PAN Card : ਗੁੰਮ ਹੋ ਗਿਆ ਹੈ ਪੈਨ ਕਾਰਡ? ਮਿੰਟਾਂ 'ਚ ਇਸ ਤਰ੍ਹਾਂ ਡਾਊਨਲੋਡ ਕਰੋ ਆਪਣਾ ਡਿਜੀਟਲ ਈ-ਪੈਨ ਪੈਨ ਕਾਰਡ ਹੋਲਡਰਾਂ ਨੂੰ ਹੁਣ ਪੋਸਟ ਰਾਹੀਂ ਫਿਜ਼ੀਕਲ ਕਾਰਡ ਆਉਣ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ (Income Tax Department) ਇੱਕ ਈ-ਪੈਨ ਆਫ਼ਰ ਕਰਦਾ ਹੈ, ਜੋ ਕਿ ਪਰਮਾਨੈਂਟ ਅਕਾਊਂਟ ਨੰਬਰ (PAN) ਕਾਰਡ ਦਾ ਡਿਜੀਟਲ ਸੰਸਕਰਣ ਹੈ। ਇਹ ਫਿਜ਼ੀਕਲ ਕਾਰਡ ਜਿੰਨੀ ਹੀ ਵੈਲਿਊ ਰੱਖਦਾ ਹੈ ਅਤੇ ਲਗਭਗ ਸਾਰੇ ਅਧਿਕਾਰਤ ਕੰਮਾਂ 'ਚ ਵਰਤਿਆ ਜਾਂਦਾ ਹੈ। ਜੇਕਰ ਤੁਹਾਡਾ ਪੈਨ ਕਾਰਡ ਖੋ ਗਿਆ ਹੈ ਜਾਂ ਤੁਸੀਂ ਸਧਾਰਨ ਆਨਲਾਈਨ ਵੇਰਿਫਿਕੇਸ਼ਨ ਲਈ ਡਿਜੀਟਲ ਕਾਪੀ ਚਾਹੁੰਦੇ ਹੋ, ਤਾਂ ਈ-ਪੈਨ ਪ੍ਰਾਪਤ ਕਰਨਾ ਬੱਸ ਕੁਝ ਹੀ ਮਿੰਟਾਂ ਦਾ ਕੰਮ ਹੈ। ਆਓ ਜਾਣਦੇ ਹਾਂ ਈ-ਪੈਨ ਕਾਰਡ ਆਨਲਾਈਨ ਡਾਊਨਲੋਡ ਕਰਨ ਦਾ ਤਰੀਕ
Publish Date: Wed, 12 Aug 2026 10:42 AM (IST)
Updated Date: Wed, 12 Aug 2026 10:43 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਪੈਨ ਕਾਰਡ ਹੋਲਡਰਾਂ ਨੂੰ ਹੁਣ ਪੋਸਟ ਰਾਹੀਂ ਫਿਜ਼ੀਕਲ ਕਾਰਡ ਆਉਣ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ (Income Tax Department) ਇੱਕ ਈ-ਪੈਨ ਆਫ਼ਰ ਕਰਦਾ ਹੈ, ਜੋ ਕਿ ਪਰਮਾਨੈਂਟ ਅਕਾਊਂਟ ਨੰਬਰ (PAN) ਕਾਰਡ ਦਾ ਡਿਜੀਟਲ ਸੰਸਕਰਣ ਹੈ। ਇਹ ਫਿਜ਼ੀਕਲ ਕਾਰਡ ਜਿੰਨੀ ਹੀ ਵੈਲਿਊ ਰੱਖਦਾ ਹੈ ਅਤੇ ਲਗਭਗ ਸਾਰੇ ਅਧਿਕਾਰਤ ਕੰਮਾਂ 'ਚ ਵਰਤਿਆ ਜਾਂਦਾ ਹੈ। ਜੇਕਰ ਤੁਹਾਡਾ ਪੈਨ ਕਾਰਡ ਖੋ ਗਿਆ ਹੈ ਜਾਂ ਤੁਸੀਂ ਸਧਾਰਨ ਆਨਲਾਈਨ ਵੇਰਿਫਿਕੇਸ਼ਨ ਲਈ ਡਿਜੀਟਲ ਕਾਪੀ ਚਾਹੁੰਦੇ ਹੋ, ਤਾਂ ਈ-ਪੈਨ ਪ੍ਰਾਪਤ ਕਰਨਾ ਬੱਸ ਕੁਝ ਹੀ ਮਿੰਟਾਂ ਦਾ ਕੰਮ ਹੈ। ਆਓ ਜਾਣਦੇ ਹਾਂ ਈ-ਪੈਨ ਕਾਰਡ ਆਨਲਾਈਨ ਡਾਊਨਲੋਡ ਕਰਨ ਦਾ ਤਰੀਕਾ।
ਈ-ਪੈਨ ਡਾਊਨਲੋਡ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :- ਨਵੇਂ ਪੈਨ ਅਲਾਟਮੈਂਟ ਜਾਂ ਕਰੈਕਸ਼ਨ ਦੇ 30 ਦਿਨਾਂ ਦੇ ਅੰਦਰ ਤੁਸੀਂ ਮੁਫ਼ਤ 'ਚ ਈ-ਪੈਨ ਡਾਊਨਲੋਡ ਕਰ ਸਕਦੇ ਹੋ।
ਜੇਕਰ 30 ਦਿਨਾਂ ਦੀ ਸਮਾਂ-ਸੀਮਾ ਬੀਤ ਚੁੱਕੀ ਹੈ, ਤਾਂ ਤੁਹਾਨੂੰ ਇੱਕ ਛੋਟੀ ਜਿਹੀ ਫ਼ੀਸ ਦੇਣੀ ਪਵੇਗੀ।
OTP ਵੇਰਿਫਿਕੇਸ਼ਨ ਲਈ ਤੁਹਾਨੂੰ ਆਪਣੇ ਪੈਨ ਨੰਬਰ, [Aadhaar Redacted], ਜਨਮ ਮਿਤੀ ਅਤੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ ਦੀ ਲੋੜ ਹੋਵੇਗੀ।
ਆਨਲਾਈਨ ਈ-ਪੈਨ ਕਾਰਡ ਕਿਵੇਂ ਡਾਊਨਲੋਡ ਕਰੀਏ? ਇੱਥੇ ਦੋ ਆਸਾਨ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਨਾਲ ਤੁਸੀਂ ਆਪਣਾ ਈ-ਪੈਨ ਕਾਰਡ ਡਾਊਨਲੋਡ ਕਰ ਸਕਦੇ ਹੋ:
ਪਹਿਲਾ ਤਰੀਕਾ: ਪ੍ਰੋਟੀਅਨ (Protean - NSDL) ਜਾਂ UTIITSL ਪੋਰਟਲ ਰਾਹੀਂ
ਆਪਣਾ ਵੈੱਬ ਬ੍ਰਾਊਜ਼ਰ ਖੋਲ੍ਹੋ ਅਤੇ Protean e-Gov ਜਾਂ UTIITSL ਦੀ ਵੈੱਬਸਾਈਟ 'ਤੇ ਜਾਓ।
'Download e-PAN' ਆਪਸ਼ਨ ਸਿਲੈਕਟ ਕਰੋ।
ਆਪਣਾ ਪੈਨ, [Aadhaar Redacted] ਅਤੇ ਜਨਮ ਮਿਤੀ ਦਰਜ ਕਰੋ ਅਤੇ ਬੇਨਤੀ (Request) ਜਮ੍ਹਾਂ ਕਰੋ।
ਓ.ਟੀ.ਪੀ. ਰਾਹੀਂ ਵੇਰਿਫਿਕੇਸ਼ਨ ਪੂਰੀ ਕਰੋ।
ਤੈਅ ਫ਼ੀਸ ਦਾ ਭੁਗਤਾਨ ਕਰੋ ਅਤੇ ਆਪਣਾ ਈ-ਪੈਨ ਕਾਰਡ ਡਾਊਨਲੋਡ ਕਰ ਲਓ।
ਇੱਕ ਵਾਰ ਵੇਰਿਫਿਕੇਸ਼ਨ ਪੂਰੀ ਹੋਣ ਤੋਂ ਬਾਅਦ, ਤੁਹਾਡਾ ਈ-ਪੈਨ ਇੱਕ ਡਾਊਨਲੋਡ ਹੋਣ ਵਾਲੀ PDF ਫ਼ਾਈਲ ਵਜੋਂ ਸਕ੍ਰੀਨ 'ਤੇ ਆ ਜਾਵੇਗਾ। ਧਿਆਨ ਰੱਖੋ ਕਿ ਇਹ PDF ਪਾਸਵਰਡ-ਸੁਰੱਖਿਅਤ ਹੋਵੇਗੀ, ਜਿਸ ਨੂੰ DDMMYYYY ਫਾਰਮੈਟ 'ਚ ਆਪਣੀ ਜਨਮ ਮਿਤੀ ਦਰਜ ਕਰਕੇ ਖੋਲ੍ਹਿਆ ਜਾ ਸਕਦਾ ਹੈ।
ਦੂਜਾ ਤਰੀਕਾ :- ਇਨਕਮ ਟੈਕਸ ਈ-ਫਾਇਲਿੰਗ ਪੋਰਟਲ ਰਾਹੀਂ ਤੁਸੀਂ ਇਨਕਮ ਟੈਕਸ ਈ-ਫਾਇਲਿੰਗ ਪੋਰਟਲ ਤੋਂ ਵੀ ਸਿੱਧਾ ਆਪਣਾ ਈ-ਪੈਨ ਕਾਰਡ ਡਾਊਨਲੋਡ ਕਰ ਸਕਦੇ ਹੋ।
ਵੈੱਬ ਬ੍ਰਾਊਜ਼ਰ ਖੋਲ੍ਹੋ ਅਤੇ ਅਧਿਕਾਰਤ Income Tax e-Filing ਵੈੱਬਸਾਈਟ 'ਤੇ ਜਾਓ।
'Quick Links' ਦੇ ਸੈਕਸ਼ਨ 'ਚ 'Instant e-PAN' ਆਪਸ਼ਨ ਚੁਣੋ।
'Check Status / Download PAN' ਆਪਸ਼ਨ ਸਿਲੈਕਟ ਕਰੋ।
ਆਪਣਾ [Aadhaar Redacted] ਦਰਜ ਕਰੋ ਅਤੇ ਲਿੰਕਡ ਮੋਬਾਈਲ 'ਤੇ ਆਏ ਓ.ਟੀ.ਪੀ. ਨਾਲ ਇਸਦੀ ਪੁਸ਼ਟੀ ਕਰੋ।
ਤੈਅ ਫ਼ੀਸ ਦਾ ਭੁਗਤਾਨ ਕਰੋ ਅਤੇ ਆਪਣਾ ਈ-ਪੈਨ ਡਾਊਨਲੋਡ ਕਰ ਲਓ।
ਜੇਕਰ ਤੁਹਾਡਾ ਈ-ਪੈਨ ਤਿਆਰ ਹੈ, ਤਾਂ ਤੁਹਾਨੂੰ ਇੱਕ ਡਾਊਨਲੋਡ ਲਿੰਕ ਦਿਖਾਈ ਦੇਵੇਗਾ ਜਿਸ ਨਾਲ ਤੁਸੀਂ ਫ਼ਾਈਲ ਨੂੰ ਆਪਣੇ ਫ਼ੋਨ ਜਾਂ ਕੰਪਿਊਟਰ 'ਚ ਸੇਵ ਕਰ ਸਕਦੇ ਹੋ।
ਮਿਲਣ ਵਾਲੇ ਫ਼ਾਇਦੇ ਈ-ਪੈਨ ਹੋਣ ਦੇ ਕਈ ਫ਼ਾਇਦੇ ਹਨ, ਜਿਵੇਂ ਕਿ :- ਇਹ ਸਮਾਂ ਬਚਾਉਂਦਾ ਹੈ, ਕਾਗਜ਼ੀ ਕਾਰਵਾਈ ਘਟਾਉਂਦਾ ਹੈ ਅਤੇ ਫਿਜ਼ੀਕਲ ਕਾਰਡ ਖੋਣ ਦੇ ਡਰ ਨੂੰ ਖਤਮ ਕਰਦਾ ਹੈ।
ਤੁਸੀਂ ਈ-ਪੈਨ ਦੀ ਵਰਤੋਂ ਇਨਕਮ ਟੈਕਸ ਰਿਟਰਨ (ITR) ਫਾਇਲ ਕਰਨ, ਬੈਂਕ ਖਾਤਾ ਖੋਲ੍ਹਣ ਅਤੇ ਬਾਕੀ ਵਿੱਤੀ ਵੇਰਿਫਿਕੇਸ਼ਨ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਕਰ ਸਕਦੇ ਹੋ।