- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Kawasaki Vulcan S Launched : ਕਾਵਾਸਾਕੀ ਨੇ ਆਪਣੀ 2027 Vulcan S ਕਰੂਜ਼ਰ ਬਾਈਕ ਨੂੰ ਲਾਂਚ ਕਰ ਦਿੱਤਾ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 8.23 ਲੱਖ ਰੁਪਏ ਹੈ।

ਆਟੋ ਡੈਸਕ, ਨਵੀਂ ਦਿੱਲੀ : Kawasaki ਨੇ ਆਪਣੀ ਕਰੂਜ਼ਰ ਬਾਈਕ Vulcan S ਨੂੰ 2027 ਲਈ ਅਪਡੇਟ ਕੀਤਾ ਹੈ। ਇਸ ’ਚ 2026 ਮਾਡਲ ਵਾਂਗ ਹੀ ਜ਼ਿਆਦਾਤਰ ਮਕੈਨਿਕਲ ਪਾਰਟਸ ਦਿੱਤੇ ਗਏ ਹਨ। ਅਪਡੇਟਸ ਦੀ ਗੱਲ ਕਰੀਏ ਤਾਂ ਬਾਈਕ ’ਚ ਦਿੱਤੇ 649cc ਪੈਰਲਲ-ਟਵਿਨ ਇੰਜਣ ਦੇ ਟਾਰਕ ’ਚ ਬਦਲਾਅ ਕੀਤਾ ਗਿਆ ਹੈ। ਇਸ ਟੂਰਿੰਗ ਬਾਈਕ ’ਚ ਨਵਾਂ ਕਲਰ ਆਪਸ਼ਨ ਵੀ ਜੋੜਿਆ ਗਿਆ ਹੈ। ਇਸ ਤੋਂ ਇਲਾਵਾ, ਬ੍ਰੇਕਸ ’ਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਥੋੜ੍ਹਾ ਛੋਟਾ ਕਰ ਦਿੱਤਾ ਗਿਆ ਹੈ।
ਇੰਜਣ ਤੇ ਪਾਵਰ
Vulcan S ਦੇ ਜ਼ਿਆਦਾਤਰ ਮਕੈਨੀਕਲ ਪਾਰਟਸ 2027 ਵਾਲੇ ਵਰਜ਼ਨ ’ਚ ਵੀ ਪਹਿਲਾਂ ਵਾਂਗ ਹੀ ਰੱਖੇ ਗਏ ਹਨ। ਇਸ ’ਚ ਮਿਲਣ ਵਾਲੀ ਪਾਵਰ ਤੇ ਜਿਸ RPM ’ਤੇ ਪਾਵਰ ਤੇ ਟਾਰਕ ਮਿਲਦਾ ਹੈ, ਉਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਜਦੋਂ Kawasaki ਨੇ 2026 ਲਈ Vulcan S ਨੂੰ ਅਪਡੇਟ ਕੀਤਾ ਸੀ, ਉਦੋਂ ਇਸ ਦੇ 649cc ਪੈਰਲਲ-ਟਵਿਨ ਇੰਜਣ ਦਾ 1.4Nm ਟਾਰਕ ਘੱਟ ਹੋ ਗਿਆ ਸੀ। ਇਹ ਬਾਈਕ 61hp ਦੀ ਪਾਵਰ ਤੇ 61Nm ਦਾ ਟਾਰਕ ਜਨਰੇਟ ਕਰਦੀ ਸੀ।
2027 ਦੇ ਅਪਡੇਟ ਨਾਲ Kawasaki ਨੇ ਬਾਈਕ ਨੂੰ ਮੁੜ 1.4Nm ਟਾਰਕ ਵਾਪਸ ਦੇ ਦਿੱਤਾ ਹੈ। ਹੁਣ ਇਹ 2024 ਵਾਲੇ ਵਰਜ਼ਨ ਦੀ ਤਰ੍ਹਾਂ 62.4Nm ਦਾ ਟਾਰਕ ਜਨਰੇਟ ਕਰਦੀ ਹੈ।
ਕਿਵੇਂ ਹਨ ਫੀਚਰਜ਼?
ਇਸ ’ਚ ਪਹਿਲਾਂ ਵਾਂਗ ਹੀ ਐਨਾਲਾਗ-ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲਦਾ ਹੈ। ਰਾਈਡਰ ਏਡ ਦੇ ਤੌਰ ’ਤੇ ਇਸ ’ਚ ਸਿਰਫ਼ ਡਿਊਲ-ਚੈਨਲ ABS ਦਿੱਤਾ ਗਿਆ ਹੈ।
ਬਾਈਕ ਨੂੰ ਰੋਕਣ ਲਈ ਪਹਿਲਾਂ ਅੱਗੇ 272mm ਦੀ ਫਰੰਟ ਡਿਸਕ ਪਲੇਟ ਤੇ ਪਿੱਛੇ 216mm ਦੀ ਰਿਅਰ ਡਿਸਕ ਪਲੇਟ ਦਿੱਤੀ ਗਈ ਸੀ। ਅੱਗੇ ਤੇ ਪਿੱਛੇ ਦੇ ਸਸਪੈਂਸ਼ਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਤੇ ਇਨ੍ਹਾਂ ਦਾ ਟਰੈਵਲ ਵੀ ਪਹਿਲਾਂ ਵਾਂਗ ਹੀ ਹੈ। ਫਰੰਟ ਫੋਰਕ ਦਾ ਟਰੈਵਲ 130mm ਤੇ ਪਿੱਛੇ ਲਿੰਕੇਜ ਮੋਨੋਸ਼ਾਕ ਦਾ ਟਰੈਵਲ 80mm ਹੈ।
ਇਸ ਬਾਈਕ ਦੀ ਸੀਟ ਹਾਈਟ 705mm ਹੈ, ਜਿਸ ਕਾਰਨ ਇਹ ਛੋਟੇ ਕੱਦ ਵਾਲੇ ਰਾਈਡਰਾਂ ਲਈ ਵੀ ਕਾਫ਼ੀ ਆਸਾਨ ਹੋ ਜਾਂਦੀ ਹੈ। ਉੱਥੇ ਹੀ ਇਸ ਦਾ ਗਰਾਊਂਡ ਕਲੀਅਰੈਂਸ 130mm ਹੈ।
ਕਲਰ ਆਪਸ਼ਨ ਤੇ ਕੀਮਤ
2027 Vulcan S ਨੂੰ Metallic Carbon Grey ਕਲਰ ’ਚ ਪੇਸ਼ ਕੀਤਾ ਗਿਆ ਹੈ, ਜਿਸ ’ਚ Bluish-Green ਰੰਗ ਦੀ ਹਲਕੀ ਝਲਕ ਮਿਲਦੀ ਹੈ। ਇਸ ਨੇ 2026 ਮਾਡਲ ਦੇ Metallic Flat Spark Black ਕਲਰ ਦੀ ਜਗ੍ਹਾ ਲਈ ਹੈ।
2027 Vulcan S ਦੀ ਐਕਸ-ਸ਼ੋਰੂਮ ਕੀਮਤ 8.23 ਲੱਖ ਰੁਪਏ ਹੈ ਤੇ ਇਸ ਦੀ ਡਿਲੀਵਰੀ ਸਤੰਬਰ 2026 ਦੇ ਮੱਧ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਇਹ ਕੀਮਤ ਇਸ ਦੇ 2026 ਵਾਲੇ ਮਾਡਲ ਨਾਲੋਂ 10,000 ਰੁਪਏ ਜ਼ਿਆਦਾ ਹੈ।