Flipkart Big Billion Days ਦਾ ਧਮਾਕਾ, Samsung Galaxy S25 ਤੋਂ Fold 8 ਤੱਕ ਮਿਲੇਗਾ ਭਾਰੀ ਡਿਸਕਾਊਂਟ, ਜਾਣੋ ਨਵੀਆਂ ਕੀਮਤਾਂ; ਟੀਜ਼ਰ ਜਾਰੀ Flipkart ਦੀ ਸਾਲਾਨਾ ਮੇਗਾ ਸੇਲ Big Billion Days Sale 2026 ਦੀ ਸ਼ੁਰੂਆਤ 9 ਅਕਤੂਬਰ ਤੋਂ ਹੋਣ ਜਾ ਰਹੀ ਹੈ। ਉੱਥੇ ਹੀ Plus ਤੇ Black ਮੈਂਬਰਾਂ ਲਈ ਇਸ ਦਾ ਅਰਲੀ ਐਕਸੈੱਸ 8 ਅਕਤੂਬਰ ਤੋਂ ਹੀ ਸ਼ੁਰੂ ਹੋ ਜਾਵੇਗਾ।
Publish Date: Thu, 01 Oct 2026 01:04 PM (IST)
Updated Date: Thu, 01 Oct 2026 01:06 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। Flipkart Big Billion Days Sale 2026 ਅਗਲੇ ਹਫ਼ਤੇ ਭਾਰਤ ’ਚ ਸ਼ੁਰੂ ਹੋਵੇਗੀ। ਸੇਲ ਤੋਂ ਕੁਝ ਦਿਨ ਪਹਿਲਾਂ ਹੀ ਆਨਲਾਈਨ ਪਲੇਟਫਾਰਮ ਨੇ Samsung ਸਮਾਰਟਫੋਨਾਂ ’ਤੇ ਮਿਲਣ ਵਾਲੀਆਂ ਡੀਲਜ਼ ਦਾ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ ਹੈ। Galaxy S25 FE, Galaxy S25 ਤੇ ਹਾਲ ਹੀ ’ਚ ਲਾਂਚ ਹੋਈ Samsung Galaxy Z Fold 8 ਸੀਰੀਜ਼ ਸਮੇਤ ਕਈ Galaxy ਸਮਾਰਟਫੋਨ ਸੇਲ ਦੌਰਾਨ ਡਿਸਕਾਊਂਟ ਕੀਮਤਾਂ ’ਤੇ ਉਪਲਬਧ ਹੋਣ ਦੀ ਪੁਸ਼ਟੀ ਹੋ ਗਈ ਹੈ। ਈ-ਕਾਮਰਸ ਪਲੇਟਫਾਰਮ ਨੇ ਹਾਲੇ ਫਾਈਨਲ ਡੀਲ ਕੀਮਤਾਂ ਦਾ ਐਲਾਨ ਨਹੀਂ ਕੀਤਾ ਹੈ, ਪਰ ਇਨ੍ਹਾਂ ਮਾਡਲਾਂ ਲਈ ਪ੍ਰਾਈਸ ਬ੍ਰੈਕੇਟ ਜ਼ਰੂਰ ਜਾਰੀ ਕੀਤਾ ਹੈ।
ਇਨ੍ਹਾਂ Galaxy ਸਮਾਰਟਫੋਨਾਂ ’ਤੇ ਮਿਲੇਗਾ ਡਿਸਕਾਊਂਟ Flipkart ’ਤੇ ਇੱਕ ਮਾਈਕ੍ਰੋਸਾਈਟ ਲਾਈਵ ਹੋਈ ਹੈ, ਜਿਸ ’ਚ Big Billion Days Sale 2026 ਦੌਰਾਨ Samsung Galaxy ਸਮਾਰਟਫੋਨਾਂ ਦੀਆਂ ਕੀਮਤਾਂ ਦੀ ਰੇਂਜ ਦਿਖਾਈ ਗਈ ਹੈ। ਲਿਸਟਿੰਗ ਮੁਤਾਬਕ, Galaxy S25 FE ਫੋਨ ₹4X,XXX ਦੀ ਕੀਮਤ ਰੇਂਜ ’ਚ ਉਪਲਬਧ ਹੋਵੇਗਾ। ਇਸ ਤਰ੍ਹਾਂ ਇਸ ਦੀ ਪ੍ਰਭਾਵੀ ਕੀਮਤ 50,000 ਰੁਪਏ ਤੋਂ ਹੇਠਾਂ ਆ ਜਾਵੇਗੀ। ਇਸ ਦੀ ਅਸਲ ਕੀਮਤ 59,999 ਰੁਪਏ ਸੀ।
Flipkart ਸੇਲ ਦੌਰਾਨ Galaxy S25 ਦੇ 60,000 ਰੁਪਏ ਤੋਂ ਘੱਟ ਕੀਮਤ ’ਚ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨੂੰ 80,999 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ। Galaxy A36 ’ਤੇ ਵੀ ਵੱਡੀ ਕੀਮਤ ਕਟੌਤੀ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ ਤੇ ਇਹ 30,000 ਰੁਪਏ ਤੋਂ ਘੱਟ ’ਚ ਮਿਲੇਗਾ। Galaxy F70 Pro ਵੀ 30,000 ਰੁਪਏ ਤੋਂ ਘੱਟ ’ਚ ਉਪਲਬਧ ਹੋਣ ਦੀ ਸੰਭਾਵਨਾ ਹੈ। ਉੱਥੇ ਹੀ Galaxy F70e ਦੀ ਕੀਮਤ 20,000 ਰੁਪਏ ਤੋਂ ਘੱਟ ਹੋ ਸਕਦੀ ਹੈ।
ਫਲੈਗਸ਼ਿਪ Galaxy S26 ਸੀਰੀਜ਼, Galaxy Z Fold 8 ਤੇ Galaxy Z Fold 8 Ultra ਮਾਡਲ ਵੀ ਡਿਸਕਾਊਂਟ ਕੀਮਤਾਂ ’ਤੇ ਵਿਕਣਗੇ। ਇਨ੍ਹਾਂ ਸਮਾਰਟਫੋਨਾਂ ਦੀ ਸਹੀ ਕੀਮਤ ਦਾ ਖੁਲਾਸਾ ਹਾਲੇ ਨਹੀਂ ਕੀਤਾ ਗਿਆ ਹੈ। Big Billion Days Sale ਨੇੜੇ ਆਉਣ ਦੇ ਨਾਲ Flipkart ਵੱਲੋਂ ਇਨ੍ਹਾਂ ਡੀਲਜ਼ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਹੈ।
ਕਾਰਡ ਤੇ UPI ਪੇਮੈਂਟ ’ਤੇ ਵੀ ਮਿਲੇਗਾ ਫਾਇਦਾ ਸੇਲ ਕੀਮਤ ਤੋਂ ਇਲਾਵਾ ਗਾਹਕ ਪੇਮੈਂਟ-ਬੇਸਡ ਡਿਸਕਾਊਂਟਸ ਦਾ ਲਾਭ ਵੀ ਲੈ ਸਕਣਗੇ। ਚੁਣੇ ਹੋਏ Axis Bank ਤੇ ICICI Bank ਕਾਰਡਾਂ ਨਾਲ ਖਰੀਦਦਾਰੀ ਕਰਨ ’ਤੇ 10 ਫੀਸਦੀ ਤੱਕ ਦੀ ਛੋਟ ਮਿਲੇਗੀ। UPI ਆਧਾਰਿਤ ਪੇਮੈਂਟ ’ਤੇ ਵੀ ਖਾਸ ਡਿਸਕਾਊਂਟ ਮਿਲਣਗੇ। ਇਸ ਦੇ ਨਾਲ ਹੀ SuperCoin ਆਫਰ ਤੇ EMI ਬੇਨਿਫਿਟਸ ਦਾ ਵੀ ਲਾਭ ਲਿਆ ਜਾ ਸਕਦਾ ਹੈ।
Flipkart Big Billion Days Sale 2026 ਦਾ ਆਯੋਜਨ 9 ਅਕਤੂਬਰ ਤੋਂ ਹੋਣਾ ਤੈਅ ਹੈ। ਹਮੇਸ਼ਾ ਦੀ ਤਰ੍ਹਾਂ Flipkart Plus, Flipkart Black ਤੇ ਹੋਰ ਚੁਣੇ ਹੋਏ ਖਰੀਦਦਾਰਾਂ ਨੂੰ 8 ਅਕਤੂਬਰ ਤੋਂ ਹੀ ਅਰਲੀ ਐਕਸੈੱਸ ਮਿਲ ਜਾਵੇਗਾ। Samsung ਸਮਾਰਟਫੋਨਾਂ ਤੋਂ ਇਲਾਵਾ ਇਸ ਸੇਲ ’ਚ iPhone ਮਾਡਲ ਤੇ Google Pixel ਫੋਨ ਵੀ ਡਿਸਕਾਊਂਟ ਕੀਮਤਾਂ ’ਤੇ ਉਪਲਬਧ ਹੋਣ ਦੀ ਪੁਸ਼ਟੀ ਕੀਤੀ ਗਈ ਹੈ।