BSNL ਦਾ 365 ਦਿਨਾਂ ਵਾਲਾ ਪਲਾਨ: ਡੇਲੀ 3GB ਹਾਈ-ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਦੇ ਨਾਲ SMS ਵੀ BSNL ਦੇ ਇਸ ਐਨੂਅਲ ਪਲਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਵਿੱਚ ਮਿਲਣ ਵਾਲੀ 365 ਦਿਨਾਂ ਦੀ ਵੈਲਿਡਿਟੀ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪਲਾਨ ਵਿੱਚ ਗਾਹਕਾਂ ਨੂੰ ਰੋਜ਼ਾਨਾ 3GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ।
Publish Date: Sun, 01 Nov 2026 04:39 PM (IST)
Updated Date: Sun, 01 Nov 2026 04:41 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਕੀ ਤੁਸੀਂ ਵੀ ਵਾਰ-ਵਾਰ ਮੋਬਾਈਲ ਰੀਚਾਰਜ ਕਰਵਾਉਣ ਦੇ ਝੰਜਟ ਤੋਂ ਬਚਣਾ ਚਾਹੁੰਦੇ ਹੋ? ਜੇਕਰ ਹਾਂ, ਤਾਂ ਸਰਕਾਰੀ ਟੈਲੀਕੌਮ ਕੰਪਨੀ BSNL ਤੁਹਾਡੇ ਲਈ ਇੱਕ ਜ਼ਬਰਦਸਤ ਸਾਲਾਨਾ ਰੀਚਾਰਜ ਪਲਾਨ ਲੈ ਕੇ ਆਈ ਹੈ। ਇਸ ਪਲਾਨ ਵਿੱਚ ਕੰਪਨੀ ਪੂਰੇ 365 ਦਿਨਾਂ ਦੀ ਵੈਲਿਡਿਟੀ ਆਫ਼ਰ ਕਰ ਰਹੀ ਹੈ, ਜਦਕਿ ਇਸ ਦੀ ਕੀਮਤ ਸਿਰਫ਼ ₹2,799 ਹੈ। ਇਸ ਵਿੱਚ ਗਾਹਕਾਂ ਨੂੰ ਪੂਰੇ ਇੱਕ ਸਾਲ ਤੱਕ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ।
ਪਲਾਨ ’ਚ ਰੋਜ਼ਾਨਾ 3GB ਹਾਈ-ਸਪੀਡ ਡਾਟਾ ਅਤੇ 100 SMS ਦੀ ਸੁਵਿਧਾ ਵੀ ਮਿਲ ਰਹੀ ਹੈ। ਯਾਨੀ ਇੱਕ ਵਾਰ ਰੀਚਾਰਜ ਕਰਵਾਉਣ ਤੋਂ ਬਾਅਦ ਯੂਜ਼ਰਸ ਨੂੰ ਅਗਲੇ 365 ਦਿਨਾਂ ਤੱਕ ਵਾਰ-ਵਾਰ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਆਓ ਇਸ ਜ਼ਬਰਦਸਤ ਪਲਾਨ ਬਾਰੇ ਵਿਸਤਾਰ ਨਾਲ ਜਾਣਦੇ ਹਾਂ...
BSNL ਦੇ ₹2,799 ਪਲਾਨ ਦੇ ਬੈਨੇਫ਼ਿਟਸ BSNL ਦੇ ਇਸ ਐਨੂਅਲ ਪਲਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਵਿੱਚ ਮਿਲਣ ਵਾਲੀ 365 ਦਿਨਾਂ ਦੀ ਵੈਲਿਡਿਟੀ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪਲਾਨ ਵਿੱਚ ਗਾਹਕਾਂ ਨੂੰ ਰੋਜ਼ਾਨਾ 3GB ਹਾਈ-ਸਪੀਡ ਡਾਟਾ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਯੂਜ਼ਰਸ ਨੂੰ ਇੰਟਰਨੈੱਟ ਵਰਤਣ ਲਈ ਰੋਜ਼ਾਨਾ ਵਧੀਆ ਡਾਟਾ ਮਿਲੇਗਾ। ਇਸ ਵਿੱਚ ਤੁਸੀਂ ਨਾ ਸਿਰਫ਼ ਆਰਾਮ ਨਾਲ ਵੀਡੀਓ ਸਟ੍ਰੀਮਿੰਗ ਵਰਗੇ ਕੰਮ ਕਰ ਸਕਦੇ ਹੋ, ਸਗੋਂ ਸੋਸ਼ਲ ਮੀਡੀਆ ਚਲਾਉਣ, ਔਨਲਾਈਨ ਗੇਮਿੰਗ ਅਤੇ ਹੋਰ ਇੰਟਰਨੈੱਟ ਨਾਲ ਜੁੜੇ ਕੰਮ ਵੀ ਕੀਤੇ ਜਾ ਸਕਦੇ ਹਨ।
ਕਾਲਿੰਗ ਲਈ ਇਸ ਪਲਾਨ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਯਾਨੀ ਯੂਜ਼ਰਸ ਦੇਸ਼ ਭਰ ਵਿੱਚ ਲੋਕਲ ਅਤੇ STD ਕਾਲਾਂ ਕਰ ਸਕਦੇ ਹਨ। ਇਸ ਤੋਂ ਇਲਾਵਾ ਪਲਾਨ ਵਿੱਚ ਰੋਜ਼ਾਨਾ 100 SMS ਭੇਜਣ ਦੀ ਸੁਵਿਧਾ ਵੀ ਮਿਲ ਰਹੀ ਹੈ। ਇਸ ਤਰ੍ਹਾਂ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਹੇਵੰਦ ਹੋ ਸਕਦਾ ਹੈ, ਜੋ ਇੰਟਰਨੈੱਟ ਦੇ ਨਾਲ ਕਾਲਿੰਗ ਅਤੇ SMS ਬੈਨੇਫ਼ਿਟਸ ਵੀ ਚਾਹੁੰਦੇ ਹਨ।
ਇੱਕ ਸਾਲ ਦੀ ਵੈਲਿਡਿਟੀ ਨਾਲ ਕਿੰਨੀ ਬੱਚਤ? ਦੇਖਿਆ ਜਾਵੇ ਤਾਂ ਇਸ ਪਲਾਨ ਦੀ ਕੀਮਤ ਸਿਰਫ਼ ₹2,799 ਹੈ। ਅਜਿਹੇ ਵਿੱਚ ਜੇਕਰ ਇਸ ਨੂੰ 365 ਦਿਨਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਦਾ ਔਸਤਨ ਖ਼ਰਚਾ ਕਰੀਬ ₹7.67 ਪ੍ਰਤੀ ਦਿਨ ਆਉਂਦਾ ਹੈ। ਲੰਮੀ ਵੈਲਿਡਿਟੀ ਦੀ ਵਜ੍ਹਾ ਕਰਕੇ ਗਾਹਕਾਂ ਨੂੰ ਹਰ ਮਹੀਨੇ ਰੀਚਾਰਜ ਕਰਵਾਉਣ ਦੀ ਦਿੱਕਤ ਤੋਂ ਵੀ ਰਾਹਤ ਮਿਲੇਗੀ।