- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Simple Ultra Electric Scooter: ਸਿੰਪਲ ਐਨਰਜੀ ਅਲਟਰਾ ਇਲੈਕਟ੍ਰਿਕ ਸਕੂਟਰ 400 ਕਿਲੋਮੀਟਰ ਦੀ ਸ਼ਾਨਦਾਰ ਰੇਂਜ, ਬਿਹਤਰ ਪਰਫਾਰਮੈਂਸ ਤੇ ਆਧੁਨਿਕ ਫੀਚਰਜ਼ ਨਾਲ ਆਉਂਦਾ ਹੈ, ਜੋ ਰੋਜ਼ਾਨਾ ਸਫ਼ਰ ਦੇ ਨਾਲ-ਨਾਲ ਲੰਬੇ ਸਫ਼ਰ ਨੂੰ ਵੀ ਆਰਾਮਦਾਇਕ ਬਣਾਉਂਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਇਲੈਕਟ੍ਰਿਕ ਸਕੂਟਰ ਦਾ ਨਾਮ ਸੁਣਦੇ ਹੀ ਸਭ ਤੋਂ ਪਹਿਲਾਂ ਸਵਾਲ ਮਨ ’ਚ ਆਉਂਦਾ ਹੈ ਕਿ ਇਸ ਦੀ ਰੇਂਜ ਕਿੰਨੀ ਹੋਵੇਗੀ। ਇਸੇ ਸਵਾਲ ਜਾਂ ਚਿੰਤਾ ਨੂੰ ਦੂਰ ਕਰਨ ਲਈ ਅਸੀਂ ਤੁਹਾਨੂੰ ਇੱਕ ਅਜਿਹੇ ਇਲੈਕਟ੍ਰਿਕ ਸਕੂਟਰ ਬਾਰੇ ਦੱਸ ਰਹੇ ਹਾਂ, ਜਿਸ ਦੀ ਸਿੰਗਲ ਚਾਰਜ ’ਤੇ ਰੇਂਜ 400 ਕਿਲੋਮੀਟਰ ਤੱਕ ਹੈ। ਅਸੀਂ ਗੱਲ ਕਰ ਰਹੇ ਹਾਂ Simple Ultra ਇਲੈਕਟ੍ਰਿਕ ਸਕੂਟਰ ਦੀ। ਆਓ ਜਾਣਦੇ ਹਾਂ ਇਸ ਦੀ ਕੀਮਤ ਤੇ ਫੀਚਰਜ਼ ਬਾਰੇ ਪੂਰੀ ਜਾਣਕਾਰੀ।
ਬੈਟਰੀ, ਮੋਟਰ ਤੇ ਪਰਫਾਰਮੈਂਸ
ਇਸ ਇਲੈਕਟ੍ਰਿਕ ਸਕੂਟਰ ’ਚ 6.5kWh ਦਾ ਲਿਥੀਅਮ-ਆਇਨ ਡੁਅਲ ਬੈਟਰੀ ਪੈਕ ਦਿੱਤਾ ਗਿਆ ਹੈ, ਜਿਸ ਦੀ IDC ਮੁਤਾਬਕ ਦਾਅਵਾ ਕੀਤੀ ਰੇਂਜ 400 ਕਿਲੋਮੀਟਰ ਤੱਕ ਹੈ। ਇਸ ’ਚ 8.8kW ਦੀ ਵੱਧ ਤੋਂ ਵੱਧ ਪਾਵਰ ਵਾਲੀ ਪਰਮਾਨੈਂਟ ਮੈਗਨੈਟ ਸਿੰਕ੍ਰੋਨਸ ਮੋਟਰ ਮਿਲਦੀ ਹੈ, ਜੋ 72Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਸਕੂਟਰ ਦੀ ਟਾਪ ਸਪੀਡ 115kmph ਹੈ ਤੇ ਇਹ ਸਿਰਫ਼ 2.77 ਸਕਿੰਟਾਂ ’ਚ 0 ਤੋਂ 40kmph ਦੀ ਰਫ਼ਤਾਰ ਫੜ ਲੈਂਦਾ ਹੈ। ਇਸ ਤੋਂ ਇਲਾਵਾ ਰਾਈਡਿੰਗ ਲਈ ਇਸ ’ਚ Eco X, Eco, Ride, Air, Sonic ਤੇ Sonic X ਸਮੇਤ 6 ਰਾਈਡਿੰਗ ਮੋਡ ਦਿੱਤੇ ਗਏ ਹਨ।
ਚੈਸਿਸ, ਸਸਪੈਂਸ਼ਨ ਤੇ ਬ੍ਰੇਕ
ਇਸ ਸਕੂਟਰ ’ਚ ਟਿਊਬੁਲਰ ਸਟੀਲ ਚੈਸਿਸ ਫਰੇਮ ਦਿੱਤਾ ਗਿਆ ਹੈ। ਇਸ ਦੇ ਫਰੰਟ ’ਚ ਟੈਲੀਸਕੋਪਿਕ ਫੋਰਕ ਸਸਪੈਂਸ਼ਨ ਤੇ ਰੀਅਰ ’ਚ ਪ੍ਰੋਗਰੈਸਿਵ ਸਸਪੈਂਸ਼ਨ ਮਿਲਦਾ ਹੈ। ਬ੍ਰੇਕਿੰਗ ਲਈ ਫਰੰਟ ’ਚ 200mm ਡਿਸਕ ਬ੍ਰੇਕ ਤੇ ਰੀਅਰ ’ਚ ਕੰਬੀ ਬ੍ਰੇਕ ਸਿਸਟਮ ਦੇ ਨਾਲ 190mm ਡਿਸਕ ਬ੍ਰੇਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ’ਚ ਟਿਊਬਲੈੱਸ ਅਲੌਏ ਵ੍ਹੀਲਜ਼ ਵੀ ਮਿਲਦੇ ਹਨ।
ਫੀਚਰਜ਼ ਤੇ ਟੈਕਨੋਲੋਜੀ
ਇਸ ’ਚ 7-ਇੰਚ ਦੀ ਟੱਚਸਕ੍ਰੀਨ ਇੰਸਟਰੂਮੈਂਟ ਕਲੱਸਟਰ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਬਲੂਟੁੱਥ, ਸਮਾਰਟਵਾਚ ਐਪ, ਗੂਗਲ ਮੈਪਸ ਤੇ OTA ਅਪਡੇਟਸ ਮਿਲਦੇ ਹਨ। ਇਸ ’ਚ 32GB ਸਟੋਰੇਜ ਤੇ 2GB RAM ਦਿੱਤੀ ਗਈ ਹੈ। ਸੁਰੱਖਿਆ ਤੇ ਸਹੂਲਤ ਲਈ ਇਸ ’ਚ 4-ਲੈਵਲ ਟ੍ਰੈਕਸ਼ਨ ਕੰਟਰੋਲ, ਫਾਲ ਡਿਟੈਕਸ਼ਨ ਤੇ ਰਿਵਰਸ ਮੋਡ ਮਿਲਦਾ ਹੈ। ਇਸ ਤੋਂ ਇਲਾਵਾ ਇਸ ’ਚ ਬੂਟ ਲਾਈਟ ਤੇ LED DRLs ਵੀ ਦਿੱਤੇ ਗਏ ਹਨ।
ਕੀਮਤ
Simple Energy Ultra ਇਲੈਕਟ੍ਰਿਕ ਸਕੂਟਰ ਦੀ ਐਕਸ-ਸ਼ੋਰੂਮ ਕੀਮਤ ਲਗਭਗ ₹2,34,999 ਤੋਂ ₹2,44,999 ਤੱਕ ਹੈ।