ਸਿਰਫ਼ ₹1 ’ਚ 24 ਦਿਨਾਂ ਦੀ ਵੈਧਤਾ ਤੇ ਰੋਜ਼ਾਨਾ 1GB ਡਾਟਾ, BSNL ਦੇ ਇਸ ਪਲਾਨ ਦੀ ਧਮਾਕੇਦਾਰ ਵਾਪਸੀ; ਜਾਣੋ ਫਾਇਦੇ
ਸਰਕਾਰੀ ਟੈਲੀਕਾਮ ਕੰਪਨੀ BSNL ਨੇ ਨਵੇਂ ਗਾਹਕਾਂ ਨੂੰ ਤੇਜ਼ੀ ਨਾਲ ਜੋੜਨ ਲਈ ਆਪਣਾ ਮਸ਼ਹੂਰ 1 ਰੁਪਏ ਵਾਲਾ ਪ੍ਰੀਪੇਡ ਪਲਾਨ ਮੁੜ ਲਾਂਚ ਕਰ ਦਿੱਤਾ ਹੈ। ਆਓ, ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
Publish Date: Sat, 19 Sep 2026 11:20 AM (IST)
Updated Date: Sat, 19 Sep 2026 11:32 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਆਪਰੇਟਰ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਕੋਲ ਯੂਜ਼ਰਜ਼ ਲਈ 1 ਰੁਪਏ ਵਾਲਾ ਪ੍ਰੀਪੇਡ ਪਲਾਨ ਹੁੰਦਾ ਸੀ। ਇਹ 1 ਰੁਪਏ ਵਾਲਾ ਪਲਾਨ ਇੱਕ ਵਾਰ ਫਿਰ ਵਾਪਸ ਆ ਗਿਆ ਹੈ। ਇਸ ਸਰਕਾਰੀ ਟੈਲੀਕਾਮ ਆਪਰੇਟਰ ਨੇ ਆਪਣੇ ਯੂਜ਼ਰ ਬੇਸ ’ਚ ਨਵੇਂ ਗਾਹਕਾਂ ਨੂੰ ਤੇਜ਼ੀ ਨਾਲ ਜੋੜਨ ਲਈ ਇਸ 1 ਰੁਪਏ ਵਾਲੇ ਪਲਾਨ ਨੂੰ ਮੁੜ ਲਾਂਚ ਕੀਤਾ ਹੈ। BSNL ਦਾ ਮਕਸਦ ਵੱਧ ਤੋਂ ਵੱਧ ਨਵੇਂ ਯੂਜ਼ਰਜ਼ ਨੂੰ ਜੋੜਨਾ ਹੈ ਤੇ ਇਹ ਪਲਾਨ ਇਸੇ ਉਦੇਸ਼ ਨੂੰ ਪੂਰਾ ਕਰਨ ’ਚ ਮਦਦ ਕਰੇਗਾ। ਧਿਆਨ ਰਹੇ ਕਿ ਇਹ ਕੰਪਨੀ ਵੱਲੋਂ ਦਿੱਤਾ ਜਾਣ ਵਾਲਾ ਫਰਸਟ ਰੀਚਾਰਜ ਕੂਪਨ (FRC) ਹੈ। ਫਰਸਟ ਰੀਚਾਰਜ ਕੂਪਨ ਦਾ ਸਿੱਧਾ ਮਤਲਬ ਇਹ ਹੈ ਕਿ ਕੰਪਨੀ ਇਹ ਪਲਾਨ ਉਨ੍ਹਾਂ ਯੂਜ਼ਰਜ਼ ਨੂੰ ਪੇਸ਼ ਕਰੇਗੀ, ਜੋ ਨਵਾਂ ਸਿਮ ਕਾਰਡ ਖਰੀਦ ਰਹੇ ਹਨ। ਇਸ ਪਲਾਨ ਦੀ ਸਰਵਿਸ ਵੈਧਤਾ 24 ਦਿਨਾਂ ਦੀ ਹੈ ਤੇ ਇਹ ਪੂਰੇ ਭਾਰਤ ’ਚ ਉਪਲਬਧ ਹੈ। BSNL ਦੇ ਇਸ 1 ਰੁਪਏ ਵਾਲੇ ਪਲਾਨ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ।
ਭਾਰਤ ’ਚ BSNL ਦੇ 1 ਰੁਪਏ ਵਾਲੇ ਪਲਾਨ ਦੇ ਫਾਇਦੇ BSNL ਦਾ 1 ਰੁਪਏ ਵਾਲਾ ਪਲਾਨ 24 ਦਿਨਾਂ ਦੀ ਸਰਵਿਸ ਵੈਧਤਾ ਦੇ ਨਾਲ ਆਉਂਦਾ ਹੈ। ਇਹ FRC ਪਲਾਨ ਅਨਲਿਮਟਿਡ ਵੌਇਸ ਕਾਲਿੰਗ ਤੇ ਰੋਜ਼ਾਨਾ 1GB ਡਾਟਾ ਆਫਰ ਕਰਦਾ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਜ਼ ਨੂੰ ਕੁੱਲ 24GB ਡਾਟਾ ਮਿਲੇਗਾ। ਇਸ ਦੇ ਨਾਲ ਹੀ ਰੋਜ਼ਾਨਾ 100 SMS ਵੀ ਇਸ ਪਲਾਨ ’ਚ ਸ਼ਾਮਲ ਹਨ। ਇਹ ਪਲਾਨ ਸਿਰਫ਼ ਲਗਭਗ 0.04 ਰੁਪਏ (4 ਪੈਸੇ) ਪ੍ਰਤੀ ਦਿਨ ਦੇ ਖਰਚ ’ਤੇ ਉਪਲਬਧ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗਾਹਕ ਇਸ ਪਲਾਨ ਦੀ ਵਰਤੋਂ ਸਿਰਫ਼ ਇੱਕ ਵਾਰ ਹੀ ਕਰ ਸਕਦੇ ਹਨ। ਇਸ ਨੂੰ ਦੁਬਾਰਾ ਹਾਸਲ ਕਰਨ ਲਈ ਤੁਹਾਨੂੰ ਨਵਾਂ ਸਿਮ ਕਾਰਡ ਲੈਣਾ ਪਵੇਗਾ।
ਇਸ ਤੋਂ ਬਾਅਦ ਸਿਮ ਕਾਰਡ ਨੂੰ ਐਕਟਿਵ ਰੱਖਣ ਲਈ ਅਗਲਾ ਰੀਚਾਰਜ ਉਨ੍ਹਾਂ ਰੈਗੂਲਰ ਪ੍ਰੀਪੇਡ ਪਲਾਨਾਂ ਨਾਲ ਕਰਵਾਉਣਾ ਹੋਵੇਗਾ, ਜੋ ਪੂਰੇ ਭਾਰਤ ’ਚ ਉਪਲਬਧ ਹਨ। BSNL ਪਹਿਲਾਂ ਵੀ ਕਈ ਵਾਰ ਇਸ ਪਲਾਨ ਨੂੰ ਪੇਸ਼ ਕਰ ਚੁੱਕਾ ਹੈ। ਕੰਪਨੀ ਨੇ ਸਮੇਂ-ਸਮੇਂ ’ਤੇ ਇਸ ਆਫਰ ਨੂੰ ਵਾਪਸ ਵੀ ਲਿਆ ਹੈ। ਜੇਕਰ ਤੁਸੀਂ ਇਸ ਪਲਾਨ ਨਾਲ ਰੀਚਾਰਜ ਕਰਵਾਉਣ ਜਾ ਰਹੇ ਹੋ ਤਾਂ ਤੁਹਾਨੂੰ ਸਿੱਧੇ BSNL ਤੋਂ ਨਵਾਂ ਸਿਮ ਕਾਰਡ ਲੈਣਾ ਹੋਵੇਗਾ। ਨਵਾਂ ਸਿਮ ਲੈਣ ਲਈ ਤੁਸੀਂ ਇਸ ਨੂੰ ਆਨਲਾਈਨ ਬੁੱਕ ਕਰ ਸਕਦੇ ਹੋ ਜਾਂ ਫਿਰ ਆਪਣੇ ਨੇੜਲੇ BSNL ਦਫ਼ਤਰ ਜਾਂ ਅਧਿਕਾਰਤ ਰਿਟੇਲਰ ਕੋਲ ਜਾ ਸਕਦੇ ਹੋ।
ਦੇਸ਼ ’ਚ ਆਪਣੀ ਕਿਸਮ ਦਾ ਇਕਲੌਤਾ ਪਲਾਨ
ਇਹ ਦੇਸ਼ ’ਚ ਆਪਣੀ ਕਿਸਮ ਦਾ ਇਕਲੌਤਾ ਪਲਾਨ ਹੈ। BSNL ਵੱਲੋਂ ਇਹ ਪਲਾਨ ਪੇਸ਼ ਕਰਨ ਦਾ ਮੁੱਖ ਕਾਰਨ ਸੰਭਵ ਤੌਰ ’ਤੇ ਇਹ ਹੈ ਕਿ ਕੰਪਨੀ ਆਪਣੇ 4G ਨੈੱਟਵਰਕ ’ਤੇ ਯੂਜ਼ਰਜ਼ ਦੀ ਗਿਣਤੀ ਤੇਜ਼ੀ ਨਾਲ ਵਧਾਉਣਾ ਚਾਹੁੰਦੀ ਹੈ।