ਫਰੈਂਚ ਓਪਨ ਜਿੱਤਣ ਮਗਰੋਂ ਜ਼ਵੇਰੇਵ ਦੇ ਹੌਸਲੇ ਬੁਲੰਦ, ਕਿਹਾ- 'ਹੁਣ ਯੂਐੱਸ ਓਪਨ 'ਤੇ ਹੈ ਨਜ਼ਰ'
ਫਰੈਂਚ ਓਪਨ ’ਚ ਆਪਣਾ ਪਹਿਲਾ ਗਰੈਂਡਸਲੈਮ ਖ਼ਿਤਾਬ ਜਿੱਤਣ ਤੋਂ ਬਾਅਦ ਜਰਮਨੀ ਦੇ ਸਟਾਰ ਟੈਨਿਸ ਖਿਡਾਰੀ ਅਲੈਕਜ਼ੈਂਡਰ ਜ਼ਵੇਰੇਵ ਹੁਣ ਸਾਲ ਦੇ ਆਖਰੀ ਗਰੈਂਡਸਲੈਮ ਯੂਐੱਸ ਓਪਨ ’ਚ ਖ਼ਿਤਾਬ ਦੀ ਭਾਲ ’ਚ ਹੈ।
Publish Date: Mon, 31 Aug 2026 11:02 AM (IST)
Updated Date: Mon, 31 Aug 2026 11:07 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਫਰੈਂਚ ਓਪਨ ’ਚ ਆਪਣਾ ਪਹਿਲਾ ਗਰੈਂਡਸਲੈਮ ਖ਼ਿਤਾਬ ਜਿੱਤਣ ਤੋਂ ਬਾਅਦ ਜਰਮਨੀ ਦੇ ਸਟਾਰ ਟੈਨਿਸ ਖਿਡਾਰੀ ਅਲੈਕਜ਼ੈਂਡਰ ਜ਼ਵੇਰੇਵ ਹੁਣ ਸਾਲ ਦੇ ਆਖਰੀ ਗਰੈਂਡਸਲੈਮ ਯੂਐੱਸ ਓਪਨ ’ਚ ਖ਼ਿਤਾਬ ਦੀ ਭਾਲ ’ਚ ਹੈ। ਜ਼ਵੇਰੇਵ ਨੇ ਕਿਹਾ ਕਿ ਰੋਲਾਂ ਗੈਰੋ ’ਚ ਟਰਾਫੀ ਚੁੱਕਣ ਨਾਲ ਉਸਦੇ ਮੋਢਿਆਂ ਤੋਂ ਕਾਫੀ ਦਬਾਅ ਹਟਿਆ ਪਰ ਪਹਿਲੀ ਗਰੈਂਡਸਲੈਮ ਜਿੱਤ ਤੋਂ ਬਾਅਦ ਹੁਣ ਖ਼ਿਤਾਬ ਜਿੱਤਣ ਦੀ ਉਨ੍ਹਾਂ ਦੀ ਭੁੱਖ ਹੋਰ ਵਧ ਗਈ ਹੈ। ਜ਼ਵੇਰੇਵ ਨੇ ਇਹ ਗੱਲ ਜੀਓਸਟਾਰ ਵੱਲੋਂ ਜਾਗਰਣ ਨਾਲ ਵਿਸ਼ੇਸ਼ ਤੌਰ ’ਤੇ ਸਾਂਝੀ ਕੀਤੀ ਗਈ ਇੰਟਰਵਿਊ ’ਚ ਕਹੀ।
ਜ਼ਵੇਰੇਵ ਨੇ ਕਿਹਾ ਕਿ ਕਰੀਅਰ ਦੇ ਇਸ ਪੜਾਅ ’ਤੇ ਉਸ ਨੂੰ ਕਦੀ-ਕਦੀ ਇਹ ਚਿੰਤਾ ਵੀ ਹੁੰਦੀ ਸੀ ਕਿ ਗਰੈਂਡਸਲੈਮ ਖ਼ਿਤਾਬ ਉਸਦੇ ਨਾਂ ਹੋਵੇਗਾ ਜਾਂ ਨਹੀਂ। ਅਜਿਹੇ ’ਚ ਪਹਿਲੀ ਟਰਾਫੀ ਜਿੱਤਣਾ ਉਸਦੇ ਲਈ ਬੇਹੱਦ ਖ਼ਾਸ ਰਿਹਾ। ਹਾਲਾਂਕਿ, ਉਸਨੇ ਕਿਹਾ ਕਿ ਇਕ ਵਾਰ ਜਦੋਂ ਤੁਸੀਂ ਗਰੈਂਡਸਲੈਮ ਜਿੱਤ ਲੈਂਦੇ ਹੋ ਤਾਂ ਤੁਸੀਂ ਹੋਰ ਜ਼ਿਆਦਾ ਚਾਹੁੰਦੇ ਹੋ। ਹੁਣ ਉਸਦਾ ਟੀਚਾ ਲਗਾਤਾਰ ਚੰਗੀ ਟੈਨਿਸ ਖੇਡਣਾ ਤੇ ਅਗਲੇ ਗਰੈਂਡਸਲੈਮ ਦਾ ਵੀ ਦਾਅਵੇਦਾਰ ਬਣਨਾ ਹੈ।
ਸਾਲਾਂ ਦੀ ਮਿਹਨਤ ਨੇ ਬਦਲਿਆ ਨਤੀਜਾ ਪਹਿਲਾ ਗਰੈਂਡਸਲੈਮ ਜਿੱਤਣ ਪਿੱਛੇ ਕਿਸੇ ਇਕ ਬਦਲਾਅ ਦੀ ਬਜਾਏ ਜ਼ਵੇਰੇਵ ਨੇ ਸਾਲਾਂ ਦੀ ਮਿਹਨਤ ਨੂੰ ਸਿਹਰਾ ਦਿੱਤਾ। ਉਸਨੇ ਦੱਸਿਆ ਕਿ ਆਪਣੇ ਕਰੀਅਰ ’ਚ ਕਈ ਵਾਰ ਖ਼ਿਤਾਬ ਦੇ ਬੇਹੱਦ ਨੇੜੇ ਪਹੁੰਚਿਆ ਤੇ ਉਸ ਕੋਲ ਸ਼ਾਨਦਾਰ ਮੌਕੇ ਵੀ ਆਏ ਪਰ ਉਹ ਉਨ੍ਹਾਂ ਦਾ ਫਾਇਦਾ ਚੁੱਕਣ ਤੋਂ ਖੁੰਝ ਗਿਆ। ਇਟਲੀ ਦੇ ਫਲਾਵੀਓ ਕੋਬੋਲੀ ਵਿਰੁੱਧ ਫਰੈਂਚ ਓਪਨ ਫਾਈਨਲ ਦੇ ਪੰਜਵੇਂ ਸੈੱਟ ਨੂੰ ਯਾਦ ਕਰਦੇ ਹਗੋਏ ਜ਼ਵੇਰੇਵ ਨੇ ਕਿਹਾ ਕਿ ਉਸ ਸਮੇਂ ਉਸਦੇ ਅੰਦਰਕ ਜਿੱਤਣ ਦਾ ਭਰੋਸਾ ਤੇ ਅਹਿਸਾਸ ਪਹਿਲਾਂ ਦੇ ਫਾਈਨਲ ਮੁਕਾਬਲਿਆਂ ਤੋਂ ਵੱਖਰਾ ਸੀ। ਇਹੀ ਮਾਨਸਿਕ ਬਦਲਾਅ ਉਸਦੇ ਲਈ ਫ਼ੈਸਲਾਕੁੰਨ ਸਾਬਿਤ ਹੋਇਆ। ਹੁਣ ਨਿਊਯਾਰਕ ਪਹੁੰਚ ਚੁੱਕੇ ਜ਼ਵੇਰੇਵ ਦੀ ਨਜ਼ਰ ਅਗਲੇ ਗਰੈਂਡਸਲੈਮ ’ਤੇ ਹੈ ਤੇ ਉਹ ਇਥੇ ਵੀ ਉਸੇ ਸਫਲਤਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ।
ਨਿਊਯਾਰਕ ਦੇ ਕੋਰਟ ’ਤੇ ਲੈਅ ਹਾਸਲ ਕਰ ਰਿਹੈ ਜ਼ਵੇਰੇਵ ਯੂਐੱਸ ਓਪਨ ਲਈ ਨਿਊਯਾਰਕ ਪਹੁੰਚਣ ਤੋਂ ਬਾਅਦ ਜ਼ਵੇਰੇਵ ਨੇ ਕਿਹਾ ਕਿ ਇਥੋਂ ਦੇ ਕੋਰਟ ਉਸ ਨੂੰ ਕੈਨੇਡਾ ਤੇ ਸਿਨਸਿਨਾਟੀ ਦੇ ਮੁਕਾਬਲੇ ਥੋੜ੍ਹੋ ਹੌਲੀ ਲੱਗ ਰਹੇ ਹਨ। ਹਾਲਾਂਕਿ, ਉਸਦਾ ਕਹਿਣਾ ਹੈ ਕਿ ਨਿਊਯਾਰਕ ’ਚ ਅਜਿਹਾ ਹਮੇਸ਼ਾ ਦੇਖਣ ਨੂੰ ਮਿਲਦਾ ਹੈ। ਉਸਨੇ ਕਿਹਾ ਕਿ ਉਹ ਹੌਲੀ-ਹੌਲੀ ਆਪਣੀ ਲੈਅ ਤੇ ਖੇਡ ਨੂੰ ਦੁਬਾਰਾ ਹਾਸਲ ਕਰ ਰਿਹਾ ਹੈ ਤੇ ਪਹਿਲੇ ਮੁਕਾਬਲੇ ਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਉਤਸ਼ਾਹਿਤ ਹੈ। ਉਸਦਾ ਟੀਚਾ ਆਪਣਾ ਸਰਬੋਤਮ ਟੈਨਿਸ ਖੇਡਣਾ ਹੈ।
ਨਿਊਯਾਰਕ ਦੀਆਂ ਰਾਤਾਂ ਖ਼ਾਸ ਜ਼ਵੇਰੇਵ ਅਨੁਸਾਰ, ਨਿਊਯਾਰਕ ’ਚ ਖੇਡਣਾ ਬਾਕੀ ਥਾਵਾਂ ਤੋਂ ਵੱਖਰਾ ਹੈ। ਇਥੇ ਸਟੇਡੀਅਮ ਤੇ ਦਰਸ਼ਕਾਂ ਦੀ ਊਰਜਾ ਬੇਹੱਦ ਖ਼ਾਸ ਹੁੰਦੀ ਹੈ। ਉਸਨੇ ਵਿਸ਼ੇਸ਼ ਤੌਰ ’ਤੇ ਨਿਊਯਾਰਕ ਦੀ ਨਾਈਟ ਲਾਈਫ ਨੂੰ ਸ਼ਾਨਦਾਰ ਦੱਸਿਆ ਤੇ ਕਿਹਾ ਕਿ ਉਹ ਉਨ੍ਹਾਂ ’ਚ ਖੇਡਣ ਦੀ ਉਡੀਕ ਕਰ ਰਿਹਾ ਹੈ। ਉਸਨੇ ਕਿਹਾ ਕਿ ਇਹ ਗਰੈਂਡਸਲੈਮ ਆਪਣੇ ਸਭ ਤੋਂ ਵੱਡੇ ਸਟੇਡੀਅਮ ਲਈ ਵੀ ਜਾਣਿਆ ਜਾਂਦਾ ਹੈ ਤੇ ਇਹੀ ਚੀਜ਼ ਨਿਊਯਾਰਕ ਨੂੰ ਬਾਕੀ ਥਾਵਾਂ ਤੋਂ ਵੱਖ ਬਣਾਉਂਦੀ ਹੈ।