਕੰਪਨੀ ਇਸ ਵਾਰ ਕੈਮਰਾ ਸੈੱਟਅੱਪ ਵਿੱਚ ਬਦਲਾਅ ਨਹੀਂ ਕਰੇਗੀ। iPhone 18 Pro ਸੀਰੀਜ਼ ਵਿੱਚ ਵੇਰੀਏਬਲ ਅਪਰਚਰ ਫ਼ੀਚਰ ਮਿਲ ਸਕਦਾ ਹੈ। ਯੂਜ਼ਰਸ ਸੈਂਸਰ ਤੱਕ ਪਹੁੰਚਣ ਵਾਲੀ ਲਾਈਟ ਨੂੰ ਮੈਨੂਅਲੀ ਕੰਟਰੋਲ ਕਰ ਸਕਦੇ ਹਨ। ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦੇ ਆਉਣ ਵਾਲੇ ਆਈਫੋਨ ਦੇ ਪ੍ਰਾਇਮਰੀ ਅਤੇ ਟੈਲੀਫੋਟੋ ਕੈਮਰੇ ਦੀ ਲੋਅ-ਲਾਈਟ ਫੋਟੋਗ੍ਰਾਫੀ ਨੂੰ ਬਿਹਤਰ ਬਣਾਇਆ ਗਿਆ ਹੈ।
ਸੰਭਾਵਿਤ ਕੀਮਤ ਰਿਸਰਚ ਫਰਮ IDC ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ Apple ਇਸ ਵਾਰ iPhone 18 Pro ਅਤੇ iPhone 18 Pro Max ਦੀਆਂ ਕੀਮਤਾਂ ਵਿੱਚ $200 (ਕਰੀਬ 20,000 ਰੁਪਏ) ਤੱਕ ਦਾ ਵਾਧਾ ਕਰ ਸਕਦਾ ਹੈ। ਐਪਲ ਨੇ ਹਾਲ ਹੀ ਵਿੱਚ ਮੈਮੋਰੀ ਚਿੱਪ ਦੇ ਦਾਅ ਵਧਣ ਦਾ ਹਵਾਲਾ ਦਿੰਦੇ ਹੋਏ ਆਪਣੇ ਆਈਪੈਡ ਅਤੇ ਮੈਕਬੁੱਕ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ।