
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਨੇ ਐਤਵਾਰ ਨੂੰ ਕਿਹਾ ਕਿ ਆਲੋਚਕਾਂ ਨੂੰ ਸਭ ਤੋਂ ਚੰਗਾ ਜਵਾਬ ਆਪਣੇ ਪ੍ਰਦਰਸ਼ਨ ਨਾਲ ਦੇਣਾ ਹੈ ਤੇ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਪਹਿਲਾ ਬਰਾਊਂਜ਼ ਮੈਡਲ ਜਿੱਤ ਕੇ ਇਸਦਾ ਸ਼ਾਨਦਾਰ ਜਵਾਬ ਦਿੱਤਾ।

ਨਵੀਂ ਦਿੱਲੀ : ਤ੍ਰੀਸਾ ਜਾਲੀ ਤੇ ਗਾਇਤਰੀ ਗੋਪੀਚੰਦ ਨੇ ਐਤਵਾਰ ਨੂੰ ਕਿਹਾ ਕਿ ਆਲੋਚਕਾਂ ਨੂੰ ਸਭ ਤੋਂ ਚੰਗਾ ਜਵਾਬ ਆਪਣੇ ਪ੍ਰਦਰਸ਼ਨ ਨਾਲ ਦੇਣਾ ਹੈ ਤੇ ਭਾਰਤੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਪਹਿਲਾ ਬਰਾਊਂਜ਼ ਮੈਡਲ ਜਿੱਤ ਕੇ ਇਸਦਾ ਸ਼ਾਨਦਾਰ ਜਵਾਬ ਦਿੱਤਾ। ਤ੍ਰੀਸਾ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅਸੀਂ ਕੌਣ ਹਾਂ ਜਾਂ ਕੀ ਕਰ ਸਕਦੇ ਹਨ। ਸਾਡੇ ਨਤੀਜੇ ਹੀ ਸਾਡੇ ਬਾਰੇ ਦੱਸ ਸਕਦੇ ਹਨ। ਆਖਿਰਕਾਰ ਅਸੀਂ ਉਹੀ ਕਰ ਕੇ ਦਿਖਾਇਆ। ਤ੍ਰੀਸਾ ਅਪ੍ਰੈਲ ’ਚ ਗਿੱਟੇ ਦੀ ਸੱਟ ਨਾਲ ਜੂਝ ਰਹੀ ਸੀ ਤੇ ਕਈ ਮਹੀਨਿਆਂ ਤੱਕ ਕੋਰਟ ਤੋਂ ਦੂਰ ਰਹੀ ਸੀ। ਇਸ ਲਈ ਇਸ ਟੂਰਨਾਮੈਂਟ ਨਾਲ ਉਸ ਤੋਂ ਤੇ ਗਾਇਤਰੀ ਤੋਂ ਜ਼ਿਆਦਾ ਉਮੀਦਾਂ ਨਹੀਂ ਸੀ। ਲੋਕਾਂ ਦਾ ਧਿਆਨ ਮੁੱਖ ਤੌਰ ’ਤੇ ਪੀਵੀ ਸਿੰਧੂ, ਆਯੁਸ਼ ਸ਼ੈੱਟੀ ਤੋਂ ਇਲਾਵਾ ਸਾਤਵਿਕਸਾਈਰਾਜ ਰੰਕੀਰੈੱਡੀ-ਚਿਰਾਗ ਸ਼ੈੱਟੀ ਦੀ ਜੋੜੀ ’ਤੇ ਸੀ। ਤ੍ਰੀਸਾ ਨੇ ਕਿਹਾ ਕਿ ਨਕਾਰਾਤਮਕ ਗੱਲਾਂ ਹਮੇਸ਼ਾ ਹੁੰਦੀਆਂ ਰਹਿਣਗੀਆਂ ਪਰ ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦਿਮਾਗ਼ ’ਤੇ ਹਾਵੀ ਹੋਣ ਦਿਓਗੇ ਤਾਂ ਤੁਸੀਂ ਆਪਣੇ ਵਰਤਮਾਨ ’ਤੇ ਧਿਆਨ ਨਹੀਂ ਦੇ ਪਾਓਗੇ।