- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੀਕਸ ਮੁਤਾਬਕ, iPhone 18 Fold ’ਚ 12GB RAM ਤੇ ਚਾਰ ਸਟੋਰੇਜ ਆਪਸ਼ਨ ਮਿਲ ਸਕਦੇ ਹਨ, ਜਿਨ੍ਹਾਂ ’ਚ 256GB, 512GB, 1TB ਤੇ 2TB ਸ਼ਾਮਲ ਹਨ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ iPhone 18 Fold ’ਚ 24-ਮੈਗਾਪਿਕਸਲ ਦਾ ਫਰੰਟ ਕੈਮਰਾ ਤੇ ਬੈਕ ਪੈਨਲ ’ਤੇ ਦੋ ਰੀਅਰ ਕੈਮਰੇ ਦਿੱਤੇ ਜਾ ਸਕਦੇ ਹਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Apple ਦੇ ਪਹਿਲੇ ਫੋਲਡੇਬਲ iPhone ਦੀ ਕੀਮਤ 2,000 ਡਾਲਰ (ਲਗਭਗ 1,89,000 ਰੁਪਏ) ਤੋਂ ਵੱਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਸਾਹਮਣੇ ਆਏ ਲੀਕਸ ’ਚ ਵੀ ਇਸ ਡਿਵਾਈਸ ਦੇ ਕਾਫ਼ੀ ਮਹਿੰਗਾ ਹੋਣ ਦੇ ਸੰਕੇਤ ਮਿਲੇ ਸਨ। ਹੁਣ ਇੱਕ ਨਵੀਂ ਰਿਪੋਰਟ ’ਚ ਇਸ ਦੀ ਅਨੁਮਾਨਿਤ ਕੀਮਤ ਦੇ ਨਾਲ-ਨਾਲ Apple ਦੇ ਪਹਿਲੇ ਫੋਲਡੇਬਲ ਹੈਂਡਸੈੱਟ ਦੇ ਕਈ ਸੰਭਾਵਿਤ ਫੀਚਰਜ਼ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਰਿਪੋਰਟ Apple ਦੇ 9 ਸਤੰਬਰ ਨੂੰ ਹੋਣ ਵਾਲੇ ਇਵੈਂਟ ਤੋਂ ਠੀਕ ਪਹਿਲਾਂ ਆਈ ਹੈ, ਜਿੱਥੇ ਇਸ ਡਿਵਾਈਸ ਨੂੰ iPhone 18 Pro ਤੇ iPhone 18 Pro Max ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਉੱਥੇ ਹੀ ਸਟੈਂਡਰਡ iPhone 18 ਮਾਡਲ ਬਾਅਦ ’ਚ ਬਾਜ਼ਾਰ ’ਚ ਆ ਸਕਦੇ ਹਨ।
ਫੋਲਡੇਬਲ iPhone ਦੀ ਸੰਭਾਵਿਤ ਕੀਮਤ ਤੇ ਸਪੈਸੀਫਿਕੇਸ਼ਨ
ਮਾਰਕੀਟ ਰਿਸਰਚ ਫਰਮ TrendForce ਦਾ ਅਨੁਮਾਨ ਹੈ ਕਿ Apple ਦੇ ਫੋਲਡੇਬਲ iPhone 18 Fold ਦੀ ਕੀਮਤ 2,099 ਡਾਲਰ (ਲਗਭਗ 1,98,300 ਰੁਪਏ) ਤੋਂ ਸ਼ੁਰੂ ਹੋਵੇਗੀ ਤੇ ਸਟੋਰੇਜ ਕਨਫਿਗਰੇਸ਼ਨ ਦੇ ਆਧਾਰ ’ਤੇ ਇਹ 2,299 ਡਾਲਰ (ਲਗਭਗ 2,17,200 ਰੁਪਏ) ਤੱਕ ਜਾ ਸਕਦੀ ਹੈ। ਇਸ ਦੇ ਸਭ ਤੋਂ ਹਾਈ-ਐਂਡ ਵੇਰੀਐਂਟ ਦੀ ਕੀਮਤ 3,000 ਡਾਲਰ (ਲਗਭਗ 2,83,500 ਰੁਪਏ) ਤੋਂ ਵੀ ਵੱਧ ਹੋ ਸਕਦੀ ਹੈ। ਇਹ ਕੀਮਤ ਅਮਰੀਕਾ ’ਚ 1,199 ਡਾਲਰ (ਕਰੀਬ 1,13,300 ਰੁਪਏ) ਤੋਂ ਸ਼ੁਰੂ ਹੋਣ ਵਾਲੇ iPhone 17 Pro Max ਨਾਲੋਂ ਕਾਫ਼ੀ ਜ਼ਿਆਦਾ ਹੋਵੇਗੀ।
iPhone 18 Fold ਨੂੰ ਲੈ ਕੇ ਚਰਚਾ ਹੈ ਕਿ ਇਸ ਨੂੰ iPhone Ultra ਦੇ ਨਾਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ’ਚ ਬਾਹਰ ਵੱਲ 5.5-ਇੰਚ ਦਾ OLED ਡਿਸਪਲੇਅ ਤੇ ਅੰਦਰ 7.8-ਇੰਚ ਦਾ ਵੱਡਾ OLED ਪੈਨਲ ਮਿਲਣ ਦੀ ਉਮੀਦ ਹੈ। ਇਸ ਦੇ ਇਨਰ ਡਿਸਪਲੇਅ ’ਚ 120Hz ਤੱਕ ਰਿਫ੍ਰੈਸ਼ ਰੇਟ ਵਾਲਾ ProMotion ਸਪੋਰਟ ਦਿੱਤਾ ਜਾ ਸਕਦਾ ਹੈ। iPhone 18 Fold ’ਚ ਨਵਾਂ A20 Pro ਚਿਪਸੈੱਟ ਮਿਲ ਸਕਦਾ ਹੈ, ਜਿਸ ਨੂੰ TSMC ਦੀ ਲੇਟੈਸਟ 2nm ਪ੍ਰੋਸੈਸ ਤਕਨਾਲੋਜੀ ’ਤੇ ਤਿਆਰ ਕੀਤੇ ਜਾਣ ਦੀ ਖ਼ਬਰ ਹੈ। ਇਹ ਪ੍ਰੋਸੈਸਰ ਆਨ-ਡਿਵਾਈਸ AI ਟਾਸਕਸ ਲਈ ਬਿਹਤਰ ਪਰਫਾਰਮੈਂਸ ਤੇ ਬਿਹਤਰ ਪਾਵਰ ਐਫਿਸ਼ੈਂਸੀ ਦੇ ਸਕਦਾ ਹੈ।
.jpg)
ਲੀਕਸ ਮੁਤਾਬਕ, iPhone 18 Fold ’ਚ 12GB RAM ਤੇ ਚਾਰ ਸਟੋਰੇਜ ਆਪਸ਼ਨ ਮਿਲ ਸਕਦੇ ਹਨ, ਜਿਨ੍ਹਾਂ ’ਚ 256GB, 512GB, 1TB ਤੇ 2TB ਸ਼ਾਮਲ ਹਨ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ iPhone 18 Fold ’ਚ 24-ਮੈਗਾਪਿਕਸਲ ਦਾ ਫਰੰਟ ਕੈਮਰਾ ਤੇ ਬੈਕ ਪੈਨਲ ’ਤੇ ਦੋ ਰੀਅਰ ਕੈਮਰੇ ਦਿੱਤੇ ਜਾ ਸਕਦੇ ਹਨ। ਇਸ ਰੀਅਰ ਸੈੱਟਅਪ ’ਚ 48-ਮੈਗਾਪਿਕਸਲ ਦਾ ਮੇਨ ਵਾਈਡ ਕੈਮਰਾ ਤੇ 48-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਸ਼ਾਮਲ ਹੋਣ ਦੀ ਉਮੀਦ ਹੈ।
ਸਿਕਿਊਰਿਟੀ ਲਈ ਇਸ ਫੋਲਡੇਬਲ ਫੋਨ ’ਚ Face ID ਦੀ ਥਾਂ ਰਵਾਇਤੀ ਕੈਪੇਸਿਟਿਵ ਫਿੰਗਰਪ੍ਰਿੰਟ ਸੈਂਸਰ ਦੇ ਨਾਲ Touch ID ਦੀ ਵਰਤੋਂ ਕੀਤੀ ਜਾ ਸਕਦੀ ਹੈ। iPhone 18 Fold ’ਚ ਰੋਜ਼ਾਨਾ ਵਰਤੋਂ ਲਈ ਸਲਿਮ ਡਿਜ਼ਾਈਨ ਬਣਾਈ ਰੱਖਣ ਤੇ ਸਕ੍ਰੀਨ ਦੀ ਕ੍ਰੀਜ਼ ਨੂੰ ਘੱਟ ਤੋਂ ਘੱਟ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। Apple ਨੇ ਇਸ ਸੰਤੁਲਨ ਨੂੰ ਹਾਸਲ ਕਰਨ ਲਈ ਹਾਰਡਵੇਅਰ ’ਚ ਕੁਝ ਸਮਝੌਤੇ ਕੀਤੇ ਹਨ, ਜਿਸ ’ਚ ਵੱਡੇ ਕੈਮਰਾ ਮੋਡੀਊਲ ਦੀ ਬਜਾਏ ਸਿਰਫ਼ ਦੋ ਰੀਅਰ ਕੈਮਰਿਆਂ ਦੀ ਵਰਤੋਂ ਵੀ ਸ਼ਾਮਲ ਹੈ। ਦੇਰੀ ਨਾਲ ਸ਼ਿਪਮੈਂਟ ਸ਼ੁਰੂ ਹੋਣ ਤੇ ਸੀਮਤ ਪ੍ਰੋਡਕਸ਼ਨ ਤੇ ਇਨਵੈਂਟਰੀ ਕਾਰਨ ਸ਼ੁਰੂਆਤ ’ਚ iPhone Ultra ਦੇ ਫੋਲਡੇਬਲ ਸਮਾਰਟਫੋਨ ਮਾਰਕੀਟ ’ਤੇ ਸੀਮਤ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਅਨੁਮਾਨ ਹੈ ਕਿ ਸਾਲ 2026 ’ਚ ਗਲੋਬਲ ਸਮਾਰਟਫੋਨ ਮਾਰਕੀਟ ’ਚ ਫੋਲਡੇਬਲ ਫੋਨਾਂ ਦੀ ਹਿੱਸੇਦਾਰੀ ਲਗਭਗ 2 ਫੀਸਦੀ ਹੀ ਰਹੇਗੀ।
Apple ਇਸ ਆਟਮ ਸੀਜ਼ਨ ’ਚ iPhone Ultra ਦੇ ਨਾਲ iPhone 18 Pro ਅਤੇ iPhone 18 Pro Max ਨੂੰ ਪੇਸ਼ ਕਰ ਸਕਦਾ ਹੈ, ਜਦਕਿ ਰੈਗੂਲਰ iPhone 18 ਮਾਡਲ 2027 ਦੀ ਸ਼ੁਰੂਆਤ ’ਚ ਆ ਸਕਦੇ ਹਨ। ਇਸ ਸਾਲ ਆਉਣ ਵਾਲੇ ਤਿੰਨਾਂ ਮਾਡਲਾਂ ’ਚ A20 Pro ਚਿਪ, ਨਵਾਂ ਕੂਲਿੰਗ ਸਿਸਟਮ, ਬਿਹਤਰ ਡਿਸਪਲੇਅ, ਅਪਗ੍ਰੇਡਡ ਕੈਮਰਾ ਤੇ ਵੱਡੀ ਬੈਟਰੀ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ Pro ਮਾਡਲਾਂ ’ਚ ਮਕੈਨਿਕਲ ਵੇਰੀਏਬਲ ਅਪਰਚਰ ਦਾ ਫੀਚਰ ਵੀ ਮਿਲ ਸਕਦਾ ਹੈ।
ਮੈਮੋਰੀ (RAM/ਸਟੋਰੇਜ) ਦੀ ਵਧਦੀ ਲਾਗਤ ਕਾਰਨ iPhone 18 ਲਾਈਨਅਪ ਦੀਆਂ ਕੀਮਤਾਂ ਪਹਿਲਾਂ ਨਾਲੋਂ ਜ਼ਿਆਦਾ ਵਧ ਸਕਦੀਆਂ ਹਨ। ਕੀਮਤਾਂ ’ਚ ਕਰੀਬ 10 ਤੋਂ 20 ਫੀਸਦੀ ਤੱਕ ਵਾਧੇ ਦਾ ਅਨੁਮਾਨ ਹੈ। 2026 ਦੀ ਤੀਜੀ ਤਿਮਾਹੀ ’ਚ 256GB Pro ਮਾਡਲ ਲਈ ਮੈਮੋਰੀ ਦੀ ਲਾਗਤ ਪਿਛਲੇ ਸਾਲ ਦੇ ਮੁਕਾਬਲੇ ਕਰੀਬ 400 ਫੀਸਦੀ ਜ਼ਿਆਦਾ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਹੋਰ ਕੰਪੋਨੈਂਟਸ ’ਚ ਕੀਤੀ ਗਈ ਲਾਗਤ ਕਟੌਤੀ ਇਸ ਵਾਧੇ ਨੂੰ ਪੂਰੀ ਤਰ੍ਹਾਂ ਸੰਭਾਲਣ ਲਈ ਕਾਫ਼ੀ ਨਹੀਂ ਹੋ ਸਕਦੀ।
ਰਿਸਰਚ ਫਰਮ ਦਾ ਇਹ ਵੀ ਮੰਨਣਾ ਹੈ ਕਿ ਹਾਰਡਵੇਅਰ ਦੀ ਲਾਗਤ ਵਧਣ ਦੇ ਵਿਚਕਾਰ Apple ਦੀ ਪ੍ਰੋਫਿਟੇਬਿਲਟੀ ਨੂੰ ਬਰਕਰਾਰ ਰੱਖਣ ’ਚ Apple Intelligence ਕਲਾਊਡ ਸਰਵਿਸਿਜ਼ ਤੇ ਸਾਫਟਵੇਅਰ ਸਬਸਕ੍ਰਿਪਸ਼ਨਜ਼ ਦੀ ਭੂਮਿਕਾ ਹੁਣ ਕਾਫ਼ੀ ਜ਼ਿਆਦਾ ਵਧ ਜਾਵੇਗੀ।