10,000mAh ਬੈਟਰੀ ਤੇ 100W ਚਾਰਜਿੰਗ! ਰਗੜ-ਰਗੜ ਕੇ ਵਰਤੋਂ ਦੇ ਬਾਵਜੂਦ ਨਹੀਂ ਛੱਡੇਗਾ ਸਾਥ, POCO X8 Power ਨੇ ਮਿਡ-ਰੇਂਜ ਫੋਨਾਂ ਨੂੰ ਦਿੱਤੀ ਟੱਕਰ ਤਿਉਹਾਰੀ ਸੀਜ਼ਨ ’ਚ POCO X8 Power, realme P4 Power ਤੇ vivo T5 ਵਰਗੇ ਮਿਡ-ਰੇਂਜ ਸਮਾਰਟਫੋਨ ’ਚੋਂ POCO X8 Power ਪਰਫਾਰਮੈਂਸ, ਚਾਰਜਿੰਗ ਤੇ ਡਿਊਰੇਬਿਲਟੀ ਦੇ ਮਾਮਲੇ ’ਚ ਬਿਹਤਰ ਨਜ਼ਰ ਆਉਂਦਾ ਹੈ।
Publish Date: Thu, 08 Oct 2026 01:21 PM (IST)
Updated Date: Thu, 08 Oct 2026 01:23 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਪ੍ਰੋਡਕਟਸ ’ਤੇ ਚੰਗੀਆਂ ਡੀਲਾਂ ਮਿਲ ਰਹੀਆਂ ਹਨ। ਪਰ ਕਿਹੜਾ ਬ੍ਰਾਂਡ ਸਹੀ ਹੈ ਤੇ ਕਿਸ ਪ੍ਰੋਡਕਟ ਦੇ ਫੀਚਰ ਤੇ ਸਪੈਸੀਫਿਕੇਸ਼ਨ ਤੁਹਾਡੇ ਕੰਮ ਦੇ ਹਨ? ਇਸ ਨੂੰ ਲੈ ਕੇ ਅਸੀਂ ਅਕਸਰ ਕਨਫਿਊਜ਼ ਰਹਿੰਦੇ ਹਾਂ। ਅਜਿਹੀ ਸਥਿਤੀ ਖਾਸ ਤੌਰ ’ਤੇ ਸਮਾਰਟਫੋਨ ਖਰੀਦਦੇ ਸਮੇਂ ਦੇਖਣ ਨੂੰ ਮਿਲਦੀ ਹੈ। POCO X8 Power, realme P4 Power ਤੇ vivo T5 ਤਿੰਨੇ ਹੀ ਮਿਡ-ਰੇਂਜ ’ਚ ਵਧੀਆ ਸਮਾਰਟਫੋਨ ਹਨ, ਪਰ ਇਹ ਦੇਖਣਾ ਜ਼ਰੂਰੀ ਹੈ ਕਿ ਤੁਹਾਨੂੰ ਫੋਨ ’ਚ ਕੀ ਪਸੰਦ ਹੈ। ਕੋਈ ਕੈਮਰੇ ਨੂੰ ਤਰਜੀਹ ਦਿੰਦਾ ਹੈ ਤਾਂ ਕੋਈ ਡਿਜ਼ਾਈਨ ਨੂੰ। ਉੱਥੇ ਹੀ ਕਿਸੇ ਲਈ ਪਰਫਾਰਮੈਂਸ, ਬੈਟਰੀ ਲਾਈਫ ਤੇ ਡਿਊਰੇਬਿਲਟੀ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ, ਤਾਂ ਜੋ ਰਫ਼ ਯੂਜ਼ ਤੋਂ ਬਾਅਦ ਵੀ ਫੋਨ ਸਹੀ-ਸਲਾਮਤ ਰਹੇ ਤੇ ਬਿਹਤਰ ਪਰਫਾਰਮੈਂਸ ਦੇਵੇ।
ਡਿਜ਼ਾਈਨ, ਡਿਊਰੇਬਿਲਟੀ ਤੇ ਡਿਸਪਲੇ
POCO X8 Power, realme P4 Power ਤੇ vivo T5 ਦਾ ਡਿਜ਼ਾਈਨ ਸੰਤੁਲਿਤ ਰੱਖਿਆ ਗਿਆ ਹੈ। ਤਿੰਨਾਂ ਫੋਨਾਂ ’ਚੋਂ ਸਭ ਤੋਂ ਹਲਕਾ vivo T5 ਹੈ, ਜਿਸ ਦਾ ਵਜ਼ਨ 199 ਗ੍ਰਾਮ ਹੈ। realme P4 Power ਦੀ ਪ੍ਰੀਮੀਅਮ ਟ੍ਰਾਂਸਸਿਲਵਰ ਫਿਨਿਸ਼ ਕਾਫ਼ੀ ਆਕਰਸ਼ਕ ਲੱਗਦੀ ਹੈ। ਉੱਥੇ ਹੀ POCO X8 Power ਦੀ ਗੱਲ ਕਰੀਏ ਤਾਂ ਇਸ ਦੀ ਬਿਲਡ ਕੁਆਲਿਟੀ ਕਾਫ਼ੀ ਰੋਬਸਟ ਹੈ। ਇਸ ਦੇ ਨਾਲ ਹੀ ਇਹ ਡਿਊਰੇਬਿਲਟੀ ਦੇ ਮਾਮਲੇ ’ਚ ਵੀ ਭਰੋਸੇਯੋਗ ਹੈ। ਇਸ ’ਚ Gorilla Glass Victus 2 ਦੇ ਨਾਲ ਟਾਪ-ਟੀਅਰ ਡਰਾਪ ਪ੍ਰੋਟੈਕਸ਼ਨ ਮਿਲਦਾ ਹੈ। ਇਸ ਦੀ IP66, IP68, IP69 ਤੇ IP69K ਰੇਟਿੰਗ ਫੋਨ ਨੂੰ ਧੂੜ, ਹਾਈ ਟੈਂਪਰੇਚਰ ਤੇ ਹਾਈ-ਪ੍ਰੈਸ਼ਰ ਵਾਟਰ ਜੈੱਟ ਤੋਂ ਬਚਾਉਂਦੀ ਹੈ, ਜਿਸ ਕਾਰਨ ਫੋਨ ਲਗਭਗ ਹਰ ਸਥਿਤੀ ’ਚ ਮਜ਼ਬੂਤ ਰਹਿੰਦਾ ਹੈ। ਤਿੰਨਾਂ ਹੀ ਫੋਨਾਂ ’ਚ AMOLED ਡਿਸਪਲੇ ਮਿਲਦੀ ਹੈ। ਇਨ੍ਹਾਂ ’ਚ POCO X8 Power ਤੇ vivo T5 ਦੀ ਸਕਰੀਨ 6.83 ਇੰਚ ਦੀ ਹੈ।
ਕੈਮਰਾ ਤਿੰਨਾਂ ਫੋਨਾਂ ਦਾ ਕੈਮਰਾ ਯੂਜ਼ਰਜ਼ ਨੂੰ ਆਕਰਸ਼ਿਤ ਕਰਦਾ ਹੈ। Vivo T5 ’ਚ 50MP ਪ੍ਰਾਈਮਰੀ ਸੈਂਸਰ ਤੇ 2MP ਦਾ ਮੈਕਰੋ ਲੈਂਸ ਮਿਲਦਾ ਹੈ। ਸੈਲਫੀ ਲਈ ਇਸ ’ਚ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜਿਸ ਨਾਲ ਚੰਗੀ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। ਹਾਲਾਂਕਿ, POCO X8 Power ਦਾ ਕੈਮਰਾ ਸੈਟਅਪ ਜ਼ਿਆਦਾ ਵਰਸੇਟਾਈਲ ਹੈ। ਇਸ ’ਚ OIS ਦੇ ਨਾਲ 50MP ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਦੌਰਾਨ ਵੱਡੇ ਖੇਤਰ ਨੂੰ ਕਵਰ ਕਰਨ ਲਈ ਇਸ ’ਚ 8MP ਦਾ ਅਲਟਰਾ-ਵਾਈਡ-ਐਂਗਲ ਲੈਂਸ ਮਿਲਦਾ ਹੈ। ਇਸ ਦਾ ਫਰੰਟ ਕੈਮਰਾ 32MP ਦਾ ਹੈ। ਫਰੰਟ ਤੇ ਰੀਅਰ ਦੋਵਾਂ ਕੈਮਰਿਆਂ ’ਚ 4K ਵੀਡੀਓ ਰਿਕਾਰਡਿੰਗ ਦੀ ਸਹੂਲਤ ਮਿਲਦੀ ਹੈ।
ਇਸ ਦੇ ਕੈਮਰੇ ’ਚ HDR, ਪੋਰਟ੍ਰੇਟ ਮੋਡ, ਆਟੋ ਸੀਨ ਡਿਟੈਕਸ਼ਨ, ਅਲਟਰਾ HD ਮੋਡ, ਡਿਊਅਲ ਵੀਡੀਓ, AI ਬਿਊਟੀ ਸਮੇਤ ਕਈ ਫੀਚਰ ਮਿਲਦੇ ਹਨ। ਉੱਥੇ ਹੀ realme P4 Power ਦੀ ਗੱਲ ਕਰੀਏ ਤਾਂ ਇਸ ਦਾ ਪ੍ਰਾਈਮਰੀ ਸੈਂਸਰ 50MP ਦਾ ਹੈ, ਜਿਸ ’ਚ OIS ਦਾ ਫੀਚਰ ਹੈ। ਇਸ ’ਚ ਡੈਡੀਕੇਟਿਡ ਅਲਟਰਾ-ਵਾਈਡ ਲੈਂਸ ਵੀ ਮਿਲਦਾ ਹੈ।
vivo T5 ’ਚ MediaTek Dimensity 7500 ਚਿਪਸੈੱਟ ਮਿਲਦਾ ਹੈ, ਜਦਕਿ realme P4 Power ’ਚ MediaTek Dimensity 7400 ਚਿਪਸੈੱਟ ਦਿੱਤਾ ਗਿਆ ਹੈ। ਉੱਥੇ ਹੀ POCO X8 Power ’ਚ Snapdragon 6 Gen 5 ਪ੍ਰੋਸੈਸਰ ਮਿਲਦਾ ਹੈ। ਤਿੰਨੇ ਫੋਨ ਗੇਮਿੰਗ ਤੇ ਮਲਟੀਟਾਸਕਿੰਗ ’ਚ ਸਮੂਥ ਪਰਫਾਰਮੈਂਸ ਦਿੰਦੇ ਹਨ। POCO ਦੇ ਇਸ ਫੋਨ ’ਚ LPDDR5X RAM ਤੇ UFS 4.1 ਸਟੋਰੇਜ ਵਰਗੇ ਫੀਚਰ ਹਨ, ਜੋ ਵੱਡੀਆਂ ਫਾਈਲਾਂ ਟ੍ਰਾਂਸਫਰ ਕਰਨ ਤੇ ਇੱਕ ਐਪ ਤੋਂ ਦੂਜੀ ਐਪ ’ਤੇ ਜਾਣ ਲਈ ਤੇਜ਼ ਅਨੁਭਵ ਦਿੰਦੇ ਹਨ।
ਬੈਟਰੀ ਪਰਫਾਰਮੈਂਸ ਅੱਜ ਦੇ ਸਮੇਂ ’ਚ ਫੋਨ ਦੀ ਵਰਤੋਂ ਕਾਫ਼ੀ ਵੱਧ ਗਈ ਹੈ। ਲੰਬੇ-ਲੰਬੇ ਪੌਡਕਾਸਟ ਦੇਖੇ ਜਾ ਰਹੇ ਹਨ, ਸੋਸ਼ਲ ਮੀਡੀਆ ’ਤੇ ਸਮਾਂ ਬਿਤਾਇਆ ਜਾ ਰਿਹਾ ਹੈ, ਲੰਬੇ ਗੇਮਿੰਗ ਸੈਸ਼ਨ ਚੱਲਦੇ ਹਨ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਵਰਤੋਂ ਕਾਰਨ ਫੋਨ ਦੀ ਬੈਟਰੀ ਜਲਦੀ ਡਰੇਨ ਹੁੰਦੀ ਹੈ। ਇੱਥੇ POCO X8 Power ਦੂਜੇ ਬ੍ਰਾਂਡਾਂ ਦੇ ਮੁਕਾਬਲੇ ਬਿਹਤਰ ਬੈਟਰੀ ਪਰਫਾਰਮੈਂਸ ਦਿੰਦਾ ਹੈ। ਇਸ ’ਚ 10,000mAh ਦੀ ਵੱਡੀ ਬੈਟਰੀ ਮਿਲਦੀ ਹੈ, ਉਹ ਵੀ 100W ਫਾਸਟ ਚਾਰਜਿੰਗ ਦੇ ਨਾਲ। ਇਸ ਬੈਟਰੀ ਦੇ ਨਾਲ 29 ਘੰਟਿਆਂ ਦੀ ਆਨਲਾਈਨ ਸਟ੍ਰੀਮਿੰਗ, 68 ਘੰਟਿਆਂ ਦਾ ਆਨਲਾਈਨ ਮਿਊਜ਼ਿਕ ਤੇ 29 ਦਿਨਾਂ ਦਾ ਸਟੈਂਡਬਾਏ ਮੋਡ ਮਿਲਦਾ ਹੈ।
ਇਸ ਤਰ੍ਹਾਂ ਤੁਸੀਂ ਫੋਨ ਨੂੰ ਕਿਤੇ ਵੀ ਲੈ ਜਾਓ ਜਾਂ ਕਈ-ਕਈ ਦਿਨਾਂ ਲਈ ਟ੍ਰੈਵਲ ਕਰੋ, ਤੁਹਾਨੂੰ ਪਾਵਰ ਦੀ ਕਮੀ ਮਹਿਸੂਸ ਨਹੀਂ ਹੋਵੇਗੀ। ਇਸ ਤੋਂ ਇਲਾਵਾ ਫੋਨ ਦੀ ਬੈਟਰੀ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ। 1600 ਸਾਈਕਲਾਂ ਤੋਂ ਬਾਅਦ ਵੀ ਬੈਟਰੀ ਕੈਪੈਸਿਟੀ 80 ਫੀਸਦੀ ਰਹੇਗੀ। realme P4 Power ’ਚ ਵੀ 10,001mAh ਦੀ ਵੱਡੀ ਬੈਟਰੀ ਮਿਲਦੀ ਹੈ। ਇਸ ਦਾ ਚਾਰਜਿੰਗ ਸਪੋਰਟ 80W ਦਾ ਹੈ। ਉੱਥੇ ਹੀ vivo T5 ’ਚ 44W ਫਾਸਟ ਚਾਰਜਿੰਗ ਦੇ ਨਾਲ 7,050mAh ਦੀ ਬੈਟਰੀ ਮਿਲਦੀ ਹੈ।
ਵਰਡਿਕਟ ਇਸ ਤਿਉਹਾਰੀ ਸੀਜ਼ਨ ਜੇਕਰ ਤੁਸੀਂ ਨਵਾਂ ਮਿਡ-ਰੇਂਜ ਫੋਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ POCO X8 Power, realme P4 Power ਤੇ vivo T5 ’ਤੇ ਭਰੋਸਾ ਕਰ ਸਕਦੇ ਹੋ। ਤਿੰਨਾਂ ਫੋਨਾਂ ਦੇ ਫੀਚਰ ਆਕਰਸ਼ਕ ਹਨ। ਹਾਲਾਂਕਿ, ਜਦੋਂ ਗੱਲ ਮੈਕਸਿਮਮ ਪਰਫਾਰਮੈਂਸ, ਤੇਜ਼ ਚਾਰਜਿੰਗ ਤੇ ਡਿਊਰੇਬਿਲਟੀ ਦੀ ਹੋਵੇ ਤਾਂ POCO X8 Power ਦਮਦਾਰ ਵਿਕਲਪ ਨਜ਼ਰ ਆਉਂਦਾ ਹੈ। ਉੱਥੇ ਹੀ ਕੀਮਤ ਦੇ ਮਾਮਲੇ ’ਚ realme P4 Power ਬਾਜ਼ੀ ਮਾਰਦਾ ਹੈ।