WTC ਪੁਆਇੰਟਸ ਟੇਬਲ : ਆਸਟ੍ਰੇਲੀਆ ਵਿਰੁੱਧ ਬੰਗਲਾਦੇਸ਼ ਦੀ ਹਾਰ ਨਾਲ ਭਾਰਤ ਨੂੰ ਫਾਇਦਾ, ਆਸਟ੍ਰੇਲੀਆ ਸ਼ੀਰਸ਼ 'ਤੇ ਮਜ਼ਬੂਤ
ਬੰਗਲਾਦੇਸ਼ ਦੂਜੇ ਟੈਸਟ ’ਚ ਮਿਲੀ ਹਾਰ ਤੋਂ ਬਾਅਦ ਡਬਲਯੂਟੀਸੀ ਦੇ ਪੁਆਇੰਟਸ ਟੇਬਲ ’ਚ ਤਾਂ ਚੌਥੇ ਸਥਾਨ ’ਤੇ ਬਣਿਆ ਹੋਇਆ ਹੈ ਪਰ ਟੀਮ ਦੀ ਜਿੱਤ ਫ਼ੀਸਦ 66 ਤੋਂ ਡਿੱਗ ਕੇ 55.56 ’ਤੇ ਆ ਗਈ ਹੈ। ਸ੍ਰੀਲੰਕਾ ਵਿਰੁੱਧ ਕੋਲੰਬੋ ’ਚ ਜੇ ਭਾਰਤੀ ਟੀਮ ਦੂਜੇ ਟੈਸਟ ਮੈਚ ’ਚ ਜਿੱਤਣ ’ਚ ਸਫਲ ਰਹਿੰਦੀ ਹੈ
Publish Date: Mon, 24 Aug 2026 11:01 AM (IST)
Updated Date: Mon, 24 Aug 2026 11:09 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਦੂਜੇ ਟੈਸਟ ’ਚ ਆਸਟ੍ਰੇਲੀਆ ਵਿਰੁੱਧ ਬੰਗਲਾਦੇਸ਼ ਤੋਂ ਮਿਲੀ ਹਾਰ ਨਾਲ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਪੁਆਇੰਟਸ ਟੇਬਲ ’ਚ ਫਾਇਦਾ ਮਿਲਿਆ ਹੈ। ਉਥੇ ਹੀ, ਆਸਟ੍ਰੇਲਿਆਈ ਟੀਮ ਦੀ ਬਾਦਸ਼ਾਹਤ ਕਾਇਮ ਹੈ।
ਬੰਗਲਾਦੇਸ਼ ਦੂਜੇ ਟੈਸਟ ’ਚ ਮਿਲੀ ਹਾਰ ਤੋਂ ਬਾਅਦ ਡਬਲਯੂਟੀਸੀ ਦੇ ਪੁਆਇੰਟਸ ਟੇਬਲ ’ਚ ਤਾਂ ਚੌਥੇ ਸਥਾਨ ’ਤੇ ਬਣਿਆ ਹੋਇਆ ਹੈ ਪਰ ਟੀਮ ਦੀ ਜਿੱਤ ਫ਼ੀਸਦ 66 ਤੋਂ ਡਿੱਗ ਕੇ 55.56 ’ਤੇ ਆ ਗਈ ਹੈ। ਸ੍ਰੀਲੰਕਾ ਵਿਰੁੱਧ ਕੋਲੰਬੋ ’ਚ ਜੇ ਭਾਰਤੀ ਟੀਮ ਦੂਜੇ ਟੈਸਟ ਮੈਚ ’ਚ ਜਿੱਤਣ ’ਚ ਸਫਲ ਰਹਿੰਦੀ ਹੈ ਤਾਂ ਉਹ ਟੇਬਲ ’ਚ ਬੰਗਲਾਦੇਸ਼ ਤੋਂ ਅੱਗੇ ਨਿਕਲ ਜਾਵੇਗੀ। ਮੈਕੇ ਦੇ ਗ੍ਰੇਟ ਬੈਰੀਅਰ ਆਫ ਐਰੀਨਾ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਬੰਗਲਾਦੇਸ਼ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪਹਿਲੀ ਪਾਰੀ ’ਚ ਬੰਗਲਾਦੇਸ਼ ਦੀ ਪੂਰੀ ਟੀਮ ਸਿਰਫ 64 ਦੌੜਾਂ ਬਣਾ ਕੇ ਆਲਆਊਟ ਹੋ ਗਈ, ਜਦਕਿ ਦੂਜੀ ਪਾਰੀ ’ਚ ਟੀਮ 95 ਦੌੜਾਂ ਹੀ ਬਣਾ ਸਕੀ। ਦੂਜੇ ਟੈਸਟ ’ਚ ਮਿਲੀ ਸ਼•ਾਨਦਾਰ ਜਿੱਤ ਦੇ ਜ਼ੋਰ ’ਤੇ ਆਸਟ੍ਰੇਲੀਆ ਨੇ ਡਬਲਯੂਟੀਸੀ ਦੇ ਪੁਆਇੰਟਸ ਟੇਬਲ ’ਚ ਪਹਿਲੇ ਸਥਾਨ ’ਤੇ ਆਪਣੀ ਹਾਲਤ ਨੂੰ ਹੋਰ ਮਜ਼ਬੂਤ ਕਰ ਲਿਆ ਹੈ। ਟੀਮ ਦੀ ਜਿੱਤ ਫ਼ੀਸਦ ਹੁਣ 80 ’ਤੇ ਪਹੁੰਚ ਗਈ ਹੈ। ਉਥੇ ਹੀ, ਦੱਖਣੀ ਅਫਰੀਕਾ 75 ਦੀ ਜਿੱਤ ਫ਼ੀਸਦ ਨਾਲ ਦੂਜੇ ਨੰਬਰ ’ਤੇ ਕਾਬਜ਼ ਹੈ। 72.22 ਦੀ ਜਿੱਤ ਫ਼ੀਸਦ ਨਾਲ ਨਿਊਜ਼ੀਲੈਂਡ ਤੀਜੇ ਨੰਬਰ ’ਤੇ ਮੌਜੂਦ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ-ਸੂਚੀ ਟੀਮ, ਮੈਚ, ਜਿੱਤ, ਹਾਰ, ਡਰਾਅ, ਅੰਕ, ਜਿੱਤ ਫ਼ੀਸਦ
ਆਸਟ੍ਰੇਲੀਆ, 10, 8, 2, 0, 96, 80.00
ਦੱਖਣੀ ਅਫਰੀਕਾ, 4, 3, 1, 0, 36, 75.00
ਨਿਊਜ਼ੀਲੈਂਡ, 6, 4, 1, 1, 52, 72.22
ਬੰਗਲਾਦੇਸ਼, 6, 3, 2, 1, 40, 55.56
ਭਾਰਤ, 10, 5, 4, 1, 64, 53.33
ਸ੍ਰੀਲੰਕਾ, 5, 1, 2, 2, 20, 33.33
ਇੰਗਲੈਂਡ, 14, 5, 8, 1, 50, 29.76
ਵੈਸਟਇੰਡੀਜ਼, 12, 2, 8, 2, 30, 20.83
ਪਾਕਿਸਤਾਨ, 7, 2, 5, 0, 16, 19.05