ਵਿਲੀਅਮਸ ਭੈਣਾਂ ਦੀ ਲੰਬੇ ਸਮੇਂ ਬਾਅਦ ਕੋਰਟ 'ਤੇ ਵਾਪਸੀ, ਸਿਨਸਿਨਾਟੀ ਓਪਨ ਦੇ ਰੋਮਾਂਚਕ ਮੁਕਾਬਲੇ 'ਚ ਮਿਲੀ ਹਾਰ
ਸੇਰੇਨਾ ਤੇ ਵੀਨਸ ਵਿਲੀਅਮਸ ਨੇ 2022 ਵਿਚ ਅਮਰੀਕੀ ਓਪਨ ਪਿੱਛੋਂ ਆਪਣਾ ਪਹਿਲਾ ਡਬਲਜ਼ ਮੈਚ ਇਕੱਠੇ ਖੇਡਿਆ ਪਰ ਉਨ੍ਹਾਂ ਨੂੰ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਵਿਚ ਇਕ ਨਜ਼ਦੀਕੀ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
Publish Date: Wed, 19 Aug 2026 10:40 AM (IST)
Updated Date: Wed, 19 Aug 2026 10:44 AM (IST)
ਮੇਸਨ (ਅਮਰੀਕਾ), (ਏਪੀ): ਸੇਰੇਨਾ ਤੇ ਵੀਨਸ ਵਿਲੀਅਮਸ ਨੇ 2022 ਵਿਚ ਅਮਰੀਕੀ ਓਪਨ ਪਿੱਛੋਂ ਆਪਣਾ ਪਹਿਲਾ ਡਬਲਜ਼ ਮੈਚ ਇਕੱਠੇ ਖੇਡਿਆ ਪਰ ਉਨ੍ਹਾਂ ਨੂੰ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਵਿਚ ਇਕ ਨਜ਼ਦੀਕੀ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਲੀਅਮਸ ਭੈਣਾਂ ਨੇ ਵਾਪਸੀ 'ਤੇ ਚੰਗਾ ਪ੍ਰਦਰਸ਼ਨ ਕੀਤਾ, ਪਰ ਆਖਿਰਕਾਰ ਉਹ ਮਾਰਟਾ ਕੋਸਟਯੁਕ ਅਤੇ ਪੇਟਨ ਸਟਰਨਸ ਖ਼ਿਲਾਫ਼ 2-6, 6-1 (10-8) ਨਾਲ ਇਕ ਰੋਮਾਂਚਕ ਮੁਕਾਬਲੇ ਵਿਚ ਹਾਰ ਗਈਆਂ। ਦੋਵਾਂ ਭੈਣਾਂ ਨੇ ਮੈਚ ਦੇ ਟਾਈਬਰੇਕਰ ਵਿਚ 6-0 ਨਾਲ ਪਿਛੜਨ ਦੇ ਬਾਅਦ ਲਗਪਗ ਵਾਪਸੀ ਕਰਨ ਹੀ ਵਾਲੀ ਸੀ, ਪਰ ਵੀਨਸ ਵਿਲੀਅਮਸ ਦੇ ਇਕ ਡਬਲ-ਫਾਲਟ ਨੇ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਸੇਰੇਨਾ 2022 ਤੋਂ ਟੂਰ ਤੋਂ ਬਾਹਰ ਰਹੀ ਸੀ ਤੇ ਉਨ੍ਹਾਂ ਨੇ 44 ਸਾਲ ਦੀ ਉਮਰ ਵਿਚ ਗਰਮੀਆਂ ਦੇ ਇਸ ਸੈਸ਼ਨ ਵਿਚ ਵਾਪਸੀ ਕੀਤੀ ਸੀ। ਦੋਵਾਂ ਭੈਣਾਂ ਨੇ ਵਿੰਬਲਡਨ ਵਿਚ ਇਕੱਠੇ ਖੇਡਣ ਦੀ ਯੋਜਨਾ ਬਣਾਈ ਸੀ, ਪਰ ਸਿੰਗਲਜ਼ ਮੈਚ ਹਾਰਨ ਦੇ ਦੌਰਾਨ ਸੇਰੇਨਾ ਦੇ ਗੋਡੇ ਵਿਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਹਟਣਾ ਪਿਆ। ਸਿਨਸਿਨਾਟੀ ਵਿਚ ਉਨ੍ਹਾਂ ਨੂੰ ਵਾਈਲਡ ਕਾਰਡ ਦੇ ਰਾਹੀਂ ਪ੍ਰਵੇਸ਼ ਮਿਲਿਆ ਸੀ।
ਵੀਨਸ ਤੇ ਸੇਰੇਨਾ ਨੇ 14 ਗ੍ਰੈਂਡਸਲੈਮ ਡਬਲਜ਼ ਖਿਤਾਬ ਤੇ ਕੁੱਲ ਮਿਲਾ ਕੇ 22 ਖਿਤਾਬ ਜਿੱਤੇ ਹਨ। ਸੇਰੇਨਾ ਨੇ 23 ਸਿੰਗਲਜ਼ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ, ਜਦਕਿ ਵੀਨਸ ਨੇ ਸੱਤ ਖਿਤਾਬ ਜਿੱਤੇ ਹਨ।
ਇਸ ਦੌਰਾਨ ਮੌਜੂਦਾ ਚੈਂਪੀਅਨ ਈਗਾ ਸਵਿਆਤੇਕ ਨੇ ਇਕ ਸੈੱਟ ਤੋਂ ਪਿੱਛੇ ਰਹਿਣ ਦੇ ਬਾਵਜੂਦ ਵਾਪਸੀ ਕਰਦਿਆਂ ਮਾਰੀਆ ਸਕਾਰੀ ਨੂੰ 4-6, 6-1, 6-1 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਐਲੇਨਾ ਰਿਬਾਕੀਨਾ ਨੇ ਮੈਗਡੇਲੀਨਾ ਫ੍ਰੇਚ ਨੂੰ 6-4, 7-6 ਨਾਲ ਹਰਾਇਆ, ਜਦਕਿ ਜੇਸਿਕਾ ਪੇਗੂਲਾ ਨੇ ਆਪਣੀ ਹਮਵਤਨ ਅਮਰੀਕੀ ਖਿਡਾਰੀ ਐੱਮਾ ਨਵਾਰੋ ਨੂੰ 7-5, 6-2 ਨਾਲ ਹਰਾਇਆ।
ਪੁਰਸ਼ ਵਰਗ ’ਚ ਟਾਪ ਦਰਜਾ ਪ੍ਰਾਪਤ ਐਲੇਕਜ਼ੈਂਡਰ ਜ਼ਵੇਰੇਵ ਨੇ ਟੇਰੇਂਸ ਐਟਮੈਨ ਨੂੰ 7-6 (4), 7-6 (6) ਨਾਲ ਹਰਾਕੇ ਇਸ ਸੈਸ਼ਨ ਵਿਚ ਏਟੀਪੀ ਟੂਰ 'ਤੇ ਆਪਣਾ 46ਵਾਂ ਮੈਚ ਜਿੱਤਿਆ।