Airtel ਯੂਜ਼ਰਸ ਲਈ ਬੁਰੀ ਖ਼ਬਰ! ₹299 ਸਮੇਤ ਇਹ 4 ਰੀਚਾਰਜ ਪਲਾਨ ਹੋਏ ਬੰਦ, ਦੇਖੋ ਹੁਣ ਕਿਹੜਾ ਹੈ ਸਸਤਾ ਪਲਾਨ
ਏਅਰਟੈੱਲ ਦਾ ₹299 ਵਾਲਾ ਪਲਾਨ ਗਾਹਕਾਂ ’ਚ ਕਾਫ਼ੀ ਮਸ਼ਹੂਰ ਸੀ। ਇਸ ਪਲਾਨ ਵਿੱਚ ਯੂਜ਼ਰਸ ਨੂੰ 28 ਦਿਨਾਂ ਦੀ ਵੈਲਿਡਿਟੀ ਨਾਲ ਰੋਜ਼ਾਨਾ 1GB ਡਾਟਾ ਮਿਲਦਾ ਸੀ। ਹੁਣ ਇਸ ਪਲਾਨ ਦੇ ਬੰਦ ਹੋਣ ਤੋਂ ਬਾਅਦ ਗਾਹਕਾਂ ਲਈ ₹349 ਵਾਲਾ ਪਲਾਨ ਮੁੱਖ ਆਪਸ਼ਨ ਬਣ ਗਿਆ ਹੈ।
Publish Date: Thu, 13 Aug 2026 11:26 AM (IST)
Updated Date: Thu, 13 Aug 2026 11:29 AM (IST)
ਤਕਨਾਲੋਜੀ ਡੈਸਕ, ਨਵੀਂ ਦਿੱਲੀ। ਜੇਕਰ ਤੁਸੀਂ ਵੀ ਏਅਰਟੈੱਲ ਦਾ ਸਿਮ ਕਾਰਡ ਯੂਜ਼ ਕਰ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਭਾਰਤੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਰੀਚਾਰਜ ਪੋਰਟਫੋਲੀਓ ਵਿੱਚੋਂ ਕੁਝ ਪਲਾਨ ਬੰਦ ਕਰ ਦਿੱਤੇ ਹਨ। ਜੀ ਹਾਂ, ਕੰਪਨੀ ਨੇ ₹299, ₹579, ₹619 ਅਤੇ ₹649 ਵਾਲੇ ਚਾਰ ਮਿਡ-ਰੇਂਜ ਪ੍ਰੀਪੇਡ ਪਲਾਨ ਆਪਣੇ ਰੀਚਾਰਜ ਕੈਟਾਲਾਗ ’ਚੋਂ ਹਟਾ ਦਿੱਤੇ ਹਨ। ਇਨ੍ਹਾਂ ਪਲਾਨਾਂ ਦੇ ਹਟਣ ਤੋਂ ਬਾਅਦ ਇਨ੍ਹਾਂ ਨੂੰ ਯੂਜ਼ ਕਰਨ ਵਾਲੇ ਗਾਹਕਾਂ ਨੂੰ ਹੁਣ ਦੂਜੇ ਰੀਚਾਰਜ ਪਲਾਨਾਂ ਨਾਲ ਜਾਣਾ ਪਵੇਗਾ।
₹299 ਵਾਲੇ ਪਲਾਨ ਦੀ ਜਗ੍ਹਾ ਹੁਣ ₹349 ਦਾ ਰੀਚਾਰਜ
ਏਅਰਟੈੱਲ ਦਾ ₹299 ਵਾਲਾ ਪਲਾਨ ਗਾਹਕਾਂ ’ਚ ਕਾਫ਼ੀ ਮਸ਼ਹੂਰ ਸੀ। ਇਸ ਪਲਾਨ ਵਿੱਚ ਯੂਜ਼ਰਸ ਨੂੰ 28 ਦਿਨਾਂ ਦੀ ਵੈਲਿਡਿਟੀ ਨਾਲ ਰੋਜ਼ਾਨਾ 1GB ਡਾਟਾ ਮਿਲਦਾ ਸੀ। ਹੁਣ ਇਸ ਪਲਾਨ ਦੇ ਬੰਦ ਹੋਣ ਤੋਂ ਬਾਅਦ ਗਾਹਕਾਂ ਲਈ ₹349 ਵਾਲਾ ਪਲਾਨ ਮੁੱਖ ਆਪਸ਼ਨ ਬਣ ਗਿਆ ਹੈ।
₹349 ਵਾਲੇ ਪਲਾਨ ’ਚ ਵੀ 28 ਦਿਨਾਂ ਦੀ ਵੈਲਿਡਿਟੀ ਮਿਲ ਰਹੀ ਹੈ ਪਰ ਇਸ ਵਿੱਚ ਰੋਜ਼ਾਨਾ ਥੋੜ੍ਹਾ ਜ਼ਿਆਦਾ 1.5GB ਡਾਟਾ ਮਿਲ ਰਿਹਾ ਹੈ, ਯਾਨੀ ਇੱਕ ਮਹੀਨੇ ਦੀ ਵੈਲਿਡਿਟੀ ਲਈ ਗਾਹਕਾਂ ਨੂੰ ਹੁਣ ₹50 ਜ਼ਿਆਦਾ ਖਰਚ ਕਰਨ ਪੈਣਗੇ। ਇਹ ਕੀਮਤ ਵਿੱਚ ਕਰੀਬ 16 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ।
ਇਹ ਦੋ ਪਲਾਨ ਅਜੇ ਜਾਰੀ
ਹਾਲਾਂਕਿ ਏਅਰਟੈੱਲ ਨੇ ਆਪਣੇ ਐਂਟਰੀ-ਲੇਵਲ ਪ੍ਰੀਪੇਡ ਪਲਾਨ ’ਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਹੈ। ₹199 ਅਤੇ ₹219 ਵਾਲੇ ਰੀਚਾਰਜ ਪਲਾਨ ਅਜੇ ਵੀ ਉਪਲਬਧ ਹਨ। ਹਾਲਾਂਕਿ, ਮਿਡ-ਰੇਂਜ ਸੈਗਮੈਂਟ ਵਿੱਚ ₹299, ₹579, ₹619 ਅਤੇ ₹649 ਵਾਲੇ ਆਪਸ਼ਨ ਹਟਣ ਨਾਲ ਗਾਹਕਾਂ ਕੋਲ ਪਹਿਲਾਂ ਦੀ ਤੁਲਨਾ ਵਿੱਚ ਘੱਟ ਆਪਸ਼ਨ ਰਹਿ ਗਏ ਹਨ।
ਕੀ ਕੰਪਨੀ ਕਰ ਰਹੀ ARPU ਵਧਾਉਣ ਦੀ ਕੋਸ਼ਿਸ਼?
ਕੰਪਨੀ ਨੇ ਇਨ੍ਹਾਂ ਪਲਾਨਾਂ ਨੂੰ ਹਟਾਉਣ ਨੂੰ ਲੈ ਕੇ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਹਾਲਾਂਕਿ, ਰਿਪੋਰਟਾਂ ਮੁਤਾਬਕ ਇਸ ਤਰ੍ਹਾਂ ਦੇ ਬਦਲਾਅ ਨੂੰ ਕੰਪਨੀ ਦੇ Average Revenue Per User ਯਾਨੀ ARPU ਨੂੰ ਵਧਾਉਣਾ ਦੱਸਿਆ ਜਾ ਰਿਹਾ ਹੈ। ਇਨ੍ਹੀਂ ਦਿਨੀਂ ਟੈਲੀਕਾਮ ਕੰਪਨੀਆਂ ਨੈੱਟਵਰਕ, ਸਪੈਕਟ੍ਰਮ ਅਤੇ ਨਵੀਂ ਤਕਨਾਲੋਜੀ ਵਿੱਚ ਲਗਾਤਾਰ ਵੱਡੇ ਇਨਵੈਸਟਮੈਂਟ ਕਰ ਰਹੀਆਂ ਹਨ।
ਅਜਿਹੇ ’ਚ ਜ਼ਿਆਦਾ ਕੀਮਤ ਵਾਲੇ ਰੀਚਾਰਜ ਵੱਲ ਗਾਹਕਾਂ ਨੂੰ ਸ਼ਿਫਟ ਕਰਨਾ ਕੰਪਨੀਆਂ ਲਈ ਰੇਵੇਨਿਊ ਅਤੇ ਰਿਟਰਨ ਵਧਾਉਣ ਦੀ ਸਟ੍ਰੈਟਜੀ ਦਾ ਹਿੱਸਾ ਹੋ ਸਕਦਾ ਹੈ। ਏਅਰਟੈੱਲ ਦੇ ਇਹ ਬਦਲਾਅ ਨਾ ਸਿਰਫ਼ ਕੰਪਨੀ ਦੀ ਵੈੱਬਸਾਈਟ ਸਗੋਂ ਹੋਰ ਰੀਚਾਰਜ ਪਲੇਟਫਾਰਮਾਂ 'ਤੇ ਵੀ ਲਾਗੂ ਹੋ ਚੁੱਕੇ ਹਨ।