iPhone 18 Pro Max ਦੇ ਲਾਂਚ ਤੋਂ ਪਹਿਲਾਂ ਕੀਮਤ ਨੂੰ ਲੈ ਕੇ ਵੱਡਾ ਖੁਲਾਸਾ, ਕੀ ਇਸ ਵਾਰ ਹੋਵੇਗਾ ਹੋਰ ਮਹਿੰਗਾ? ਐਪਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤੰਬਰ ਮਹੀਨੇ ਵਿੱਚ ਆਪਣੀ ਨਵੀਂ iPhone 18 ਸੀਰੀਜ਼ ਲਾਂਚ ਕਰ ਸਕਦਾ ਹੈ। ਇਸ ਸੀਰੀਜ਼ ਵਿੱਚ ਫਲੈਗਸ਼ਿਪ ਸਮਾਰਟਫੋਨ iPhone 18 Pro Max ਵੀ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਲਾਂਚ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਇਸ ਫਲੈਗਸ਼ਿਪ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਨਵੀਆਂ ਰਿਪੋਰਟਾਂ ਮੁਤਾਬਕ, ਇਸ ਵਾਰ ਫੋਨ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੋ ਸਕਦੀ ਹੈ।
Publish Date: Sun, 12 Jul 2026 01:08 PM (IST)
Updated Date: Sun, 12 Jul 2026 01:10 PM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਐਪਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤੰਬਰ ਮਹੀਨੇ ਵਿੱਚ ਆਪਣੀ ਨਵੀਂ iPhone 18 ਸੀਰੀਜ਼ ਲਾਂਚ ਕਰ ਸਕਦਾ ਹੈ। ਇਸ ਸੀਰੀਜ਼ ਵਿੱਚ ਫਲੈਗਸ਼ਿਪ ਸਮਾਰਟਫੋਨ iPhone 18 Pro Max ਵੀ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਲਾਂਚ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਇਸ ਫਲੈਗਸ਼ਿਪ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਨਵੀਆਂ ਰਿਪੋਰਟਾਂ ਮੁਤਾਬਕ, ਇਸ ਵਾਰ ਫੋਨ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੋ ਸਕਦੀ ਹੈ।
ਰਿਪੋਰਟਾਂ ਅਨੁਸਾਰ, ਵਧਦੀ ਮੈਨੂਫੈਕਚਰਿੰਗ ਲਾਗਤ (ਤਿਆਰ ਕਰਨ ਦਾ ਖਰਚਾ), ਮਹਿੰਗੀਆਂ ਮੈਮੋਰੀ ਚਿਪਸ ਅਤੇ ਨਵੀਂ ਹਾਰਡਵੇਅਰ ਤਕਨਾਲੋਜੀ ਦੇ ਕਾਰਨ ਇਸ ਦੀ ਕੀਮਤ ਵਧ ਸਕਦੀ ਹੈ। ਖਾਸ ਤੌਰ 'ਤੇ 1TB ਸਟੋਰੇਜ ਵੇਰੀਐਂਟ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਮੈਮੋਰੀ ਅਤੇ ਚਿਪਸੈੱਟ ਕਾਰਨ ਵਧੇਗੀ ਲਾਗਤ?
ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਪਿਛਲੇ ਕੁਝ ਸਮੇਂ ਵਿੱਚ ਹਾਈ-ਪਰਫਾਰਮੈਂਸ ਮੈਮੋਰੀ ਚਿਪਸ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ। ਅਜਿਹੇ ਵਿੱਚ ਐਪਲ ਨੂੰ ਸਿਰਫ਼ ਮੈਮੋਰੀ 'ਤੇ ਹੀ ਪਹਿਲਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਖਰਚ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ, iPhone 18 Pro Max ’ਚ ਕੰਪਨੀ TSMC ਦੀ 2nm ਪ੍ਰੋਸੈਸ 'ਤੇ ਤਿਆਰ ਹੋਣ ਵਾਲੇ ਨਵੇਂ A20 Pro ਚਿਪਸੈੱਟ ਦੀ ਵਰਤੋਂ ਕਰ ਸਕਦੀ ਹੈ। ਇਹ ਪ੍ਰੋਸੈਸਰ ਐਡਵਾਂਸਡ ਪੈਕੇਜਿੰਗ ਟੈਕਨੋਲੋਜੀ ਦੇ ਨਾਲ ਆ ਸਕਦਾ ਹੈ, ਜਿਸ ਦੀ ਲਾਗਤ ਵੀ ਕਾਫ਼ੀ ਜ਼ਿਆਦਾ ਦੱਸੀ ਜਾ ਰਹੀ ਹੈ।
ਕੈਮਰਾ ਅਪਗ੍ਰੇਡ ਵੀ ਵਧਾ ਸਕਦਾ ਹੈ ਕੀਮਤ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਐਪਲ ਪਹਿਲੀ ਵਾਰ ਆਪਣੇ Pro Max ਮਾਡਲ ਵਿੱਚ ਪ੍ਰਾਇਮਰੀ ਕੈਮਰੇ ਦੇ ਨਾਲ Variable Aperture ਤਕਨਾਲੋਜੀ ਦੇ ਸਕਦਾ ਹੈ। ਇਹ ਫੀਚਰ ਕੈਮਰਾ ਸੈਂਸਰ ਤੱਕ ਪਹੁੰਚਣ ਵਾਲੀ ਲਾਈਟ ਨੂੰ ਲੋੜ ਮੁਤਾਬਕ ਕੰਟਰੋਲ ਕਰੇਗਾ, ਜਿਸ ਨਾਲ ਵੱਖ-ਵੱਖ ਲਾਈਟਿੰਗ ਕੰਡੀਸ਼ਨਜ਼ ਵਿੱਚ ਬਿਹਤਰ ਤਸਵੀਰਾਂ ਕਲਿੱਕ ਕੀਤੀਆਂ ਜਾ ਸਕਣਗੀਆਂ। ਹਾਲਾਂਕਿ, ਇਸ ਨਵੇਂ ਕੈਮਰਾ ਸਿਸਟਮ ਕਾਰਨ ਫੋਨ ਦੀ ਕੁੱਲ ਪ੍ਰੋਡਕਸ਼ਨ ਲਾਗਤ ਵਿੱਚ ਵੀ ਵਾਧਾ ਹੋਣ ਦੀ ਕਾਫ਼ੀ ਜ਼ਿਆਦਾ ਸੰਭਾਵਨਾ ਹੈ।
ਕੀਮਤ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਹਾਲਾਂਕਿ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਐਪਲ ਪੂਰੀ ਤਰ੍ਹਾਂ ਕੀਮਤ ਵਧਾਉਣ ਦੀ ਬਜਾਏ ਕੁਝ ਹੋਰ ਕੰਪੋਨੈਂਟਸ (ਪੁਰਜ਼ਿਆਂ) ਦੀ ਲਾਗਤ ਘਟਾ ਕੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਡਿਸਪਲੇਅ ਪੈਨਲ ਅਤੇ ਕੁਝ ਦੂਜੇ ਪਾਰਟਸ 'ਤੇ ਖਰਚਾ ਘਟਾ ਸਕਦੀ ਹੈ, ਤਾਂ ਜੋ ਫਾਈਨਲ ਕੀਮਤ ਵਿੱਚ ਵਾਧੇ ਦੇ ਅਸਰ ਨੂੰ ਸੀਮਤ ਰੱਖਿਆ ਜਾ ਸਕੇ। ਫਿਰ ਵੀ, ਨਵੇਂ ਹਾਰਡਵੇਅਰ ਅਪਗ੍ਰੇਡਸ ਦੇ ਕਾਰਨ ਫੋਨ ਦਾ ਮਹਿੰਗਾ ਹੋਣਾ ਲਗਭਗ ਤੈਅ ਹੈ।