ਪੈਟਰੋਲ ਦਾ ਖ਼ਰਚਾ ਭੁੱਲ ਜਾਓ! Celerio CNG ’ਚ ਮਿਲੇਗੀ 34.43km/kg ਦੀ ਮਾਈਲੇਜ, ਕੀਮਤ 6 ਲੱਖ ਤੋਂ ਵੀ ਘੱਟ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ 5-ਸੀਟਰ ਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ CNG ਮੋਡ 'ਚ ਚਲਾਉਣ 'ਤੇ 34.43km/kg ਤੱਕ ਦਾ ਸ਼ਾਨਦਾਰ ਮਾਈਲੇਜ ਦੇ ਸਕਦੀ ਹੈ।
Publish Date: Fri, 09 Oct 2026 05:49 PM (IST)
Updated Date: Fri, 09 Oct 2026 05:54 PM (IST)
ਆਟੋ ਡੈਸਕ, ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਲੋਕ ਹੁਣ ਹੌਲੀ-ਹੌਲੀ CNG ਵਿਕਲਪਾਂ ਵੱਲ ਰੁੱਖ ਕਰ ਰਹੇ ਹਨ। CNG ਗੱਡੀਆਂ ਖ਼ਰੀਦਣਾ ਸ਼ੁਰੂਆਤ 'ਚ ਥੋੜ੍ਹਾ ਮਹਿੰਗਾ ਜ਼ਰੂਰ ਹੋ ਸਕਦਾ ਹੈ, ਪਰ ਇਹ ਪੈਟਰੋਲ ਦੇ ਹਜ਼ਾਰਾਂ ਰੁਪਏ ਬਚਾ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ 5-ਸੀਟਰ ਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ CNG ਮੋਡ 'ਚ ਚਲਾਉਣ 'ਤੇ 34.43km/kg ਤੱਕ ਦਾ ਸ਼ਾਨਦਾਰ ਮਾਈਲੇਜ ਦੇ ਸਕਦੀ ਹੈ।
ਇੰਜਣ ਤੇ ਪਾਵਰ ਅਸੀਂ ਗੱਲ ਕਰ ਰਹੇ ਹਾਂ Maruti Suzuki Celerio ਦੇ CNG ਵੇਰੀਐਂਟ ਬਾਰੇ, ਜਿਸ ਵਿੱਚ 998cc ਦਾ ਇੰਜਣ ਮਿਲਦਾ ਹੈ। CNG ਮੋਡ ਵਿੱਚ ਇਹ ਇੰਜਣ 55.92bhp ਦੀ ਪਾਵਰ ਅਤੇ 82.1Nm ਦਾ ਟਾਰਕ ਜਨਰੇਟ ਕਰਦਾ ਹੈ। ਪਾਵਰ ਟ੍ਰਾਂਸਮਿਸ਼ਨ ਲਈ ਇਸ 'ਚ 5-ਸਪੀਡ ਮੈਨੂਅਲ ਗੇਅਰਬਾਕਸ ਦਿੱਤਾ ਗਿਆ ਹੈ ਅਤੇ ਇਹ ਫ੍ਰੰਟ-ਵੀਲ ਡ੍ਰਾਈਵ ਸੈੱਟਅੱਪ ਨਾਲ ਆਉਂਦੀ ਹੈ। CNG ਮੋਡ 'ਚ ਇਹ 34.43km/kg ਦਾ ਮਾਈਲੇਜ ਦਿੰਦੀ ਹੈ ਅਤੇ ਇਸ 'ਚ 60 ਲੀਟਰ ਦਾ ਸੀ.ਐੱਨ.ਜੀ. ਟੈਂਕ ਮਿਲਦਾ ਹੈ।
ਏਅਰਬੈਗਸ ਤੇ ਬ੍ਰੇਕਿੰਗ ਇਸ 'ਚ ਡਿਊਲ ਫ੍ਰੰਟ, ਸਾਈਡ ਅਤੇ ਕਰਟਨ ਏਅਰਬੈਗਸ ਸਮੇਤ ਵੇਰੀਐਂਟ ਦੇ ਅਧਾਰ 'ਤੇ 6 ਏਅਰਬੈਗਸ ਤੱਕ ਦੀ ਸੁਵਿਧਾ ਮਿਲਦੀ ਹੈ। ਇਸ ਵਿੱਚ ਇਲੈਕਟ੍ਰਾਨਿਕ ਬ੍ਰੇਕ-ਫ਼ੋਰਸ ਡਿਸਟ੍ਰੀਬਿਊਸ਼ਨ (EBD) ਨਾਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਅਤੇ ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ (ESP) ਸ਼ਾਮਲ ਹੈ। ਇਸ ਤੋਂ ਇਲਾਵਾ ਇਸ 'ਚ ਹਿੱਲ-ਹੋਲਡ ਅਸਿਸਟ, ਮੈਨੂਅਲ AC, ਪਾਵਰ ਸਟੀਅਰਿੰਗ, ਅੱਗੇ-ਪਿੱਛੇ ਪਾਵਰ ਵਿੰਡੋਜ਼ ਅਤੇ 60:40 ਸਪਲਿਟ ਰੀਅਰ ਸੀਟਾਂ ਮਿਲਦੀਆਂ ਹਨ।
ਹੋਰ ਫ਼ੀਚਰਜ਼ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇਸ 'ਚ ਕੀ-ਲੇਸ ਐਂਟਰੀ, ਸੈਂਟਰਲ ਲਾਕਿੰਗ ਅਤੇ ਡੇ-ਨਾਇਟ ਰੀਅਰ ਵੀਊ ਮਿਰਰ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। ਨਾਲ ਹੀ Maruti Celerio 'ਚ ਸਮਾਰਟ-ਪਲੇ ਕੰਪੈਟੀਬਲ ਆਡੀਓ ਸੈੱਟਅੱਪ ਵਿਦ ਸਪੀਕਰਜ਼ ਮਿਲਦੇ ਹਨ, ਜੋ VXi ਅਤੇ ZXi ਵਰਗੇ ਵੇਰੀਐਂਟਸ 'ਤੇ ਨਿਰਭਰ ਕਰਦੇ ਹਨ।
ਕੀਮਤ Maruti Suzuki Celerio 'ਚ VXI CNG ਦਾ ਵਿਕਲਪ ਮਿਲਦਾ ਹੈ, ਜਿਸ ਵਿੱਚ ਸਿਰਫ਼ ਮੈਨੂਅਲ ਟ੍ਰਾਂਸਮਿਸ਼ਨ ਮਿਲਦਾ ਹੈ। ਇਸ 5-ਸੀਟਰ ਗੱਡੀ ਦੀ ਐਕਸ-ਸ਼ੋਅਰੂਮ ਕੀਮਤ 5,97,900 ਰੁਪਏ ਹੈ, ਜੋ ਮੱਧਵਰਗੀ ਅਤੇ 5 ਲੋਕਾਂ ਦੇ ਛੋਟੇ ਪਰਿਵਾਰ ਲਈ ਇੱਕ ਬੇਹਤਰੀਨ ਆਪਸ਼ਨ ਹੈ।
ਸਾਈਜ਼ ਤੇ ਡਾਇਮੈਂਸ਼ਨ Maruti Celerio ਦੀ ਲੰਬਾਈ 3,695mm, ਚੌੜਾਈ 1,655mm ਅਤੇ ਉਚਾਈ 1,555mm ਹੈ। ਇਸ ਦਾ ਵੀਲਬੇਸ 2,435mm ਅਤੇ ਗ੍ਰਾਊਂਡ ਕਲੀਅਰੈਂਸ 170mm ਹੈ। ਇਸ 'ਚ 5 ਲੋਕਾਂ ਦੇ ਬੈਠਣ ਦੀ ਜਗ੍ਹਾ ਦੇ ਨਾਲ 313 ਲੀਟਰ ਦਾ ਬੂਟ ਸਪੇਸ ਵੀ ਮਿਲਦਾ ਹੈ, ਜੋ ਲੰਬੇ ਸਫ਼ਰ ਦੌਰਾਨ ਸਾਮਾਨ ਰੱਖਣ ਦੇ ਕੰਮ ਆਉਂਦਾ ਹੈ।