- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਟਰੋਲ ਸਕੂਟਰ ਦੀ ਤਰ੍ਹਾਂ ਕਈ ਲੋਕ ਇਲੈਕਟ੍ਰਿਕ ਸਕੂਟਰ ਨੂੰ ਵੀ ਚਲਾਉਂਦੇ ਹੀ ਤੁਰੰਤ ਸਪੀਡ ਵਧਾ ਦਿੰਦੇ ਹਨ। ਇਸ ਤਰ੍ਹਾਂ ਇਲੈਕਟ੍ਰਿਕ ਸਕੂਟਰ ਚਲਾਉਣ ਨਾਲ ਬੈਟਰੀ ’ਤੇ ਮਾੜਾ ਅਸਰ ਪੈ ਸਕਦਾ ਹੈ ਤੇ ਬੈਟਰੀ ਤੇਜ਼ੀ ਨਾਲ ਡਿਸਚਾਰਜ ਹੋਣ ਲੱਗਦੀ ਹੈ। ਇਸ ਦੀ ਬਜਾਏ ਸਕੂਟਰ ਦੀ ਸਪੀਡ ਨੂੰ ਹੌਲੀ-ਹੌਲੀ ਵਧਾਉਣਾ ਚਾਹੀਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ ’ਚ ਇਲੈਕਟ੍ਰਿਕ ਸਕੂਟਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਕਈ ਨਿਰਮਾਤਾਵਾਂ ਵੱਲੋਂ ਇਸ ਸੈਗਮੈਂਟ ’ਚ ਵਾਹਨ ਪੇਸ਼ ਕੀਤੇ ਜਾ ਰਹੇ ਹਨ। ਕਈ ਲੋਕ ਹੁਣ ਪੈਟਰੋਲ ਸਕੂਟਰ ਦੀ ਬਜਾਏ ਇਲੈਕਟ੍ਰਿਕ ਸਕੂਟਰ ਚਲਾ ਰਹੇ ਹਨ। ਪਰ ਪਹਿਲੀ ਵਾਰ ਇਲੈਕਟ੍ਰਿਕ ਸਕੂਟਰ ਚਲਾਉਂਦੇ ਸਮੇਂ ਕੁਝ ਲੋਕ ਲਾਪਰਵਾਹੀ ਕਰਦੇ ਹਨ, ਜਿਸ ਕਾਰਨ ਸਕੂਟਰ ਨੂੰ ਨੁਕਸਾਨ ਹੋ ਸਕਦਾ ਹੈ। ਪਹਿਲੀ ਵਾਰ ਸਕੂਟਰ ਚਲਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ? ਆਓ ਜਾਣਦੇ ਹਾਂ।
ਤੁਰੰਤ ਸਪੀਡ ਨਾ ਵਧਾਓ
ਪੈਟਰੋਲ ਸਕੂਟਰ ਦੀ ਤਰ੍ਹਾਂ ਕਈ ਲੋਕ ਇਲੈਕਟ੍ਰਿਕ ਸਕੂਟਰ ਨੂੰ ਵੀ ਚਲਾਉਂਦੇ ਹੀ ਤੁਰੰਤ ਸਪੀਡ ਵਧਾ ਦਿੰਦੇ ਹਨ। ਇਸ ਤਰ੍ਹਾਂ ਇਲੈਕਟ੍ਰਿਕ ਸਕੂਟਰ ਚਲਾਉਣ ਨਾਲ ਬੈਟਰੀ ’ਤੇ ਮਾੜਾ ਅਸਰ ਪੈ ਸਕਦਾ ਹੈ ਤੇ ਬੈਟਰੀ ਤੇਜ਼ੀ ਨਾਲ ਡਿਸਚਾਰਜ ਹੋਣ ਲੱਗਦੀ ਹੈ। ਇਸ ਦੀ ਬਜਾਏ ਸਕੂਟਰ ਦੀ ਸਪੀਡ ਨੂੰ ਹੌਲੀ-ਹੌਲੀ ਵਧਾਉਣਾ ਚਾਹੀਦਾ ਹੈ।
ਧੁੱਪ ’ਚ ਖੜ੍ਹਾ ਨਾ ਰੱਖੋ
ਜਿੱਥੇ ਪੈਟਰੋਲ ਸਕੂਟਰ ਨੂੰ ਧੁੱਪ ’ਚ ਖੜ੍ਹਾ ਕਰਨ ਨਾਲ ਆਮ ਤੌਰ ’ਤੇ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ, ਉੱਥੇ ਇਲੈਕਟ੍ਰਿਕ ਸਕੂਟਰ ਨੂੰ ਚਲਾਉਣ ਤੋਂ ਬਾਅਦ ਘੰਟਿਆਂ ਤੱਕ ਸਿੱਧੀ ਧੁੱਪ ’ਚ ਖੜ੍ਹਾ ਰੱਖਣ ਨਾਲ ਨੁਕਸਾਨ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਸਕੂਟਰ ਨੂੰ ਛਾਂ ਵਾਲੀ ਥਾਂ ਜਾਂ ਦਰੱਖਤ ਹੇਠਾਂ ਖੜ੍ਹਾ ਕਰਨਾ ਬਿਹਤਰ ਹੈ।
ਤੁਰੰਤ ਚਾਰਜ ਨਾ ਕਰੋ
ਸਕੂਟਰ ਚਲਾ ਕੇ ਘਰ ਪਹੁੰਚਣ ਤੋਂ ਬਾਅਦ ਕੁਝ ਲੋਕ ਤੁਰੰਤ ਉਸ ਨੂੰ ਚਾਰਜਿੰਗ ’ਤੇ ਲਗਾ ਦਿੰਦੇ ਹਨ। ਅਜਿਹਾ ਕਰਨ ਨਾਲ ਵੀ ਬੈਟਰੀ ’ਤੇ ਮਾੜਾ ਅਸਰ ਪੈਣ ਦਾ ਖਤਰਾ ਰਹਿੰਦਾ ਹੈ। ਇਸ ਦੀ ਬਜਾਏ ਸਕੂਟਰ ਨੂੰ ਖੜ੍ਹਾ ਕਰਨ ਤੋਂ ਬਾਅਦ ਲਗਭਗ ਅੱਧਾ ਜਾਂ ਇੱਕ ਘੰਟਾ ਇੰਤਜ਼ਾਰ ਕਰਕੇ ਚਾਰਜ ਕਰਨਾ ਬਿਹਤਰ ਹੈ। ਇਸ ਨਾਲ ਬੈਟਰੀ ਦੀ ਉਮਰ ਵਧਾਉਣ ’ਚ ਮਦਦ ਮਿਲ ਸਕਦੀ ਹੈ।
ਫਾਸਟ ਚਾਰਜਿੰਗ ਦੀ ਲਗਾਤਾਰ ਵਰਤੋਂ ਨਾ ਕਰੋ
ਨਵੇਂ ਸਕੂਟਰਾਂ ’ਚ ਫਾਸਟ ਚਾਰਜਿੰਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਕਾਰਨ ਲੋਕ ਸਮਾਂ ਬਚਾਉਣ ਲਈ ਆਪਣੇ ਸਕੂਟਰ ਨੂੰ ਵਾਰ-ਵਾਰ ਫਾਸਟ ਚਾਰਜਰ ਨਾਲ ਚਾਰਜ ਕਰਦੇ ਹਨ। ਜੇਕਰ ਲੰਬੇ ਸਮੇਂ ਤੱਕ ਇਸ ਤਰ੍ਹਾਂ ਚਾਰਜਿੰਗ ਕੀਤੀ ਜਾਵੇ ਤਾਂ ਬੈਟਰੀ ਦੀ ਉਮਰ ਕਾਫ਼ੀ ਤੇਜ਼ੀ ਨਾਲ ਘੱਟ ਹੋ ਸਕਦੀ ਹੈ। ਇਸ ਦੀ ਬਜਾਏ ਸਕੂਟਰ ਨੂੰ ਆਮ ਚਾਰਜਰ ਨਾਲ ਚਾਰਜ ਕਰੋ ਤੇ ਜਦੋਂ ਜ਼ਰੂਰਤ ਹੋਵੇ, ਉਦੋਂ ਹੀ ਫਾਸਟ ਚਾਰਜਰ ਦੀ ਵਰਤੋਂ ਕਰੋ।