ਮਹਿੰਗੇ ਰੀਚਾਰਜ ਵੱਲ ਵਧੀਆਂ ਕੰਪਨੀਆਂ! Airtel ਨੇ ਬੰਦ ਕੀਤੇ ਸਸਤੇ ਪਲਾਨ, ਕੀ ਹੁਣ Jio ਤੇ Vi ਵੀ ਵਧਾਉਣਗੇ ਭਾਅ? ਮਾਰਗਨ ਸਟੈਨਲੇ (Morgan Stanley) ਮੁਤਾਬਕ, ਏਅਰਟੈੱਲ ਦੇ ਐਂਟਰੀ-ਲੇਵਲ 299 ਰੁਪਏ ਵਾਲੇ ਪਲਾਨ ਦੇ ਹਟਣ ਨਾਲ ਕੁਝ ਗਾਹਕਾਂ ਨੂੰ ਅਗਲੇ ਉਪਲਬਧ 349 ਰੁਪਏ ਵਾਲੇ ਪਲਾਨ ਦੀ ਚੋਣ ਕਰਨੀ ਪੈ ਸਕਦੀ ਹੈ। ਇਸ ਦਾ ਮਤਲਬ ਹੈ ਕਿ ਅਜਿਹੇ ਯੂਜ਼ਰਸ ਨੂੰ ਹਰ ਰੀਚਾਰਜ 'ਤੇ 50 ਰੁਪਏ ਜ਼ਿਆਦਾ ਖ਼ਰਚ ਕਰਨੇ ਪੈਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਜੀਓ (Jio) ਅਤੇ ਵੋਡਾਫੋਨ ਆਈਡੀਆ (Vi) 'ਤੇ ਟਿਕੀਆਂ ਹਨ, ਜਿਨ੍ਹਾਂ ਕੋਲ ਅਜੇ ਵੀ 299 ਰੁਪਏ ਵਾਲੇ ਪਲਾਨ ਮੌਜੂਦ ਹਨ।
Publish Date: Fri, 14 Aug 2026 04:35 PM (IST)
Updated Date: Fri, 14 Aug 2026 04:37 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਆਉਣ ਵਾਲੇ ਮਹੀਨਿਆਂ ’ਚ ਮੋਬਾਈਲ ਰੀਚਾਰਜ 'ਤੇ ਹੋਣ ਵਾਲਾ ਖ਼ਰਚ ਵਧ ਸਕਦਾ ਹੈ। ਇਸ ਦੀ ਸ਼ੁਰੂਆਤ ਏਅਰਟੈੱਲ (Airtel) ਨੇ ਆਪਣੇ ਚੋਣਵੇਂ ਸਸਤੇ ਪ੍ਰੀਪੇਡ ਪਲਾਨਸ ਨੂੰ ਹਟਾ ਕੇ ਕਰ ਦਿੱਤੀ ਹੈ। ਕੰਪਨੀ ਨੇ 299 ਰੁਪਏ ਸਮੇਤ ਕੁਝ ਘੱਟ ਕੀਮਤ ਵਾਲੇ ਪਲਾਨ ਬੰਦ ਕਰ ਦਿੱਤੇ ਹਨ।
ਮਾਰਗਨ ਸਟੈਨਲੇ (Morgan Stanley) ਮੁਤਾਬਕ, ਏਅਰਟੈੱਲ ਦੇ ਐਂਟਰੀ-ਲੇਵਲ 299 ਰੁਪਏ ਵਾਲੇ ਪਲਾਨ ਦੇ ਹਟਣ ਨਾਲ ਕੁਝ ਗਾਹਕਾਂ ਨੂੰ ਅਗਲੇ ਉਪਲਬਧ 349 ਰੁਪਏ ਵਾਲੇ ਪਲਾਨ ਦੀ ਚੋਣ ਕਰਨੀ ਪੈ ਸਕਦੀ ਹੈ। ਇਸ ਦਾ ਮਤਲਬ ਹੈ ਕਿ ਅਜਿਹੇ ਯੂਜ਼ਰਸ ਨੂੰ ਹਰ ਰੀਚਾਰਜ 'ਤੇ 50 ਰੁਪਏ ਜ਼ਿਆਦਾ ਖ਼ਰਚ ਕਰਨੇ ਪੈਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਜੀਓ (Jio) ਅਤੇ ਵੋਡਾਫੋਨ ਆਈਡੀਆ (Vi) 'ਤੇ ਟਿਕੀਆਂ ਹਨ, ਜਿਨ੍ਹਾਂ ਕੋਲ ਅਜੇ ਵੀ 299 ਰੁਪਏ ਵਾਲੇ ਪਲਾਨ ਮੌਜੂਦ ਹਨ।
ਐਨਾਲਿਸਟਸ ਦਾ ਅਨੁਮਾਨ ਹੈ ਕਿ 5G ਨੈੱਟਵਰਕਸ ’ਚ ਇਨਵੈਸਟਮੈਂਟ ਬਣਾਈ ਰੱਖਣ ਅਤੇ ਬਿਹਤਰ ਰਿਟਰਨ ਹਾਸਲ ਕਰਨ ਲਈ ਕੰਪਨੀਆਂ ਨੂੰ 10-15% ਟੈਰਿਫ ਵਾਧੇ ਦੀ ਲੋੜ ਪੈ ਸਕਦੀ ਹੈ। ਏਅਰਟੈੱਲ, ਜੀਓ ਅਤੇ ਵੀਆਈ ਨੇ 2019 ਤੋਂ ਲੈ ਕੇ ਹੁਣ ਤੱਕ 3 ਵਾਰ ਟੈਰਿਫ ਵਧਾਏ ਹਨ। ਆਈ.ਆਈ.ਐੱਫ.ਐੱਲ. ਕੈਪੀਟਲ (IIFL Capital) ਦਾ ਕਹਿਣਾ ਹੈ ਕਿ 2026 ਦੇ ਅੰਤ ਤੱਕ ਇੱਕ ਹੋਰ ਟੈਰਿਫ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਏਵਰੇਜ ਰੈਵੇਨਿਊ ਪਰ ਯੂਜ਼ਰ (ARPU) ਦੇ ਮਾਮਲੇ ਵਿੱਚ ਏਅਰਟੈੱਲ ਸਭ ਤੋਂ ਅੱਗੇ ਹੈ, ਜੋ 264 ਰੁਪਏ ਕਮਾ ਰਿਹਾ ਹੈ (ਜੋ 250 ਰੁਪਏ ਤੋਂ ਵਧ ਕੇ ਇੱਥੇ ਪਹੁੰਚਿਆ ਹੈ) ਅਤੇ ਇਸ ਦਾ ਗਲੋਬਲ ਸਬਸਕ੍ਰਾਈਬਰ ਬੇਸ 48.7 ਕਰੋੜ ਹੈ। ਇਹ ARPU ਬੀ.ਐੱਸ.ਐੱਨ.ਐੱਲ. (BSNL) ਦੇ ਮੁਕਾਬਲੇਢਾਈ ਗੁਣਾ ਜ਼ਿਆਦਾ ਹੈ।
ਜੀਓ 215.6 ਰੁਪਏ ਦੇ ARPU (214 ਰੁਪਏ ਤੋਂ ਵਧ ਕੇ) ਅਤੇ 53.3 ਕਰੋੜ ਸਬਸਕ੍ਰਾਈਬਰ ਬੇਸ ਨਾਲ ਦੂਜੇ ਨੰਬਰ 'ਤੇ ਹੈ। ਘਟਦੇ ਸਬਸਕ੍ਰਾਈਬਰ ਬੇਸ ਨਾਲ ਵੋਡਾਫੋਨ ਆਈਡੀਆ (Vi) ਦਾ ARPU 177 ਰੁਪਏ (174 ਰੁਪਏ ਤੋਂ ਵਧ ਕੇ) ਹੈ, ਜਦਕਿ ਬੀ.ਐੱਸ.ਐੱਨ.ਐੱਲ. ਦਾ ARPU 101 ਰੁਪਏ (71 ਰੁਪਏ ਤੋਂ 42% ਦਾ ਵਾਧਾ) 'ਤੇ ਹੈ।
ਵੋਡਾਫੋਨ ਆਈਡੀਆ ਨੂੰ ਮਿਲ ਸਕਦਾ ਹੈ ਫ਼ਾਇਦਾ ਐਨਾਲਿਸਟਸ ਮੁਤਾਬਕ, Vi ਦੇ ਸਾਹਮਣੇ ਅੱਗੇ ਦੋ ਰਸਤੇ ਹਨ। ਉਹ ਜਾਂ ਤਾਂ ਏਅਰਟੈੱਲ ਦੀ ਤਰ੍ਹਾਂ ਸਸਤੇ ਪਲਾਨ ਹਟਾ ਸਕਦਾ ਹੈ ਜਾਂ ਫਿਰ ਕਿਫ਼ਾਇਤੀ ਪਲਾਨਾਂ ਦੀ ਭਾਲ ਕਰ ਰਹੇ ਗਾਹਕਾਂ ਨੂੰ ਆਪਣੀ ਵੱਲ ਖਿੱਚਣ ਲਈ ਇਨ੍ਹਾਂ ਨੂੰ ਜਾਰੀ ਰੱਖ ਸਕਦਾ ਹੈ।
ਜੇ.ਐੱਮ. ਫਾਈਨੈਂਸ਼ੀਅਲ (JM Financial) ਦਾ ਕਹਿਣਾ ਹੈ ਕਿ ਜੇਕਰ Vi ਵੀ ਆਪਣੇ ਟੈਰਿਫ ’ਚ ਬਦਲਾਅ ਕਰਦਾ ਹੈ ਤਾਂ ਪ੍ਰਤੀ ਗਾਹਕ ਉਸ ਦਾ ਰੈਵੇਨਿਊ 7-8 ਰੁਪਏ (ਜਾਂ 4%) ਤੱਕ ਵਧ ਸਕਦਾ ਹੈ।
ਇਸ ਤੋਂ ਇਲਾਵਾ, ਅਗਲੀ ਵੱਡੀ ਟੈਰਿਫ ਵਾਧੇ ਤੱਕ Vi ਇਸ ਮੌਕੇ ਦੀ ਵਰਤੋਂ ਆਪਣਾ ਮਾਰਕੀਟ ਸ਼ੇਅਰ ਵਧਾਉਣ ਲਈ ਕਰ ਸਕਦਾ ਹੈ। ਅਜਿਹੇ ਯੂਜ਼ਰਸ ਜੋ Vi ਨੂੰ ਸੈਕੰਡਰੀ ਸਿਮ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ, ਉਹ ਇਸ ਨੂੰ ਆਪਣੀ ਪ੍ਰਾਇਮਰੀ ਸਿਮ ਵੀ ਬਣਾ ਸਕਦੇ ਹਨ।
ਏਅਰਟੈੱਲ ਦੀ ਪ੍ਰਤੀ ਗਾਹਕ ਕਮਾਈ 12 ਰੁਪਏ ਤੱਕ ਵਧ ਸਕਦੀ ਹੈ ਮਾਰਗਨ ਸਟੈਨਲੇ ਦਾ ਅਨੁਮਾਨ ਹੈ ਕਿ ਦੇਸ਼ ਵਿੱਚ 20-30% ਮੋਬਾਈਲ ਸਬਸਕ੍ਰਾਈਬਰਸ ਪਹਿਲਾਂ 349 ਰੁਪਏ ਤੋਂ ਘੱਟ ਵਾਲੇ ਪਲਾਨਸ 'ਤੇ ਸਨ। ਜੇਕਰ ਇਨ੍ਹਾਂ ਵਿੱਚੋਂ ਕੁਝ ਯੂਜ਼ਰਸ 349 ਰੁਪਏ ਵਾਲੇ ਪਲਾਨ 'ਤੇ ਸ਼ਿਫਟ ਹੁੰਦੇ ਹਨ, ਤਾਂ ਗ੍ਰਾਸ ਬੇਸਿਸ 'ਤੇ ਏਅਰਟੈੱਲ ਦਾ ਮਾਸਿਕ ਰੈਵੇਨਿਊ ਪ੍ਰਤੀ ਕਸਟਮਰ ਕਰੀਬ 8-12 ਰੁਪਏ ਤੱਕ ਵਧ ਸਕਦਾ ਹੈ।
ਸਿਟੀ (Citi) ਨੇ ਇਸ ਵਾਧੇ ਦਾ ਅਨੁਮਾਨ ਕਰੀਬ 4 ਰੁਪਏ ਪ੍ਰਤੀ ਮਹੀਨਾ ਲਗਾਇਆ ਹੈ। 299 ਰੁਪਏ, 319 ਰੁਪਏ, 579 ਰੁਪਏ, 619 ਰੁਪਏ ਅਤੇ 649 ਰੁਪਏ ਵਰਗੇ ਚੋਣਵੇਂ ਪਲਾਨਾਂ ਨੂੰ ਹਟਾਉਣ ਅਤੇ ਲਗਪਗ 10% ਕਸਟਮਰਜ਼ ਦੇ ₹50 ਮਹਿੰਗੇ ਪਲਾਨਾਂ 'ਤੇ ਸ਼ਿਫਟ ਹੋਣ ਨਾਲ ਏਅਰਟੈੱਲ ਦਾ ਰੈਵੇਨਿਊ ਪ੍ਰਤੀ ਕਸਟਮਰ 5-6 ਰੁਪਏ ਵਧ ਸਕਦਾ ਹੈ।