Google Play Store ਨਾਲ Amazon ਦੀ ਧਮਾਕੇਦਾਰ ਐਂਟਰੀ, 3 ਨਵੇਂ ਟੈਬਲੇਟ ਲਾਂਚ; Alexa Tablet 12 Pro ਦੇ ਫੀਚਰਜ਼ ਨੇ ਖਿੱਚਿਆ Amazon ਨੇ ਆਪਣੇ ਟੈਬਲੇਟ ਲਾਈਨਅੱਪ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਕਰਦਿਆਂ ਨਵੀਂ Amazon Alexa Tablet ਸੀਰੀਜ਼ ਨੂੰ ਵਿਸ਼ਵ ਪੱਧਰ ’ਤੇ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ’ਚ ਤਿੰਨ ਮਾਡਲ—Alexa Tablet 8, Alexa Tablet 11 ਤੇ ਟਾਪ-ਐਂਡ Alexa Tablet 12 Pro ਸ਼ਾਮਲ ਹਨ।
Publish Date: Sat, 10 Oct 2026 01:43 PM (IST)
Updated Date: Sat, 10 Oct 2026 01:48 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। Amazon ਨੇ ਆਪਣੀ ਨਵੀਂ Amazon Alexa ਟੈਬਲੇਟ ਸੀਰੀਜ਼ ਨੂੰ ਵਿਸ਼ਵ ਪੱਧਰ ’ਤੇ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਹੁਣ ਯੂਜ਼ਰਜ਼ ਨੂੰ Google Play Store ਰਾਹੀਂ ਸਿੱਧੇ ਐਪਸ ਡਾਊਨਲੋਡ ਕਰਨ ਦੀ ਸਹੂਲਤ ਮਿਲੇਗੀ। ਇਸ ਨਵੀਂ ਸੀਰੀਜ਼ ’ਚ Amazon Alexa Tablet 8, Alexa Tablet 11 ਤੇ Alexa Tablet 12 Pro ਸ਼ਾਮਲ ਹਨ।
ਇਹ ਤਿੰਨੇ ਟੈਬਲੇਟ Alexa+ AI ਨਾਲ ਲੈਸ ਹਨ ਤੇ ਇਨ੍ਹਾਂ ’ਚ MediaTek ਚਿਪਸੈੱਟ ਦੇ ਨਾਲ 8GB ਤੱਕ ਰੈਮ ਮਿਲਦੀ ਹੈ। ਟਾਪ ਮਾਡਲ ’ਚ 16GB ਤੱਕ ਰੈਮ ਦਾ ਵਿਕਲਪ ਵੀ ਦਿੱਤਾ ਗਿਆ ਹੈ। Amazon Alexa Tablet 12 Pro ’ਚ 2.5K ਰੈਜ਼ੋਲਿਊਸ਼ਨ ਵਾਲੇ ਦੋ ਡਿਸਪਲੇਅ ਵਿਕਲਪ ਮਿਲਦੇ ਹਨ। ਇਸ ਤੋਂ ਇਲਾਵਾ, ਇਹ ਟੈਬਲੇਟ ਮੈਗਨੈਟਿਕ ਤਰੀਕੇ ਨਾਲ ਜੁੜਨ ਵਾਲੇ Pro Keyboard ਤੇ USI 2.0 Pro Pen ਨੂੰ ਵੀ ਸਪੋਰਟ ਕਰਦਾ ਹੈ।
Amazon Alexa Tablet 8, Tablet 11 ਤੇ Tablet 12 Pro ਦੀ ਕੀਮਤ ਤੇ ਉਪਲਬਧਤਾ Amazon Alexa Tablet 8 ਦੇ 4GB ਰੈਮ ਤੇ 64GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 229.99 ਡਾਲਰ (ਲਗਭਗ 19,300 ਰੁਪਏ) ਰੱਖੀ ਗਈ ਹੈ। ਇਹ ਗ੍ਰੇਫਾਈਟ, ਰੋਜ਼ੇਟ ਤੇ ਟੀਲ ਰੰਗਾਂ ’ਚ ਉਪਲਬਧ ਹੈ। Alexa Tablet 11 ਦੇ 8GB ਰੈਮ ਤੇ 64GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 329.99 ਡਾਲਰ (ਲਗਭਗ 27,700 ਰੁਪਏ) ਹੈ। ਇਹ ਮਾਡਲ ਗ੍ਰੇਫਾਈਟ, ਐਮੇਥਿਸਟ ਤੇ ਮਾਚਾ ਰੰਗਾਂ ’ਚ ਲਾਂਚ ਕੀਤਾ ਗਿਆ ਹੈ।
ਉੱਥੇ ਹੀ, ਟਾਪ-ਐਂਡ ਮਾਡਲ Amazon Alexa Tablet 12 Pro ਦੇ 8GB ਰੈਮ ਤੇ 128GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 499.99 ਡਾਲਰ (ਲਗਭਗ 42,000 ਰੁਪਏ) ਹੈ। ਇਸ ਦੇ ਨੈਨੋਮੈਟ ਡਿਸਪਲੇਅ ਵਾਲੇ ਵੇਰੀਐਂਟ ਦੀ ਸ਼ੁਰੂਆਤੀ ਕੀਮਤ 549.99 ਡਾਲਰ (ਲਗਭਗ 46,000 ਰੁਪਏ) ਰੱਖੀ ਗਈ ਹੈ। ਇਹ ਸਿਰਫ਼ ਗ੍ਰੇਫਾਈਟ ਰੰਗ ’ਚ ਉਪਲਬਧ ਹੋਵੇਗਾ।
Amazon ਨੇ ਇਨ੍ਹਾਂ ਨਵੇਂ ਟੈਬਲੇਟਾਂ ਦੇ ਨਾਲ Alexa Tablet Pro Keyboard ਤੇ Pro Pen ਵੀ ਲਾਂਚ ਕੀਤੇ ਹਨ। ਇਨ੍ਹਾਂ ਦੀ ਕੀਮਤ ਕ੍ਰਮਵਾਰ 149.99 ਡਾਲਰ (ਲਗਭਗ 14,000 ਰੁਪਏ) ਤੇ 89.99 ਡਾਲਰ (ਲਗਭਗ 8,000 ਰੁਪਏ) ਹੈ। ਇਹ ਤਿੰਨੇ ਮਾਡਲ ਅੱਜ ਤੋਂ ਹੀ Amazon ਤੇ Best Buy ਤੇ Target ਵਰਗੇ ਚੋਣਵੇਂ ਰਿਟੇਲ ਪਾਰਟਨਰਾਂ ਰਾਹੀਂ ਵਿਕਰੀ ਲਈ ਉਪਲਬਧ ਹਨ। ਉੱਤਰੀ ਅਮਰੀਕਾ ’ਚ ਇਨ੍ਹਾਂ ਦੀ ਸ਼ਿਪਿੰਗ 14 ਅਕਤੂਬਰ ਤੋਂ ਤੇ ਯੂਰਪੀ ਬਾਜ਼ਾਰਾਂ ’ਚ 19 ਅਕਤੂਬਰ ਤੋਂ ਸ਼ੁਰੂ ਹੋਵੇਗੀ।
Amazon Alexa Tablet 12 Pro ਦੇ ਸਪੈਸੀਫਿਕੇਸ਼ਨ Amazon ਦੇ ਇਹ ਸਾਰੇ ਨਵੇਂ ਟੈਬਲੇਟ Android ’ਤੇ ਚੱਲਦੇ ਹਨ ਤੇ ਇਨ੍ਹਾਂ ’ਚ Google Play Store ਦਾ ਪੂਰਾ ਸਪੋਰਟ ਮਿਲਦਾ ਹੈ। Amazon ਦੇ ਪੁਰਾਣੇ Fire Tablets ਕੰਪਨੀ ਦੇ ਆਪਣੇ Amazon Appstore ’ਤੇ ਚੱਲਦੇ ਸਨ ਤੇ ਉਨ੍ਹਾਂ ’ਚ ਅਧਿਕਾਰਤ ਤੌਰ ’ਤੇ Google Play Store ਉਪਲਬਧ ਨਹੀਂ ਸੀ। ਇਨ੍ਹਾਂ ’ਚ ਇੱਕ ਖ਼ਾਸ ‘Kindle Sanctuary’ ਮੋਡ ਦਿੱਤਾ ਗਿਆ ਹੈ, ਜੋ 20 ਘੰਟਿਆਂ ਤੱਕ ਪੜ੍ਹਨ ਦਾ ਸਮਾਂ ਦਿੰਦਾ ਹੈ। ਇਨ੍ਹਾਂ ਟੈਬਲੇਟਾਂ ’ਚ ਆਨ-ਸਕ੍ਰੀਨ ਇੰਟੈਲੀਜੈਂਸ ਤੇ ਹੈਂਡਸ-ਫ੍ਰੀ ਲਾਈਵ ਸੈਸ਼ਨਾਂ ਦੇ ਨਾਲ ਇਨ-ਬਿਲਟ Alexa+ AI ਵੀ ਮਿਲਦਾ ਹੈ। ਇਸ ਦੇ ਨਾਲ ਯੂਜ਼ਰ Prime Video, Audible ਤੇ Amazon Music ਦਾ ਵੀ ਲਾਭ ਲੈ ਸਕਦੇ ਹਨ।
Amazon Alexa Tablet 12 Pro ਸਟੈਂਡਰਡ ਡਿਸਪਲੇਅ ਤੇ ਨੈਨੋਮੈਟ ਡਿਸਪਲੇਅ—ਦੋਵਾਂ ਵਿਕਲਪਾਂ ’ਚ ਉਪਲਬਧ ਹੈ। ਨੈਨੋਮੈਟ ਵੇਰੀਐਂਟ ’ਚ ਸਕ੍ਰੀਨ ’ਤੇ ਪੈਣ ਵਾਲੇ ਰਿਫਲੈਕਸ਼ਨ ਤੇ ਚਮਕ ਨੂੰ ਘਟਾਉਣ ਲਈ ਐਂਟੀ-ਗਲੇਅਰ ਕੋਟਿੰਗ ਦਿੱਤੀ ਗਈ ਹੈ। ਇਸ ਲਈ ਕੰਪਨੀ ਨੇ Corning ਨਾਲ ਮਿਲ ਕੇ ਇੱਕ ਖ਼ਾਸ ਫੋਟੋਲਿਥੋਗ੍ਰਾਫੀ ਪ੍ਰਕਿਰਿਆ ’ਤੇ ਕੰਮ ਕੀਤਾ ਹੈ।
ਇਸ ’ਚ 12 ਇੰਚ ਦੀ ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ, 280 ppi ਪਿਕਸਲ ਡੈਨਸਿਟੀ ਤੇ 3:2 ਆਸਪੈਕਟ ਰੇਸ਼ੋ ਨਾਲ ਆਉਂਦੀ ਹੈ।
Alexa Tablet 12 Pro ’ਚ ਆਕਟਾ-ਕੋਰ MediaTek Dimensity 8400 ਚਿਪਸੈੱਟ ਦਿੱਤਾ ਗਿਆ ਹੈ। ਇਸ ਨੂੰ 16GB ਤੱਕ ਰੈਮ ਤੇ 256GB ਤੱਕ ਸਟੋਰੇਜ ਨਾਲ ਜੋੜਿਆ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ’ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਟੈਬਲੇਟ ’ਚ Wi-Fi 6E ਕਨੈਕਟੀਵਿਟੀ ਤੇ ਚਾਰ Dolby Atmos ਸਪੀਕਰ ਮਿਲਦੇ ਹਨ।
ਕੰਪਨੀ ਦਾ ਦਾਅਵਾ ਹੈ ਕਿ ਇਹ 16 ਘੰਟਿਆਂ ਤੱਕ ਵੀਡੀਓ ਪਲੇਬੈਕ ਦੇ ਸਕਦਾ ਹੈ। ਇਹ ਟੈਬਲੇਟ Alexa Tablet Pro Pen ਤੇ Pro Keyboard ਨੂੰ ਵੀ ਸਪੋਰਟ ਕਰਦਾ ਹੈ। Pro Pen ਇੱਕ USI 2.0 ਐਕਟਿਵ ਪੈਨ ਹੈ, ਜੋ 4,096 ਪੱਧਰਾਂ ਦੀ ਪ੍ਰੈਸ਼ਰ ਸੈਂਸਿਟਿਵਿਟੀ, ਟਿਲਟ ਡਿਟੈਕਸ਼ਨ, ਮੈਗਨੈਟਿਕ ਡੌਕਿੰਗ ਤੇ ਵਾਇਰਲੈੱਸ ਚਾਰਜਿੰਗ ਨਾਲ ਆਉਂਦਾ ਹੈ। ਦੂਜੇ ਪਾਸੇ, Pro Keyboard ਬਿਨਾਂ ਕਿਸੇ ਬਲੂਟੁੱਥ ਪੇਅਰਿੰਗ ਦੇ ਸਿੱਧਾ ਮੈਗਨੈਟ ਰਾਹੀਂ ਟੈਬਲੇਟ ਨਾਲ ਜੁੜ ਜਾਂਦਾ ਹੈ।
Amazon Alexa Tablet 11 ਤੇ Tablet 8 ਦੇ ਸਪੈਸੀਫਿਕੇਸ਼ਨ Amazon Alexa Tablet 11 ’ਚ 11 ਇੰਚ ਦੀ 2.5K ਡਿਸਪਲੇਅ ਮਿਲਦੀ ਹੈ, ਜਿਸ ’ਚ 276 ppi ਪਿਕਸਲ ਡੈਨਸਿਟੀ ਤੇ 90Hz ਤੱਕ ਦਾ ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। ਇਸ ਦਾ ਆਸਪੈਕਟ ਰੇਸ਼ੋ 16:10 ਹੈ। ਇਹ MediaTek 8189 ਚਿਪਸੈੱਟ ’ਤੇ ਕੰਮ ਕਰਦਾ ਹੈ, ਜਿਸ ਦੇ ਨਾਲ 8GB ਰੈਮ ਤੇ 128GB ਤੱਕ ਸਟੋਰੇਜ ਮਿਲਦੀ ਹੈ। ਇਸ ’ਚ ਦੋ Dolby Atmos ਸਪੀਕਰ ਵੀ ਦਿੱਤੇ ਗਏ ਹਨ। ਪਿਛਲੇ ਪਾਸੇ 8 ਮੈਗਾਪਿਕਸਲ ਦਾ ਕੈਮਰਾ ਤੇ ਫਰੰਟ ’ਤੇ ਸੈਲਫੀ ਤੇ ਵੀਡੀਓ ਕਾਲਾਂ ਲਈ 8 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ। ਕੰਪਨੀ ਮੁਤਾਬਕ, ਇਹ ਇੱਕ ਵਾਰ ਚਾਰਜ ਕਰਨ ’ਤੇ 15 ਘੰਟਿਆਂ ਤੱਕ ਦੀ ਬੈਟਰੀ ਲਾਈਫ ਦਿੰਦਾ ਹੈ।
ਅੰਤ ’ਚ, ਐਂਟਰੀ-ਲੈਵਲ Amazon Alexa Tablet 8 ’ਚ 8.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਵੀ ਆਕਟਾ-ਕੋਰ MediaTek 8189 ਚਿਪਸੈੱਟ ’ਤੇ ਕੰਮ ਕਰਦਾ ਹੈ, ਜਿਸ ਨੂੰ 4GB ਰੈਮ ਤੇ 128GB ਤੱਕ ਸਟੋਰੇਜ ਨਾਲ ਜੋੜਿਆ ਗਿਆ ਹੈ। ਇਸ ’ਚ Wi-Fi 6 ਕਨੈਕਟੀਵਿਟੀ ਮਿਲਦੀ ਹੈ। ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ Alexa Tablet 8 ’ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਟੈਬਲੇਟ 14 ਘੰਟਿਆਂ ਤੱਕ ਦੀ ਬੈਟਰੀ ਲਾਈਫ ਦਿੰਦਾ ਹੈ।