Flipkart ਫ੍ਰੀਡਮ ਸੇਲ ’ਚ iPhone 17 Pro 'ਤੇ ਸਭ ਤੋਂ ਵੱਡਾ ਡਿਸਕਾਊਂਟ, iPhone 17 Pro ਮੈਕਸ ਵੀ ਮਿਲੇਗਾ ਸਸਤਾ FlipKart ਮੁਤਾਬਕ iPhone 17 Pro, ਜਿਸਦੀ ਲਾਂਚ ਕੀਮਤ 1,34,900 ਰੁਪਏ ਸੀ, ਹੁਣ ਸੇਲ ਦੌਰਾਨ ਸਿਰਫ਼ 1,26,900 ਰੁਪਏ ’ਚ ਮਿਲੇਗਾ। ਇਸ ਦਾ ਮਤਲਬ ਹੈ ਕਿ ਬਿਨਾਂ ਕਿਸੇ ਬੈਂਕ ਆਫ਼ਰ ਦੇ ਹੀ ਇਸ ਫੋਨ 'ਤੇ 8,000 ਰੁਪਏ ਦਾ ਫਲੈਟ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ, SBI Credit Card ਅਤੇ Flipkart Axis Bank Credit Card ਨਾਲ ਭੁਗਤਾਨ ਕਰਨ 'ਤੇ ਗਾਹਕਾਂ ਨੂੰ 5,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।
Publish Date: Tue, 04 Aug 2026 11:48 AM (IST)
Updated Date: Tue, 04 Aug 2026 11:51 AM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਫਲਿੱਪਕਾਰਟ ਨੇ ਹਾਲ ਹੀ ’ਚ ਆਪਣੀ Freedom Sale ਦੀ ਮਿਤੀ ਦਾ ਐਲਾਨ ਕੀਤਾ ਹੈ। ਸੇਲ ਦੀ ਸ਼ੁਰੂਆਤ 8 ਅਗਸਤ ਤੋਂ ਹੋਣ ਜਾ ਰਹੀ ਹੈ, ਜਦੋਂ ਕਿ Flipkart Plus ਅਤੇ Flipkart Black ਮੈਂਬਰਾਂ ਨੂੰ 7 ਅਗਸਤ ਤੋਂ ਹੀ ਸੇਲ ਦਾ ਅਰਲੀ ਐਕਸੈਸ ਮਿਲ ਜਾਵੇਗਾ। ਸੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਪਨੀ ਨੇ ਕੁਝ ਸਮਾਰਟਫੋਨ ਡੀਲਜ਼ ਤੋਂ ਪਰਦਾ ਚੁੱਕ ਦਿੱਤਾ ਹੈ।
ਸੇਲ ਦੌਰਾਨ iPhone 17 Pro ਅਤੇ iPhone 17 Pro Max 'ਤੇ ਜ਼ਬਰਦਸਤ ਡਿਸਕਾਊਂਟ ਆਫ਼ਰ ਦੇਖਣ ਨੂੰ ਮਿਲਣ ਵਾਲੇ ਹਨ। ਕੰਪਨੀ ਮੁਤਾਬਕ, iPhone 17 Pro 'ਤੇ ਕੁੱਲ 17,000 ਰੁਪਏ ਤੱਕ ਦਾ ਫ਼ਾਇਦਾ ਮਿਲੇਗਾ। ਆਓ ਇਸ ਬਾਰੇ ਵਿਸਤਾਰ ਨਾਲ ਜਾਨੀਏ...
iPhone 17 Pro 'ਤੇ ਡਿਸਕਾਊਂਟ FlipKart ਮੁਤਾਬਕ iPhone 17 Pro, ਜਿਸਦੀ ਲਾਂਚ ਕੀਮਤ 1,34,900 ਰੁਪਏ ਸੀ, ਹੁਣ ਸੇਲ ਦੌਰਾਨ ਸਿਰਫ਼ 1,26,900 ਰੁਪਏ ’ਚ ਮਿਲੇਗਾ। ਇਸ ਦਾ ਮਤਲਬ ਹੈ ਕਿ ਬਿਨਾਂ ਕਿਸੇ ਬੈਂਕ ਆਫ਼ਰ ਦੇ ਹੀ ਇਸ ਫੋਨ 'ਤੇ 8,000 ਰੁਪਏ ਦਾ ਫਲੈਟ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ, SBI Credit Card ਅਤੇ Flipkart Axis Bank Credit Card ਨਾਲ ਭੁਗਤਾਨ ਕਰਨ 'ਤੇ ਗਾਹਕਾਂ ਨੂੰ 5,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ।
ਇਨ੍ਹਾਂ ਬੈਂਕ ਆਫ਼ਰਾਂ ਤੋਂ ਬਾਅਦ ਫੋਨ ਦੀ ਪ੍ਰਭਾਵੀ ਕੀਮਤ 1,21,900 ਰੁਪਏ ਰਹਿ ਜਾਵੇਗੀ। ਇੰਨਾ ਹੀ ਨਹੀਂ, Flipkart ਇਸ ਖਰੀਦਦਾਰੀ 'ਤੇ 5% ਤੱਕ ਦਾ ਕੈਸ਼ਬੈਕ ਵੀ ਦੇਵੇਗਾ, ਜਿਸਦੀ ਵੈਲਯੂ ਲਗਪਗ 4,000 ਰੁਪਏ ਬਣਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਗਾਹਕਾਂ ਨੂੰ ਫੋਨ 'ਤੇ ਕਰੀਬ 17,000 ਰੁਪਏ ਤੱਕ ਦਾ ਬੈਨੀਫਿਟ ਮਿਲ ਸਕਦਾ ਹੈ।
ਦੂਜੇ ਬੈਂਕ ਕਾਰਡਾਂ 'ਤੇ ਵੀ ਡਿਸਕਾਊਂਟ Flipkart ਨੇ ਹੋਰ ਬੈਂਕ ਕਾਰਡ ਯੂਜ਼ਰਸ ਲਈ ਵੀ ਕੁਝ ਖਾਸ ਆਫ਼ਰ ਅਨਾਉਂਸ ਕੀਤੇ ਹਨ। ਇਸ ਆਪਸ਼ਨ ਤਹਿਤ ਫੋਨ ਦੀ ਕੀਮਤ 1,26,900 ਰੁਪਏ ਰਹੇਗੀ, ਪਰ SBI,ICICI Bank ਅਤੇ Axis Bank ਦੇ ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਨ 'ਤੇ 6,000 ਰੁਪਏ ਤੱਕ ਦਾ ਵਾਧੂ ਡਿਸਕਾਊਂਟ ਮਿਲੇਗਾ। ਜਦੋਂ ਕਿ EMI ਰਾਹੀਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ 4,000 ਰੁਪਏ ਤੱਕ ਦਾ ਵਾਧੂ ਬੈਨੀਫਿਟ ਮਿਲਣਗੇ।
ਹਾਲਾਂਕਿ, ਕੰਪਨੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਸਭ ਤੋਂ ਘੱਟ ਕੀਮਤ ਵਾਲੇ ਆਫ਼ਰ ਲਿਮਟਿਡ ਸਮੇਂ ਲਈ ਹੋ ਸਕਦੇ ਹਨ। ਅਜਿਹੇ ’ਚ ਜੋ ਗਾਹਕ ਇਸ ਡੀਲ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੇਲ ਸ਼ੁਰੂ ਹੁੰਦੇ ਹੀ ਖਰੀਦਦਾਰੀ ਕਰਨ ਦੀ ਸਲਾਹ ਦਿੱਤੀ ਗਈ ਹੈ।
iPhone 17 Pro Max 'ਤੇ ਵੀ ਡਿਸਕਾਊਂਟ Flipkart ਨੇ iPhone 17 Pro Max 'ਤੇ ਵੀ ਲਗਪਗ ਇਸੇ ਤਰ੍ਹਾਂ ਦੇ ਆਫ਼ਰ ਅਨਾਉਂਸ ਕੀਤੇ ਹਨ। ਇਸ ਫੋਨ ਦੀ ਲਾਂਚ ਕੀਮਤ 1,49,900 ਰੁਪਏ ਸੀ ਪਰ ਸੇਲ ਵਿੱਚ ਇਸਦੀ ਸ਼ੁਰੂਆਤੀ ਕੀਮਤ ਸਿਰਫ਼ 1,41,900 ਰੁਪਏ ਹੋਵੇਗੀ। ਇਸ ਦਾ ਮਤਲਬ ਹੈ ਕਿ ਇੱਥੇ ਵੀ 8,000 ਰੁਪਏ ਦੀ ਸਿੱਧੀ ਛੂਟ ਮਿਲੇਗੀ।
ਉੱਥੇ ਹੀ, ਜੇਕਰ ਗਾਹਕ SBI ਜਾਂ Flipkart Axis Bank Credit Card ਦੀ ਵਰਤੋਂ ਕਰਦੇ ਹਨ ਤਾਂ ਬੈਂਕ ਆਫ਼ਰ ਅਤੇ ਕੈਸ਼ਬੈਕ ਤੋਂ ਬਾਅਦ ਇਸਦੀ ਪ੍ਰਭਾਵੀ ਕੀਮਤ 1,32,900 ਰੁਪਏ ਤੱਕ ਪਹੁੰਚ ਸਕਦੀ ਹੈ। ਇਸ ਦਾ ਮਤਲਬ ਹੈ ਕਿ ਇਹ ਦੋਵੇਂ ਹੀ ਲੇਟੈਸਟ ਮਾਡਲ ਤੁਸੀਂ ਸਸਤੇ ਵਿੱਚ ਖਰੀਦ ਸਕਦੇ ਹੋ।