
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਦੀ ਯੁਵਾ ਸ਼ਟਲਰ ਉਨਤੀ ਹੁੱਡਾ ਨੇ ਮੰਗਲਵਾਰ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਜਿੱਤ ਨਾਲ ਆਪਣਾ ਡੈਬਿਊ ਕੀਤਾ। ਉਨਤੀ ਨੇ ਮਿਆਂਮਾਰ ਦੀ ਥੇਟ ਹਤਾਰ ਥੁਜ਼ਾਰ ਨੂੰ ਸਿੱਧੇ ਗੇਮਾਂ ਵਿਚ 22-20, 21-16 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ।

ਖੇਡ ਸੰਵਾਦਦਾਤਾ, ਨਵੀਂ ਦਿੱਲੀ : ਭਾਰਤ ਦੀ ਯੁਵਾ ਸ਼ਟਲਰ ਉਨਤੀ ਹੁੱਡਾ ਨੇ ਮੰਗਲਵਾਰ ਨੂੰ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਜਿੱਤ ਨਾਲ ਆਪਣਾ ਡੈਬਿਊ ਕੀਤਾ। ਉਨਤੀ ਨੇ ਮਿਆਂਮਾਰ ਦੀ ਥੇਟ ਹਤਾਰ ਥੁਜ਼ਾਰ ਨੂੰ ਸਿੱਧੇ ਗੇਮਾਂ ਵਿਚ 22-20, 21-16 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ। ਮੁਕਾਬਲਾ ਕਾਫੀ ਨਜ਼ਦੀਕੀ ਰਿਹਾ, ਪਰ ਅਹਿਮ ਮੌਕਿਆਂ 'ਤੇ ਉਨਤੀ ਨੇ ਸਬਰ ਨਾਲ ਬਣਾਈ ਰੱਖੀ ਅਤੇ ਹਮਲਾਵਰ ਖੇਡ ਦੇ ਦਮ ’ਤੇ ਜਿੱਤ ਹਾਸਲ ਕੀਤੀ। ਪਹਿਲੇ ਗੇਮ ਵਿਚ ਦੋਵਾਂ ਖਿਡਾਰੀਆਂ ਵਿਚਕਾਰ ਸ਼ਾਨਦਾਰ ਸੰਘਰਸ਼ ਦੇਖਣ ਨੂੰ ਮਿਲਿਆ। ਉੱਨਤੀ ਨੇ ਸ਼ੁਰੂਆਤ ਵਿਚ ਕੋਰਟ ਦੇ ਡ੍ਰਿਫਟ ਅਤੇ ਸ਼ਟਲ ਦੀ ਰਫ਼ਤਾਰ ਨੂੰ ਸਮਝਣ 'ਤੇ ਧਿਆਨ ਦਿੱਤਾ। ਥੁਜ਼ਾਰ ਨੇ ਉਨ੍ਹਾਂ ਨੂੰ ਲਗਾਤਾਰ ਚੁਣੌਤੀ ਦਿੱਤੀ ਅਤੇ ਮੁਕਾਬਲਾ ਆਖਰੀ ਅੰਕਾਂ ਤੱਕ ਬਰਾਬਰੀ ਦਾ ਰਿਹਾ। ਹਾਲਾਂਕਿ ਆਖਰੀ ਪੰਜ ਅੰਕਾਂ ਵਿਚ ਉਨਤੀ ਨੇ ਆਪਣਾ ਖੇਡ ਸੰਭਾਲਿਆ ਤੇ ਸਬਰ ਦੇ ਨਾਲ ਅੰਕ ਹਾਸਲ ਕੀਤੇ। ਉਨ੍ਹਾਂ ਦੀ ਵਿਰੋਧੀ ਨੇ ਕੁਝ ਗਲਤੀਆਂ ਕੀਤੀਆਂ, ਜਿਸਦਾ ਭਾਰਤੀ ਖਿਡਾਰੀ ਨੇ ਪੂਰਾ ਫਾਇਦਾ ਚੁੱਕਿਆ ਅਤੇ ਪਹਿਲਾ ਗੇਮ 22-20 ਨਾਲ ਆਪਣੇ ਨਾਮ ਕੀਤਾ। ਦੂਜੇ ਗੇਮ ਵਿਚ ਉਨਤੀ ਨੇ ਰਣਨੀਤੀ ਬਦਲਦਿਆਂ ਜ਼ਿਆਦਾ ਹਮਲਾਵਰ ਰੁਖ ਅਪਣਾਇਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੋਰਟ ਦੇ ਉਸ ਪਾਸੇ ਤੋਂ ਹਮਲਾ ਕਰਨਾ ਜ਼ਿਆਦਾ ਪ੍ਰਭਾਵਸ਼ਾਲੀ ਹੈ ਅਤੇ ਲਗਾਤਾਰ ਹਮਲਾਵਰ ਸ਼ਾਟ ਖੇਡ ਕੇ ਵਿਰੋਧੀ ਖਿਡਾਰੀ 'ਤੇ ਦਬਾਅ ਬਣਾਈ ਰੱਖਿਆ। ਉਨ੍ਹਾਂ ਨੇ ਦੂਜਾ ਗੇਮ 21-16 ਨਾਲ ਜਿੱਤ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ।
ਮਹਿਲਾ ਡਬਲਜ਼ ’ਚ ਤ੍ਰਿਸਾ ਜਾਲੀ ਤੇ ਗਾਇਤ੍ਰੀ ਗੋਪੀਚੰਦ ਨੇ 16ਵਾਂ ਦਰਜਾ ਪ੍ਰਾਪਤ ਅਮਰੀਕੀ ਜੋੜੀ ਲੌਰੇਨ ਲਾਮ ਤੇ ਐਲੀਸਨ ਕੁਇਨ ਲੀ ਨੂੰ ਸਿੱਧੇ ਗੇਮਾਂ ਵਿਚ 21-15, 21-12 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤੀ ਜੋੜੀ ਨੇ ਮੈਚ ਸਿਰਫ਼ 38 ਮਿੰਟਾਂ ਵਿਚ ਖਤਮ ਕੀਤਾ। ਤ੍ਰਿਸਾ ਨੇ ਸ਼ਕਤੀਸ਼ਾਲੀ ਸਮੈਸ਼ਾਂ ਨਾਲ ਅੰਕ ਬਣਾਏ ਜਦੋਂ ਕਿ ਗਾਇਤਰੀ ਨੇ ਆਪਣੇ ਸ਼ਾਨਦਾਰ ਡ੍ਰੌਪ ਸ਼ਾਟ ਤੇ ਤੇਜ਼ ਹੱਥਾਂ ਨਾਲ ਅਮਰੀਕੀ ਜੋੜੀ ਨੂੰ ਪਰੇਸ਼ਾਨ ਕੀਤਾ। ਦੂਜੇ ਗੇਮ ਵਿਚ ਭਾਰਤੀ ਜੋੜੀ ਨੇ 11-4 ਦੀ ਬੜ੍ਹਤ ਬਣਾਈ ਤੇ ਜਿੱਤ ਨੂੰ ਸੀਲ ਕਰ ਦਿੱਤਾ। ਹਾਲਾਂਕਿ, ਕਵੀਪ੍ਰਿਆ ਸੇਲਵਮ ਤੇ ਸਿਮਰਨ ਸਿੰਘੀ ਨੂੰ ਬੁਲਗਾਰੀਆ ਦੀ ਨੌਵਾਂ ਦਰਜਾ ਪ੍ਰਾਪਤ ਗੈਬਰੀਅਲਾ ਅਤੇ ਸਟੀਫਨੀ ਸਟੋਏਵਾ ਤੋਂ 7-21, 14-21 ਨਾਲ ਹਾਰ ਗਈ।