ਗਲਤੀ ਨਾਲ ਡਿਲੀਟ ਹੋ ਗਈਆਂ ਜ਼ਰੂਰੀ ਫੋਟੋਆਂ? ਇੰਝ ਕਰੋ Android ਫੋਨ ਤੋਂ Recover, ਜਾਣੋ ਸਭ ਤੋਂ ਆਸਾਨ ਤਰੀਕਾ ਜੇਕਰ ਤੁਸੀਂ ਬਹੁਤ ਜ਼ਿਆਦਾ ਤਸਵੀਰਾਂ ਖਿੱਚਦੇ ਹੋ ਤਾਂ ਤੁਹਾਡੇ Android ਫੋਨ ਦੀ ਗੈਲਰੀ ਜਲਦੀ ਭਰ ਸਕਦੀ ਹੈ। ਕਈ ਵਾਰ ਸਟੋਰੇਜ ਖਾਲੀ ਕਰਨ ਦੇ ਚੱਕਰ 'ਚ ਇੱਕੋ ਵਾਰ ਕਈ ਤਸਵੀਰਾਂ ਸਿਲੈਕਟ ਕਰਕੇ ਡਿਲੀਟ ਕਰਦੇ ਸਮੇਂ ਕੋਈ ਜ਼ਰੂਰੀ ਫੋਟੋ ਵੀ ਗਲਤੀ ਨਾਲ ਡਿਲੀਟ ਹੋ ਜਾਂਦੀ ਹੈ।
Publish Date: Thu, 03 Sep 2026 11:18 AM (IST)
Updated Date: Thu, 03 Sep 2026 11:21 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ - ਜੇਕਰ ਤੁਸੀਂ ਬਹੁਤ ਜ਼ਿਆਦਾ ਤਸਵੀਰਾਂ ਖਿੱਚਦੇ ਹੋ ਤਾਂ ਤੁਹਾਡੇ Android ਫੋਨ ਦੀ ਗੈਲਰੀ ਜਲਦੀ ਭਰ ਸਕਦੀ ਹੈ। ਕਈ ਵਾਰ ਸਟੋਰੇਜ ਖਾਲੀ ਕਰਨ ਦੇ ਚੱਕਰ 'ਚ ਇੱਕੋ ਵਾਰ ਕਈ ਤਸਵੀਰਾਂ ਸਿਲੈਕਟ ਕਰਕੇ ਡਿਲੀਟ ਕਰਦੇ ਸਮੇਂ ਕੋਈ ਜ਼ਰੂਰੀ ਫੋਟੋ ਵੀ ਗਲਤੀ ਨਾਲ ਡਿਲੀਟ ਹੋ ਜਾਂਦੀ ਹੈ।
ਯੂਜ਼ਰਜ਼ ਨੂੰ ਅਜਿਹੇ ਨੁਕਸਾਨ ਤੋਂ ਬਚਾਉਣ ਲਈ Android ਫੋਨ ਤਸਵੀਰਾਂ ਨੂੰ ਤੁਰੰਤ ਹਮੇਸ਼ਾ ਲਈ ਡਿਲੀਟ ਨਹੀਂ ਕਰਦੇ। ਇਸ ਦੀ ਬਜਾਏ ਡਿਲੀਟ ਕੀਤੀਆਂ ਫੋਟੋਆਂ ਫੋਨ ਦੇ Recycle Bin 'ਚ ਚਲੀਆਂ ਜਾਂਦੀਆਂ ਹਨ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਲੈਪਟਾਪ 'ਚ ਡਿਲੀਟ ਕੀਤੀਆਂ ਫਾਈਲਾਂ Trash Bin 'ਚ ਚਲੀਆਂ ਜਾਂਦੀਆਂ ਹਨ।
ਇਹ ਫੋਟੋਆਂ ਤੁਹਾਡੇ Android ਫੋਨ ਦੇ Recently Deleted ਫੋਲਡਰ 'ਚ ਲਗਭਗ 30 ਦਿਨਾਂ ਤੱਕ ਸੁਰੱਖਿਅਤ ਰਹਿੰਦੀਆਂ ਹਨ, ਜਿਸ ਤੋਂ ਬਾਅਦ ਹੀ ਇਹ ਹਮੇਸ਼ਾ ਲਈ ਡਿਲੀਟ ਹੁੰਦੀਆਂ ਹਨ। ਇਸ ਨਾਲ ਤੁਹਾਨੂੰ ਆਪਣੀਆਂ ਤਸਵੀਰਾਂ ਵਾਪਸ ਲਿਆਉਣ ਲਈ ਕਾਫ਼ੀ ਸਮਾਂ ਮਿਲ ਜਾਂਦਾ ਹੈ।
ਜੇਕਰ ਤੁਸੀਂ ਵੀ ਗਲਤੀ ਨਾਲ ਡਿਲੀਟ ਹੋਈਆਂ ਤਸਵੀਰਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਸਟੈਪਸ ਫਾਲੋ ਕਰੋ।
ਫੋਨ ਦੀ Gallery ਤੋਂ ਡਿਲੀਟ ਕੀਤੀਆਂ ਫੋਟੋਆਂ ਕਿਵੇਂ Recover ਕਰੀਏ?
1. ਜੇਕਰ ਫੋਟੋ 30 ਦਿਨਾਂ ਦੇ ਅੰਦਰ ਡਿਲੀਟ ਹੋਈ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਫੋਨ 'ਚ Photos ਜਾਂ Gallery ਐਪ ਖੋਲ੍ਹੋ।
2. ਸਕ੍ਰੀਨ ਦੇ ਹੇਠਾਂ ਦਿਖ ਰਹੇ Albums ਆਪਸ਼ਨ 'ਤੇ ਟੈਪ ਕਰੋ, ਤਾਂ ਜੋ ਸਾਰੇ ਐਲਬਮ ਦਿਖਾਈ ਦੇਣ।
3. ਹੁਣ ਆਪਣੇ ਫੋਨ ਦੇ ਮਾਡਲ ਦੇ ਹਿਸਾਬ ਨਾਲ ਉੱਪਰ ਜਾਂ ਹੇਠਾਂ ਸਕ੍ਰੋਲ ਕਰਕੇ Recently Deleted ਫੋਲਡਰ ਲੱਭੋ।
4. Recently Deleted ਫੋਲਡਰ 'ਤੇ ਟੈਪ ਕਰਕੇ ਇਸਨੂੰ ਖੋਲ੍ਹੋ।
5. ਇੱਥੇ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾਈ ਦੇਣਗੀਆਂ ਜੋ ਹਾਲ ਹੀ 'ਚ ਡਿਲੀਟ ਕੀਤੀਆਂ ਗਈਆਂ ਹਨ।
6. ਹੁਣ ਸਕ੍ਰੀਨ ਦੇ ਉੱਪਰ ਸੱਜੇ ਕੋਨੇ 'ਚ ਦਿਖ ਰਹੇ ਤਿੰਨ ਡਾਟਸ 'ਤੇ ਟੈਪ ਕਰੋ।
7. ਇਸ ਤੋਂ ਬਾਅਦ Select 'ਤੇ ਕਲਿੱਕ ਕਰੋ ਅਤੇ ਜਿਨ੍ਹਾਂ ਫੋਟੋਆਂ ਨੂੰ ਵਾਪਸ ਲਿਆਉਣਾ ਹੈ, ਉਨ੍ਹਾਂ ਨੂੰ ਚੁਣੋ।
8. ਜੇਕਰ ਤੁਸੀਂ ਸਾਰੀਆਂ ਤਸਵੀਰਾਂ ਵਾਪਸ ਲਿਆਉਣਾ ਚਾਹੁੰਦੇ ਹੋ ਤਾਂ Select All 'ਤੇ ਵੀ ਟੈਪ ਕਰ ਸਕਦੇ ਹੋ।
9. ਇਸ ਤੋਂ ਬਾਅਦ Restore 'ਤੇ ਟੈਪ ਕਰੋ।
Recover ਕੀਤੀਆਂ ਤਸਵੀਰਾਂ ਆਪਣੇ ਆਪ ਉਸੇ Original Folder 'ਚ ਵਾਪਸ ਚਲੀਆਂ ਜਾਣਗੀਆਂ, ਜਿੱਥੋਂ ਉਹ ਡਿਲੀਟ ਕੀਤੀਆਂ ਗਈਆਂ ਸਨ।
Google Photos ਐਪ ਤੋਂ ਡਿਲੀਟ ਕੀਤੀਆਂ ਫੋਟੋਆਂ ਕਿਵੇਂ ਵਾਪਸ ਲਿਆਈਏ? 1. ਸਭ ਤੋਂ ਪਹਿਲਾਂ ਆਪਣੇ Android ਫੋਨ 'ਚ Google Photos ਐਪ ਖੋਲ੍ਹੋ।
2. ਸਕ੍ਰੀਨ ਦੇ ਹੇਠਾਂ ਦਿਖ ਰਹੇ Collections ਆਪਸ਼ਨ 'ਤੇ ਟੈਪ ਕਰੋ।
3. ਹੁਣ ਸਕ੍ਰੀਨ ਦੇ ਉੱਪਰ ਸੱਜੇ ਕੋਨੇ 'ਚ ਦਿਖ ਰਹੇ Bin (ਜਾਂ Trash) ਆਪਸ਼ਨ 'ਤੇ ਕਲਿੱਕ ਕਰੋ।
4. ਇੱਥੇ ਉਨ੍ਹਾਂ ਤਸਵੀਰਾਂ ਨੂੰ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ Recover ਕਰਨਾ ਚਾਹੁੰਦੇ ਹੋ।
5. ਸਿਲੈਕਟ ਕਰਨ ਤੋਂ ਬਾਅਦ ਸਿਰਫ਼ ਚੁਣੀਆਂ ਹੋਈਆਂ ਤਸਵੀਰਾਂ ਵਾਪਸ ਲਿਆਉਣ ਲਈ Restore 'ਤੇ ਟੈਪ ਕਰੋ।
6. ਜੇਕਰ ਤੁਸੀਂ Recycle Bin 'ਚ ਪਈਆਂ ਸਾਰੀਆਂ ਫੋਟੋਆਂ ਇੱਕੋ ਵਾਰ ਵਾਪਸ ਲਿਆਉਣਾ ਚਾਹੁੰਦੇ ਹੋ ਤਾਂ ਸਕ੍ਰੀਨ ਦੇ ਹੇਠਾਂ ਖੱਬੇ ਪਾਸੇ ਦਿਖ ਰਹੇ Restore All ਆਪਸ਼ਨ 'ਤੇ ਟੈਪ ਕਰੋ।