Pulsar ਖਰੀਦਣ ਦਾ ਸੁਨਹਿਰੀ ਮੌਕਾ! ਇਨ੍ਹਾਂ ਮਾਡਲਾਂ 'ਤੇ ਮਿਲ ਰਿਹਾ ₹12,000 ਤੱਕ ਦਾ ਫਾਇਦਾ; ਨਵੇਂ ਫੀਚਰ ਵੀ ਅਪਗ੍ਰੇਡ
Bajaj Pulsar Discounts: ਬਜਾਜ ਆਪਣੀਆਂ ਪਲਸਰ ਮੋਟਰਸਾਈਕਲਾਂ ’ਤੇ ਆਕਰਸ਼ਕ ਫੈਸਟੀਵ ਆਫਰ ਦੇ ਰਹੀ ਹੈ। ਇਨ੍ਹਾਂ ’ਚ ਮਾਡਲ ਦੇ ਆਧਾਰ ’ਤੇ ₹2,500 ਤੋਂ ₹12,000 ਤੱਕ ਦੇ ਫਾਇਦੇ ਸ਼ਾਮਲ ਹਨ।
Publish Date: Tue, 06 Oct 2026 12:45 PM (IST)
Updated Date: Tue, 06 Oct 2026 12:49 PM (IST)
ਆਟੋ ਡੈਸਕ, ਨਵੀਂ ਦਿੱਲੀ : ਅਗਸਤ ਮਹੀਨੇ ਤੋਂ Bajaj ਆਪਣੀਆਂ ਕਈ Pulsar ਮੋਟਰਸਾਈਕਲਾਂ ਨੂੰ ਅਪਗ੍ਰੇਡ ਤੇ ਹੋਰ ਬਿਹਤਰ ਬਣਾ ਰਹੀ ਹੈ। NS400Z ਵਰਗੇ ਮਾਡਲਾਂ ’ਚ ਬਦਲਾਅ ਘੱਟ ਹਨ, ਜਦਕਿ Classic Pulsar 125 ਤੇ 150 ਵਰਗੀਆਂ ਬਾਈਕਾਂ ’ਚ ਲਗਭਗ ਸਭ ਕੁਝ ਬਦਲਿਆ ਗਿਆ ਹੈ। ਹੁਣ Bajaj ਗਾਹਕਾਂ ਨੂੰ ਇਨ੍ਹਾਂ ਨਵੀਆਂ ਤੇ ਬਿਹਤਰ Pulsar ਬਾਈਕਾਂ ਨੂੰ ਖਰੀਦਣ ਲਈ ਫੈਸਟੀਵ ਆਫਰ ਦੇ ਰਹੀ ਹੈ।
ਕੀ ਮਿਲ ਰਹੇ ਹਨ ਆਫਰ? ਮਾਡਲ ਦੇ ਆਧਾਰ ’ਤੇ ਕੈਸ਼ ਆਫਰ ₹2,500 ਤੋਂ ₹5,000 ਦੇ ਵਿਚਕਾਰ ਹੈ। NS400Z ’ਤੇ ਸਭ ਤੋਂ ਵੱਧ ₹12,000 ਦਾ ਫਾਇਦਾ ਮਿਲ ਰਿਹਾ ਹੈ, ਜਿਸ ’ਚ ₹5,000 ਦੀ ਨਕਦ ਬਚਤ ਤੇ ₹7,000 ਦੇ ਫਾਇਦੇ ਫਾਈਨੈਂਸ ਤੇ ਸਰਵਿਸ ਕੰਪੋਨੈਂਟ ਨਾਲ ਜੁੜੇ ਹਨ। ਇਹ ਛੋਟ ਵਾਲੇ ਆਫਰ ਇਸ ਲਈ ਵੀ ਖਾਸ ਹਨ ਕਿਉਂਕਿ ਅਪਡੇਟ ਕੀਤੀਆਂ Pulsar 125, Pulsar 150 ਤੇ Pulsar N160 S/SS ਕੁਝ ਹਫ਼ਤੇ ਪਹਿਲਾਂ ਹੀ ਲਾਂਚ ਹੋਈਆਂ ਸਨ। ਹਾਲੀਆ Pulsar ਲਾਂਚ ਦੇ ਬਾਵਜੂਦ ਸਤੰਬਰ 2026 ’ਚ Bajaj ਦੀ ਘਰੇਲੂ ਟੂ-ਵ੍ਹੀਲਰ ਵਿਕਰੀ 12% ਘਟ ਕੇ 2,39,771 ਯੂਨਿਟ ਰਹਿ ਗਈ।
ਵੱਖ-ਵੱਖ ਮਾਡਲਾਂ ’ਤੇ ਮਿਲ ਰਹੇ ਫਾਇਦੇ ਐਂਟਰੀ-ਲੈਵਲ Pulsar 125 ’ਤੇ ਕੁੱਲ ₹6,000 ਤੇ NS125 ’ਤੇ ₹6,200 ਦੇ ਫਾਇਦੇ ਮਿਲ ਰਹੇ ਹਨ, ਜਿਸ ’ਚ ₹2,500 ਦਾ ਕੈਸ਼ ਡਿਸਕਾਊਂਟ ਸ਼ਾਮਲ ਹੈ। Pulsar 150 ’ਤੇ ₹7,200 ਦੇ ਫਾਇਦੇ ਮਿਲ ਰਹੇ ਹਨ, ਜਦਕਿ N160 S/SS ਤੇ NS160 ’ਤੇ ₹7,500-₹7,500 ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ Pulsar 220F ਲਈ ₹7,700, N250 ਲਈ ₹7,900 ਤੇ NS200 ਲਈ ₹8,000 ਦੇ ਫਾਇਦੇ ਮਿਲ ਰਹੇ ਹਨ। RS 200 ’ਤੇ ਕੁੱਲ ₹8,900 ਦੇ ਫਾਇਦੇ ਦਿੱਤੇ ਜਾ ਰਹੇ ਹਨ। ਇਨ੍ਹਾਂ ਸਾਰੇ ਮਾਡਲਾਂ ’ਤੇ ₹3,000 ਦਾ ਕੈਸ਼ ਡਿਸਕਾਊਂਟ ਮਿਲਦਾ ਹੈ ਤੇ ਕੁੱਲ ਫਾਇਦਿਆਂ ’ਚ ਅੰਤਰ ਫਾਈਨੈਂਸ ਤੇ ਸਰਵਿਸ ਕੰਪੋਨੈਂਟ ਦੇ ਆਧਾਰ ’ਤੇ ਹੈ।
ਨਵੇਂ ਫੀਚਰ ਤੇ ਅਪਗ੍ਰੇਡ ਇਨ੍ਹਾਂ ਆਫਰਾਂ ਦੇ ਨਾਲ Bajaj ਹਾਲ ਹੀ ’ਚ ਲਾਂਚ ਕੀਤੀਆਂ Pulsar 125, Pulsar 150, N160 S/SS ਤੇ NS400Z ’ਚ Google Maps ਤੇ ਹੋਰ ਰਾਈਡਿੰਗ ਟੈਕਨਾਲੋਜੀ ਵਾਲੇ TFT ਕਨਸੋਲ ਦੇ ਰਹੀ ਹੈ। ਹਾਲਾਂਕਿ, ਇਨ੍ਹਾਂ ਫੀਚਰਾਂ ’ਚ ਮਾਡਲ ਦੇ ਹਿਸਾਬ ਨਾਲ ਫਰਕ ਹੋ ਸਕਦਾ ਹੈ।