BSNL ਦਾ 30 ਦਿਨਾਂ ਦੀ ਵੈਲਿਡਿਟੀ ਵਾਲਾ ਪਲਾਨ: ਰੋਜ਼ਾਨਾ 3GB ਹਾਈ-ਸਪੀਡ ਡਾਟਾ ਤੇ ਅਨਲਿਮਟਿਡ ਕਾਲਿੰਗ ਵੀ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਆਪਣੇ ਕਰੋੜਾਂ ਗਾਹਕਾਂ ਨੂੰ ਕਈ ਸਸਤੇ ਪ੍ਰੀਪੇਡ ਪਲਾਨ ਆਫਰ ਕਰ ਰਹੀ ਹੈ। ਕੁਝ ਪਲਾਨ ਤਾਂ ਅਜਿਹੇ ਹਨ ਜੋ ਘੱਟ ਕੀਮਤ ’ਚ ਜ਼ਿਆਦਾ ਫ਼ਾਇਦੇ ਦੇ ਰਹੇ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਹਰ ਰੋਜ਼ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਅਤੇ ਲੰਬੀ ਵੈਲਿਡਿਟੀ ਵਾਲਾ ਪਲਾਨ ਲੱਭ ਰਹੇ ਹੋ, ਤਾਂ ਕੰਪਨੀ ਦਾ ₹299 ਵਾਲਾ ਪ੍ਰੀਪੇਡ ਪਲਾਨ ਤੁਹਾਡੇ ਲਈ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ। ਜੀ ਹਾਂ, ਇਸ ਪਲਾਨ ਵਿੱਚ ਕੰਪਨੀ ਡਾਟਾ, ਕਾਲਿੰਗ ਅਤੇ SMS ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਦੇ ਰਹੀ ਹੈ।
Publish Date: Tue, 14 Jul 2026 03:41 PM (IST)
Updated Date: Tue, 14 Jul 2026 03:44 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਆਪਣੇ ਕਰੋੜਾਂ ਗਾਹਕਾਂ ਨੂੰ ਕਈ ਸਸਤੇ ਪ੍ਰੀਪੇਡ ਪਲਾਨ ਆਫਰ ਕਰ ਰਹੀ ਹੈ। ਕੁਝ ਪਲਾਨ ਤਾਂ ਅਜਿਹੇ ਹਨ ਜੋ ਘੱਟ ਕੀਮਤ ’ਚ ਜ਼ਿਆਦਾ ਫ਼ਾਇਦੇ ਦੇ ਰਹੇ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਹਰ ਰੋਜ਼ ਜ਼ਿਆਦਾ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਅਤੇ ਲੰਬੀ ਵੈਲਿਡਿਟੀ ਵਾਲਾ ਪਲਾਨ ਲੱਭ ਰਹੇ ਹੋ, ਤਾਂ ਕੰਪਨੀ ਦਾ ₹299 ਵਾਲਾ ਪ੍ਰੀਪੇਡ ਪਲਾਨ ਤੁਹਾਡੇ ਲਈ ਇੱਕ ਚੰਗਾ ਆਪਸ਼ਨ ਹੋ ਸਕਦਾ ਹੈ। ਜੀ ਹਾਂ, ਇਸ ਪਲਾਨ ਵਿੱਚ ਕੰਪਨੀ ਡਾਟਾ, ਕਾਲਿੰਗ ਅਤੇ SMS ਵਰਗੀਆਂ ਸਾਰੀਆਂ ਜ਼ਰੂਰੀ ਸਹੂਲਤਾਂ ਦੇ ਰਹੀ ਹੈ।
BSNL ਦੇ ₹299 ਵਾਲੇ ਪਲਾਨ ਦੇ ਫ਼ਾਇਦੇ BSNL ਦੇ ₹299 ਵਾਲੇ ਪਲਾਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ’ਚ ਮਿਲਣ ਵਾਲਾ ਰੋਜ਼ਾਨਾ ਡਾਟਾ ਹੈ। ਕੰਪਨੀ ਇਸ ਪਲਾਨ ਵਿੱਚ ਰੋਜ਼ਾਨਾ 3GB ਹਾਈ-ਸਪੀਡ ਡੇਟਾ ਦੇ ਰਹੀ ਹੈ। ਨਾਲ ਹੀ ਇਸ ਪਲਾਨ ਵਿੱਚ ਤੁਹਾਨੂੰ 30 ਦਿਨਾਂ ਦੀ ਵੈਲਿਡਿਟੀ ਵੀ ਮਿਲੇਗੀ। ਇਸ ਦੌਰਾਨ ਯੂਜ਼ਰਸ ਨੂੰ ਕੁੱਲ 90GB ਡਾਟਾ ਮਿਲੇਗਾ। ਜਿਨ੍ਹਾਂ ਲੋਕਾਂ ਦਾ ਜ਼ਿਆਦਾਤਰ ਕੰਮ ਆਨਲਾਈਨ ਮੀਟਿੰਗਾਂ, ਵੀਡੀਓ ਸਟ੍ਰੀਮਿੰਗ, ਸੋਸ਼ਲ ਮੀਡੀਆ ਜਾਂ ਗੇਮਿੰਗ 'ਤੇ ਨਿਰਭਰ ਕਰਦਾ ਹੈ, ਉਨ੍ਹਾਂ ਲਈ ਇਹ ਪਲਾਨ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਵੀ ਡਾਟਾ ਦੇ ਨਾਲ-ਨਾਲ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਵੀ ਮਿਲ ਰਹੀ ਹੈ। ਪਲਾਨ ਦੇ ਨਾਲ ਗਾਹਕ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ 'ਤੇ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਕਾਲ ਕਰ ਸਕਦੇ ਹਨ। ਇਸ ਦੇ ਨਾਲ ਹੀ ਹਰ ਰੋਜ਼ 100 SMS ਭੇਜਣ ਦੀ ਸਹੂਲਤ ਵੀ ਮਿਲ ਰਹੀ ਹੈ, ਜਿਸ ਨਾਲ ਮੈਸੇਜਿੰਗ ਦੀ ਲੋੜ ਵੀ ਆਸਾਨੀ ਨਾਲ ਪੂਰੀ ਹੋ ਜਾਵੇਗੀ।
ਇਸ ਪਲਾਨ ਦੀ ਵੈਲਿਡਿਟੀ ਪੂਰੇ ਇੱਕ ਮਹੀਨੇ ਦੀ ਹੈ। ਹਾਲਾਂਕਿ, ਰੋਜ਼ਾਨਾ ਮਿਲਣ ਵਾਲਾ 3GB ਡਾਟਾ ਖ਼ਤਮ ਹੋਣ ਤੋਂ ਬਾਅਦ ਇੰਟਰਨੈੱਟ ਬੰਦ ਨਹੀਂ ਹੁੰਦਾ, ਸਗੋਂ ਇਸ ਦੀ ਸਪੀਡ ਘੱਟ ਕੇ 40 Kbps ਰਹਿ ਜਾਵੇਗੀ। ਅਜਿਹੇ ’ਚ ਜ਼ਰੂਰੀ ਆਨਲਾਈਨ ਕੰਮ ਜਾਰੀ ਰੱਖਣਾ ਆਸਾਨ ਹੋਵੇਗਾ ਪਰ ਹਾਈ-ਸਪੀਡ ਬ੍ਰਾਊਜ਼ਿੰਗ ਅਤੇ ਵੀਡੀਓ ਸਟ੍ਰੀਮਿੰਗ ਦਾ ਅਨੁਭਵ ਪ੍ਰਭਾਵਿਤ ਹੋ ਸਕਦਾ ਹੈ।
ਵਾਰ-ਵਾਰ ਰਿਚਾਰਜ ਕਰਵਾਉਣ ਦੀ ਟੈਨਸ਼ਨ ਨਹੀਂ
ਜੇਕਰ ਤੁਹਾਡੀ ਰੋਜ਼ਾਨਾ ਡਾਟਾ ਦੀ ਖਪਤ ਜ਼ਿਆਦਾ ਰਹਿੰਦੀ ਹੈ ਅਤੇ ਤੁਸੀਂ ਵਾਰ-ਵਾਰ ਰਿਚਾਰਜ ਕਰਵਾਉਣ ਤੋਂ ਬਚਣਾ ਚਾਹੁੰਦੇ ਹੋ ਤਾਂ ਬੀ.ਐੱਸ.ਐੱਨ.ਐੱਲ. ਦਾ ₹299 ਵਾਲਾ ਪਲਾਨ ਇੱਕ ਕਿਫ਼ਾਇਤੀ ਆਪਸ਼ਨ ਹੋ ਸਕਦਾ ਹੈ। ਇਹ ਪਲਾਨ ਖ਼ਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਹੈ ਜੋ ਇੱਕੋ ਰਿਚਾਰਜ ਵਿੱਚ ਡਾਟਾ, ਅਨਲਿਮਟਿਡ ਕਾਲਿੰਗ ਅਤੇ SMS ਵਰਗੀਆਂ ਸਾਰੀਆਂ ਸਹੂਲਤਾਂ ਲੱਭ ਰਹੇ ਹਨ।