- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ’ਚ ਇਨ੍ਹਾਂ ਤਿੰਨਾਂ ਮਾਡਲਾਂ ਦੀ ਕੀਮਤ ਇਸ ਵਾਰ ਕਾਫ਼ੀ ਜ਼ਿਆਦਾ ਹੈ। iPhone 18 Pro ਦੀ ਸ਼ੁਰੂਆਤੀ ਕੀਮਤ 1,64,900, iPhone 18 Pro Max ਦੀ 1,79,900 ਤੇਫੋਲਡੇਬਲ iPhone Duo ਦੀ ਸ਼ੁਰੂਆਤੀ ਕੀਮਤ 2,99,900 ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਐਪਲ ਨੇ ਆਪਣੇ ‘ਸਰਪ੍ਰਾਈਜ਼ ਐਂਡ ਸ਼ਾਈਨ’ ਇਵੈਂਟ ’ਚ iPhone 18 Pro ਤੇiPhone 18 Pro Max ਦੇ ਨਾਲ ਆਪਣਾ ਪਹਿਲਾ ਫੋਲਡੇਬਲ iPhone Duo ਵੀ ਲਾਂਚ ਕਰ ਦਿੱਤਾ ਹੈ। ਭਾਰਤ ’ਚ ਇਨ੍ਹਾਂ ਤਿੰਨਾਂ ਮਾਡਲਾਂ ਦੀ ਕੀਮਤ ਇਸ ਵਾਰ ਕਾਫ਼ੀ ਜ਼ਿਆਦਾ ਹੈ। iPhone 18 Pro ਦੀ ਸ਼ੁਰੂਆਤੀ ਕੀਮਤ 1,64,900, iPhone 18 Pro Max ਦੀ 1,79,900 ਤੇਫੋਲਡੇਬਲ iPhone Duo ਦੀ ਸ਼ੁਰੂਆਤੀ ਕੀਮਤ 2,99,900 ਹੈ। ਅਜਿਹੇ ’ਚ ਜੇਕਰ ਤੁਸੀਂ ਵੀ ਇਨ੍ਹਾਂ ਫੋਨਾਂ ਦੀ ਪੂਰੀ ਕੀਮਤ ਇੱਕ ਵਾਰ ’ਚ ਦੇਣ ਦੀ ਬਜਾਏ EMI ’ਤੇ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਕ੍ਰੈਡਿਟ ਕਾਰਡ EMI ਪਲਾਨਾਂ ਬਾਰੇ ਚੰਗੀ ਤਰ੍ਹਾਂ ਜਾਣ ਲਓ। ਕੁਝ ਕ੍ਰੈਡਿਟ ਕਾਰਡਾਂ ’ਤੇ 3 ਮਹੀਨੇ ਤੇ 6 ਮਹੀਨੇ ਦੇ ਵਿਕਲਪ ’ਚ No Cost EMI ਉਪਲਬਧ ਹੈ। ਜਦਕਿ 9 ਮਹੀਨੇ ਤੇ 12 ਮਹੀਨੇ ਦੀ ਮਿਆਦ ’ਚ 17% ਤੱਕ ਸਾਲਾਨਾ ਵਿਆਜ ਦੇ ਨਾਲ ਕੁੱਲ ਭੁਗਤਾਨ ਵੱਧ ਜਾਂਦਾ ਹੈ। ਇੱਥੇ ਅਸੀਂ HDFC Bank Credit Card ਦੇ EMI ਪਲਾਨਾਂ ਬਾਰੇ ਦੱਸ ਰਹੇ ਹਾਂ।
iPhone 18 Pro EMI ਪਲਾਨ
ਸਭ ਤੋਂ ਪਹਿਲਾਂ iPhone 18 Pro ਦੇ 256GB ਮਾਡਲ ਦੀ ਗੱਲ ਕਰੀਏ ਤਾਂ ਭਾਰਤ ’ਚ ਇਸ ਦੀ ਕੀਮਤ 1,64,900 ਹੈ। ਇਸ ਫੋਨ ਨੂੰ ਤੁਸੀਂ 3, 6, 9 ਤੇ 12 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਦੀ EMI ’ਤੇ ਲੈ ਸਕਦੇ ਹੋ।
iPhone 18 Pro Max ਦੇ EMI ਪਲਾਨ
.jpg)
ਸੀਰੀਜ਼ ਦੇ ਮੈਕਸ ਮਾਡਲ, ਯਾਨੀ iPhone 18 Pro Max ਨੂੰ ਵੀ ਤੁਸੀਂ EMI ’ਤੇ ਖਰੀਦ ਸਕਦੇ ਹੋ। ਇਸ ਦੇ 256GB ਮਾਡਲ ਦੀ ਸ਼ੁਰੂਆਤੀ ਕੀਮਤ 1,79,900 ਹੈ। ਇਸ ਲਈ ਵੀ HDFC Bank Credit Card ’ਤੇ 3, 6, 9 ਤੇ 12 ਮਹੀਨੇ ਦੇ ਵਿਕਲਪ ਦਿੱਤੇ ਗਏ ਹਨ।
iPhone Duo ਦੇ EMI ਪਲਾਨ
ਐਪਲ ਦੇ ਨਵੇਂ ਫੋਲਡੇਬਲ iPhone Duo ਨੂੰ ਵੀ ਤੁਸੀਂ EMI ’ਤੇ ਖਰੀਦ ਸਕਦੇ ਹੋ। ਇਸ ਦੀ ਸ਼ੁਰੂਆਤੀ ਕੀਮਤ 2,99,900 ਹੈ। ਕੰਪਨੀ ਦੇ ਇਸ ਫੋਲਡੇਬਲ ਫੋਨ ’ਚ 512GB, 1TB ਤੇ 2TB ਸਟੋਰੇਜ ਆਪਸ਼ਨ ਮਿਲਦੇ ਹਨ। ਇੱਥੇ ਬੇਸ ਮਾਡਲ ਦੇ EMI ਪਲਾਨ ਦੀ ਜਾਣਕਾਰੀ ਦਿੱਤੀ ਗਈ ਹੈ।
ਕਿਸ ਫੋਨ ਲਈ ਕਿਹੜਾ EMI ਪਲਾਨ ਬਿਹਤਰ ਹੈ?
ਜੇਕਰ ਤੁਸੀਂ ਘੱਟ ਸਮੇਂ ’ਚ EMI ਚੁਕਾਉਣਾ ਚਾਹੁੰਦੇ ਹੋ, ਤਾਂ ਤਿੰਨਾਂ ਫੋਨਾਂ ’ਚ 3 ਮਹੀਨੇ ਤੇ6 ਮਹੀਨੇ ਵਾਲਾ No Cost EMI ਵਿਕਲਪ ਸਭ ਤੋਂ ਵਧੀਆ ਲੱਗਦਾ ਹੈ। ਦੂਜੇ ਪਾਸੇ, 9 ਮਹੀਨੇ ਤੇ 12 ਮਹੀਨੇ ਦੀ ਮਿਆਦ ’ਚ ਮਹੀਨਾਵਾਰ ਕਿਸ਼ਤ ਘੱਟ ਹੋ ਜਾਂਦੀ ਹੈ, ਪਰ ਇਸ ’ਚ ਤੁਹਾਨੂੰ 17% ਤੱਕ ਸਾਲਾਨਾ ਵਿਆਜ ਵੀ ਦੇਣਾ ਪਵੇਗਾ। ਇਸ ਕਾਰਨ ਫੋਨ ਦੀ ਕੁੱਲ ਲਾਗਤ ਵੱਧ ਜਾਵੇਗੀ। ਤੁਸੀਂ ਇਨ੍ਹਾਂ ਫੋਨਾਂ ਨੂੰ ਕਿਸੇ ਹੋਰ ਬੈਂਕ ਦੇ ਕ੍ਰੈਡਿਟ ਕਾਰਡ EMI ਵਿਕਲਪ ’ਤੇ ਵੀ ਖਰੀਦ ਸਕਦੇ ਹੋ। ਉੱਥੇ ਮਹੀਨਾਵਾਰ EMI ’ਚ ਬੈਂਕ ਦੇ ਹਿਸਾਬ ਨਾਲ ਕੁਝ ਫਰਕ ਹੋ ਸਕਦਾ ਹੈ। ਹਾਲਾਂਕਿ, ਉੱਪਰ ਦਿੱਤੇ ਪਲਾਨਾਂ ਤੋਂ ਤੁਸੀਂ ਮਹੀਨਾਵਾਰ EMI ਦਾ ਇੱਕ ਅੰਦਾਜ਼ਾ ਲਗਾ ਸਕਦੇ ਹੋ।