8,000mAh ਬੈਟਰੀ ਵਾਲਾ Vivo ਦਾ ਨਵਾਂ 5G ਫੋਨ ਲਾਂਚ, Snapdragon ਪ੍ਰੋਸੈਸਰ ਤੇ 6.87-ਇੰਚ ਦੀ 120Hz ਡਿਸਪਲੇਅ ਵੀ
ਵੀਵੋ ਨੇ ਚੀਨ ’ਚ ਆਪਣਾ ਨਵਾਂ ਸਮਾਰਟਫੋਨ Vivo Y600i ਲਾਂਚ ਕੀਤਾ ਹੈ, ਜਿਸ ’ਚ 8,000mAh ਦੀ ਵੱਡੀ ਬੈਟਰੀ, 120Hz ਡਿਸਪਲੇਅ ਤੇ IP69/IP68 ਰੇਟਿੰਗ ਵਰਗੀਆਂ ਖੂਬੀਆਂ ਦਿੱਤੀਆਂ ਗਈਆਂ ਹਨ।
Publish Date: Fri, 25 Sep 2026 11:28 AM (IST)
Updated Date: Fri, 25 Sep 2026 11:30 AM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Vivo ਨੇ ਆਪਣੇ ਹੋਮ ਮਾਰਕੀਟ ਚੀਨ ’ਚ Y-ਸੀਰੀਜ਼ ਦਾ ਨਵਾਂ ਸਮਾਰਟਫੋਨ Vivo Y600i ਲਾਂਚ ਕੀਤਾ ਹੈ। ਇਹ ਉਸ ਦੀ Y-ਸੀਰੀਜ਼ ਦਾ ਤੀਜਾ ਫੋਨ ਹੈ। ਕੰਪਨੀ ਇਸ ਤੋਂ ਪਹਿਲਾਂ Vivo Y600 Turbo ਤੇ Y600 Pro ਲਾਂਚ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਸਮਾਰਟਫੋਨਾਂ ’ਚ ਕ੍ਰਮਵਾਰ 9,020mAh ਤੇ 10,200mAh ਦੀ ਬੈਟਰੀ ਦਿੱਤੀ ਗਈ ਸੀ। ਹੁਣ ਕੰਪਨੀ ਵੱਲੋਂ ਲਾਂਚ ਕੀਤੇ ਗਏ ਨਵੇਂ Y600i ਸਮਾਰਟਫੋਨ ’ਚ ਵੀ 8,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵੀਵੋ ਦਾ ਇਹ ਫੋਨ ਮਜ਼ਬੂਤ ਬਿਲਡ ਤੇ 120Hz ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ।
Vivo Y600i ਦੇ ਸਪੈਸੀਫਿਕੇਸ਼ਨ ਤੇ ਫੀਚਰ Vivo Y600i ਸਮਾਰਟਫੋਨ ’ਚ 6.87-ਇੰਚ ਦੀ LCD ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1592 x 720 ਪਿਕਸਲ ਤੇ ਰਿਫ੍ਰੈਸ਼ ਰੇਟ 120Hz ਹੈ। ਇਸ ਡਿਸਪਲੇਅ ਦੀ ਵੱਧ ਤੋਂ ਵੱਧ ਬ੍ਰਾਈਟਨੈੱਸ 1,300 ਨਿਟਸ ਹੈ ਤੇ ਇਹ DC ਡਿਮਿੰਗ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਹ ਫੋਨ ਸਾਫਟਵੇਅਰ ਪੱਧਰ ’ਤੇ ਲੋਅ ਬਲੂ-ਲਾਈਟ ਪ੍ਰੋਟੈਕਸ਼ਨ ਲਈ TÜV Rheinland ਸਰਟੀਫਿਕੇਸ਼ਨ ਨਾਲ ਆਉਂਦਾ ਹੈ। ਕੰਪਨੀ ਨੇ ਇਸ ਫੋਨ ਨੂੰ 8,000mAh ਦੀ ਬੈਟਰੀ ਨਾਲ ਬਾਜ਼ਾਰ ’ਚ ਉਤਾਰਿਆ ਹੈ। ਇਸ ਦੇ ਨਾਲ ਫੋਨ ’ਚ 44W ਤੱਕ ਵਾਇਰਡ ਚਾਰਜਿੰਗ ਤੇ ਰਿਵਰਸ ਚਾਰਜਿੰਗ ਦਾ ਸਪੋਰਟ ਵੀ ਦਿੱਤਾ ਗਿਆ ਹੈ। ਵੀਵੋ ਦਾ ਕਹਿਣਾ ਹੈ ਕਿ 1,500 ਚਾਰਜਿੰਗ ਸਾਈਕਲ ਪੂਰੇ ਹੋਣ ਤੋਂ ਬਾਅਦ ਵੀ ਇਸ ਦੀ ਬੈਟਰੀ 80 ਫੀਸਦੀ ਸਮਰੱਥਾ ਬਰਕਰਾਰ ਰੱਖੇਗੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ਤੋਂ ਬਾਅਦ ਫੋਨ 25 ਘੰਟਿਆਂ ਤੱਕ ਸ਼ਾਰਟ ਵੀਡੀਓ ਪਲੇਬੈਕ ਤੇ 16 ਘੰਟਿਆਂ ਤੱਕ ਨੈਵੀਗੇਸ਼ਨ ਲਈ ਬੈਕਅਪ ਦੇ ਸਕਦਾ ਹੈ।
ਵੀਵੋ ਦਾ ਇਹ ਫੋਨ Qualcomm Snapdragon 4 Gen 2 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ। ਇਸ ’ਚ 6GB ਦੀ LPDDR4X RAM ਤੇ 256GB ਦੀ UFS 2.2 ਸਟੋਰੇਜ ਮਿਲਦੀ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋSD ਕਾਰਡ ਦੀ ਮਦਦ ਨਾਲ 2TB ਤੱਕ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ RAM ਐਕਸਪੈਂਸ਼ਨ ਫੀਚਰ ਰਾਹੀਂ RAM ਨੂੰ 12GB ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ Android 16 ’ਤੇ ਆਧਾਰਿਤ OriginOS 6 ’ਤੇ ਚੱਲਦਾ ਹੈ। ਫੋਨ ’ਚ ਕਈ AI ਫੀਚਰ ਵੀ ਦਿੱਤੇ ਗਏ ਹਨ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ Y600i ’ਚ 50 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਆਟੋਫੋਕਸ ਸਪੋਰਟ ਕਰਦਾ ਹੈ। ਇਸ ਦੇ ਨਾਲ ਫਰੰਟ ’ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। ਫੋਨ ’ਚ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸਕੈਨਰ ਵੀ ਦਿੱਤਾ ਗਿਆ ਹੈ।
ਕਨੈਕਟੀਵਿਟੀ ਲਈ ਫੋਨ ’ਚ Bluetooth 5.1, ਡਿਊਅਲ-SIM 5G, USB Type-C ਤੇ ਇੰਫਰਾਰੈੱਡ ਬਲਾਸਟਰ ਦਿੱਤਾ ਗਿਆ ਹੈ। ਡਿਊਰੇਬਿਲਟੀ ਦੀ ਗੱਲ ਕਰੀਏ ਤਾਂ ਫੋਨ IP68 ਤੇ IP69 ਰੇਟਿੰਗ ਦੇ ਨਾਲ ਆਉਂਦਾ ਹੈ ਤੇ ਇਸ ਨੂੰ SGS 5-ਸਟਾਰ ਡਰਾਪ ਰੇਜ਼ਿਸਟੈਂਸ ਸਰਟੀਫਿਕੇਸ਼ਨ ਵੀ ਮਿਲਿਆ ਹੈ।
Vivo Y600i ਨੂੰ ਚੀਨ ’ਚ 1,999 ਯੂਆਨ (ਕਰੀਬ 24,000 ਰੁਪਏ) ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਹ ਫੋਨ 6GB RAM ਤੇ 256GB ਸਟੋਰੇਜ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਹ Stardust, Sky Blue ਤੇ Midnight Black ਰੰਗਾਂ ’ਚ ਉਪਲਬਧ ਹੈ।