- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਪ੍ਰਮੁੱਖ ਵਾਹਨ ਨਿਰਮਾਤਾਵਾਂ ਵਿੱਚ ਸ਼ਾਮਲ ਮਹਿੰਦਰਾ ਵੱਲੋਂ ਕਈ ਸੈਗਮੈਂਟਾਂ ਵਿੱਚ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਵੱਲੋਂ ਮਿਡ-ਸਾਈਜ਼ ਐਸ.ਯੂ.ਵੀ. (SUV) ਵਜੋਂ Mahindra Scorpio N ਨੂੰ ਪੇਸ਼ ਕੀਤਾ ਜਾਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਨਿਰਮਾਤਾ ਵੱਲੋਂ ਹੁਣ ਇਸ ਐਸ.ਯੂ.ਵੀ. ਦੇ ਪਿਕ-ਅੱਪ ਵਰਜ਼ਨ ਨੂੰ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨੂੰ ਕਦੋਂ ਤੱਕ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਕਿਸ ਤਰ੍ਹਾਂ ਦੀਆਂ ਖ਼ੂਬੀਆਂ ਦਿੱਤੀਆਂ ਜਾ ਸਕਦੀਆਂ ਹਨ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।

ਹੋ ਰਹੀ ਹੈ ਟੈਸਟਿੰਗ
ਰਿਪੋਰਟਾਂ ਮੁਤਾਬਕ, ਇਸ SUV ਦੇ ਪਿਕ-ਅੱਪ ਵਰਜ਼ਨ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਇਸ ਨੂੰ ਭਾਰਤ ਦੇ ਨਾਲ-ਨਾਲ ਹੋਰ ਦੇਸ਼ਾਂ ਵਿੱਚ ਵੀ ਦੇਖਿਆ ਗਿਆ ਹੈ, ਜਿਸ ਨਾਲ ਇਹ ਪੱਕਾ ਹੋ ਗਿਆ ਹੈ ਕਿ ਇਸ ਨੂੰ ਜਲਦੀ ਹੀ ਪੇਸ਼ ਕੀਤਾ ਜਾ ਸਕਦਾ ਹੈ।
ਕੀ ਹੋਵੇਗੀ ਖ਼ਾਸੀਅਤ?
ਜਾਣਕਾਰੀ ਅਨੁਸਾਰ, ਨਿਰਮਾਤਾ ਵੱਲੋਂ ਇਸ ਪਿਕ-ਅੱਪ ਵਰਜ਼ਨ ਵਿੱਚ ਕਈ ਤਰ੍ਹਾਂ ਦੀਆਂ ਖ਼ੂਬੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਦੇ ਫਰੰਟ ਨੂੰ ਸਕੌਰਪੀਓ N ਵਾਂਗ ਹੀ ਰੱਖਿਆ ਜਾ ਸਕਦਾ ਹੈ, ਜਿਸ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪਿੱਛੇ ਵਾਲੇ ਪਾਸੇ ਇੱਕ ਵੱਡਾ ਲੋਡ ਬੈੱਡ (ਡਾਲਾ) ਦਿੱਤਾ ਜਾ ਸਕਦਾ ਹੈ ਅਤੇ ਵੱਡੇ ਅੱਖਰਾਂ ਵਿੱਚ 'MAHINDRA' ਲਿਖਿਆ ਜਾ ਸਕਦਾ ਹੈ।
ਕਿਹੋ ਜਿਹਾ ਹੋਵੇਗਾ ਇੰਟੀਰੀਅਰ?
ਰਿਪੋਰਟਾਂ ਮੁਤਾਬਕ, ਇਸ ਦਾ ਇੰਟੀਰੀਅਰ ਵੀ ਸਕੌਰਪੀਓ N SUV ਵਰਗਾ ਹੀ ਰੱਖਿਆ ਜਾ ਸਕਦਾ ਹੈ। ਜਿਸ ਵਿੱਚ ਡਾਰਕ ਇੰਟੀਰੀਅਰ, Level-2 ADAS, ਕਈ ਏਅਰਬੈਗਸ, 5G ਨੈੱਟਵਰਕ ਕਨੈਕਟੀਵਿਟੀ ਅਤੇ ਟ੍ਰੇਲਰ ਸਵੇ ਕੰਟਰੋਲ (Trailer Sway Control) ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ।
ਕਿੰਨਾ ਦਮਦਾਰ ਹੋਵੇਗਾ ਇੰੰਜਣ?
Mahindra Scorpio N Pickup ਵਿੱਚ ਸਕੌਰਪੀਓ N ਅਤੇ ਥਾਰ ਵਿੱਚ ਮਿਲਣ ਵਾਲੇ ਇੰਜਣ ਦਿੱਤੇ ਜਾ ਸਕਦੇ ਹਨ। ਇਸ ਵਿੱਚ ਮਹਿੰਦਰਾ ਦਾ 2.0-ਲੀਟਰ mStallion ਟੈਂਬੋ-ਪੈਟਰੋਲ ਅਤੇ 2.2-ਲੀਟਰ mHawk ਡੀਜ਼ਲ ਇੰਜਣ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਟ੍ਰਾਂਸਮਿਸ਼ਨ ਵਿਕਲਪ ਵਜੋਂ 6-ਸਪੀਡ ਮੈਨੂਅਲ ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਦੋਵੇਂ ਦਿੱਤੇ ਜਾ ਸਕਦੇ ਹਨ। ਇਸ ਵਿੱਚ ਰੀਅਰ-ਵ੍ਹੀਲ-ਡਰਾਈਵ (RWD) ਅਤੇ ਫੋਰ-ਵ੍ਹੀਲ-ਡਰਾਈਵ (4WD) ਵਰਗੇ ਵਿਕਲਪ ਵੀ ਮਿਲ ਸਕਦੇ ਹਨ।
ਕਦੋਂ ਹੋਵੇਗਾ ਲਾਂਚ?
ਨਿਰਮਾਤਾ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਉਮੀਦ ਹੈ ਕਿ ਇਸ ਨੂੰ ਪਹਿਲਾਂ ਵਿਦੇਸ਼ੀ ਬਾਜ਼ਾਰਾਂ ਵਿੱਚ ਲਾਂਚ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਭਾਰਤ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ।