iPhone 18 Pro ਦੇ ਲਾਂਚ ਤੋਂ ਪਹਿਲਾਂ iPhone 17 Pro ਹੋਇਆ ਸਸਤਾ, ਖ਼ਰੀਦਣ ਤੋਂ ਪਹਿਲਾਂ ਦੇਖ ਲਵੋ ਡੀਲ ਐਪਲ (Apple) ਜਲਦ ਹੀ iPhone 18 Pro ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸੇ ਵਿਚਾਲੇ ਮੌਜੂਦਾ iPhone 17 Pro ਮਾਡਲ 'ਤੇ 9 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਡਿਸਕਾਊਂਟ ਮਿਲ ਰਿਹਾ ਹੈ। ਵੈਸੇ ਤਾਂ iPhone 17 Pro ਭਾਰਤ ਵਿੱਚ 1,34,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋਇਆ ਸੀ ਪਰ ਹੁਣ ਤੁਸੀਂ ਇਸ ਡਿਵਾਈਸ ਨੂੰ ਸਸਤੇ ਵਿੱਚ ਖ਼ਰੀਦ ਸਕਦੇ ਹੋ।
Publish Date: Tue, 21 Jul 2026 03:46 PM (IST)
Updated Date: Tue, 21 Jul 2026 03:48 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਐਪਲ (Apple) ਜਲਦ ਹੀ iPhone 18 Pro ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸੇ ਵਿਚਾਲੇ ਮੌਜੂਦਾ iPhone 17 Pro ਮਾਡਲ 'ਤੇ 9 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਡਿਸਕਾਊਂਟ ਮਿਲ ਰਿਹਾ ਹੈ। ਵੈਸੇ ਤਾਂ iPhone 17 Pro ਭਾਰਤ ਵਿੱਚ 1,34,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਹੋਇਆ ਸੀ ਪਰ ਹੁਣ ਤੁਸੀਂ ਇਸ ਡਿਵਾਈਸ ਨੂੰ ਸਸਤੇ ਵਿੱਚ ਖ਼ਰੀਦ ਸਕਦੇ ਹੋ।
ਫੋਨ ’ਚ 6.3-ਇੰਚ ਦੀ OLED ਡਿਸਪਲੇਅ, A19 Pro ਚਿੱਪ, 48MP ਦਾ ਟ੍ਰਿਪਲ-ਕੈਮਰਾ ਸਿਸਟਮ ਵੀ ਮਿਲ ਰਿਹਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਵੀ ਇਹ ਫੋਨ ਖ਼ਰੀਦਣ ਦੀ ਸੋਚ ਰਹੇ ਹੋ, ਤਾਂ ਪਹਿਲਾਂ ਇਸ ਡੀਲ ਬਾਰੇ ਜਾਣ ਲਵੋ...
iPhone 17 Pro 'ਤੇ ਡਿਸਕਾਊਂਟ ਆਫ਼ਰ iPhone 17 Pro ਇਸ ਵੇਲੇ 'Croma' ਦੀ ਅਧਿਕਾਰਤ ਵੈੱਬਸਾਈਟ 'ਤੇ ਆਪਣੀ ਲਾਂਚ ਕੀਮਤ ਤੋਂ ਕਾਫ਼ੀ ਸਸਤਾ ਮਿਲ ਰਿਹਾ ਹੈ। ਇਹ ਪ੍ਰੀਮੀਅਮ ਡਿਵਾਈਸ ਹੁਣ 1,29,490 ਰੁਪਏ ’ਚ ਮਿਲ ਰਿਹਾ ਹੈ, ਯਾਨੀ ਡਿਵਾਈਸ 'ਤੇ 5,410 ਰੁਪਏ ਤੱਕ ਦੀ ਫਲੈਟ ਛੋਟ ਮਿਲ ਰਹੀ ਹੈ।
ਇੰਨਾ ਹੀ ਨਹੀਂ, ਫੋਨ 'ਤੇ ਖ਼ਾਸ ਬੈਂਕ ਆਫ਼ਰ ਵੀ ਮਿਲ ਰਿਹਾ ਹੈ, ਜਿੱਥੇ SBI, ICICI ਅਤੇ AXIS ਬੈਂਕ ਦੇ ਕ੍ਰੈਡਿਟ ਕਾਰਡ EMI ਟ੍ਰਾਂਜ਼ੈਕਸ਼ਨ 'ਤੇ ਤੁਹਾਨੂੰ 4,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਵੀ ਮਿਲ ਸਕਦਾ ਹੈ, ਜਿਸ ਨਾਲ ਇਸ ਫੋਨ ਦੀ ਕੀਮਤ ਹੋਰ ਵੀ ਘੱਟ ਹੋ ਜਾਂਦੀ ਹੈ।
iPhone 17 Pro ਦੀਆਂ ਖ਼ਾਸੀਅਤਾਂ ਐਪਲ ਦੇ ਇਸ ਡਿਵਾਈਸ ਵਿੱਚ 6.3-ਇੰਚ ਦੀ OLED ਡਿਸਪਲੇਅ ਮਿਲ ਰਹੀ ਹੈ, ਜਿਸ ’ਚ 120Hz ProMotion ਤਕਨਾਲੋਜੀ, ਆਲਵੇਜ਼-ਆਨ ਡਿਸਪਲੇਅ ਅਤੇ ਐਂਟੀ-ਰਿਫਲੇਕਟਿਵ ਕੋਟਿੰਗ ਮਿਲ ਰਹੀ ਹੈ। ਨਾਲ ਹੀ ਫੋਨ ਸਿਰਾਮਿਕ ਸ਼ੀਲਡ 2 ਨਾਲ ਸੁਰੱਖਿਅਤ ਹੈ। ਇਹ ਡਿਵਾਈਸ ਇੱਕ ਵਾਰ ਚਾਰਜ ਕਰਨ 'ਤੇ 39 ਘੰਟੇ ਤੱਕ ਦਾ ਵੀਡੀਓ ਪਲੇਅਬੈਕ ਟਾਈਮ ਦਿੰਦਾ ਹੈ। ਇਸ ਤੋਂ ਇਲਾਵਾ ਡਿਵਾਈਸ ਵਿੱਚ A19 Pro ਚਿੱਪਸੈੱਟ ਵੀ ਮਿਲ ਰਿਹਾ ਹੈ।
iPhone 17 Pro ਦੇ ਕੈਮਰਾ ਫ਼ੀਚਰਜ਼ ਫ਼ੋਟੋਗ੍ਰਾਫ਼ੀ ਦੇ ਸ਼ੌਕੀਨਾਂ ਲਈ ਫੋਨ ਦੇ ਪਿਛਲੇ ਪਾਸੇ 48MP ਦਾ ਟ੍ਰਿਪਲ ਫਿਊਜ਼ਨ ਕੈਮਰਾ ਸੈੱਟਅੱਪ ਮਿਲ ਰਿਹਾ ਹੈ, ਜਿਸ ਵਿੱਚ 48MP ਦਾ ਪ੍ਰਾਇਮਰੀ ਕੈਮਰਾ, 48MP ਦਾ ਅਲਟਰਾ-ਵਾਈਡ ਕੈਮਰਾ ਅਤੇ 48MP ਦਾ ਟੈਲੀਫ਼ੋਟੋ ਲੈਂਜ਼ ਮਿਲ ਰਿਹਾ ਹੈ, ਜੋ 8x ਤੱਕ ਆਪਟੀਕਲ ਜ਼ੂਮ ਅਤੇ 8K ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ। ਸਾਹਮਣੇ ਵਾਲੇ ਪਾਸੇ ਸੈਲਫ਼ੀ ਅਤੇ ਵੀਡੀਓ ਕਾਲ ਲਈ ਡਿਵਾਈਸ ਵਿੱਚ 18MP ਦਾ ਕੈਮਰਾ ਮਿਲ ਰਿਹਾ ਹੈ।