10,000mAh ਬੈਟਰੀ ਵਾਲਾ ਕਿਫਾਇਤੀ 5G ਟੈਬਲੇਟ ਲਾਂਚ, 50MP ਕੈਮਰੇ ਤੇ ਵੱਡੀ ਡਿਸਪਲੇ ਵਾਲਾ ਸਸਤਾ ਸਮਾਰਟਫੋਨ ਵੀ ਫੈਸਟਿਵ ਸੀਜ਼ਨ ਤੋਂ ਪਹਿਲਾਂ Ai+ ਨੇ ਭਾਰਤ ’ਚ ਆਪਣਾ ਨਵਾਂ ਅਫੋਰਡੇਬਲ ਸਮਾਰਟਫੋਨ Pulse 2 FE ਤੇ ਦੋ ਟੈਬਲੇਟ NovaTab ਤੇ Nova LapTab 5G ਲਾਂਚ ਕੀਤੇ ਹਨ।
Publish Date: Tue, 29 Sep 2026 12:37 PM (IST)
Updated Date: Tue, 29 Sep 2026 12:44 PM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਫੈਸਟਿਵ ਸੀਜ਼ਨ ਤੋਂ ਪਹਿਲਾਂ ਕਿਫਾਇਤੀ Ai+ Pulse 2 FE ਸਮਾਰਟਫੋਨ ਭਾਰਤੀ ਬਾਜ਼ਾਰ ’ਚ ਲਾਂਚ ਹੋ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ NovaTab ਤੇ Nova LapTab 5G ਟੈਬਲੇਟ ਵੀ ਲਾਂਚ ਕੀਤੇ ਹਨ। Ai+ Pulse 2 FE ਸਮਾਰਟਫੋਨ ਨੂੰ 6.67-ਇੰਚ ਡਿਸਪਲੇ ਤੇ MediaTek Helio G81 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ। Ai+ NovaTab ’ਚ 11.97-ਇੰਚ ਡਿਸਪਲੇ ਤੇ 8,000mAh ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦੂਜਾ ਟੈਬ Nova LapTab 13.2-ਇੰਚ ਡਿਸਪਲੇ, MediaTek MT8755 ਪ੍ਰੋਸੈਸਰ ਤੇ 10,000mAh ਬੈਟਰੀ ਨਾਲ ਪੇਸ਼ ਕੀਤਾ ਗਿਆ ਹੈ।
Ai+ Pulse 2 FE, Ai+ NovaTab ਤੇ Nova LapTab 5G ਦੀ ਕੀਮਤ
Ai+ Pulse 2 FE ਸਮਾਰਟਫੋਨ ਨੂੰ 4GB RAM + 64GB ਸਟੋਰੇਜ ਨਾਲ 9,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ ਫੋਨ Black, Blue, Green ਤੇ Purple ਰੰਗਾਂ ’ਚ ਖਰੀਦਿਆ ਜਾ ਸਕਦਾ ਹੈ। Ai+ NovaTab ਨੂੰ 6GB RAM + 128GB ਸਟੋਰੇਜ ਨਾਲ 17,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦਾ ਦੂਜਾ ਵੈਰੀਐਂਟ 8GB RAM ਨਾਲ ਆਉਂਦਾ ਹੈ, ਜਿਸ ਦੀ ਕੀਮਤ 20,999 ਰੁਪਏ ਹੈ। ਇਹ ਟੈਬ Dark Blue ਤੇ Cinnamon Brown ਰੰਗਾਂ ’ਚ ਲਾਂਚ ਕੀਤਾ ਗਿਆ ਹੈ।
Ai+ Nova LapTab ਨੂੰ ਵੀ ਸਿੰਗਲ ਵੈਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਦੇ 8GB RAM + 128GB ਸਟੋਰੇਜ ਮਾਡਲ ਦੀ ਕੀਮਤ 24,999 ਰੁਪਏ ਹੈ। ਇਹ ਟੈਬ Teal Green ਤੇ Dark Blue ਰੰਗਾਂ ’ਚ ਵਿਕਰੀ ਲਈ ਉਪਲਬਧ ਹੋਵੇਗਾ।
Ai+ ਦੇ ਇਨ੍ਹਾਂ ਸਮਾਰਟਫੋਨਾਂ ਤੇ ਟੈਬਲੇਟਾਂ ਦੀ ਵਿਕਰੀ 7 ਅਕਤੂਬਰ ਤੋਂ ਸ਼ੁਰੂ ਹੋਵੇਗੀ। ਉੱਪਰ ਦੱਸੀਆਂ ਸਾਰੀਆਂ ਡਿਵਾਈਸਾਂ ਦੀਆਂ ਕੀਮਤਾਂ ’ਚ ਬੈਂਕ ਆਫਰ ਵੀ ਸ਼ਾਮਲ ਹਨ।
Ai+ Pulse 2 FE ਦੀਆਂ ਸਪੈਸੀਫਿਕੇਸ਼ਨਜ਼ Ai+ Pulse 2 FE ਸਮਾਰਟਫੋਨ ਨੂੰ 6.67-ਇੰਚ HD+ ਡਿਸਪਲੇ ਨਾਲ ਲਾਂਚ ਕੀਤਾ ਗਿਆ ਹੈ। ਇਹ ਫੋਨ MediaTek Helio G81 ਪ੍ਰੋਸੈਸਰ ਤੇ Mali-G52 MC2 GPU ਨਾਲ ਆਉਂਦਾ ਹੈ।
ਇਹ ਫੋਨ Android 16 'ਤੇ ਆਧਾਰਿਤ ਕੰਪਨੀ ਦੇ nxtQ OS 'ਤੇ ਚੱਲਦਾ ਹੈ। ਫੋਟੋਗ੍ਰਾਫੀ ਲਈ ਇਸ ’ਚ AI-powered dual rear camera ਸੈਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 50MP ਦਾ ਹੈ। ਇਸ ਦੇ ਨਾਲ ਫੋਨ ’ਚ 8MP ਸੈਲਫੀ ਕੈਮਰਾ ਦਿੱਤਾ ਗਿਆ ਹੈ।
Ai+ Pulse 2 FE ਸਮਾਰਟਫੋਨ IP64 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ’ਚ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਫੋਨ ’ਚ 5,000mAh ਬੈਟਰੀ ਹੈ, ਜੋ 18W ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Ai+ NovaTab ਤੇ Nova LapTab 5G ਦੇ ਫੀਚਰ
Ai+ NovaTab ’ਚ 11.97-ਇੰਚ ਡਿਸਪਲੇ ਮਿਲਦੀ ਹੈ। ਇਸ ਦਾ ਰਿਫ੍ਰੈਸ਼ ਰੇਟ 90Hz ਹੈ। ਇਹ ਟੈਬ ਆਕਟਾ-ਕੋਰ T760 ਚਿਪਸੈੱਟ ਤੇ Arm Mali-G57 MC4 GPU 'ਤੇ ਚੱਲਦਾ ਹੈ। ਇਸ ਨੂੰ 8GB RAM ਤੇ 128GB ਬਿਲਟ-ਇਨ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। Ai+ NovaTab ’ਚ 13MP ਰੀਅਰ ਕੈਮਰਾ ਤੇ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ’ਚ 5G ਤੇ Wi-Fi ਦਾ ਸਪੋਰਟ ਮਿਲਦਾ ਹੈ। ਇਸ ਟੈਬ ’ਚ ਡੁਅਲ ਸਟੀਰੀਓ ਸਪੀਕਰ ਵੀ ਹਨ। NovaTab ’ਚ 8,000mAh ਬੈਟਰੀ ਤੇ 18W ਚਾਰਜਿੰਗ ਦਿੱਤੀ ਗਈ ਹੈ।
Ai+ Nova LapTab ਦੀ ਗੱਲ ਕਰੀਏ ਤਾਂ ਇਸ ’ਚ ਥੋੜ੍ਹੀ ਵੱਡੀ 13.2-ਇੰਚ 2.4K ਰੈਜ਼ੋਲੂਸ਼ਨ ਡਿਸਪਲੇ ਦਿੱਤੀ ਗਈ ਹੈ। ਇਸ ਦਾ ਆਸਪੈਕਟ ਰੇਸ਼ੋ 3:2 ਤੇ ਰਿਫ੍ਰੈਸ਼ ਰੇਟ 90Hz ਹੈ। ਡਿਸਪਲੇ ਦੀ ਪੀਕ ਬ੍ਰਾਈਟਨੈੱਸ 450 ਨਿਟਸ ਹੈ। ਇਹ ਟੈਬ MediaTek MT8755 ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ।
Ai+ Nova LapTab ’ਚ 16MP ਰੀਅਰ ਕੈਮਰਾ ਤੇ 8MP ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ’ਚ ਕਵਾਡ ਸਪੀਕਰ ਸੈਟਅਪ ਤੇ 5G ਕਨੈਕਟੀਵਿਟੀ ਮਿਲਦੀ ਹੈ। ਇਸ ਟੈਬ ’ਚ ਸਟਾਇਲਸ ਸਪੋਰਟ ਵੀ ਹੈ। ਇਸ ਤੋਂ ਇਲਾਵਾ ਇਸ ਨੂੰ ਫਿਜ਼ੀਕਲ ਕੀਬੋਰਡ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।
ਇਸ ਟੈਬ ’ਚ 10,000mAh ਬੈਟਰੀ ਤੇ 33W ਚਾਰਜਿੰਗ ਮਿਲਦੀ ਹੈ। ਦੋਵੇਂ ਟੈਬਲੇਟ Android 16 'ਤੇ ਆਧਾਰਿਤ nxtQ OS 'ਤੇ ਚੱਲਦੇ ਹਨ।