Flipkart Big Billion ਸੇਲ! ਇਸ ਦਿਨ ਤੋਂ ਹੋਵੇਗੀ ਸ਼ੁਰੂ, Motorola ਦੇ ਸਮਾਰਟਫੋਨ ਮਿਲਣਗੇ ਬੇਹੱਦ ਸਸਤੇ
Flipkart ਦੀ Big Billion Days Sale 2026 ’ਚ Motorola ਆਪਣੇ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਦੇ ਰਿਹਾ ਹੈ।
Publish Date: Tue, 29 Sep 2026 12:02 PM (IST)
Updated Date: Tue, 29 Sep 2026 12:06 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : Flipkart 'ਤੇ 9 ਅਕਤੂਬਰ ਤੋਂ Big Billion Days Sale 2026 ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ ਤੋਂ ਠੀਕ ਪਹਿਲਾਂ Motorola ਨੇ ਆਪਣੇ ਸਮਾਰਟਫੋਨਾਂ 'ਤੇ ਮਿਲਣ ਵਾਲੇ ਡਿਸਕਾਊਂਟ ਆਫਰਾਂ ਦਾ ਐਲਾਨ ਕੀਤਾ ਹੈ। ਇਸ ਫੈਸਟਿਵਲ ਸੇਲ ’ਚ Motorola Edge ਤੇ G-ਸੀਰੀਜ਼ ਦੇ ਸਮਾਰਟਫੋਨਾਂ 'ਤੇ ਡਿਸਕਾਊਂਟ ਮਿਲੇਗਾ। ਇਨ੍ਹਾਂ ’ਚ Motorola Edge 70 Fusion, Motorola Edge 70 Pro, Motorola Edge 70 Pro+, Motorola Signature ਤੇ Moto G37 Power ਵਰਗੇ ਸਮਾਰਟਫੋਨ ਸ਼ਾਮਲ ਹਨ।
Motorola ਦੇ ਫੋਨਾਂ 'ਤੇ ਡੀਲ Flipkart 'ਤੇ ਸ਼ੁਰੂ ਹੋਣ ਵਾਲੀ Big Billion Days Sale 2026 ’ਚ Motorola ਦੇ ਸਮਾਰਟਫੋਨਾਂ 'ਤੇ ਵੱਡਾ ਡਿਸਕਾਊਂਟ ਮਿਲੇਗਾ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ Motorola Edge 70 Fusion ਨੂੰ ਸੇਲ ਦੌਰਾਨ 29,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਹ ਕੀਮਤ ਫੋਨ ਦੇ ਬੇਸ ਵੈਰੀਐਂਟ 8GB RAM ਤੇ 128GB ਸਟੋਰੇਜ ਲਈ ਹੈ। ਇਸ ਦਾ ਦੂਜਾ ਵੈਰੀਐਂਟ 12GB RAM + 256GB ਸਟੋਰੇਜ ਨਾਲ 32,999 ਰੁਪਏ ਤੇ ਤੀਜਾ ਵੈਰੀਐਂਟ 12GB + 512GB ਨਾਲ 34,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
Motorola Edge 70 Pro ਦਾ ਬੇਸ ਵੈਰੀਐਂਟ 8GB + 256GB ਦੇ ਨਾਲ ਸੇਲ ’ਚ 36,999 ਰੁਪਏ ’ਚ ਮਿਲੇਗਾ। ਇਸ ਦਾ ਦੂਜਾ ਵੈਰੀਐਂਟ 12GB + 256GB ਦੇ ਨਾਲ 44,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫਿਲਹਾਲ ਇਸ ਵੈਰੀਐਂਟ ਦੀ ਕੀਮਤ 47,999 ਰੁਪਏ ਹੈ।
Moto G37 Power ਦੀ ਗੱਲ ਕਰੀਏ ਤਾਂ Flipkart Big Billion ਸੇਲ ਦੌਰਾਨ ਇਸ ਫੋਨ ਦਾ 4GB RAM + 64GB ਸਟੋਰੇਜ ਵੈਰੀਐਂਟ 16,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਮੌਜੂਦਾ ਕੀਮਤ 17,249 ਰੁਪਏ ਹੈ। ਸੇਲ ਦੌਰਾਨ Motorola ਦੇ ਹੋਰ ਵੈਰੀਐਂਟ 4GB + 128GB ਤੇ 8GB + 128GB ਕ੍ਰਮਵਾਰ 18,999 ਰੁਪਏ ਤੇ 24,999 ਰੁਪਏ ’ਚ ਖਰੀਦੇ ਜਾ ਸਕਦੇ ਹਨ।
Motorola ਦੇ ਪ੍ਰੀਮੀਅਮ Motorola Signature ਸਮਾਰਟਫੋਨ ਦਾ 12GB RAM + 256GB ਵੈਰੀਐਂਟ ਸੇਲ ਦੌਰਾਨ 57,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਮੌਜੂਦਾ ਕੀਮਤ 59,999 ਰੁਪਏ ਹੈ। ਇਸ ਫੋਨ ਦਾ 16GB + 512GB ਵੈਰੀਐਂਟ 62,499 ਰੁਪਏ ’ਚ ਮਿਲੇਗਾ।
ਸੇਲ ਦੌਰਾਨ Moto G06 Power ਤੇ Motorola Edge 70 Max ਸਮਾਰਟਫੋਨ ਵੀ ਡਿਸਕਾਊਂਟ ਕੀਮਤ 'ਤੇ ਖਰੀਦੇ ਜਾ ਸਕਦੇ ਹਨ। Moto G06 Power ਦੇ ਬੇਸ ਵੈਰੀਐਂਟ ਦੀ ਕੀਮਤ 13,999 ਰੁਪਏ ਹੋਵੇਗੀ, ਜੋ ਇਸ ਸਮੇਂ 15,249 ਰੁਪਏ ’ਚ ਲਿਸਟ ਹੈ।
Motorola Edge 70 Max ਦੀ ਗੱਲ ਕਰੀਏ ਤਾਂ ਇਸ ਦਾ 8GB RAM + 256GB ਵੈਰੀਐਂਟ ਇਸ ਸਮੇਂ 54,999 ਰੁਪਏ ’ਚ ਵਿਕ ਰਿਹਾ ਹੈ, ਜਿਸ ਨੂੰ ਸੇਲ ਦੌਰਾਨ 51,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ 12GB + 256GB ਮਾਡਲ 56,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।
Flipkart 'ਤੇ ਇਹ ਸੇਲ 9 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦਕਿ Flipkart Plus ਯੂਜ਼ਰਾਂ ਲਈ ਸੇਲ 8 ਅਕਤੂਬਰ ਤੋਂ ਸ਼ੁਰੂ ਹੋਵੇਗੀ।