ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਸੈਮੀਫਾਈਨਲ 'ਚ ਹਾਰ ਕੇ ਬਾਹਰ ਹੋਈ ਤ੍ਰੀਸਾ-ਗਾਇਤਰੀ ਦੀ ਜੋੜੀ, ਕਾਂਸੀ ਦੇ ਤਮਗਾ 'ਤੇ ਕੀਤਾ ਕਬਜ਼ਾ
ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ’ਚ ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਦਾ ਸ਼ਾਨਦਾਰ ਸਫਰ ਵਿਸ਼ਵ ਨੰਬਰ ਇਕ ਤੇ ਮੌਜੂਦਾ ਚੈਂਪੀਅਨ ਲਿਊ ਸ਼ੇਂਗ ਸ਼ੂ ਤੇ ਤੈਨ ਨਿੰਗ ਤੋਂ 21-18, 13-21, 8-21 ਦੀ ਹਾਰ ਨਾਲ ਖ਼ਤਮ ਹੋ ਗਿਆ। ਤਿੰਨ ਗੇਮਾਂ ਤੱਕ ਖਿੱਚੇ ਇਸ ਮੁਕਾਬਲੇ ’ਚ ਭਾਰਤੀ ਜੋੜੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਲਿਊ ਤੇ ਨਿੰਗ ਦੀ ਚਾਈਨੀਜ਼ ਜੋੜੀ ਬਹੁਤ ਮਜ਼ਬੂਤ ਸਾਬਤ ਹੋਈ।
Publish Date: Sun, 23 Aug 2026 11:00 AM (IST)
Updated Date: Sun, 23 Aug 2026 11:05 AM (IST)
ਖੇਡ ਸੰਵਾਦਦਾਤਾ, ਨਵੀਂ ਦਿੱਲੀ : ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ’ਚ ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਦਾ ਸ਼ਾਨਦਾਰ ਸਫਰ ਵਿਸ਼ਵ ਨੰਬਰ ਇਕ ਤੇ ਮੌਜੂਦਾ ਚੈਂਪੀਅਨ ਲਿਊ ਸ਼ੇਂਗ ਸ਼ੂ ਤੇ ਤੈਨ ਨਿੰਗ ਤੋਂ 21-18, 13-21, 8-21 ਦੀ ਹਾਰ ਨਾਲ ਖ਼ਤਮ ਹੋ ਗਿਆ। ਤਿੰਨ ਗੇਮਾਂ ਤੱਕ ਖਿੱਚੇ ਇਸ ਮੁਕਾਬਲੇ ’ਚ ਭਾਰਤੀ ਜੋੜੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਲਿਊ ਤੇ ਨਿੰਗ ਦੀ ਚਾਈਨੀਜ਼ ਜੋੜੀ ਬਹੁਤ ਮਜ਼ਬੂਤ ਸਾਬਤ ਹੋਈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਇਨ੍ਹਾਂ ਦੋਵਾਂ ਨੇ ਕਾਂਸਾ ਮੈਡਲ ਆਪਣੇ ਨਾਮ ਕਰ ਲਿਆ ਹੈ। ਸਾਲ 2011 ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ’ਚ ਮਹਿਲਾ ਡਬਲਜ਼ ਦਾ ਇਹ ਭਾਰਤ ਦਾ ਪਹਿਲਾ ਮੈਡਲ ਹੈ।
ਭਾਰਤੀ ਜੋੜੀ ਇਸ ਮੈਚ ਤੋਂ ਪਹਿਲਾਂ ਚਾਈਨੀਜ਼ ਜੋੜੀ ਖ਼ਿਲਾਫ਼ ਸਿਰਫ ਇਕ ਮੈਚ ਜਿੱਤ ਚੁੱਕੀ ਸੀ। ਇਨ੍ਹਾਂ ਦੋਵੇਂ ਜੋੜੀਆਂ ਵਿਚਕਾਰ ਕੁੱਲ ਸੱਤ ਮੁਕਾਬਲੇ ਹੋਏ ਸਨ, ਜਿਨ੍ਹਾਂ ਵਿਚੋਂ ਛੇ ਵਾਰ ਤ੍ਰੀਸਾ-ਗਾਇਤਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਵਾਰ ਪਹਿਲੇ ਗੇਮ ਦੀ ਸ਼ੁਰੂਆਤ ’ਚ ਇਹ ਮਹਿਸੂਸ ਹੋਇਆ ਕਿ ਮਾਮਲਾ ਬਦਲ ਸਕਦਾ ਹੈ। ਤ੍ਰੀਸਾ-ਗਾਇਤਰੀ ਨੇ ਤੇਜ਼ੀ ਨਾਲ ਅੱਗੇ ਵਧਦੇ ਹੋਏ 7-2 ਦਾ ਵਾਧਾ ਲੈ ਲਿਆ ਪਰ ਲਿਊ ਤੇ ਨਿੰਗ ਨੇ ਇੱਥੇ ਆਪਣੇ ਖੇਡ ਦਾ ਪੱਧਰ ਵਧਾਇਆ ਤੇ ਲਗਾਤਾਰ ਛੇ ਅੰਕ ਬਣਾ ਕੇ ਸਕੋਰ 8-7 ਕਰ ਦਿੱਤਾ। ਇੰਟਰਵਲ ਹੋਇਆ ਤਾਂ ਸਕੋਰ 11-7 ਨਾਲ ਚੀਨ ਵੱਲ ਜਾ ਚੁੱਕਿਆ ਸੀ। ਹਾਲਾਂਕਿ ਇੰਟਰਵਲ ਦੇ ਬਾਅਦ ਭਾਰਤੀ ਜੋੜੀ ਨੇ ਵਾਪਸੀ ਕੀਤੀ ਤੇ ਸਕੋਰ 12-12 ਤੱਕ ਪਹੁੰਚਾ ਦਿੱਤਾ।
ਗੇਮ ਇਕ ਵਾਰ 18-18 ਵੀ ਹੋਇਆ ਤੇ ਇੱਥੇ ਤੋਂ ਲਗਾਤਾਰ ਤਿੰਨ ਅੰਕ ਬਣਾਕੇ ਤ੍ਰੀਸਾ-ਗਾਇਤਰੀ ਨੇ ਗੇਮ 21-18 ਨਾਲ ਆਪਣੇ ਨਾਮ ਕਰ ਲਿਆ। ਘਰੇਲੂ ਦਰਸ਼ਕਾਂ ਦੇ ਜ਼ੋਰਦਾਰ ਰੌਲੇ ’ਚ ਹੁਣ ਇਹ ਜੋੜੀ ਫਾਈਨਲ ਤੋਂ ਸਿਰਫ ਇਕ ਗੇਮ ਦੂਰ ਸੀ, ਪਰ ਇਸ ਗੇਮ ਦੇ ਸ਼ੁਰੂਆਤ ਤੋਂ ਹੀ ਚਾਈਨੀਜ਼ ਜੋੜੀ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਸ਼ੁਰੂਆਤ ’ਚ 3-0 ਨਾਲ ਪਿਛੜਨ ਦੇ ਬਾਵਜੂਦ ਭਾਰਤੀ ਜੋੜੀ ਨੇ 10 ਅੰਕਾਂ ਤੱਕ ਆਉਂਦੇ-ਆਉਂਦੇ ਗੇਮ ’ਚ ਬਰਾਬਰੀ ਹਾਸਲ ਕਰ ਲਈ, ਪਰ 10-10 ਦੀ ਬਰਾਬਰੀ ਦੇ ਬਾਅਦ ਉਹ ਸਾਰੇ ਗੇਮ ’ਚ ਸਿਰਫ ਇਕ ਅੰਕ ਹੋਰ ਬਣਾਉਣ ’ਚ ਸਫਲ ਹੋਈਆਂ ਅਤੇ ਗੇਮ 21-11 ਨਾਲ ਚਾਈਨੀਜ਼ ਜੋੜੀ ਦੀ ਝੋਲੀ ’ਚ ਚਲਾ ਗਿਆ। ਤੀਜੇ ਗੇਮ ’ਚ ਲਿਊ ਤੇ ਨਿੰਗ ਨੇ ਗਾਇਤਰੀ-ਤ੍ਰੀਸਾ ਨੂੰ ਕੋਈ ਮੌਕਾ ਨਾ ਦਿੰਦੇ ਹੋਏ ਇਸ ਨੂੰ 21-8 ਨਾਲ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾਈ।